ਉਸਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੋਹਾਂ ਜੀਆਂ ਨੂੰ ਆਪਣੇ ਘਰ ਦਾ ਸਮਾਨ ਬਣਾਉਣ ਵਾਸਤੇ ਔਖੇ ਹੋਣਾ ਪਿਆ। ਘਰ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਚਾਹੀਦੀਆਂ ਹੁੰਦੀਆਂ ਹਨ ਉਹ ਸਾਰੀਆਂ ਆਪ ਹੀ ਬਣਾਉਣੀਆਂ ਪਈਆਂ। ਘਰ ਚ ਕੋਈ ਮਹਿਮਾਨ ਆ ਜਾਵੇ ਤਾਂ ਉਸ ਲਈ ਮੰਜੇ ਬਿਸਤਰੇ ਦਾ ਇੰਤਜ਼ਾਮ ਕਰਨਾ ਵੀ ਔਖਾ ਹੋ ਜਾਂਦਾ ਸੀ। ਕਿਤੇ ਚਾਰ ਪਰਾਹੁਣੇ ਇਕੱਠੇ ਆ ਜਾਣ ਤਾਂ ਰੋਟੀ ਖਿਲਾਣ ਨੂੰ ਭਾਂਡੇ ਵੀ ਥੁੜ ਜਾਣੇ।
ਉਸਦੀ ਦੁੱਖ ਭਰੀ ਕਹਾਣੀ ਸੁਣ ਕੇ ਮੈਨੂੰ ਇਸ ਤਰਾਂ ਲੱਗਿਆ ਕਿ ਦਾਜ ਵੀ ਕਈ ਵਾਰੀ ਜ਼ਰੂਰੀ ਹੁੰਦਾ ਹੈ ਜੇਕਰ ਮੁੰਡੇ ਦੀ ਬਹੁਤ ਜ਼ਿਆਦਾ ਆਮਦਨ ਨਾ ਹੋਵੇ। ਮੁੰਡੇ ਵਾਲੇ ਘਰ ਵਾਸਤੇ ਥਾਂ ਤਾਂ ਦੇ ਦਿੰਦੇ ਹਨ ਅਤੇ ਕਈ ਵਾਰ ਇੱਕ ਜਾਂ ਦੋ ਕਮਰੇ ਵੀ ਦੇ ਦਿੰਦੇ ਹਨ ਪਰ ਮੁੰਡੇ ਦਾ ਪਿਓ ਵੀ ਹੁਣ ਨੂੰਹਾਂ ਨੂੰ ਕਿਥੋਂ ਸਮਾਨ ਬਣਾ ਬਣਾ ਕੇ ਦੇਈ ਜਾਵੇ।
ਸਿੱਟਾ ਮੈਂ ਇਹ ਕੱਢਿਆ ਇਸ ਸਾਰੀ ਗੱਲਬਾਤ ਤੋਂ ਕਿ ਜਦੋਂ ਕਿਸੇ ਨਵੇਂ ਜੋੜੇ ਦਾ ਘਰ ਵਸਾਣਾ ਹੁੰਦਾ ਹੈ ਤਾਂ ਦੋਹਾਂ ਧਿਰਾਂ ਨੂੰ ਹੀ ਰਲ ਮਿਲ ਕੇ ਉਹਨਾਂ ਦੀ ਜ਼ਰੂਰਤ ਦਾ ਸਮਾਨ ਜ਼ਰੂਰ ਦੇਣਾ ਚਾਹੀਦਾ ਹੈ। ਜਿਵੇਂ ਮੁੰਡੇ ਵਾਲੇ ਥਾਂ ਜਾਂ ਮਕਾਨ ਦੇ ਦਿੰਦੇ ਹਨ ਤਾਂ ਕੁੜੀ ਵਾਲੇ ਸਮਾਨ ਦੇ ਦੇਣ
ਜਿਨਾਂ ਕੁੜੀਆਂ ਨੂੰ ਦਾਜ ਦਿੱਤਾ ਜਾਂਦਾ ਹੈ ਉਹ ਕਿਹੜਾ ਇਕੱਲੇ ਪੇਕੇ ਹੀ ਦਿੰਦੇ ਹਨ। ਮਾਮੇ, ਮਾਸੀਆਂ, ਚਾਚੇ, ਤਾਏ, ਭੂਆ ਸਾਰੇ ਰਲ ਮਿਲ ਕੇ ਇਕ-ਇਕ ਚੀਜ਼ ਵੀ ਦੇਣ ਤਾਂ ਨਵੇਂ ਜੋੜੇ ਨੂੰ ਘਰ ਵਸਾਣਾ ਸੌਖਾ ਹੋ ਜਾਂਦਾ ਹੈ। ਕਿਉਂਕਿ ਇੱਕ ਦੋ ਬੱਚੇ ਹੋਇਆਂ ਤੇ ਫਿਰ ਬੱਚਿਆਂ ਦੇ ਖਰਚੇ ਆ ਪੈਂਦੇ ਹਨ ਅਤੇ ਘਰ ਦੀਆਂ ਚੀਜ਼ਾਂ ਬਣਾਉਣੀਆਂ ਔਖੀਆਂ ਹੋ ਗਈਆਂ
No comments:
Post a Comment