ਏਹਨਾਂ ਗਰੀਬੜਿਆਂ ਦਾ ਧਰਮ ਕਿਹੜਾ?
ਇਨਸਾਨੀਅਤ ਮਰ ਰਹੀ ਧਰਮਾਂ ਨੂੰ ਬਚਾਉਣ ਤੇ ਜੋਰ ਲੱਗਾ ਕਿਸੇ ਨੂੰ ਕੋਈ ਮਤਲਬ ਨਹੀ ਏਹਨਾਂ ਨਾਲ ਕਿਉਕਿ ਏਹਨਾਂ ਦਾ ਅਸਲੀ ਧਰਮ ਗਰੀਬੀ ਏ , ਤੇ ਏਸ ਧਰਮ ਨੂੰ ਕੋਈ ਖਤਰਾ ਨਹੀ ਜੇਕਰ ਖਤਰਾ ਹੁੰਦਾ ਤਾਂ ਭਾਰਤ ਬੰਦ ਤੋਂ ਦੋ ਮਹੀਨੇ ਬਾਅਦ ਵੀ ਏਹ ਸੜਕਾਂ ਤੇ ਨਾ ਹੁੰਦੇ ।
ਖਤਰਾ ਤਾਂ ਕੁਰਸੀ ਤੇ ਬੈਠ ਰਾਜ ਕਰਨ ਵਾਲਿਆਂ ਨੂੰ ਜਿਨ੍ਹਾਂ ਦੀ ਸੱਤਾ ਹੀ ਏਹਨਾਂ ਕੰਮੀਆਂ ਦੀਆਂ ਲਾਸ਼ਾਂ ਦੇ ਸਹਾਰੇ ਖੜੀ ਏ । ਹਮੇਸ਼ਾ ਸੁਣਦੇ ਆਏ ਦੇਸ਼ ਉਜੜ ਰਿਹਾ ਸੀ ਤੇ ਨੀਰੋ ਬਾਂਸਰੀ ਵਜਾ ਰਿਹਾ ਸੀ ਏਹ ਗੱਲ ਦੇਸ਼ ਦੇ ਚੁਣੇ ਹੋਏ ਮਨ ਕੀ ਬਾਤ ਵਾਲੇ ਨੇ ਪ੍ਰਤੱਖ ਕਰ ਦਿੱਤੀ ।
ਜੇਹੜੇ ਆਗੂ ਦੋ ਮਹੀਨੇ ਦੇ ਕਰੀਬ ਸਮਾਂ ਬੀਤ ਜਾਣ ਤੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਨਹੀ ਪਹੁੰਚਾ ਸਕੇ ਭਵਿੱਖ ਕੀ ਤਹਿ ਕਰਨਗੇ ਗਰੀਬ ਲੋਕਾਂ ਦਾ?
ਕਾਸ਼ ਦੇਸ਼ ਵਿੱਚ ਵੋਟਾਂ ਹੋਣ ਵਾਲੀਆਂ ਹੁੰਦੀਆਂ ਤਾਂ ਹੋ ਸਕਦਾ ਏਹਨਾਂ ਲੋਕਾਂ ਨੂੰ ਸੜਕਾਂ ਤੇ ਨਾ ਰੁਲਣਾ ਪੈਂਦਾ ।