Sunday, May 31, 2020

ਚਟਣੀ

ਚਟਣੀ

ਚਟਣੀ ਵੀ ਪੰਜਾਬੀ ਸਦੀਆਂ ਤੋਂ ਹੀ ਖਾਂਦੇ ਆ ਰਹੇ ਹਨ। 1980 ਤੋਂ ਪਹਿਲਾਂ ਹਰ ਘਰ ਚ ਸਵੇਰੇ ਚਟਣੀ ਰਗੜੀ ਜਾਂਦੀ ਸੀ। ਭਾਵੇਂ ਖਾਣਾ ਔਰਤਾਂ ਹੀ ਪਕਾਉਂਦੀਆਂ ਸੀ ਪਰ ਚਟਣੀ ਮਰਦ ਹੀ ਰਗੜਦੇ ਸੀ। ਇਹ ਹਰ ਰੁੱਤ ਚ ਅਲੱਗ ਤਰ੍ਹਾਂ ਦੀ ਹੁੰਦੀ ਸੀ।
ਚਟਣੀਆਂ ਚ ਲਾਲ ਮਿਰਚ ਦੀ ਚਟਣੀ ਅਤੇ ਗੰਢੇ ਦੀ ਚਟਣੀ ਸਭ ਤੋਂ ਵੱਧ ਪ੍ਰਚੱਲਿਤ ਸੀ। ਉਂਜ ਗੰਢੇ ਲਸਣ ਦੀਆਂ ਭੂਕਾਂ, ਹਰੀ ਮਿਰਚ, ਚਿੱਭੜ, ਟਮਾਟਰ, ਨਿੰਬੂ, ਪੂਤਨਾ, ਮਰੂਆ, ਛੋਲੀਆ, ਕਚਨਾਰ ਦੇ ਫੁੱਲਾਂ, ਛੋਲਿਆਂ ਦੀਆਂ ਕਰੂੰਬਲਾਂ, ਕੱਚੀ ਅੰਬੀ, ਹਰੇ ਔਲੇ ਆਦਿ ਦੀਆਂ ਅਨੇਕਾਂ ਹੀ ਚਟਣੀਆਂ ਸੀ।
ਹਰ ਚਟਣੀ ਚ ਹਮੇਸ਼ਾ ਡਲੇ ਦਾ ਨਮਕ ਜਾਂ ਪਾਕਿਸਤਾਨੀ ਲੂਣ ਹੀ ਹੁੰਦਾ ਸੀ ਤੇ ਮਿਰਚ ਵੀ ਦੇਸੀ ਤੇ ਘਰਦੀ ਹੁੰਦੀ ਸੀ। ਚਟਣੀ ਹਮੇਸ਼ਾ ਕੂੰਡੇ ਚ ਕੁੱਟੀ ਜਾਂਦੀ ਸੀ ਤੇ ਨਿੰਮ ਦੇ ਘੋਟਣੇ ਨਾਲ ਰਗੜੀ ਜਾਂਦੀ ਸੀ। ਇਹ ਚਟਣੀ ਵਾਲਾ ਕੂੰਡਾ ਚੁੱਲ੍ਹੇ ਦੇ ਨੇੜੇ ਹੀ ਥਾਲ ਨਾਲ ਢਕਕੇ ਪਿਆ ਰਹਿੰਦਾ ਸੀ। ਇਹ ਸਭ ਚਟਣੀਆਂ ਖਾਣੇ ਦਾ ਸੁਆਦ ਵਧਾਉਣ, ਭੁੱਖ ਵਧਾਉਣ ਅਤੇ ਖਾਣਾ ਚੰਗੀ ਤਰ੍ਹਾਂ ਹਜ਼ਮ ਕਰਨ ਦੇ ਨਾਲ ਨਾਲ ਦਵਾਈ ਵਾਂਗ ਵੀ ਕੰਮ ਕਰਦੀਆਂ ਸੀ। ਹਰ ਚਟਣੀ ਦਾ ਅਲੱਗ ਫਾਇਦਾ ਸੀ। 
ਲਾਲ ਮਿਰਚ ਦੀ ਚਟਣੀ ਸਰੀਰ ਦਰਦ, ਜੋੜ ਦਰਦ ਆਦਿ ਤੋਂ ਲਾਭਦਾਇਕ ਸੀ। ਹਰੀ ਮਿਰਚ ਦੀ ਚਟਣੀ ਭੁੱਖ ਵਧਾਉਣ ਵਾਲੀ ਸੀ। ਗੰਢੇ ਦੀ ਚਟਣੀ ਗਲਾ ਖਰਾਬੀ, ਜ਼ੁਕਾਮ, ਰੇਸ਼ਾ ਤੋਂ ਚੰਗੀ ਸੀ। ਲਸਣ ਦੀਆਂ ਭੂਕਾਂ ਦੀ ਚਟਣੀ ਕੋਲੈਸਟਰੋਲ ਤੋਂ ਚੰਗੀ ਸੀ। ਗੰਢੇ ਦੀਆਂ ਭੂਕਾਂ ਦੀ ਚਟਣੀ ਕਮਜ਼ੋਰ ਨਜ਼ਰ ਤੋਂ ਚੰਗੀ ਸੀ।

Saturday, May 30, 2020

ਬਲੋਰਾ ਗੁਰਪ੍ਰੀਤ ਸਹਿਜੀ

ਬਲੋਰਾ   ਗੁਰਪ੍ਰੀਤ ਸਹਿਜੀ

DOWNLOAD  FULL BLORA BOOK

Thursday, May 28, 2020

ਉਹ ਗੱਲ ਅਧੂਰੀ ਇੱਕ ਦੂਜੇ ਨੂੰ ਦੱਸਾਂਗੇ

ਹਾਲੇ ਵੀ ਉਹਦੇ ਪਿੰਡ ਨੂੰ ਬੱਸਾਂ ਮਿੰਨੀਆਂ ਲੱਗੀਆਂ ਨੇ
ਗਲੀ ਦੇ ਵਿੱਚ ਯਾਦ ਐ ਇੱਟਾਂ ਕਿੰਨੀਆਂ ਲੱਗੀਆਂ ਨੇ
ਨੀਲੇ ਰੰਗ ਦੀ ਤਾਕੀ ਅੱਜ ਵੀ ਖੁੱਲੀ ਦਿਸਦੀ ਏ 
ਅੱਖਾਂ ਮਲਦੀ ਸੁਰਤ ਜੀ ਉਹਦੀ ਭੁੱਲੀ ਦਿਸਦੀ ਏ
ਪੂਰੀ ਪੂਰੀ ਟਾਈਮਇੰਗ ਤੇ ਨਿੱਤ ਆ ਕੇ ਖੜ੍ਹਦੀ ਸੀ 
ਮੇਰਾ ਦਿਲ ਮੰਨਦਾ ਉਹ ਕੁੜੀ ਮੈਂਨੂੰ ਪਿਆਰ ਕਰਦੀ ਸੀ
ਪਿਛਲੀ ਸੀਟ ਤੇ ਬਹਿ ,ਨੀਵੀਂ ਪਾ ਕੇ ਰੱਖਦੀ ਸੀ 
ਪਰ ਚੋਰੀ ਚੋਰੀ ਉਹ ਮੇਰੇ ਵੱਲ ਹੀ ਤੱਕਦੀ ਸੀ
ਜਾਣ ਬੁੱਝ ਕੇ ਸੱਖੀਆਂ ਤੋ ਸੀ ਦੂਰ ਜਿਹੇ ਬੈਂਹਿਦੀ 
ਮੰਗਣ ਲੱਗਿਆਂ ਟਿਕਟ ਉਹ ਉੱਚੀ ਨਾਂ ਪਿੰਡ ਦਾ ਲੈਂਦੀ
ਨਾਲ ਫਿੱਕੇ ਸੂਟਾਂ ਦੇ ਜਦ ,ਰੋਜ਼ ਚੁੰਨੀ ਉੱਨਾਬੀ ਹੁੰਦੀ ਸੀ 
ਮੇਰੇ ਲਈ ਉਹ ਖਿਆਲੀਂ,ਯਾਰਾਂ ਦੀ ਭਾਬੀ ਹੁੰਦੀ ਸੀ
ਚੇਤੇ ਆਉਂਦੀ ਅੱਜ ਵੀ ਜਿਹੜੀ ਲਾਰੀ ਤੇ ਆਉਂਦੀ ਸੀ 
ਮੇਰਾ ਦਿਲ ਆਖੇ ਉਹ ਕਮਲੀ ਮਨਾ ਤੈਨੂੰ ਹੀ ਚਾਹੁੰਦੀ ਸੀ
ਮੁੜ ਖਰੀਦ ਸਕਾਂ ਮੈਂ ਉਹ ਸਫ਼ਰ ਸੁਹਾਣੇ ਰਾਹਾਂ ਦੇ 
ਚੱਲ ਅੱਜ ਫਿਰ ਚੱਲਦੇ ਹਾਂ ਆਜਾ ਉਹਨਾਂ ਰਾਹਾਂ ਤੇ
ਤੂੰ ਫਿਰ ਆਵੀਂ ਤੇ ਬੈਠ ਜਾਈਂ ਵਿੱਚ ਆ ਕੇ ਬੱਸਾਂ ਦੇ 
ਆਪਾਂ ਹੁਣ,ਉਹ ਗੱਲ ਅਧੂਰੀ ਇੱਕ ਦੂਜੇ ਨੂੰ ਦੱਸਾਂ ਗੇ
ਹਾਂ ਆਪਾਂ ਹੁਣ,ਉਹ ਗੱਲ ਅਧੂਰੀ ਇੱਕ ਦੂਜੇ ਨੂੰ ਦੱਸਾਂ ਗੇ

✏✒.. Dhillon Amrit

Sunday, May 24, 2020

ਸ਼ਹੀਦ ਕਰਤਾਰ ਸਿੰਘ ਸਰਾਭਾ ਜੀਵਨੀ ਅਤੇ ਸ਼ਹੀਦੀ

ਸ਼ਹੀਦ ਕਰਤਾਰ ਸਿੰਘ ਸਰਾਭਾ ਜੀਵਨੀ ਅਤੇ ਸ਼ਹੀਦੀ
Download full book pdf

Friday, May 22, 2020

ਤੁਰਿਆ ਸੀ ਜਾਂਦਾ ਖੇਤ ਵਾਲੀ ਪਹੀ ਸੀ ਜਸਵਿੰਦਰ ਚਾਹਲ 9876915035

ਤੁਰਿਆ ਸੀ ਜਾਂਦਾ ਖੇਤ ਵਾਲੀ ਪਹੀ ਸੀ


ਤੁਰਿਆ ਸੀ ਜਾਂਦਾ ਖੇਤ ਵਾਲੀ ਪਹੀ ਸੀ,
ਪਾਣੀ ਵਾਲੀ ਵਾਰੀ ਮੋਢੇ ਉੱਤੇ ਕਹੀ ਸੀ।
ਲੱਗਿਆ ਕਿ ਪਿੱਛੇ ਵੱਜੀ ਕੋਈ ਹਾਕ ਸੀ,
ਤਾਹੀਂ ਪਿੱਛੇ ਮੁੜ ਕੇ ਮੈਂ ਲਿਆ ਝਾਕ ਸੀ।

Thursday, May 21, 2020

ਉਹ ਮਕਾਨ ਹੁੰਦੇ ਨੇ ਸੋਹਣਿਆ ਘਰ ਨਹੀਂ ਹੁੰਦੇ।

ਉਹ ਮਕਾਨ ਹੁੰਦੇ ਨੇ ਸੋਹਣਿਆ ਘਰ ਨਹੀਂ ਹੁੰਦੇ।

ਜਿੱਥੋਂ ਖੁਸ਼ੀ ਲੰਘ ਜਾਵੇ ਪਾਸਾ ਵੱਟ ਸੱਜਣਾ,
ਜਿੱਥੇ ਛਾ ਜਾਂਦੀ ਉਦਾਸੀ ਝੱਟ ਸੱਜਣਾ।
ਜਿੱਥੇ ਰੀਝ ਲੰਮੀ ਉਡਾਰੀ ਦੀ,ਪਰ 'ਪਰ' ਨਹੀਂ ਹੁੰਦੇ,
ਉਹ ਮਕਾਨ ਹੁੰਦੇ ਨੇ ਸੋਹਣਿਆ, ਘਰ ਨਹੀਂ ਹੁੰਦੇ।

Wednesday, May 20, 2020

ਕੀ ਹੁੰਦੀ ਆ ਉਡੀਕ ਜੀ ? ਜਸਵਿੰਦਰ ਚਾਹਲ 9876915035

ਕੀ ਹੁੰਦੀ ਆ ਉਡੀਕ ਜੀ ?


ਬੇਟੇ ਨੇ ਪੜੵਦੇ-ਪੜੵਦੇ ਮਾਰੀ ਲੀਕ ਜੀ,
ਕਹਿੰਦਾ ਡੈਡੀ! ਕੀ ਹੁੰਦੀ ਆ ਉਡੀਕ ਜੀ ?

ਉਡੀਕ.............. ਫਿਰ ਮੈਂ ਦੱਸਿਆ..........

ਬੀਜ ਨੀ ਉਹ ਤਾਂ ਸੁਪਨੇ ਹੈ ਬੀਜਦਾ,
ਬੱਲੀ ਵਿੱਚ ਦਾਣਾ ਹੁੰਦਾ ਕੱਲੀ ਕੱਲੀ ਰੀਝ ਦਾ।
ਜੋ ਰੰਗ ਹਰੇ ਤੋਂ ਸੁਨਹਿਰੀ ਤੀਕ ਹੁੰਦੀ ਏ,
ਉਹੀ ਤਾਂ ਪੁੱਤਰਾ ਉਡੀਕ ਹੁੰਦੀ ਏ।

Monday, May 18, 2020

ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਡਾੱ. ਜੋਸੇਫ ਮਰਫੀਂ

ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਡਾੱ. ਜੋਸੇਫ ਮਰਫੀਂ


DOWNLOAD FULL BOOK PDF FILE



DOWNLOAD FULL BOOK PDF FILE

ਸੱਚ ਕੋਲੋ ਦੀ ਝੂਠ ਲੰਘਿਆ।

ਜਾਂਦੇ-ਜਾਂਦੇ ੲਿੱਕ ਮੋੜ 'ਤੇ , 
ਸੱਚ ਕੋਲੋ ਦੀ ਝੂਠ ਲੰਘਿਆ।
ਸੱਚ ਦੇ ਵੱਲ ਦੇਖਕੇ ਝੂਠ ,
ਖ਼ਰਮਸਤੀ ਵਿੱਚ ਖੰਘਿਅਾ।
ਝੂਠ ਕਹਿੰਦਾ ਸੱਚ ਨੂੰ ,
ਦੇਖ ਮੇਰੀ ਸਰਦਾਰੀ ਬੲੀ।
ਅੱਗੇ ਪਿੱਛੇ ਘੁੰਮਦੀ ਅਾ,

Sunday, May 17, 2020

ਰਾਣੀਤੱਤ ਸੋਹਿਲੇ ਧੂੜ ਮਿੱਟੀ ਕੇ

ਰਾਣੀਤੱਤ ਸੋਹਿਲੇ ਧੂੜ ਮਿੱਟੀ ਕੇ

DOWNLOAD FULL BOOK 
👇👇👇👇👇👇👇👇👇

Thursday, May 14, 2020

ਮਿਸ਼ਰੀ ਦੀਆਂ ਡਲੀਆਂ

ਇੱਕ ਦਿਨ ਬਜ਼ਾਰ 'ਚ ਜਾ ਰਿਹਾ ਸੀ, 
ਫਲਾਂ ਵਾਲੇ ਦਾ ਹੋਕਾ ਕੰਨੀਂ ਪਿਆ ਸੀ। 
ਮਿਸ਼ਰੀ ਦੀਆਂ ਡਲੀਆਂ ਜ਼ਰੂਰ ਲਓ ਜੀ
ਅਾਜੋ ਮਿੱਠੇ-ਮਿੱਠੇ ਅੰਗੂਰ ਲਓ ਜੀ।
ਮੈਂ ਵੀ ਥੋੜੵਾ ਜਾ ਖਲੋਅ ਗਿਆ ਸੀ, 
ਰੇਹੜੀ ਦੇ ਕੋਲ ਨੂੰ ਹੋ ਗਿਆ ਸੀ। 
ਬਿਨੵਾਂ ਪੁੱਛੇ ਭਾਈ ਨੇ ਠਾਅ ਦੱਸਿਆ, 
ਸੌ ਰੁਪਏ ਕਿੱਲੋ ਅੰਗੂਰਾਂ ਦਾ ਭਾਅ ਦੱਸਿਆ।
ਨਾਲ ਹੀ ਅੰਗੂਰਾਂ ਦੀ ਇੱਕ ਹੋਰ ਢੇਰੀ ਸੀ, 
ਜਦ ਮੈਂ ਨਿਗਾਹ ਉੱਧਰ ਨੂੰ ਫੇਰੀ ਸੀ। 
ਕਹਿੰਦਾ ਇਹ ਤਾਂ ਸਸਤੇ ਹੀ ਲਾ ਦਿਆਂਗੇ, 
ਵੀਰੇ ਚਾਲੀਆਂ ਦੇ ਕਿੱਲੋ ਪਾ ਦਿਆਂਗੇ।
ਸੋਚਿਆ ਕਿ ਅੰਗੂਰ ਤਾਂ ਇਹ ਵੀ ਸੋਹਣੇ ਆ, 
ਫੇਰ ਯਾਰ ਇੰਨੇ ਸਸਤੇ ਕਿਵੇਂ ਹੋਣੇ ਆ। 
ਇਹ ਇੰਨੇ ਸਸਤੇ ਕਿਵੇਂ ਮੈਂ ਥੋੜੵਾ ਜਾ ਹੱਸਿਆ, 
ਭਾਈ ਨੇ ਸੀ ਫੇਰ ਉਹਦਾ ਕਾਰਨ ਦੱਸਿਆ।
"ਗੁੱਛੇ ਨਾਲੋਂ ਟੁੱਟੇ ਆ ਜੀ" ਇੰਨਾ ਕਹਿ ਗਿਆ, 
ਤਾਂਹੀਂ ਤਾਂ ਇਹਨਾਂ ਦਾ ਭਾਅ ਅੱਧਾ ਰਹਿ ਗਿਆ। 
ਸੁਣਕੇ ਮੈਂ ਗੱਲ ਉਹਦੀ ਸੁੰਨ ਜਿਹਾ ਹੋ ਗਿਆ, 
ਫ਼ਿਰ ਸੀ ਡੂੰਘੀਆਂ ਸੋਚਾਂ ਵਿੱਚ ਖੋ ਗਿਆ।
ਕਿੰਨੀ ਦਮਦਾਰ ਕੋਈ ਗੱਲ ਹੁੰਦੀ ਏ, 
ਸਿੱਧਾ ਇਸ਼ਾਰਾ ਸਾਡੇ ਵੱਲ ਹੁੰਦੀ ਏ। 
ਆਪਣਿਆਂ ਤੋਂ ਟੁੱਟਣ ਦੀ ਬੰਦਾ ਭੁੱਲ ਕਰਦਾ, 
ਆਪਣੇ ਆਪ ਹੀ ਅੱਧਾ ਮੁੱਲ ਕਰਦਾ।
ਹੋਰ ਭਾਵੇਂ ਬਹੁਤ ਕੁਝ ਖੱਟ ਜਾਂਦੀ ਆ, 
ਪਰ ਜੜੵਾਂ ਤੋਂ ਟੁੱਟਕੇ ਕੀਮਤ ਘੱਟ ਜਾਂਦੀ ਆ। 
ਕਿੰਨੇ ਤੋਲਾਂ ਬਾਈ ਉਹਨੇ ਕੀਤਾ ਮੋੜ ਜੀ, 
ਸੋਚਾਂ ਵਾਲੀ ਲੜੀ ਮੇਰੀ ਦਿੱਤੀ ਤੋੜ ਜੀ।
ਕਿੱਲੋ-ਕਿੱਲੋ ਦੋਵੇਂ ਹੀ ਪਾ ਦੇ ਵੀਰਿਆ, 
ਟੁੱਟਿਆਂ ਦੇ ਮੇਲ ਕਰਾ ਦੇ ਵੀਰਿਆ। 
ਦੋ ਹੰਝੂ ਡਿੱਗੇ ਮਨ ਹੌਲਾ ਜਿਵੇਂ ਫੁੱਲ ਸੀ। 
'ਚਾਹਲ' ਪੈ ਗਿਆ ਉਹ ਰਾਹ ਜਿਹੜਾ ਗਿਆ ਭੁੱਲ ਸੀ।
ਜਸਵਿੰਦਰ ਚਾਹਲ 9876915035

Saturday, May 9, 2020

ਕਰੋਨਾ

ਅੱਧੀ ਰਾਤੀ ਨਿਕਲੇ ਸਾਂ ਚੋਰੀ ਲੁਧਿਆਣਿਓ
ਥੱਕਿਓ ਨਾ ਤੁਰੀ ਚੱਲੋ ਨਿੱਕਿਓ ਨਿਆਣਿਓ
ਸਾਡੇ ਘਰ ਜੰਮੇ ਥੋਡਾ ਐਨਾ ਹੀ ਕਸੂਰ ਏ
ਹਾਲੇ ਖੰਨੇ ਪਹੁੰਚੇ ਆਂ ਬਿਹਾਰ ਬੜੀ ਦੂਰ ਏ

ਰੋ-ਰੋ ਕੇ ਥੱਕ ਚੱਲੇ ਕਾਕੇ ਨੂੰ ਕੀ ਦੱਸੀਏ
ਉਹਦੇ ਵਾਂਗ ਅੱਗ ਸਾਡੇ ਢਿੱਡਾਂ 'ਚ ਵੀ ਮੱਚੀ ਏ
ਵੱਡੀ ਕੁੜੀ ਨਿੱਕੀਆਂ ਨੂੰ ਚੋਰੀ-ਚੋਰੀ ਆਖਦੀ ਏ
ਰਾਹ 'ਚ ਕੁੱਝ ਮੰਗਿਓ ਨਾ ਪਾਪਾ ਮਜਬੂਰ ਏ

ਤੰਗ ਜੁੱਤੀ ਪੈਰਾਂ ਦੀਆਂ ਅੱਡੀਆਂ ਨੂੰ ਲੱਗਦੀ
ਮਈ ਏ ਮਹੀਨਾ ਉਤੋ ਲੋਅ ਪਈ ਵਗਦੀ
ਢਾਕਾਂ ਤੇ ਜੁਆਕ,ਪੰਡਾਂ ਸਿਰਾਂ ਉਤੇ ਭਾਰੀਆਂ
ਸੜਕਾਂ ਦੀ ਲੁੱਕ ਜਿਵੇਂ ਤਪਿਆ ਤੰਦੂਰ ਏ

ਬੈਠ ਕੇ ਜਹਾਜਾਂ 'ਚ ਕਰੋਨਾ ਦੇਸ਼ ਵੜਿਆ
ਹਰਜਾਨਾ ਰੱਜਿਆਂ ਦਾ ਭੁੱਖਿਆਂ ਨੇ ਭਰਿਆ
ਮਹਿਲਾਂ ਦੀਆਂ ਕੀਤੀਆਂ ਨੂੰ ਢਾਰਿਆਂ ਨੇ ਭੋਗਿਆ
ਮੁੱਢ ਤੋਂ ਚੱਲਦਾ ਇਹ ਆਇਆ ਦਸਤੂਰ ਏ

ਹਰਵਿੰਦਰ

Friday, May 8, 2020

ਫੁੱਟਪਾਥੀ ਕਿਤਾਬੀ ਕੀੜਾ

ਫਿਲਾਨੀ ਡਲਾਡਲਾ ਨੇ ਸਾਊਥ ਅਫਰੀਕਾ ਦੇ ਇਕ ਪਛੜੇ ਇਲਾਕੇ 'ਚ ਜਨਮ ਲਿਆ। ਇਕੱਲੀ ਮਾਂ ਲਈ ਉਸਨੂੰ ਪਾਲਣਾ ਬਹੁਤ ਮੁਸ਼ਕਿਲ ਸੀ। ਸਕੂਲ ਵਿੱਚ ਉਹ ਲੜਾਕੇ ਲੜਕਿਆ ਨਾਲ ਰਹਿਣ ਕਰਕੇ ਕੱਢ ਦਿੱਤਾ ਗਿਆ, ਵੋਕੇਸ਼ਨਲ ਸਕੂਲ ਸ਼ੁਰੂ ਕੀਤਾ ਪਰ ਨਸ਼ੇ 'ਚ ਪੈਣ ਕਰਕੇ ਫਿਰ ਕੱਢ ਦਿੱਤਾ ਗਿਆ। ਦੁਬਾਰਾ ਬੁਰੀ ਸੰਗਤ ਦੇ ਚੱਕਰ ਵਿੱਚ ਛਾਤੀ 'ਚ ਚਾਕੂ ਖਾਧਾ। 2008 'ਚ ਜੋਹਾਸੰਸਬਰਗ ਆ ਗਿਆ।ਨਸ਼ੇ, ਗਰੀਬੀ ਤੇ ਬੇਰੋਜਗਾਰੀ 'ਚ ਨੈਲਸਨ ਮੰਡੇਲਾ ਪੁੱਲ ਥੱਲੇ ਜ਼ਿੰਦਗੀ ਕੱਟਣੀ ਸ਼ੁਰੂ ਕੀਤੀ।ਉੱਥੇ ਬਹੁਤ ਸਾਰੇ ਹੋਰ ਲੋਕ ਭੀਖ ਮੰਗ ਕੇ ਗੁਜ਼ਾਰਾ ਕਰਦੇ ਸਨ।ਫਿਲਾਨੀ ਨੇ ਵੀ ਪਹਿਲਾਂ ਇੰਝ ਹੀ ਕੀਤਾ।ਪਰ ਬਾਅਦ ਵਿਚ ਉਸ ਨੇ ਸੋਚਿਆ ਕਿ ਕਿਉਂ ਨਾ ਇਸ ਬਦਲੇ ਕੁੱਝ ਵਾਪਿਸ ਵੀ ਦਿੱਤਾ ਜਾਵੇ। ਉਸ ਕੋਲ ਕਾਫੀ ਕਿਤਾਬਾਂ ਸਨ ਜੋ ਉਸਨੂੰ ਜਿੱਥੇ ਉਸਦੀ ਮਾਂ ਕੰਮ ਕਰਦੀ ਸੀ ਉਥੋਂ ਦੇ ਮਾਲਕ ਨੇ ਦਿੱਤੀਆਂ ਸੀ। ਇਹ ਉਹੀ ਵਿਅਕਤੀ ਸੀ ਜਿਸਨੇ ਫਿਲਾਨੀ ਨੂੰ 11 ਸਾਲ ਦੀ ਉਮਰ ਵਿੱਚ ਇਸ ਵਾਅਦੇ ਨਾਲ ਪਹਿਲੀ ਕਿਤਾਬ ਪੜ੍ਹਨ ਨੂੰ ਦਿੱਤੀ ਸੀ ਕਿ ਜੇਕਰ ਉਹ ਪੂਰੀ ਪੜ੍ਹ ਲਵੇਗਾ ਤਾਂ ਉਹ ਉਸਨੂੰ ਹੋਰ ਕਿਤਾਬਾਂ ਪੜ੍ਹਨ ਲਈ ਦਵੇਗਾ।
ਫਿਲਾਨੀ ਨੇ ਉਹਨਾਂ ਕਿਤਾਬਾਂ ਬਾਰੇ ਵਿਚਾਰ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ। ਹੋਲੀ ਹੋਲੀ ਉਸ ਨਾਲ ਲੋਕ ਜੁੜਨ ਲੱਗੇ। ਉਹ ਖ਼ੁਦ ਵੀ ਨਸ਼ਿਆਂ ਤੋਂ ਬਚਣ ਲੱਗਾ। ਉਹ ਏਮਪਾਇਰ ਰੋਡ ਦੇ ਲਾਗੇ ਆਪਣੀ ਕਿਤਾਬਾਂ ਦੇ ਨਾਲ ਘੁੰਮਦਾ ਮਿਲ ਜਾਂਦਾ। ਲੋਕ ਉਸ ਕੋਲੋ ਕਿਤਾਬਾਂ ਦੇ ਰਿਵਿਊ ਲੈਂਦੇ ਤੇ ਜੇ ਪਸੰਦ ਆਓਂਦੀ ਤਾਂ ਕਿਤਾਬਾਂ ਖ੍ਰੀਦ ਲੈਂਦੇ। ਕੁਝ ਉਸਨੂੰ ਪੜ੍ਹਨ ਲਈ ਕਿਤਾਬਾਂ ਵੀ ਦੇ ਜਾਂਦੇ। ਫਿਲਾਨੀ ਬੱਚਿਆਂ ਨੂੰ ਕਿਤਾਬਾਂ ਮੁਫ਼ਤ ਦੇ ਦਿੰਦਾ ਸੀ ਇਹ ਸਭ ਕਾਫ਼ੀ ਦੇਰ ਤੱਕ ਚੱਲਦਾ ਰਿਹਾ।
ਇੱਕ ਦਿਨ ਡਾਕੂਮੈਂਟਰੀ ਫਿਲਮੇਕਰ "Tebogo Malope" ਨੇ ਫਿਲਾਨੀ ਦੀ ਇੰਟਰਵੀਊ ਕੀਤੀ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਇਸਨੇ ਫਿਲਾਨੀ ਦੀ ਜ਼ਿੰਦਗੀ ਬਦਲ ਦਿੱਤੀ ।
ਮਦਦ ਲਈ ਬਹੁਤ ਹੱਥ ਅੱਗੇ ਆਏ। ਕਾਫ਼ੀ ਕੁੱਝ ਬਦਲ ਗਿਆ। ਉਹ ਸੜਕ ਤੋਂ ਇੱਕ ਘਰ ਵਿੱਚ ਆ ਗਿਆ। ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਹੋਰ ਪ੍ਰੋਗਰਾਮ ਸ਼ੁਰੂ ਕੀਤੇ। ਮੋਟੀਵੇਸ਼ਨਲ ਪ੍ਰੋਗਰਾਮ ਕੀਤੇ, Ted Talk ਵਿਚ ਬੋਲਣ ਦਾ ਸੱਦਾ ਮਿਲਿਆ।ਹੁਣ ਤੱਕ ਉਹ ਇਕਦਮ ਨਸ਼ੇ ਟੋਹ ਮੁਕਤ ਹੋ ਚੁੱਕਾ ਸੀ ।
ਕੁੱਝ ਸਮੇਂ ਬਾਅਦ ਉਹ ਆਪਣੇ ਪੁਰਾਣੇ ਸ਼ਹਿਰ ਵਾਪਿਸ ਚਲਾ ਗਿਆ।ਉਥੇ ਉਸ ਨੇ ਕਿਤਾਬ ਪ੍ਰਿੰਟ ਕਰਵਾਈ ਜੋ ਉਹ ਕਈ ਸਾਲਾਂ ਤੋਂ ਲਿਖ ਰਿਹਾ ਸੀ।
"The pavement book worm"(ਫੁੱਟਪਾਥੀ ਕਿਤਾਬੀ ਕੀੜਾ)
ਅੱਜਕਲ ਉਹ ਆਪਣੇ ਸ਼ਹਿਰ ਵਿੱਚ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਪ੍ਰੋਗਰਾਮ ਚਲਾ ਰਿਹਾ ਹੈ।

Tuesday, May 5, 2020

mini story

ਅੱਜ ਇਕ ਪਿਉ ਸਲਫਾਸ ਲੈ ਕੇ ਦੁਕਾਨ ਤੋ ਮੁੜ ਰਿਹਾ ਸੀ!
ਸਾਇਦ ਇਹ ਉਹ ਫਸਲ ਲਈ ਨਹੀ ਆਪਣੇ ਲਈ ਲੈ ਕੇ ਆਇਆ ਸੀ!
ਪਿੰਡ ਵਿੱਚ ਲੋਕ ਉਸ ਦੀ ਕੁੜੀ ਦੀਆ ਦੇ ਬਦਚਲਨ ਦੀਆ ਗਲਾਂ ਕਰ ਰਹੇ ਸੀ! ਕਿਸੇ ਨੇ ਉਸ ਨੂੰ ਕਿਸੇ ਮੁੰਡੇ ਨਾਲ ਦੇਖ ਲਿਆ ਸੀ , ਤੇ ਸਾਰੇ ਪਿੰਡ ਵਿੱਚ ਗਲ ਕਰ ਦਿੱਤੀ ਸੀ!
ਬਹੁਤ ਪੁੱਛ ਗਿੱਛ ਕਰਨ ਤੋ ਕੁੜੀ ਦੇ ਗਲਤ ਹੋਣ ਬਾਰੇ ਪਤਾ ਲਗਾ! ਜੋ ਸਰਬਣ ਸਿੰਘ ਤੋ ਇਹ ਸਭ ਸਹਾਰਿਆ ਨਾ ਗਿਆ! ਲਾਡਾ ਨਾਲ ਪਾਲੀ ਬਾਰੇ ਇਹ ਸੋਚ ਕੇ ਰੋਂਦਾ ਰੋਂਦਾ ਘਰ ਜਾ ਰਿਹਾ ਸੀ! ਭਜ ਭਜ ਕੇ ਕੰਮ ਕਰਨ ਵਾਲਾ ਅੱਜ ਹੰਭ ਗਿਆ ਸੀ, ਦੋ ਕਦਮ ਤੁਰਨਾ ਵੀ ਮੁਸਕਿਲ ਹੋ ਰਿਹਾ ਸੀ!
ਘਰ ਆ ਕੇ ਦਰਵਾਜਾ ਬੰਦ ਕਰ ਕੇ ਘਰ ਵਾਲੀ ਨੂੰ ਦੇਖ ਕੇ ਰੋਂਦਾ ਹੋਇਆ ਸੋਚਣ ਲਗਾ, ਸਾਇਦ ਕੁਖ ਵਿੱਚ ਹੀ ਮਾਰ ਦਿੰਦੇ ,ਅੱਜ ਇਹ ਦਿਨ ਨਾ ਦੇਖਣਾ ਪੈਂਦਾ !
ਸਲਫਾਸ ਦੀ ਘੁੱਟ ਭਰ ਕੇ ਘਰਵਾਲੀ ਨੂੰ ਫੜਾ ਦਿੱਤੀ ,ਉਹ ਵੀ ਪੀਣ ਲਈ ਮਜਬੂਰ ਸੀ, ਜਦ ਆਪਣੀ ਕੁੜੀ ਨੂੰ ਦੇਖਦੀ ਸੀ,ਆਪਣੇ ਆਪ ਤੇ ਸ਼ਰਮ ਆਉਦੀ ਸੀ!
ਕੀ ਸਾਡੇ ਪਿਆਰ ਤੇ ਉਸ ਮੁੰਡੇ ਦਾ ਪਿਆਰ ਹਾਵੀ ਹੋ ਗਿਆ ਸੀ!
ਝੱਟ ਮੂੰਹ ਨੂੰ ਲਾ ਕੇ ਪੀ ਗਈ!
ਮਾਂ ਪਿਓ ਦੀ ਚੀਕਨ ਦੀ ਆਵਾਜ਼ ਸੁਣ ਕੇ , ਦੂਸਰੇ ਕਰਮੇ ਵਿੱਚੋ ਰੋਂਦੀ ਧੀ ਭੱਜੀ ਆਈ !
ਮਾ ਪਿਓ ਨੂੰ ਤੜਫਦਾ ਦੇਖ ਕੇ ਸੋਚਣ ਲੱਗੀ ," ਆ ਕੀ ਹੋ ਗਿਆ! ਸਾਇਦ ਉਹ ਪਿਆਰ ਵਿੱਚ ਇੰਨੀ ਅੰਨੀ ਹੋ ਗਈ ਸੀ ਕਿ ਸਹੀ ਗਲਤ ਦੀ ਪਹਿਚਾਨ ਵੀ ਨਹੀ ਕਰ ਪਾ ਰਹੀ ਸੀ!
ਭੱਜ ਕੇ ਬਾਹਰ ਗਈ ਤਾਂ ਭਰਾ ਨੂੰ ਨਿੰਮ ਨਾਲ ਫਾਹਾ ਲੈ ਕੇ ਲਟਕਦੇ ਦੇਖ ਕੇ ਪੈਰਾ ਹੇਠੋ ਜਮੀਨ ਹੀ ਖਿਸ਼ਕ ਗਈ!
ਉਸ ਮੁੰਡੇ ਨੂੰ ਕੋਈ ਫਰਕ ਨਹੀ ਪਿਆ!
ਪਰ ਕੁੜੀ ਦਾ ਸਾਰਾ ਸੰਸ਼ਾਰ ਹੀ ਉਜ਼ੜ ਗਿਆ!
ਸੋਚਣਾ ਔਰਤ ਨੂੰ ਪੈਣਾ ਕਿ ਸਾਡੇ ਲਈ ਕੀ ਗਲਤ ਹੈ ਤੇ ਕੀ ਸਹੀ!
ਭਰੂਣ ਹੱਤਿਆ ਦਾ ਇੱਕ ਕਾਰਨ ਇਹ ਵੀ ਹੈ।
ਹਜੇ ਵੀ ਸਮਾਂ ਹੈ ਸੰਭਲ ਜਾਓ ਧੀਉ-ਭੈਣੋ !
ਮਾਂ ਪਿਓ ਨੂੰ ਪਿਆਰ ਕਰੋ, ਮਾਰੋ ਨਾ।

Monday, May 4, 2020

ਏਹਨਾਂ ਗਰੀਬੜਿਆਂ ਦਾ ਧਰਮ ਕਿਹੜਾ?

Copy from facebook

ਏਹਨਾਂ ਗਰੀਬੜਿਆਂ ਦਾ ਧਰਮ ਕਿਹੜਾ?

ਇਨਸਾਨੀਅਤ ਮਰ ਰਹੀ ਧਰਮਾਂ ਨੂੰ ਬਚਾਉਣ ਤੇ ਜੋਰ ਲੱਗਾ ਕਿਸੇ ਨੂੰ ਕੋਈ ਮਤਲਬ ਨਹੀ ਏਹਨਾਂ ਨਾਲ ਕਿਉਕਿ ਏਹਨਾਂ ਦਾ ਅਸਲੀ ਧਰਮ ਗਰੀਬੀ ਏ , ਤੇ ਏਸ ਧਰਮ ਨੂੰ ਕੋਈ ਖਤਰਾ ਨਹੀ ਜੇਕਰ ਖਤਰਾ ਹੁੰਦਾ ਤਾਂ ਭਾਰਤ ਬੰਦ ਤੋਂ ਦੋ ਮਹੀਨੇ ਬਾਅਦ ਵੀ ਏਹ ਸੜਕਾਂ ਤੇ ਨਾ ਹੁੰਦੇ ।

ਇੱਕ ਪਿਓ ਦੇ ਹੰਝੂ

ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ...