ਜਾਂਦੇ-ਜਾਂਦੇ ੲਿੱਕ ਮੋੜ 'ਤੇ ,
ਸੱਚ ਕੋਲੋ ਦੀ ਝੂਠ ਲੰਘਿਆ।
ਸੱਚ ਦੇ ਵੱਲ ਦੇਖਕੇ ਝੂਠ ,
ਖ਼ਰਮਸਤੀ ਵਿੱਚ ਖੰਘਿਅਾ।
ਝੂਠ ਕਹਿੰਦਾ ਸੱਚ ਨੂੰ ,
ਦੇਖ ਮੇਰੀ ਸਰਦਾਰੀ ਬੲੀ।
ਦੁਨੀਅਾਂ ਸਾਰੀ ਬੲੀ ।
ਮੇਰੇ ਕੋਲ ਦੇਖ ਅੱਜਕੱਲ੍ਹ ,
ਕੋਠੀਅਾਂ ਤੇ ਕਾਰਾਂ ਨੇ ।
ਮੇਰੇ ਹੀ ਹੁਕਮ ਨਾਲ,
ਚੱਲਦੀਅਾਂ ਸਰਕਾਰਾਂ ਨੇ।
ਮੇਰੇ ਤਾਂ ਹੋੲੇ ਪਏ ਨੇ,
ਵਾਰੇ ਨਿਆਰੇ ਜੀ।
ਹਰ ਪੌੜੀ ਚੜ੍ਹਨ ਵੇਲ਼ੇ,
ਬੰਦਾ ਲੈਦਾਂ ਮੇਰੇ ਸਹਾਰੇ ਜੀ।
ਤੂੰ ਮੇਰੇ ਸਾਹਮਣੇ ਦੱਸ,
ਕਿੱਥੇ ਕੁ ਟਿਕਦਾ।
ਸਾਰੀ ਦੁਨੀਅਾਂ 'ਤੇ ਅੱਜ,
ਮੈਂ ਹੀ ਅਾਂ ਵਿਕਦਾ।
ਸੁਣਕੇ ਸਾਰੀ ਗੱਲ ,
ਸੱਚ ਮੁਸਕਰਾੲਿਅਾ ਸੀ।
ਝੂਠ ਨੂੰ ਫਿਰ ੳੁਸਨੇ ,
ੲੇਦਾਂ ਸਮਝਾੲਿਅਾ ਸੀ।
ਗੱਲ ਕਰਦਾ ਹਾਂ ਮੈਂ,
ਸਦਾ ਰੱਬ ਲੱਗਦੀ ,
ਤੇਜ ਹਨੇਰੀ ਸੋਹਣਿਅਾ,
ਬਹੁਤਾ ਚਿਰ ਨੀ ਵਗਦੀ।
ਤੂੰ ਨਿਕਲਦਾ ਹੋਵੇਗਾ,
ਕਿਸੇ ਅਹੁਦੇ ਜਾਂ ਖ਼ਿਤਾਬ 'ਚੋਂ,
ਮੈਂ ਤਾਂ ਜੰਮਿਅਾ ਹਾਂ,
ਬਾਬੇ ਦੀ ਬਾਣੀ ਤੇ ਰਬਾਬ 'ਚੋਂ।
ਮਾੲਿਅਾ ਵਾਲੇ ਲਾੲੇ ਨੇ ,
ਭਾਵੇਂ ਤੂੰ ਵੱਡੇ ਢੇਰ ਜੀ |
ਤੇਰੇ ਰਾਹ 'ਤੇ ਭੇਡਾਂ ਚੱਲਣ,
ਮੇਰੇ ਰਾਹ 'ਤੇ ਸ਼ੇਰ ਜੀ |
ਤੇਰੇ ਕੋਲ ਹੰਕਾਰ ਹੋਊ,
ਮੇਰੇ ਕੋਲ ਫ਼ਖ਼ਰ ਹੈ |
ਚਾਂਦਨੀ ਚੌਂਕ ਤੋਂ ਲੈਕੇ,
ਮਾਛੀਵਾੜੇ ਤੱਕ ਦਾ ਸਫ਼ਰ ਹੈ |
ਡੋਲਿਅਾ ਨੀ ਕਦੇ ਮੈਂ,
ਤਸੀਹੇ ਬੜੇ ਝੱਲੇ ਨੇ।
ਤੇਰੇ ਵਾਲੇ ਸਵਾ ਲੱਖ,
ਮੇਰੇ ਵਾਲੇ ਕੱਲੇ ਨੇ।
ਦੌਲਤਾਂ ਅਮੀਰੀਆਂ,
ਤੇਰਾ ਭਾਵੇਂ ਕਾਨੂੰਨ ਹੈ |
ਮੇਰੇ ਪੱਲੇ ਵਿੱਚ ਸੋਹਣਿਅਾ,
ਰੂਹ ਦਾ ਸਕੂਨ ਹੈ |
ਝੂਠ, ਨਿੰਦਾ ਤੇ ੲੀਰਖਾ ਤੋਂ,
'ਚਹਿਲਾ' ਸਦਾ ਬਚ ਓੲੇ।
ਅਸਲੀ ਅਮੀਰ ਉਹੀ,
ਜੀਹਦੇ ਪੱਲੇ ਸੱਚ ਓੲੇ।
ਜਸਵਿੰਦਰ ਚਾਹਲ 987915035