Friday, May 8, 2020

ਫੁੱਟਪਾਥੀ ਕਿਤਾਬੀ ਕੀੜਾ

ਫਿਲਾਨੀ ਡਲਾਡਲਾ ਨੇ ਸਾਊਥ ਅਫਰੀਕਾ ਦੇ ਇਕ ਪਛੜੇ ਇਲਾਕੇ 'ਚ ਜਨਮ ਲਿਆ। ਇਕੱਲੀ ਮਾਂ ਲਈ ਉਸਨੂੰ ਪਾਲਣਾ ਬਹੁਤ ਮੁਸ਼ਕਿਲ ਸੀ। ਸਕੂਲ ਵਿੱਚ ਉਹ ਲੜਾਕੇ ਲੜਕਿਆ ਨਾਲ ਰਹਿਣ ਕਰਕੇ ਕੱਢ ਦਿੱਤਾ ਗਿਆ, ਵੋਕੇਸ਼ਨਲ ਸਕੂਲ ਸ਼ੁਰੂ ਕੀਤਾ ਪਰ ਨਸ਼ੇ 'ਚ ਪੈਣ ਕਰਕੇ ਫਿਰ ਕੱਢ ਦਿੱਤਾ ਗਿਆ। ਦੁਬਾਰਾ ਬੁਰੀ ਸੰਗਤ ਦੇ ਚੱਕਰ ਵਿੱਚ ਛਾਤੀ 'ਚ ਚਾਕੂ ਖਾਧਾ। 2008 'ਚ ਜੋਹਾਸੰਸਬਰਗ ਆ ਗਿਆ।ਨਸ਼ੇ, ਗਰੀਬੀ ਤੇ ਬੇਰੋਜਗਾਰੀ 'ਚ ਨੈਲਸਨ ਮੰਡੇਲਾ ਪੁੱਲ ਥੱਲੇ ਜ਼ਿੰਦਗੀ ਕੱਟਣੀ ਸ਼ੁਰੂ ਕੀਤੀ।ਉੱਥੇ ਬਹੁਤ ਸਾਰੇ ਹੋਰ ਲੋਕ ਭੀਖ ਮੰਗ ਕੇ ਗੁਜ਼ਾਰਾ ਕਰਦੇ ਸਨ।ਫਿਲਾਨੀ ਨੇ ਵੀ ਪਹਿਲਾਂ ਇੰਝ ਹੀ ਕੀਤਾ।ਪਰ ਬਾਅਦ ਵਿਚ ਉਸ ਨੇ ਸੋਚਿਆ ਕਿ ਕਿਉਂ ਨਾ ਇਸ ਬਦਲੇ ਕੁੱਝ ਵਾਪਿਸ ਵੀ ਦਿੱਤਾ ਜਾਵੇ। ਉਸ ਕੋਲ ਕਾਫੀ ਕਿਤਾਬਾਂ ਸਨ ਜੋ ਉਸਨੂੰ ਜਿੱਥੇ ਉਸਦੀ ਮਾਂ ਕੰਮ ਕਰਦੀ ਸੀ ਉਥੋਂ ਦੇ ਮਾਲਕ ਨੇ ਦਿੱਤੀਆਂ ਸੀ। ਇਹ ਉਹੀ ਵਿਅਕਤੀ ਸੀ ਜਿਸਨੇ ਫਿਲਾਨੀ ਨੂੰ 11 ਸਾਲ ਦੀ ਉਮਰ ਵਿੱਚ ਇਸ ਵਾਅਦੇ ਨਾਲ ਪਹਿਲੀ ਕਿਤਾਬ ਪੜ੍ਹਨ ਨੂੰ ਦਿੱਤੀ ਸੀ ਕਿ ਜੇਕਰ ਉਹ ਪੂਰੀ ਪੜ੍ਹ ਲਵੇਗਾ ਤਾਂ ਉਹ ਉਸਨੂੰ ਹੋਰ ਕਿਤਾਬਾਂ ਪੜ੍ਹਨ ਲਈ ਦਵੇਗਾ।
ਫਿਲਾਨੀ ਨੇ ਉਹਨਾਂ ਕਿਤਾਬਾਂ ਬਾਰੇ ਵਿਚਾਰ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ। ਹੋਲੀ ਹੋਲੀ ਉਸ ਨਾਲ ਲੋਕ ਜੁੜਨ ਲੱਗੇ। ਉਹ ਖ਼ੁਦ ਵੀ ਨਸ਼ਿਆਂ ਤੋਂ ਬਚਣ ਲੱਗਾ। ਉਹ ਏਮਪਾਇਰ ਰੋਡ ਦੇ ਲਾਗੇ ਆਪਣੀ ਕਿਤਾਬਾਂ ਦੇ ਨਾਲ ਘੁੰਮਦਾ ਮਿਲ ਜਾਂਦਾ। ਲੋਕ ਉਸ ਕੋਲੋ ਕਿਤਾਬਾਂ ਦੇ ਰਿਵਿਊ ਲੈਂਦੇ ਤੇ ਜੇ ਪਸੰਦ ਆਓਂਦੀ ਤਾਂ ਕਿਤਾਬਾਂ ਖ੍ਰੀਦ ਲੈਂਦੇ। ਕੁਝ ਉਸਨੂੰ ਪੜ੍ਹਨ ਲਈ ਕਿਤਾਬਾਂ ਵੀ ਦੇ ਜਾਂਦੇ। ਫਿਲਾਨੀ ਬੱਚਿਆਂ ਨੂੰ ਕਿਤਾਬਾਂ ਮੁਫ਼ਤ ਦੇ ਦਿੰਦਾ ਸੀ ਇਹ ਸਭ ਕਾਫ਼ੀ ਦੇਰ ਤੱਕ ਚੱਲਦਾ ਰਿਹਾ।
ਇੱਕ ਦਿਨ ਡਾਕੂਮੈਂਟਰੀ ਫਿਲਮੇਕਰ "Tebogo Malope" ਨੇ ਫਿਲਾਨੀ ਦੀ ਇੰਟਰਵੀਊ ਕੀਤੀ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਇਸਨੇ ਫਿਲਾਨੀ ਦੀ ਜ਼ਿੰਦਗੀ ਬਦਲ ਦਿੱਤੀ ।
ਮਦਦ ਲਈ ਬਹੁਤ ਹੱਥ ਅੱਗੇ ਆਏ। ਕਾਫ਼ੀ ਕੁੱਝ ਬਦਲ ਗਿਆ। ਉਹ ਸੜਕ ਤੋਂ ਇੱਕ ਘਰ ਵਿੱਚ ਆ ਗਿਆ। ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਹੋਰ ਪ੍ਰੋਗਰਾਮ ਸ਼ੁਰੂ ਕੀਤੇ। ਮੋਟੀਵੇਸ਼ਨਲ ਪ੍ਰੋਗਰਾਮ ਕੀਤੇ, Ted Talk ਵਿਚ ਬੋਲਣ ਦਾ ਸੱਦਾ ਮਿਲਿਆ।ਹੁਣ ਤੱਕ ਉਹ ਇਕਦਮ ਨਸ਼ੇ ਟੋਹ ਮੁਕਤ ਹੋ ਚੁੱਕਾ ਸੀ ।
ਕੁੱਝ ਸਮੇਂ ਬਾਅਦ ਉਹ ਆਪਣੇ ਪੁਰਾਣੇ ਸ਼ਹਿਰ ਵਾਪਿਸ ਚਲਾ ਗਿਆ।ਉਥੇ ਉਸ ਨੇ ਕਿਤਾਬ ਪ੍ਰਿੰਟ ਕਰਵਾਈ ਜੋ ਉਹ ਕਈ ਸਾਲਾਂ ਤੋਂ ਲਿਖ ਰਿਹਾ ਸੀ।
"The pavement book worm"(ਫੁੱਟਪਾਥੀ ਕਿਤਾਬੀ ਕੀੜਾ)
ਅੱਜਕਲ ਉਹ ਆਪਣੇ ਸ਼ਹਿਰ ਵਿੱਚ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਪ੍ਰੋਗਰਾਮ ਚਲਾ ਰਿਹਾ ਹੈ।

No comments:

Post a Comment

ਇੱਕ ਪਿਓ ਦੇ ਹੰਝੂ

ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ...