Wednesday, November 9, 2022

कुछ व्यवहार करते समय #नफा नुकसान नहीं देखना चाहिए।

बहुत दिनो से स्कूटी का उपयोग नही होने से, विचार आया #Olx पे बेच दे..
कीमत Rs 30000/- डाल दी
बहुत आफर आये 15 से 28 हजार तक। 
एक का 29 का प्रस्ताव आया। 
उसे भी waiting में रखा।
कल सुबह काल आया, उसने कहा-
"साहब नमस्कार 🙏 , 
आपकी गाडी का add देखा। पसंद भी आयी है। परंतु 30 जमाने का बहुत प्रयत्न किया, 24 ही इकठ्ठा कर पाया हूँ। बेटा #इंजिनियरिंग के अंतिम वर्ष में है। बहुत मेहनत किया है उसने। कभी पैदल, कभी सायकल, कभी बस, कभी किसी के साथ। सोचा अंतिम वर्ष तो वह अपनी गाडी से ही जाये। आप कृपया स्कूटी मुझे ही दिजीएगा। नयी गाडी मेरी हैसियत से बहुत ज्यादा है। थोडा समय दिजीए। मै पैसो का इंतजाम करता हूँ। मोबाइल बेच कर कुछ रुपये मिलेंगें। परंतु हाथ जोड़कर कर निवेदन है साहब,मुझे ही दिजीएगा।"
मैने औपचारिकता में मात्र #Ok बोलकर फोन रख दिया। Uttam Gupta Ayodhya 
कुछ विचार मन में आये। 
वापस काल बैक किया और कहा
"आप अपना #मोबाइल मत बेचिए, कल सुबह केवल 24 हजार लेकर आईए, गाडी आप ही ले जाईए वह भी मात्र 24 में ही"
मेरे पास 29 हजार का प्रस्ताव होने पर भी 24 में किसी अपरिचित व्यक्ति को मै स्कूटी देने जा रहा था। 
सोचा उस परिवार में आज कितने आनंद का निर्माण हुआ होगा। 
कल उनके घर स्कूटीआएगी। 
और मुझे ज्यादा नुकसान भी नहीं हो रहा था।
ईश्वर ने बहुत दिया है और सबसे बडा धन #समाधान है जो कूट-कूटकर दिया है। 
अगली सुबह उसने कम से कम 6-7 बार फोन किया
"#साहब कितने बजे आऊ, आपका समय तो नही खराब होगा। पक्का लेने आऊं, बेटे को लेकर या अकेले आऊ। पर साहब गाडी किसी को और नही दिजीएगा।"
वह 2000, 500, 200, 100, 50 के #नोटों का संग्रह लेकर आया, साथ में बेटा भी था। ऐसा लगा, पता नही कहा कहा से निकाल कर या मांग कर या इकठ्ठा कर यह पैसे लाया है। 
 बेटा एकदम आतुरता और कृतज्ञता से 🛵 को देख रहा था। मैने उसे दोनो चाबियां दी, कागज दिये। बेटा गाडी पर विनम्रतापूर्वक हाथ फेर रहा था। रुमाल निकाल कर पोछ रहा था। 
उसनें पैसे गिनने कहा, मैने कहा आप गिनकर ही लाये है, कोई दिक्कत नहीं।
जब जाने लगे, तो मैने उन्हे 500 का एक नोट वापस करते कहाँ, घर जाते #मिठाई लेते जाएगा। सोच यह थी कि कही तेल के पैसे है या नही। और यदि है तो मिठाई और तेल दोनो इसमें आ जायेंगे।
आँखों में कृतज्ञता के आंसु लिये उसने हमसे विदा ली और अपनी 🛵 ले गया। जाते समय बहुत ही आतुरता और विनम्रता से झुककर अभिवादन किया। बार बार आभार व्यक्त किया।
दोस्तो जीवन में कुछ व्यवहार करते समय #नफा नुकसान नहीं देखना चाहिए। 
अपने माध्यम से किसी को क्या सच में कुछ आनंद प्राप्त हुआ यह देखना भी होता है

Friday, October 28, 2022

ਡਾ. ਅਜਮੇਰ ਸਿੰਘ ਜੀ ਦੀ ਜਾਗਰੂਕ ਕਰਦੀ ਆਪਬੀਤੀ


ਮੇਰਾ ਵਿਸ਼ਵਾਸ ਹੈ ਕਿ ਜੇ ਕਿਸੇ ਬਿਮਾਰੀ ਬਾਰੇ ਡਾਕਟਰ ਅਪਰੇਸ਼ਨ ਕਰਵਾਉਣ ਦੀ ਸਲਾਹ ਦੇਵੇ ਤਾਂ ਉਸੇ ਵੇਲੇ "ਹਾਂ" ਨਹੀਂ ਕਰਨੀ ਚਾਹੀਦੀ। ਕਿਸੇ ਦੂਜੇ ਡਾਕਟਰ ਦੀ ਵੀ ਸਲਾਹ ਲੈਣੀ ਚਾਹੀਦੀ ਹੈ। ਇਸ ਦਾ ਮੈਨੂੰ ਫਾਇਦਾ ਵੀ ਹੋਇਆ ਹੈ।
ਸਨ 2006 ਵਿਚ ਮੇਰੇ ਬ੍ਰੇਨ ਟਿਊਮਰ ਹੋਣ ਦਾ ਪਤਾ ਲੱਗਿਆ ਸੀ। ਪੀਜੀਆਈ ਦੇ ਡਾਕਟਰ ਨੇ ਤੁਰੰਤ ਅਪਰੇਸ਼ਨ ਕਰਵਾਉਣ ਲਈ ਕਿਹਾ। ਪਰ ਮੈਂ ਆਪਣੀ ਆਦਤ ਅਨੁਸਾਰ ਕਹਿ ਬੈਠਾ ਕਿ "ਅਜੇ ਨਹੀਂ।" ਮੇਰਾ ਏਨਾ ਕਹਿਣ ਦੀ ਦੇਰ ਸੀ ਕਿ ਡਾਕਟਰ ਗੁੱਸੇ ਵਿਚ ਬੋਲਿਆ," ਰੋਡ ਪਰ ਗਿਰ ਜਾਓਗੇ, ਟਾਂਗ ਚਲੀ ਜਾਏਗੀ, ਆਂਖ ਚਲੀ ਜਾਏਗੀ।" ਇਹ ਸੁਣ ਕੇ ਮੈਂ ਫੇਰ ਕਿਹਾ,"ਜੀ, ਮੈਂ ਸੋਚ ਕੇ ਦੱਸਾਂਗਾ।"
ਉਸ ਮਗਰੋਂ ਮੈਂ ਪੰਜਾਬ ਯੂਨੀਵਰਸਿਟੀ ਆ ਕੇ ਅੱਪਣੇ ਹੈਲਥ ਸੈਂਟਰ ਦੇ ਡਾਕਟਰ ਨਾਲ ਗੱਲ ਕੀਤੀ। ਉਹਨਾਂ ਕਿਹਾ," ਜੇ ਅਪਰੇਸ਼ਨ ਕਰਵਾਉਣਾ ਹੀ ਹੋਇਆ ਤਾਂ ਡਾ. ਕਾਕ(ਪੀਜੀਆਈ ਤੋਂ ਰਿਟਾਇਰ ਹੋਇਆ ਨਿਊਰੋਸਰਜਨ) ਤੋਂ ਕਰਵਾਵਾਂਗੇ। ਪਤਾ ਕਰੋ ਕਿੱਥੇ ਹੈ? ਮੈਂ ਨਾਲ ਚੱਲਾਂਗਾ।"
ਅਗਲੇ ਹੀ ਦਿਨ ਅਸੀਂ MRI ਫ਼ਿਲਮਾਂ ਤੇ ਰਿਪੋਰਟ ਲੈ ਕੇ ਡਾ. ਕਾਕ ਨੂੰ ਮਿਲੇ। ਉਹਨਾਂ MRI ਦੇਖਣ ਸਾਰ ਕਿਹਾ," There's nothing to worry." ਚਿੰਤਾ ਦੀ ਕੋਈ ਲੋੜ ਨਹੀਂ। ਮੈਂ ਸਰਜਰੀ ਦੇ ਹੱਕ ਵਿਚ ਨਹੀਂ। 
ਮੇਰੇ ਨਾਲ ਗਏ ਡਾ. ਧਵਨ ਨੇ ਪੁੱਛਿਆ," Sir, ਸਰਜਰੀ ਕਿਉਂ ਨਹੀਂ?" ਡਾ. ਕਾਕ ਨੇ ਸਮਝਾਇਆ ਕਿ ਬ੍ਰੇਨ ਸਰਜਰੀ ਕਰਨ ਵੇਲੇ ਬਹੁਤ ਧਿਆਨ ਰੱਖਣਾ ਪੈਂਦਾ ਹੈ। ਇਹ ਮਾਈਕਰੋ ਸਰਜਰੀ ਹੈ। ਫੇਰ ਵੀ ਕਾਫੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਜੇ ਇਲਾਜ ਕਰਵਾਉਣਾ ਹੈ ਤਾਂ ਦਿੱਲੀ AIIMS ਵਿਚ "Gama knife treatment" ਕਰਵਾ ਲਓ। ਨਾਲ ਹੀ ਉਹਨਾਂ ਨੇ ਨਿਊਰੋਸਰਜਰੀ ਦੇ ਮੁਖੀ ਦੇ ਨਾਂ ਇਕ ਚਿੱਠੀ ਦੇ ਦਿੱਤੀ।
ਕੁਝ ਦਿਨਾਂ ਬਾਅਦ ਮੈਂ ਦਿੱਲੀ ਏਮਜ਼ ਗਿਆ। ਨਿਊਰੋਸਰਜਰੀ ਦੇ ਹੈੱਡ ਨੂੰ ਮਿਲਿਆ। ਉਹਨਾਂ ਨੇ MRI ਦੇਖਣ ਸਾਰ ਡਾ.ਕਾਕ ਵਾਲੀ ਗੱਲ ਹੀ ਆਖੀ ਤੇ ਨਾਲ ਹੀ ਦੱਸਿਆ ਕਿ ਇਸ ਟਿਊਮਰ ਨੇ ਹੁਣ ਹੋਰ ਨਹੀਂ ਵਧਣਾ।ਉਸ ਵੇਲੇ ਟਿਊਮਰ 23mm ਸੀ। ਉਹਨਾਂ ਕਿਹਾ ਕਿ ਜੋ ਨੁਕਸਾਨ ਸਰਜਰੀ ਨਾਲ ਹੁੰਦਾ ਹੈ, ਉਹ gama knife ਨਾਲ ਵੀ ਹੋਵੇਗਾ। ਜੇ ਹੋਰ ਕੋਈ ਤਕਲੀਫ ਨਹੀਂ ਤਾਂ ਕੁਝ ਵੀ ਨਾ ਕਰਵਾਓ, ਨਾ ਸਰਜਰੀ ਤੇ ਨਾ ਹੀ gama knife treatment. ਇਸ ਟਿਊਮਰ ਨੇ ਵਧਣਾ ਨਹੀਂ। ਜੇ ਵਧੇਗਾ ਵੀ ਤਾਂ ਸਾਲ ਵਿਚ ਇਕ ਮਿਲੀਮੀਟਰ ਤੋਂ ਵੀ ਘੱਟ। ਤਿੰਨ ਸੈਂਟੀਮੀਟਰ ਤਕ ਦਾ ਇਲਾਜ ਹੋ ਸਕਦੈ, ਆ ਜਾਣਾ।
ਮੈਂ ਉਹਨਾਂ ਦਾ ਧੰਨਵਾਦ ਕੀਤਾ ਤੇ ਵਾਪਸ ਆ ਕੇ ਡਾ. ਧਵਨ ਦੇ ਕਹਿਣ 'ਤੇ ਮੈਂ ਹਰ ਸਾਲ MRI ਕਰਵਾਉਂਦਾ ਰਿਹਾ। ਪੀਜੀਆਈ ਦੇ 2018 ਦੇ ਟੈਸਟ ਅਨੁਸਾਰ, ਇਹ ਟਿਊਮਰ ਘਟ ਕੇ 12mm ਰਹਿ
ਗਿਆ, ਸੁੰਗੜ ਗਿਆ ਹੈ।
ਮੈਂ ਅਪਰੇਸ਼ਨ ਤੋਂ ਬਚ ਗਿਆ। ਦੂਜੇ ਡਾਕਟਰ ਦੀ ਸਲਾਹ ਲੈਣ ਦਾ ਫਾਇਦਾ ਹੀ ਹੋਇਆ ਹੈ।
----ਡਾ. ਅਜਮੇਰ ਸਿੰਘ
Ajmer Singh ਜੀ ਦੀ ਜਾਗਰੂਕ ਕਰਦੀ ਆਪਬੀਤੀ

Thursday, October 6, 2022

ਅੰਗਰੇਜ਼ ਅਫਸਰਾਂ ਨੂੰ ਇੰਗਲੈਂਡ ਵਾਪਸ ਆਉਣ 'ਤੇ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਸੀ

ਭਾਰਤ ਵਿਚ ਸਰਕਾਰੀ ਨੌਕਰੀ ਕਰਕੇ ਜਾਂਦੇ ਅੰਗਰੇਜ਼ ਅਫਸਰਾਂ ਨੂੰ ਇੰਗਲੈਂਡ ਵਾਪਸ ਆਉਣ 'ਤੇ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਸੀ। ਤਰਕ ਇਹ ਸੀ ਕਿ ਉਹ ਇੱਕ ਗੁਲਾਮ ਦੇਸ਼ 'ਤੇ ਰਾਜ ਕਰਕੇ ਗਏ ਸਨ, ਜਿਸ ਨਾਲ ਉਨ੍ਹਾਂ ਦੇ ਰਵੱਈਏ ਅਤੇ ਵਿਵਹਾਰ ਵਿੱਚ ਜ਼ਰੂਰ ਫਰਕ ਪੈਂਦਾ ਸੀ। ਜੇਕਰ ਉਹਨਾਂ ਨੂੰ ਇੱਥੇ ਅਜਿਹੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤਾਂ ਉਹ ਆਜ਼ਾਦ ਬ੍ਰਿਟਿਸ਼ ਨਾਗਰਿਕਾਂ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰੇਗਾ।
ਇਸ ਨੂੰ ਸਮਝਣ ਲਈ ਹੇਠਾਂ ਦਿੱਤਾ ਵਾਕ ਪੜ੍ਹੋ
ਇੱਕ ਬ੍ਰਿਟਿਸ਼ ਔਰਤ ਜਿਸਦਾ ਪਤੀ ਬ੍ਰਿਟਿਸ਼ ਸ਼ਾਸਨ ਦੌਰਾਨ ਪਾਕਿਸਤਾਨ ਅਤੇ ਭਾਰਤ ਵਿੱਚ ਸਿਵਲ ਸਰਵਿਸ ਅਫਸਰ( IAS ) ਸੀ। ਔਰਤ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਤਾਏ। ਵਾਪਸੀ 'ਤੇ ਉਸ ਨੇ ਆਪਣੀਆਂ ਯਾਦਾਂ 'ਤੇ ਆਧਾਰਿਤ ਇਕ ਖੂਬਸੂਰਤ ਕਿਤਾਬ ਲਿਖੀ।

ਔਰਤ ਨੇ ਲਿਖਿਆ ਕਿ ਜਦੋਂ ਮੇਰੇ ਪਤੀ ਇੱਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਨ ਤਾਂ ਮੇਰਾ ਬੇਟਾ ਕਰੀਬ ਚਾਰ ਸਾਲ ਦਾ ਸੀ ਅਤੇ ਮੇਰੀ ਬੇਟੀ ਇੱਕ ਸਾਲ ਦੀ ਸੀ। ਉਹ ਕਈ ਏਕੜ ਵਿੱਚ ਬਣੀ ਇੱਕ ਹਵੇਲੀ ਵਿੱਚ ਰਹਿੰਦੇ ਸੀ, ਜਿਸਦੀ ਮਲਕੀਅਤ ਡਿਪਟੀ ਕਲੈਕਟਰ ਦੀ ਸੀ। ਸੈਂਕੜੇ ਲੋਕ ਡੀਸੀ ਦੇ ਘਰ ਅਤੇ ਪਰਿਵਾਰ ਦੀ ਸੇਵਾ ਵਿੱਚ ਲੱਗੇ ਹੋਏ ਸਨ। ਹਰ ਰੋਜ਼ ਪਾਰਟੀਆਂ ਹੁੰਦੀਆਂ ਸਨ, ਜ਼ਿਲ੍ਹੇ ਦੇ ਵੱਡੇ-ਵੱਡੇ ਜ਼ਿਮੀਂਦਾਰ ਸਾਨੂੰ ਆਪਣੇ ਸ਼ਿਕਾਰ ਸਮਾਗਮਾਂ ਵਿੱਚ ਬੁਲਾ ਕੇ ਮਾਣ ਮਹਿਸੂਸ ਕਰਦੇ ਸਨ, ਅਤੇ ਹਰ ਕੋਈ ਜਿਸ ਲਈ ਅਸੀਂ ਜਾਂਦੇ ਸੀ, ਇਸ ਨੂੰ ਮਾਣ ਸਮਝਦੇ ਸਨ। ਸਾਡਾ ਮਾਣ ਅਤੇ ਸ਼ਾਨ ਇੰਨਾ ਸੀ ਕਿ ਮਹਾਰਾਣੀ ਅਤੇ ਸ਼ਾਹੀ ਪਰਿਵਾਰ ਨੂੰ ਵੀ ਬ੍ਰਿਟੇਨ ਵਿਚ ਸ਼ਾਇਦ ਹੀ ਕੋਈ ਐਨਾ ਜਾਣਦਾ ਹੋਏ ।
ਰੇਲ ਸਫ਼ਰ ਦੌਰਾਨ ਨਵਾਬੀ ਟੌਹਰ ਨਾਲ ਭਰਿਆ ਇੱਕ ਆਲੀਸ਼ਾਨ ਡੱਬਾ ਡਿਪਟੀ ਕਮਿਸ਼ਨਰ ਦੇ ਪਰਿਵਾਰ ਲਈ ਰਾਖਵਾਂ ਹੁੰਦਾ ਸੀ। ਜਦੋਂ ਅਸੀਂ ਰੇਲਗੱਡੀ ਵਿਚ ਚੜ੍ਹਦੇ ਤਾਂ ਇਕ ਚਿੱਟੇ ਕੱਪੜਿਆਂ ਵਾਲਾ ਡਰਾਈਵਰ ਦੋਵੇਂ ਹੱਥ ਬੰਨ੍ਹ ਕੇ ਸਾਡੇ ਸਾਹਮਣੇ ਖੜ੍ਹਾ ਹੁੰਦਾ। ਅਤੇ ਯਾਤਰਾ ਸ਼ੁਰੂ ਕਰਨ ਦੀ ਇਜਾਜ਼ਤ ਮੰਗਦਾ। ਇਜਾਜ਼ਤ ਮਿਲਣ ਤੋਂ ਬਾਅਦ ਹੀ ਟਰੇਨ ਚੱਲਦੀ ਸੀ।

ਇੱਕ ਵਾਰ ਜਦੋਂ ਅਸੀਂ ਸਫ਼ਰ ਲਈ ਰੇਲ ਗੱਡੀ ਵਿੱਚ ਚੜ੍ਹੇ ਤਾਂ ਰਵਾਇਤ ਅਨੁਸਾਰ ਡਰਾਈਵਰ ਨੇ ਆ ਕੇ ਇਜਾਜ਼ਤ ਮੰਗੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦੀ, ਮੇਰਾ ਬੇਟਾ ਕਿਸੇ ਕਾਰਨ ਕਰਕੇ ਬੁਰੇ ਮੂਡ ਵਿੱਚ ਸੀ। ਉਸ ਨੇ ਡਰਾਈਵਰ ਨੂੰ ਗੱਡੀ ਨਾ ਚਲਾਉਣ ਲਈ ਕਿਹਾ। ਡਰਾਈਵਰ ਨੇ ਝੁਕ ਕੇ ਕਿਹਾ, “ਜੋ ਹੁਕਮ ਛੋਟੇ ਸਰਕਾਰ, ਕੁਝ ਸਮੇਂ ਬਾਅਦ ਸਟੇਸ਼ਨ ਮਾਸਟਰ ਸਮੇਤ ਸਾਰਾ ਸਟਾਫ਼ ਇਕੱਠਾ ਹੋ ਗਿਆ ਅਤੇ ਮੇਰੇ ਚਾਰ ਸਾਲਾ ਬੇਟੇ ਤੋਂ ਭੀਖ ਵਾਂਗ ਇਜਾਜ਼ਤ ਮੰਗਣੀ ਸ਼ੁਰੂ ਕਰ ਦਿੱਤੀ ਪਰ ਉਸ ਨੇ ਰੇਲ ਗੱਡੀ ਨੂੰ ਚਲਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਆਖ਼ਰਕਾਰ ਬੜੀ ਮੁਸ਼ਕਲ ਨਾਲ ਮੈਂ ਆਪਣੇ ਬੇਟੇ ਨੂੰ ਕਈ ਚਾਕਲੇਟਾਂ ਦੇ ਵਾਅਦੇ 'ਤੇ ਰੇਲਗੱਡੀ 'ਤੇ ਚੜ੍ਹਨ ਲਈ ਮਨਾ ਲਿਆ ਅਤੇ ਸਫ਼ਰ ਸ਼ੁਰੂ ਹੋ ਗਿਆ |

ਕੁਝ ਮਹੀਨਿਆਂ ਬਾਅਦ, ਔਰਤ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਯੂਕੇ ਵਾਪਸ ਪਰਤੀ। ਉਹ ਸਮੁੰਦਰੀ ਜਹਾਜ਼ ਰਾਹੀਂ ਲੰਡਨ ਪਹੁੰਚੇ, ਵੇਲਜ਼ ਦੀ ਇੱਕ ਕਾਉਂਟੀ, ਮੇਥੀ ਵਿਖੇ ਉਸ ਦਾ ਠਹਿਰਾਉ ਦੀ, ਜਿੱਥੇ ਉਸ ਨੂੰ ਰੇਲਗੱਡੀ ਰਾਹੀਂ ਜਾਣਾ ਪੈਂਦਾ ਸੀ। ਮਹਿਲਾ ਆਪਣੀ ਬੇਟੀ ਅਤੇ ਬੇਟੇ ਨੂੰ ਸਟੇਸ਼ਨ 'ਤੇ ਬੈਂਚ 'ਤੇ ਬਿਠਾ ਕੇ ਟਿਕਟ ਲੈਣ ਗਈ ਤਾਂ ਲੰਬੀ ਕਤਾਰ ਕਾਰਨ ਕਾਫੀ ਦੇਰ ਹੋ ਚੁੱਕੀ ਸੀ, ਜਿਸ ਕਾਰਨ ਮਹਿਲਾ ਦਾ ਬੇਟਾ ਕਾਫੀ ਪਰੇਸ਼ਾਨ ਸੀ। ਜਦੋਂ ਉਹ ਟਰੇਨ 'ਚ ਚੜ੍ਹਿਆ ਤਾਂ ਆਲੀਸ਼ਾਨ ਕੰਪਾਊਂਡ ਦੀ ਬਜਾਏ ਪਹਿਲੀ ਸ਼੍ਰੇਣੀ ਦੀਆਂ ਸੀਟਾਂ ਦੇਖ ਕੇ ਬੱਚਾ ਫਿਰ ਗੁੱਸੇ 'ਚ ਆ ਗਿਆ। ਜਦੋਂ ਰੇਲਗੱਡੀ ਸਮੇਂ ਸਿਰ ਸਫਰ ਕਰਨ ਲੱਗੀ ਤਾਂ ਬੱਚੇ ਨੇ ਚੀਕਾਂ ਮਾਰ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। "ਉਹ ਉੱਚੀ-ਉੱਚੀ ਕਹਿ ਰਿਹਾ ਸੀ, ਇਹ ਡਰਾਈਵਰ ਕਿਹੋ ਜਿਹਾ ਉੱਲੂ ਹੈ। ਇਸ ਨੇ ਸਾਡੀ ਇਜਾਜ਼ਤ ਤੋਂ ਬਿਨਾਂ ਰੇਲਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਮੈਂ ਪਾਪਾ ਨੂੰ ਕਹਾਂਗਾ ਕਿ ਉਹ ਇਸਨੂੰ ਜੁੱਤੀਆ ਮਾਰੇ ।" ਔਰਤ ਨੂੰ ਬੱਚੇ ਨੂੰ ਸਮਝਾਉਣਾ ਔਖਾ ਹੋ ਰਿਹਾ ਸੀ ਕਿ "ਇਹ ਉਸ ਦੇ ਪਿਤਾ ਦਾ ਜ਼ਿਲ੍ਹਾ ਨਹੀਂ ਹੈ, ਇਹ ਆਜ਼ਾਦ ਦੇਸ਼ ਹੈ, ਇੱਥੇ ਡਿਪਟੀ ਕਮਿਸ਼ਨਰ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਅਤੇ ਰਾਜੇ ਵਰਗੇ ਤੀਜੇ ਦਰਜੇ ਦੇ ਸਰਕਾਰੀ ਅਧਿਕਾਰੀ ਕੋਲ ਅਜਿਹੀ ਤਾਕਤ ਨਹੀਂ ਹੈ। ਲੋਕਾਂ ਉੱਤੇ ਫ਼ਾਲਤੂ ਹੁਕਮ ਚਲਾਉਣ ਦੀ ਸ਼ਕਤੀ,ਖੁਦ ਦੇ ਦੀ ਹਉਮੈ ਨੂੰ ਸੰਤੁਸ਼ਟ ਕਰਨ ਲਈ।

ਅੱਜ ਸਪੱਸ਼ਟ ਹੈ ਕਿ ਅਸੀਂ ਅੰਗਰੇਜ਼ਾਂ ਨੂੰ ਬਾਹਰ ਕੱਢ ਦਿੱਤਾ ਹੈ। ਪਰ ਅਸੀਂ ਅੱਜ ਤੱਕ ਗੁਲਾਮੀ ਨੂੰ ਖਤਮ ਨਹੀਂ ਕੀਤਾ। ਅੱਜ ਵੀ ਸਾਨੂੰ ਵੀ ਆਈਪੀ ਲਈ ਘੰਟਿਆਂਬੱਧੀ ਸੜਕਾਂ 'ਤੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਹੋਣਾ ਪੈਂਦਾ। ਇਸ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਸਾਰੇ ਪੱਖਪਾਤਾਂ ਅਤੇ ਵਿਸ਼ਵਾਸਾਂ ਨੂੰ ਪਾਸੇ ਰੱਖ ਕੇ ਸਾਰੇ ਪ੍ਰੋਟੋਕੋਲ ਲੈਣ ਵਾਲਿਆਂ ਦਾ ਵਿਰੋਧ ਕਰਨਾ। ਸਭ ਤੋਂ ਜ਼ਰੂਰੀ ਗੱਲ ਇਹ ਗੁਲਾਮ ਮਾਨਸਿਕਤਾ ਨੂੰ ਤਿਆਗਣਾ ਤੇ ਲੀਡਰਾਂ ਅੱਗੇ ਬਿਨ੍ਹਾਂ ਗੱਲੋਂ ਵਿਛ ਵਿਛ ਜਾਣਾ...

ਨਹੀਂ ਤਾਂ ਸਿਰਫ ਆਜ਼ਾਦੀ ਦਿਵਸ ਮਨਾ ਕੇ ਲੋਕ ਆਪਣੇ ਆਪ ਨੂੰ ਧੋਖਾ ਦਿੰਦੇ ਹਨ ਕਿ ਅਸੀਂ ਆਜ਼ਾਦ ਹਾਂ, ਜਿਹਨ ਵਿੱਚੋ ਗੁਲਾਮੀ ਕੱਢਣੀ ਜਰੂਰੀ ਹੈ।

ਕਾਪੀ ਪੇਸਟ

Wednesday, October 5, 2022

ਓਸ਼ੋ ਦੀਆਂ ਲੁੱਚ-ਗੁੜੱਚੀਆਂ ਕਿਸ਼ਤ 1

ਨੋਟ-ਯਾਦ ਰਹੇ ਕਿ ਮੇਰਾ ਓਸ਼ੋ ਨਾਲ ਕੋਈ ਲੈਣਾ ਦੇਣਾ ਨਹੀ ਉਹ ਕੀ ਕਰਦਾ ਸੀ, ਕੀ ਬੋਲਦਾ ਸੀ। ਚੰਗਾ ਵੀ ਮਾੜਾ ਵੀ! ਇਸ ਪੱਖੋਂ ਵੀ ਨਹੀ ਕਿ ਉਸ ਦੇ ਹੱਕ ਵਿਚ ਬੋਲਣ ਨਾਲ ਕੌਮ ਮੇਰੀ ਕੋਈ ਤਰੱਕੀ ਕਰ ਜਾਊ ਜਾਂ ਵਿਰੁਧ ਨਾਲ ਰੁੱਕ ਜਾਊ ਜਾਂ ਮੇਰੇ ਧਰਮ ਨੂੰ ਖਤਰਾ ਹੋ ਜਾਊ ਇਹ ਕਮਜੋਰ ਲੋਕਾਂ ਦੀ ਸੋਚਣੀ ਹੈ। ਇਸ ਲਈ ਵੀ ਨਹੀ ਕਿ ਬਹੁਤੇ ਸਿੱਖ ਓਸ਼ੋ ਮਗਰ ਤੁਰ ਜਾਣਗੇ ਤੇ ਮੇਰੀ ਗਿਣਤੀ ਘੱਟ ਜਾਏਗੀ ਬਥੇਰੇ ਲਗੇ ਫਿਰਦੇ ਡੇਰਿਆਂ ਵਿਚ। ਮੇਰਾ ਲਿਖਣ ਦਾ ਮੱਕਸਦ ਇਨਾ ਕਿ ਮੇਰੇ ਨਾਨਕ ਨੂੰ ਓਸ਼ੋ ਨਾਲ ਰਲਗੱਡ ਕਰੋਂਗੇ ਤਾਂ ਫਿਰ ਮੈਂ ਬੋਲਾਂਗਾ ਚਾਹੇ ਉਸ ਦੇ ਕਿਸੇ ਭਗਤ ਦੇ ਗਿੱਟੇ ਲੱਗੇ ਜਾਂ ਗੋਡੇ। ਬਾਕੀ ਪੜੋ ਜਿਨੂੰ ਮਰਜੀ ਤੇ ਪੜਨਾ ਵੀ ਚਾਹੀਦਾ ਓਸ਼ੋ ਨੂੰ ਵੀ! ਪਰ ਗੁਰੂ ਨਾਨਕ ਦੀ ਓਸ਼ੋ ਵਰਗੇ ਨਾਲ ਖਿੱਚੜੀ ਜਿਹੀ ਬਣਾ ਕੇ ਅਪਣੀਆਂ ਦੁਕਾਨਾ ਨਾ ਚਲਾਓ ਮੈਂ ਤਾਂ ਉਨ੍ਹਾਂ ਨੂੰ ਸੰਬੋਧਨ ਹਾਂ ਬਾਕੀ ਕਈ ਚੇਲੇ ਤਾਂ ਐਵੇਂ ਆਣ ਫਸਣਗੇ! ਇੱਕ ਗੱਲ ਹੋਰ ਉਸ ਬੰਦੇ ਦਾ ਬੋਲਣਾ ਜਾਂ ਲਿਖਣਾ ਉਨ੍ਹਾਂ ਚਿਰ ਹੀ ਸਰਬ ਪ੍ਰਵਾਨਤ ਹੁੰਦਾ ਜਿੰਨਾ ਚਿਰ ਉਸ ਦਾ ਕੱਦ ਕਾਠ ਵੀ ਬੋਲਣ ਵਰਗਾ ਹੁੰਦਾ। ਮਸਲਨ ਧਨੌਲਾ ਨਾਂ ਦਾ ਬੰਦਾ ਚੰਗਾ ਲਿਖਦਾ ਤੇ ਸਾਰੇ ਪੜਦੇ ਸਨ ਪਰ ਅੱਜ...? ਮਾੜਾ ਮੋਟਾ ਪੜਦੇ ਤੁਸੀਂ ਮੈਨੂੰ ਵੀ ਪਰ ਕੱਲ ਸਟੋਰ ਵਿਚ ਚੋਰੀ ਕਰਦਾ ਫੜਿਆ ਗਿਆ ਲਾਹਨਤਾ ਵੀ ਤੁਸੀਂ ਪਾਉਂਣੀਆਂ ਜਿਹੜੀਆਂ ਬਣਦੀਆਂ ਵੀ ਨੇ। ਗਾਂਧੀ ਦੇ ਦੋਗਲੇਪਨ ਕਾਰਨ ਤੁਸੀਂ ਉਸ ਨੂੰ ਚੰਗਾ ਨਹੀ ਸਮਝਦੇ ਬੋਲੀ ਤਾਂ ਉਹ ਵੀ ਜਾਂਦਾ ਸੀ। ਇਹ ਵੀ ਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ ਮਾਣ ਕਿਸੇ ਦਾ ਨਹੀ। ਬਾਕੀ ਵਿਚਾਰ ਆਪੋ ਅਪਣੇ?
--ਰਜਨੀਸ਼ ਬਾਰੇ ਜਾਨਣ ਤੋਂ ਪਹਿਲਾਂ ਇਹ ਜਾਣ ਲੈਣਾ ਜਰੂਰੀ ਹੈ ਕਿ ਉਸ ਕੋਲ ਲੋਕ ਜਾਂਦੇ ਕਿਉਂ ਸਨ? ਮਨੁੱਖ ਪਦਾਰਥਵਾਦ ਨੇ ਇਨਾ ਭਟਕਾ ਦਿੱਤਾ ਹੋਇਆ ਕਿ ਉਹ ਪਿਆਸੇ ਮਿਰਗ ਵਾਂਗ ਪਾਗਲ ਹੋਇਆ ਦੌੜਾ ਫਿਰ ਰਿਹਾ ਹੈ। ਜਿਥੇ ਵੀ ਉਸ ਨੂੰ ਪਾਣੀ ਦੀ ਝਲਕ ਦਿੱਸਦੀ ਉਹ ਉਧਰ ਨੂੰ ਦੌੜ ਪੈਂਦਾ ਹੈ ਪਰ ਉਥੇ ਅਗੇ ਜਾਦਿਆਂ ਰੇਤਾ ਹੁੰਦੀ ਹੈ। ਬੰਦਾ ਧਰਮਾਂ ਤੋਂ ਦੁੱਖੀ ਹੋਇਆ 'ਮੈਡੀਟੇਸ਼ਨ' ਦੇ ਨਾਂ ਤੇ ਇੱਕ ਨਵੀ ਠੱਗੀ ਵਿਚ ਫਸ ਰਿਹਾ ਹੈ। ਉਹ ਸਮਝਦਾ ਨਹੀ ਕਿ ਦੁੱਖ ਦਾ ਕਾਰਨ ਤਾਂ ਮੈਂ ਖੁਦ ਹਾਂ। ਮੈਂ ਮੇਰੇ ਅਪਣੇ ਕਾਰਨ ਦੁੱਖੀ ਹਾਂ ਤੇ ਜਦ ਦੁੱਖੀ ਜਾਂ ਅਸ਼ਾਂਤ ਮੈਂ ਖੁਦ ਕਰਕੇ ਹਾਂ ਤਾਂ ਕੋਈ ਮੈਨੂੰ ਸ਼ਾਂਤ ਕਿਵੇਂ ਕਰ ਦਊ। ਕਰ ਦਊ? ਫੂਕਾਂ ਮਾਰਨ ਜਾਂ ਲੰਮੇ ਸਾਹ ਲੈਣ ਨਾਲ ਜਾਂ ਉੱਚੀ ਉੱਚੀ ਹਾ,ਹਾ, ਹੂ ਹੂ ਕਰਨ ਨਾਲ ਬੰਦਾ ਸੁੱਖੀ ਅਤੇ ਖੁਸ਼ ਰਹਿ ਸਕਦਾ ਹੁੰਦਾ ਤਾਂ ਹੁਣ ਨੂੰ ਹਿੰਦੋਸਤਾਨ ਦੁਨੀਆਂ ਦਾ ਸਭ ਤੋਂ ਖੁਸ਼ ਅਤੇ ਸੁੱਖੀ ਮੁਲਖ ਹੋਣਾ ਚਾਹੀਦਾ ਸੀ ਜਿਹੜਾ ਰਾਤ ਪੁਰ ਦਿਨ ਫੂਕਾਂ ਮਾਰੀ ਜਾਂਦਾ ਹਾ,ਹਾ,ਹਾ ਕਰੀ ਜਾ ਰਿਹਾ ਹੈ। ਪਰ ਕੀ ਇੰਝ ਹੋਇਆ?
'ਮੈਡੀਟੇਸ਼ਨ' ਵਾਲੇ ਕੀ ਕਰਦੇ। ਲੰਮੇ ਸਾਹ ਲਓ, ਅੰਦਰ ਸਾਹ ਕੱਢੋ ਫਿਰ ਬਾਹਰ ਲੰਮਾ ਸਾਹ ਕੱਢੋ। ਧਿਆਨ ਇਥੇ ਲਾਓ, ਧਿਆਨ ਉਥੇ ਲਾਓ। ਯਾਦ ਰਹੇ ਕਿ ਮਰ ਚੁੱਕਾ ਤਰਮਾਲਾ ਵੀ ਇਹੀ ਕੁਝ ਕਰਦਾ ਸੀ, ਅਸਿਧੇ ਤੌਰ ਤੇ ਬੰਦ ਬੱਤੀਆਂ ਵਾਲੇ ਵੀ, ਯਾਨੀ ਬੰਦੇ ਨੂੰ ਪਾਗਲਾਂ ਵਾਂਗ ਸਿਰ ਮਾਰਨ ਲਾ ਦਿਓ ਕਿ ਉਸ ਦੀ ਸੋਚਣ ਸ਼ਕਤੀ ਖਤਮ ਹੋ ਜਾਏ ਅਤੇ ਉਹ ਥੱਕ-ਟੁੱਟ ਨਿਢਾਲ ਹੋਏ ਨੂੰ ਜਾਪੇ ਕਿ ਸ਼ਾਂਤੀ ਆ ਗਈ ਹੈ? ਪਰ ਫਰਕ ਕੇਵਲ ਇਨਾ ਕਿ ਇਹ ਵਿਚ ਨਾਲ ਵਾਹਿਗੁਰੂ ਜੋੜ ਦਿੰਦੇ ਹਨ ਤਾਂ ਕਿ ਸਿੱਖਾਂ ਨੂੰ ਮੂਰਖ ਸੌਖਿਆਂ ਬਣਾਇਆ ਜਾ ਸਕੇ ਨਹੀ ਤਾਂ ਖਾਲਸਈ ਜਾਹੋ ਜਲਾਲ ਦਾ ਕਾਰਨ ਲੁਹਾਰ ਦੀ ਧੌਕਣੀਂ ਵਾਂਗ ਪੁੱਠੇ ਸਿੱਧੇ ਸਾਹ ਲੈਣੇ ਜਾਂ ਕੋਲਿਆਂ ਦੇ ਇੰਝਣ ਵਾਂਗ ਛਅਕ ਛਅਕ ਕਰਨਾ ਨਹੀ ਸੀ। ਜਾਂ 'ਮੈਡੀਟੇਸ਼ਨ' ਉਂਝ ਦੀ ਹੀ ਹੈ ਜਿਵੇਂ ਦਾ 'ਅਉਧਦ ਨਾਮ' ਵਾਲੇ ਕਰਦੇ ਹਨ। ਪਰ ਉਹ ਇਹ ਨਹੀ ਦੱਸਦੇ ਕਿ ਦੁੱਖਾਂ ਦੇ ਉਬਲਦੇ ਕਾਹੜਨੇ ਹੇਠੋਂ ਪਹਿਲਾਂ ਚੌਅ ਤਾਂ ਕੱਢ ਲੈ ਫੂਕਾਂ ਫਿਰ ਮਾਰ ਲਈਂ। ਯਾਨੀ ਬਿਮਾਰੀ ਕੁਝ ਹੋਰ, ਇਲਾਜ ਕੁਝ ਹੋਰ। ਦੁੱਖਦਾ ਸਿਰ ਹੈ ਇਲਾਜ ਢਿੱਡ ਦਾ ਕਰੀ ਜਾ ਰਹੇ ਹਨ। ਮਨੁੱਖ ਨੇ ਅਪਣੇ ਹੇਠਾਂ ਅੱਗ ਤਾਂ ਪਦਾਰਥਵਾਦ ਦੀ ਬਾਲੀ ਹੋਈ ਹੈ ਅਤੇ ਸ਼ਾਂਤੀ ਇਹ ਲੰਮੀਆਂ ਫੂਕਾਂ ਤੋਂ ਭਾਲਦਾ ਫਿਰ ਰਿਹਾ ਹੈ ਜਾਂ ਓਸ਼ੋ ਵਾਂਗ ਸੰਭੋਗ ਵਿਚੋਂ ਸਮਾਧੀ ਲੱਭ ਰਿਹਾ ਹੈ।
ਅਜਿਹਾ ਕੁਝ ਹੀ ਓਸ਼ੋ ਸੀ ਜਿਹੜਾ ਕਿਸੇ ਵਿਗੜੇ ਹੋਏ ਅਯਾਸ਼ ਸਾਧ ਵਰਗਾ ਸੀ। ਇਸ ਗੱਲ ਨੂੰ ਸਮਝਣ ਲਈ ਹੇਠਾਂ ਮੋਟੇ ਤੌਰ ਤੇ ਉਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਜਾਣਕਾਰੀ ਦਾ ਬਹੁਤਾ ਹਿੱਸਾ ਡਾਕਟਰ ਕਰਮਜੀਤ ਸਿੰਘ ਦੀ ਕਿਤਾਬ, 'ਰਜਨੀਸ਼ ਬੇਨਕਾਬ' ਵਿਚੋਂ ਹੈ। ਮੈਂ ਖੁਦ ਉਸ ਨੂੰ ਬਹੁਤ ਪੜਿਆ ਹੈ, ਪਿੱਛਲੇ ਕੁਝ ਸਮੇ ਤੋਂ ਉਸ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਕੁਝ ਮਿੱਤਰਾਂ ਇਸ ਬਾਰੇ ਮੈਨੂੰ ਜਾਣਕਾਰੀ ਦੇਣ ਬਾਰੇ ਕਿਹਾ ਸੀ ਜਿਹਨਾ ਨੂੰ ਦੁੱਖ ਸੀ ਕਿ ਕੁਝ ਵਪਾਰੀ ਜਾਂ ਚਲਾਕ ਲੋਕ ਗੁਰੂ ਨਾਨਕ ਸਾਹਿਬ ਅਤੇ ਰਜਨੀਸ਼ ਨੂੰ ਰਲਗੱਡ ਕਰ ਰਹੇ ਹਨ, ਅਖੇ 'ਓਸ਼ੋ ਨਾਨਕ ਧਾਮ'? ਕਿਥੇ ਰਾਮ ਰਾਮ ਤੇ ਕਿਥੇ ਟੈਂ ਟੈਂ? ਖੈਰ ਮੇਰਾ ਮੱਤਲਬ ਕਿਸੇ ਦੀ ਅਣਚਾਹੀ ਬਦਖੋਈ ਕਰਨਾ ਨਹੀ ਬਲਕਿ ਲੋਕਾਂ ਨੂੰ ਜਾਣਕਾਰੀ ਦੇਣਾ ਹੈ ਖਾਸ ਕਰਕੇ ਅਪਣੇ ਸਿੱਖ ਭਰਾਵਾਂ ਨੂੰ।
…………ਅਚਾਰੀਆ ਰਜਨੀਸ਼, ਉਰਫ ਭਗਵਾਨ ਰਜਨੀਸ਼, ਉਰਫ ਓਸ਼ੋ। ਜੁੱਗ ਕਦੇ ਉਸ ਦਾ ਸੀ। ਬੋਲਦਾ ਸੀ ਉਹ ਕਿਤੇ? ਬੋਲਣਾ ਆਉਂਦਾ ਸੀ ਉਸ ਨੂੰ ਪਰ ਇਹ ਜਰੂਰੀ ਨਹੀ ਕਿ ਜੋ ਬੋਲਦਾ ਬਹੁਤ ਚੰਗਾ ਹੋਵੇ ਅਤੇ ਖੁਦ ਵੀ ਉਹ ਬੋਲਣ ਵਰਗਾ ਹੀ ਹੋਵੇ ਜਾਂ ਜੋ ਉਹ ਬੋਲਦਾ ਹੋਵੇ ਉਸ ਦੇ ਪਿੱਛੇ ਉਸ ਦੀ ਕੋਈ ਸ਼ੈਤਾਨੀ ਨਾ ਹੋਵੇ। ਦੁਨੀਆਂ ਪੜੀ ਹੋਈ ਸੀ ਉਸ। ਜਿੰਨਾ ਲੋਕਾਂ ਵਿਚ ਉਹ ਬੋਲਦਾ ਉਨ੍ਹਾਂ ਦੇ ਹੀ ਧਾਰਮਿਕ ਗਰੰਥ ਜਾਂ ਰਹਿਬਰ ਨੂੰ ਕੋਟ ਕਰਦਾ ਪਰ ਇਸ ਮਿੱਠੀ ਖੰਡ ਵਿਚ ਜ਼ਹਿਰ ਉਹ ਅਪਣੀ ਪਾਉਂਦਾ ਇਹ ਉਸ ਦੀਆਂ ਖੁਦ ਦੀਆਂ ਕੀਤੀਆਂ ਹੋਈਆਂ ਗੱਲਾਂ ਤੋਂ ਸਾਬਤ ਹੁੰਦਾ ਹੈ। ਜਿਸ ਬਾਰੇ ਵੀ ਬੋਲਦਾ ਉਸ ਨੂੰ ਹੀ ਜਾਪਦਾ ਕਿ ਉਹ ਮੇਰੇ ਧਰਮ ਦੀ ਵਿਆਖਿਆ ਕਰ ਰਿਹਾ ਹੈ ਪਰ ਨਹੀ ਵਿਆਖਿਆ ਉਹ ਅਪਣੀ ਹੀ ਕਰ ਰਿਹਾ ਹੁੰਦਾ ਸੀ! ਅਪਣੀ ਮਰਜੀ ਦੀ? ਉਸ ਨੂੰ ਅੱਖਰਾਂ ਨੂੰ ਤੋੜਨਾ ਜਾਂ ਘੁੰਮਾਉਂਣਾ ਆਉਂਦਾ ਸੀ। ਉਹ ਅੱਖਰਾਂ ਵਿਚ ਬੰਦੇ ਦੀ ਅਪਣੀ ਸੋਚ ਨੂੰ ਰੋਲ ਕੇ ਰੱਖ ਦਿੰਦਾ ਸੀ। ਬੰਦਾ ਉਸ ਦੇ ਅੱਖਰਾਂ ਵਿਚ ਉਲਝਕੇ ਉਸ ਦੇ ਨਾਲ ਤੁਰ ਪੈਂਦਾ ਸੀ ਇਥੋਂ ਤੱਕ ਕਿ ਕੱਪੜੇ ਲਾਹ ਕੇ ਨੰਗਾ ਹੋਣ ਤੱਕ! ਉਹ ਅੱਖਰਾਂ ਨੂੰ ਇਨਾ ਲਿਸ਼ਕਾ ਕੇ, ਪੈਕ ਕਰਕੇ ਪੇਸ਼ ਕਰਦਾ ਸੀ ਕਿ ਲੋਕ ਉਸ ਮਗਰ ਲੱਗ ਬੇਸ਼ਰਮੀ ਦੀਆਂ ਸਾਰੀਆਂ ਹੱਦਾ ਪਾਰ ਕਰ ਜਾਂਦੇ ਸਨ ਅਤੇ ਪਸ਼ੂਆਂ ਵਾਂਗ ਇਕ ਦੂਜੇ ਦੇ ਸਾਹਵੇਂ ਇਕ ਦੂਜੇ ਨੂੰ ਭੋਗਣ ਲੱਗ ਜਾਂਦੇ ਸਨ। ਸਮਝਣ ਵਾਲੀ ਗੱਲ ਇਹ ਹੈ ਕਿ ਰਜਨੀਸ਼ ਦੀ ਉਹ ਕਿਹੋ ਜਿਹੀ ਸਮਾਧੀ ਸੀ ਜਿਹੜੀ ਉਹ ਲੋਕਾਂ ਨੂੰ ਨੰਗਿਆਂ ਕਰਕੇ ਲਵਾਉਂਦਾ ਸੀ। ਪਾਗਲਾਂ ਵਾਂਗ ਚੀਕਾਂ ਮਾਰਨ ਜਾਂ ਕੁੱਤੇ ਵਾਂਗ ਉੱਚੀ-ਉੱਚੀ ਬਊਂ ਬਊਂ ਕਰਨ ਦਾ ਨਾਂ ਜੇ ਸਮਾਧੀ ਹੈ ਤਾਂ ਪਸ਼ੂ-ਪਨ ਕੀ ਹੈ। ਉਸ ਨੇ ਪੁਰਾਣੇ ਤ੍ਰਾਤਿਕਾਂ ਵਾਂਗ ਮਨੁੱਖ ਨੂੰ ਕੇਵਲ ਭੋਗਣ ਵਾਲਾ ਪਸ਼ੂ ਬਣਾ ਕੇ ਰੱਖ ਦਿੱਤਾ। ਅਜਿਹੇ ਲੁੱਚੇ ਬੰਦੇ ਜੇ ਭਗਵਾਨ ਸਨ ਤਾਂ ਲੋਕਾਂ ਨੂੰ ਇਕ ਕੋਠੇ ਉਪਰ ਇਕੱਠੇ ਕਰਨ ਵਾਲੇ ਨੂੰ ਕਹੋਂਗੇ?
ਬੇਸ਼ਕ ਰਜਨੀਸ਼ ਦਾ ਜਨਮ ਜੈਨੀਆਂ ਵਿਚ ਹੋਇਆ ਪਰ ਉਸ ਦੇ ਹੀ ਮੁਤਾਬਕ ਉਹ ਕਿਸੇ ਧਰਮ ਨੂੰ ਨਹੀ ਸੀ ਮੰਨਦਾ ਯਾਨੀ ਨਾਸਤਿਕ! ਪਰ ਹੈਰਾਨੀ ਦੀ ਗੱਲ ਕਿ ਲੋਕਾਂ ਉਸ ਨੂੰ ਹੀ ਰੱਬ ਯਾਨੀ ਭਗਵਾਨ ਮੰਨ ਲਿਆ ਜਿਹੜਾ ਕਿ ਕਿਸੇ ਰੱਬ ਜਾਂ ਧਰਮ ਨੂੰ ਮੰਨਦਾ ਹੀ ਨਹੀ ਸੀ?
ਲੋਕ ਉਸ ਨੂੰ ਭਗਵਾਨ ਸਮਝ ਪੂਜੀ ਗਏ ਪਰ ਉਹ ਲੋਕਾਂ ਉਪਰ ਹੱਸੀ ਗਿਆ ਤੇ ਉਸ ਦੇ ਅਪਣੇ ਹੀ ਮੁਤਾਬਕ ਉਹ ਬਾਹਰ ਕਦੇ ਨਹੀ ਸੀ ਹੱਸਿਆ ਕਿਉਂਕਿ ਲੋਕਾਂ ਦੀ ਮੂਰਖਤਾ ਉਪਰ ਉਹ ਅੰਦਰ ਹੀ ਬਹੁਤ ਹੱਸ ਲੈਂਦਾ ਸੀ। ਉਹ ਜੋ ਦਿੱਸਦਾ ਸੀ ਉਹ ਸੀ ਨਹੀ, ਤੇ ਜੋ ਉਹ ਸੀ ਉਹ ਦਿੱਸਦਾ ਨਹੀ ਸੀ। ਉਹ ਜੋ ਐਕਟ ਕਰਦਾ ਸੀ ਅੰਦਰੋਂ ਉਹ ਉਸ ਦੇ ਉਲਟ ਚਲ ਰਿਹਾ ਹੁੰਦਾ ਸੀ। ਇਹ ਉਸ ਦੀ ਕਲਾ ਸੀ ਕਿ ਉਹ ਅਪਣੇ ਵਿਪਰੀਤ ਜਾ ਕੇ ਲੈਕਚਰ ਕਰ ਰਿਹਾ ਹੁੰਦਾ ਸੀ। ਬਿੱਲਕੁਲ ਫਿਲਮੀ ਐਕਟਰਾਂ ਵਾਂਗ। ਓਸ਼ੋ ਇਕ ਫਿਲਮੀ ਐਕਟਰ ਤੋਂ ਬਿਨਾ ਕੁਝ ਨਹੀ ਸੀ ਫਰਕ ਕੇਵਲ ਇਨਾ ਕਿ ਐਕਟਰ ਦੇ ਡਾਇਲਾਗ ਅਪਣੇ ਨਹੀ ਹੁੰਦੇ ਜਦ ਕਿ ਓਸ਼ੋ ਦੇ ਡਾਇਲਾਗ ਵੀ ਅਪਣੇ ਸਨ ਤੇ ਪ੍ਰੌਡਿਊਸਰ-ਡਾਇਰੈਕਟਰ-ਐਕਟਰ ਸਭ ਕੁਝ ਉਹ ਆਪ ਹੀ ਸੀ। ਨੀਲੀ ਫਿਲਮ ਦਾ?
੧੨ ਜਨਵਰੀ ੧੯੮੫ ਵਿਚ ਓਰੋਗਾਨ ਵਿਖੇ ਉਸ ਦੇ ਦਿੱਤੇ ਭਾਸ਼ਣ ਮੁਤਾਬਕ ਉਹ ਕਿਸੇ ਰੱਬ ਜਾਂ ਧਰਮ ਨੂੰ ਨਹੀ ਮੰਨਦਾ। ਉਸ ਦੇ ਮੁਤਾਬਕ ਉਹ ਧਰਮ ਲਫਜ ਨੂੰ ਹੀ ਨਫਰਤ ਕਰਦਾ ਸੀ ਪਰ ਉਹ ਕਹਿੰਦਾ ਇਸ ਦੇ ਬਾਵਜੂਦ ਮੈਨੂੰ ਧਰਮ ਉਪਰ ਬੋਲਣਾ ਪਿਆ ਕਿਉਂਕਿ ਉਸ ਦੇ ਨੇੜੇ ਕੋਈ ਖੜਦਾ ਹੀ ਨਾ ਸੀ ਇਸ ਲਈ ਉਸ ਨੂੰ ਅਪਣੀ ਗੱਲ ਕਹਿਣ ਲਈ ਅਪਣਾ ਤਰੀਕਾ ਬਦਲਣਾ ਪਿਆ। ਪੁਰਾਣਾ ਨਾਸਤਿਕ ਵਾਲਾ ਬਿੰਬ ਸੁਧਾਰਨ ਲਈ ਉਸ ਨੂੰ ਕਈ ਸਾਲ ਲੱਗੇ। ਉਸ ਦੇ ਅਪਣੇ ਹੀ ਮੁਤਾਬਕ ਉਹ ਬੇਸ਼ਕ ਨਾਂ ਧਾਰਮਿਕ ਗਰੰਥਾਂ ਦੇ ਲੈਂਦਾ ਸੀ ਪਰ ਗੱਲ ਉਹ ਅਪਣੀ ਕਰਦਾ ਸੀ। ਉਹ ਅਪਣੀ ਬੇਈਮਾਨੀ ਨੂੰ ਲੁਕਾਉਂਦਾ ਨਹੀ ਪਰ ਇਸ ਨਾਲ ਇਹ ਨਹੀ ਕਿਹਾ ਜਾ ਸਕਦਾ ਕਿ ਉਹ ਬੇਈਮਾਨ ਨਹੀ ਸੀ। ਕਿਉਂਕਿ ਜਿਸ ਗੱਲ ਨੂੰ ਉਹ ਮੰਨਦਾ ਹੀ ਨਹੀ ਲੋਕਾਂ ਨੂੰ ਮੂਰਖ ਬਣਾਉਣ ਲਈ ਉਹ ਉਨ੍ਹਾਂ ਗੱਲਾਂ ਦਾ ਹੀ ਸਹਾਰਾ ਲੈ ਰਿਹਾ ਸੀ। 
ਉਸ ਦੀਆਂ ਹੇਠਾਂ ਬੋਲੀਆਂ ਗੱਲਾਂ ਤੋਂ ਜਾਪਦਾ ਕਿ ਉਹ ਅਪਣੇ ਕੋਲ ਆਏ ਹੋਏ ਲੋਕਾਂ ਨੂੰ ਭੇਡਾਂ-ਬੱਕਰੀਆਂ ਤੋਂ ਸਿਵਾਏ ਕੁਝ ਨਹੀ ਸੀ ਸਮਝਦਾ ਤੇ ਉਹ ਲੋਕਾਂ ਨੂੰ ਮੂਰਖ ਬਣਾ ਅਤੇ ਹੁਣ ਮੂਰਖ ਕਹਿਕੇ ਜਿਵੇਂ ਸਵਾਦ ਲੈ ਰਿਹਾ ਸੀ। ਇਹ ਧੋਖਾ ਸੀ ਲੋਕਾਂ ਨਾਲ। ਆਮ ਸਾਧਾਂ ਦੇ ਵੱਗਾਂ ਵਿਚ ਅਤੇ ਓਸ਼ੋ ਵਿਚ ਕੋਈ ਫਰਕ ਨਾ ਸੀ। ਉਹ ਵੀ ਲੁਕਾਈ ਨੂੰ ਲੁੱਟਦੇ ਸਨ ਤੇ ਓਸ਼ੋ ਵੀ। ਇਸ ਵਿਚ ਵਾਧਾ ਪਰ ਇਹ ਸੀ ਕਿ ਓਸ਼ੋਂ ਲੁੱਟਣ ਦੇ ਨਾਲ ਨਾਲ ਲੋਕਾਂ ਵਿਚ ਨੰਗਾ ਵਿਭਚਾਰ ਫੈਲਾ ਰਿਹਾ ਸੀ ਅਤੇ ਮਨੁੱਖ ਨੂੰ ਫਿਰ ਤੋਂ ਪਸ਼ੂਪੁਣੇ ਵਲ ਧੱਕ ਰਿਹਾ ਸੀ। ਬਾਕੀ ਸਾਧ ਤਾਂ ਵਿਭਚਾਰ ਹਾਲੇ ਲੁੱਕ ਕੇ ਭੋਰਿਆਂ ਵਿਚ ਕਰਦੇ ਹਨ ਪਰ ਉਸ 'ਮੌਡਰਨ ਸਾਧ' ਨੇ ਸ਼ਰੇਆਮ ਕੀਤਾ ਅਤੇ ਸਮਾਧੀ ਲਵਾਉਂਣ ਦੇ ਨਾਂ ਤੇ ਕੀਤਾ ਯਾਣੀ ਧਰਮ ਦੇ ਨਾਂ ਤੇ ਕੀਤਾ! ਪਰ ਹੈਰਾਨੀ ਉਸ ਦੇ ਪੈਰੋਕਾਰਾਂ ਦੀ ਅਤੇ ਉਸ ਤੋਂ ਵੀ ਅਗੇ ਖਾਸ ਕਰਕੇ ਆਖੇ ਜਾਂਦੇ ਸਿੱਖਾਂ ਦੀ ਜਿਹੜੇ ਸੋਚਦੇ ਗੱਲ ਹੀ ਹੁਣ ਸਮਝ ਆਈ!
…ਤੇ ਹੁਣ ਮੈਂ ਕ੍ਰਿਸ਼ਨ ਤੇ ਬੋਲ ਰਿਹਾ ਸੀ, ਹਜਾਰਾਂ ਲੋਕ ਮੈਨੂੰ ਸੁਣ ਰਹੇ ਸਨ। ਮੈਂ ਕ੍ਰਿਸ਼ਨ ਤੋਂ ਕੀ ਲੈਣਾ, ਈਸਾ ਮੇਰਾ ਕੀ ਲੱਗਦਾ ਸੀ। ਈਸਾ ਜੇ ਮੈਨੂੰ ਹੁਣ ਮਿਲ ਜਾਵੇ ਤਾਂ ਮੈਂ ਕਹਾਂ ਤੂੰ ਪਾਗਲ ਹੈਂ ਤੈਨੂੰ ਅਪਣੇ ਆਪ ਤੇ ਕਾਬੂ ਨਹੀ। ਉਹ ਤੇ ਵਿਚਾਰਾ ਕੋਰਾ ਅਨਪੜ੍ਹ ਮਾਣਸ ਸੀ। 
…ਮੈਂ ਸਭ ਧਰਮਾਂ ਵਿਚੋਂ ਕਰੀਮ ਇਕੱਠੀ ਕਰ ਲਈ ਤੇ ਮੈਂ ਰਾਹ ਲੱਭ ਲਿਆ। ਮੈਂ ਸਿਰਫ ਇਹ ਸੋਚਿਆ ਉਨ੍ਹਾਂ ਦੇ ਸ਼ਬਦ ਵਰਤੋ, ਉਨ੍ਹਾਂ ਦੀ ਭਾਸ਼ਾ ਵਰਤੋ ਤੇ ਉਨ੍ਹਾਂ ਦੀਆਂ ਧਾਰਮਿਕ ਪੁਸਤਕਾਂ ਵਰਤੋ!
ਉਹ ਕਹਿ ਰਿਹਾ ਹੈ ਮੈਂ ਧਰਮਾਂ ਵਿਚੋਂ ਕਰੀਮ ਇਕੱਠੀ ਕਰ ਲਈ ਪਰ ਚੇਲੇ ਆਖੀ ਜਾਂਦੇ ਗਿਆਨ ਉਸ ਦਾ ਅਪਣਾ ਸੀ। ਪਰ ਖੁਦ ਓਸ਼ੋ ਮਸਕੀਨ ਵਾਲੀ ਵੀਡੀਓ ਵਿਚ ਕਹਿ ਰਿਹਾ ਹੈ ਮੇਰਾ ਤੇ ਨਾਨਕ ਦਾ ਕਾਹਦਾ ਮੇਲ ਉਹ ੫੦੦ ਸਾਲ ਪਹਿਲਾਂ ਦੀਆਂ ਗੱਲਾਂ ਸਨ। ਅੱਜ ਸਮਾ ਬਦਲ ਗਿਆ, ਲੋਕ ਬਦਲ ਗਏ! ਉਸ ਦਾ ਅਸਿੱਧਾ ਮੱਤਲਬ ਕੀ ਉਹ ਵੇਲਾ ਵਿਹਾ ਚੁੱਕੀਆਂ ਗੱਲਾਂ ਸਨ?
ਉਹ ਅਪਣੀ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਫੇਰੀ ਬਾਰੇ ਬੋਲ ਰਿਹਾ ਹੈ। ਕਿ ਮੈਂ ਉਥੇ ਗਿਆ ਉਹੀ ਦਰਬਾਰ ਸਾਹਿਬ ਜੋ ਅੱਜ-ਕੱਲ ਭਾਰਤ ਲਈ ਮੁਸੀਬਤ ਬਣਿਆ ਹੋਇਆ ਹੈ ਜਿਸ ਕਰਕੇ ਇੰਦਰਾ ਗਾਂਧੀ ਦਾ ਕਤਲ ਹੋਇਆ। ਉਹ ਸਿੱਖਾਂ ਨੂੰ 'ਬਨਾਨਾਜ਼' ਯਾਨੀ ਕੇਲੇ ਦੱਸਦਾ ਹੈ ਤੇ ਇਹ ਵੀ ਕਿ ਸਿੱਖ ਹੋਣ ਲਈ ਪੰਜ ਚੀਜਾਂ (ਕਕਾਰ) ਚਾਹੀਦੀਆਂ ਉਹ ਕਿਤੋਂ ਵੀ ਲੈ ਕੇ ਸਿੱਖ ਬਣਿਆ ਜਾ ਸਕਦਾ। ਕਛਹਿਰੇ ਦਾ ਉਹ ਮਖੌਲ ਉਡਾਉਂਦਾ ਹੈ ਅਤੇ ਪੰਜ ਕਕਾਰਾਂ ਨੂੰ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਬਜਾਇ ਗੁਰੂ ਨਾਨਕ ਸਾਹਿਬ ਨਾਲ ਜੋੜ ਰਿਹਾ ਹੈ। ਉਹ ਕਹਿੰਦਾ ਹੈ ਕਿ ਹਿੰਦੂ, ਸਿੱਖ, ਜੈਨ ਆਦਿ ਮੱਤਾਂ ਉਪਰ ਮੇਰਾ ਬੋਲਣਾ ਬੇਲੋੜਾ ਸੀ ਪਰ ਫਿਰ ਵੀ ੧੦ ਸਾਲ ਮੈਂ ਬੋਲਦਾ ਰਿਹਾ! ਪਰ ਜੇ ਇਸ ਪੱਖੋਂ ਸੋਚਿਆ ਜਾਵੇ ਤਾਂ ਉਸ ਦਾ ਬੋਲਿਆ ਹੋਇਆ ੴ ਸਤਿਨਾਮ ਕਿਵੇਂ ਲੋੜਵੰਦ ਸੀ? ਜਦ ਕਿ ਉਸ ਦੇ ਹੀ ਮੁਤਾਬਕ ਉਨ੍ਹਾਂ ਗੱਲਾਂ ਦਾ ਸਮਾ ਲੰਘ ਚੁੱਕਾ?
ਉਸ ਦੀ ਨੀਚਤਾ ਇਹ ਹੈ ਕਿ ਪੰਜਾਬ ਦੇ ਜਿੰਨਾ ਲੋਕਾਂ ਉਸ ਨੂੰ ਸਿਰ ਉਪਰ ਚੁੱਕਿਆ, ਅਪਣੇ ਪ੍ਰਹਾਣਚਾਰੀ ਸੁਭਾaੇ ਕਾਰਨ ਫਰਾਖ ਦਿਲੀ ਨਾਲ ਉਸ ਨੂੰ ਗਲ ਨਾਲ ਲਾਇਆ ਉਹ ਉਸੇ ਉਸੇ ਪੰਜਾਬ ਅਤੇ ਪੰਜਾਬੀਆਂ ਦਾ ਗੱਧੇ ਕਹਿਕੇ ਮਜਾਕ ਉਡਾਉਂਦਾ ਹੈ। 'ਰਜਨੀਸ਼ ਬਾਈਬਲ' ਦੇ ਪੰਨਾ ੬੭੦ ਉਪਰ ਕਹਿੰਦਾ ਹੈ, 'ਪੰਜਾਬੀ ਗਧੇ ਫਿਰ ਵੀ ਉਸ ਨੂੰ ਸਿਰ ਤੇ ਚੁੱਕੀ ਫਿਰਦੇ ਹਨ। ਇਹ ਉਨ੍ਹਾਂ ਦੀ ਗੁਲਾਮ ਜ਼ਹਿਨੀਅਤ ਦਾ ਹਿੱਸਾ ਗਿਣਿਆ ਜਾਵੇਗਾ। ਪੰਜਾਬ ਨੂੰ ਹਿੰਦੋਸਤਾਨ ਦਾ ਓਰੇਗਨ ਹੋਣਾ ਚਾਹੀਦਾ ਹੈ। ਪਰ ਦੇਸ਼ ਦੇ ਸਾਰੇ ਗਧੇ ਪੰਜਾਬ ਵਿਚ ਰਹਿਣ ਦਾ ਪ੍ਰਬੰਧ ਕਰੀ ਬੈਠੇ ਹਨ'!
ਸਿੱਖ ਬਹੁਤ ਖੁਸ਼ ਸਨ ਕਿ ਰਜਨੀਸ਼ ਨੇ ਜਪੁਜੀ ਸਾਹਿਬ ਦੀ ਵਿਆਖਿਆ ਬੜੀ ਆਹਲਾ ਕੀਤੀ ਹੈ ਬਿਲਕੁਲ ਉਵੇਂ ਜਿਵੇਂ ਲਾਲਾ ਦੌਲਤ ਰਾਇ ਦੀ 'ਸਾਹਿਬੇ ਕਾਮਲ ਗੁਰੂ ਗੋਬਿੰਦ ਸਿੰਘ ਜੀ'। ਪਰ ਚਿਰ ਬਾਅਦ ਸਮਝ ਆਈ ਕਿ ਦੌਲਤ ਰਾਇ ਕਿੰਨੀ ਬਰੀਕੀ ਨਾਲ ਗੁਰੂ ਸਾਹਿਬ ਦੀ ਵਿਸ਼ਾਲ ਸ਼ਖਸ਼ੀਅਤ ਨੂੰ ਇਕ ਧਰਤੀ ਦੇ ਓਸ ਟੁਕੜੇ ਨਾਲ ਬੰਨ ਗਿਆ ਹੈ ਜਿਸ ਦੀ ਉਦੋਂ ਹਾਲੇ ਹੋਂਦ ਹੀ ਕੋਈ ਨਾ ਸੀ। ਯਾਨੀ ਦੇਸ਼ ਭਗਤ? ਰਜਨੀਸ਼ ਜਪੁਜੀ ਸਾਹਿਬ ਦੀ ਵਿਆਖਿਆ ਵਿਚ ਬੜੇ ਸੰਕੋਚਵੇ ਅਤੇ ਬਰੀਕ ਤਰੀਕੇ ਨਾਲ ਆਰੀਆ ਸਮਾਜੀ ਦਯਾ ਨੰਦ ਵਾਲੀ ਟੋਨ ਤੇ ਗੁਰੂ ਨਾਨਕ ਸਾਹਿਬ ਨੂੰ ਅਨਪੜ ਅਤੇ ਸਿਧੇ ਸਾਦੇ ਪੇਡੂੰ ਕਹਿੰਦਾ ਹੈ ਅਤੇ ਕਹਿੰਦਾ ਹੈ ਕਿ ਗੁਰੂ ਨਾਨਕ ਨੇ ਮੱਝੀਆਂ ਚਾਰਨੀਆਂ ਤਾਂ ਸਵੀਕਾਰ ਕੀਤੀਆਂ ਕਿਉਂਕਿ ਉਹ ਬੰਦਿਆ ਨਾਲੋਂ ਪਸ਼ੂਆਂ ਨਾਲ ਰਹਿ ਕੇ ਵਧੇਰੇ ਸ਼ਾਂਤੀ ਮਹਿਸੂਸ ਕਰਦੇ ਸਨ'। ਅਜਿਹੀ ਹੀ ਬਕੜਵਾਹ ਉਸ ਭਗਤ ਕਬੀਰ ਜੀ ਬਾਰੇ ਮਾਰੀ ਹੈ ਕਿ 'ਈਸਾ ਜਾਂ ਕਬੀਰ ਵਰਗੇ ਅਨਪੜ੍ਹਾਂ ਬਾਰੇ ਦਾਅਵਾ ਕਰਨਾ ਜਾਂ ਪੂਰੇ ਜੋਰ ਕਿਸੇ ਗੱਲ ਦਾ ਇਜ਼ਹਾਰ ਕਰਨਾ ਬੜਾ ਅਸਾਨ ਕੰਮ ਹੈ। ਅਪਣੇ ਦੁਆਲੇ ਮੂਰਖਾਂ ਦਾ ਟੋਲਾ ਇਕੱਠਾ ਕਰੋ, ਜੋ ਦੁਨੀਆਂ ਦਾ ਸਭ ਤੋਂ ਅਸਾਨ ਕੰਮ ਹੈ। ਗਲੀ ਵਿਚ ਸਿਰ ਭਾਰ ਖੜੇ ਹੋਵੇ ਮੂਰਖ ਦੌੜੇ ਆਉਂਣਗੇ'।
'ਖਿੰਥਾ ਕਾਲ ਕੁਆਰੀ ਕਾਇਆਂ' ਦੇ ਰਜਨੀਸ਼ ਅਪਣੀ ਕਾਮ ਬਿਰਤੀ ਵਾਲੇ ਅਰਥ ਦਿੰਦਾ ਹੈ ਜਦ ਉਹ ਕਹਿੰਦਾ ਹੈ ਕਿ 'ਨਾਥ ਸੰਪਰਦਾਇ ਅਤੇ ਤਾਂਤ੍ਰਿਕਾਂ ਦੇ ਬਹੁਤ ਸਾਰੇ ਸੰਪਰਦਾਇ ਹਨ ਜੋ ਸਾਧਨਾ ਲਈ ਕਿਸੇ ਕੁਆਰੀ ਇਸਤਰੀ ਨੰੂੰ ਲੱਭਦੇ ਹਨ ਕਿਉਂਕਿ ਕੁਆਰੀ ਇਸਤਰੀ ਨਾਲ ਵਿਸ਼ੇਸ਼ ਤਾਂਤ੍ਰਿਕ ਸੰਭੋਗ ਦੇ ਮਾਧਿਅਮ ਨਾਲ ਧਿਆਨ ਦੀ ਉਪਲਬਧਤਾ ਹੋ ਸਕਦੀ ਹੈ। ਇਹ ਗਲ ਸਹੀ ਹੈ। ਇਹ ਹੋ ਸਕਦਾ ਹੈ। ਤੰਤਰ ਨੇ ਉਸ ਦਾ ਮਾਰਗ ਖੋਜਿਆ ਹੈ'।
ਓਸ਼ੋ ਬੇਸ਼ਕ ਨਾਸਤਿਕ ਹੈ, ਉਹ ਕਿਸੇ ਧਰਮ ਨੂੰ ਨਹੀ ਮੰਨਦਾ, ਇਹ ਉਸ ਦਾ ਅਪਣਾ ਵਿਸ਼ਾ ਹੈ ਹਰੇਕ ਨੂੰ ਖੁਲ੍ਹ ਹੈ ਮੰਨੇ ਨਾ ਮੰਨੇ ਪਰ ਉਹ ਪੁਨਰ ਜਨਮ ਨੂੰ ਮੰਨਦਾ ਹੈ ਅਤੇ ਅਪਣੇ ਕਈ ਪਿੱਛਲੇ ਜਨਮਾ ਦੇ ਗਪੌੜ ਵੀ ਸੁਣਾਉਂਦਾ ਹੈ ਅਤੇ ਪਿੱਛਲੇ ਜਨਮਾਂ ਵਿਚ ਭਉਂਦਾ-ਭਉਂਦਾ ਉਹ ਸੁਕਰਾਤ ਨਾਲ ਅਪਣੀ ਪੂਛ ਜੋੜ ਦਿੰਦਾ ਹੈ?
ਓਸ਼ੋ ਦਾ ਕ੍ਰੋਧ ਨੂੰ ਮਾਰਨ ਦਾ ਦੱਸਿਆ ਤਰੀਕਾ ਇਨ੍ਹਾਂ ਬਚਕਾਨਾ ਹੈ ਕਿ ਜਿਵੇਂ ਕੋਈ ਬੱਚਿਆਂ ਜਿਹਿਆ ਵਾਲੀ ਖੇਡ ਹੋਵੇ । ਕਿ ਤੁਸੀਂ ਚੀਕਾਂ ਮਾਰੋ, ਇੱਕ ਦੂਏ ਨੂੰ ਕੁੱਟੋ, ਮਾਰੋ, ਗੁੱਸਾ ਕਰੋ, ਰੋਵੋ, ਲੜੋ ਤੇ ਇਉਂ ਗੁੱਸਾ ਸ਼ਾਂਤ ਹੋ ਕੇ ਸਮਾਧੀ ਲੱਗ ਜਾਏਗੀ? ਗੁੱਸਾ ਕੱਢ ਲੈਣ ਨਾਲ ਜੇ ਗੁੱਸਾ ਮਰਦਾ ਹੋਵੇ ਤਾਂ ਅਮੀਰ ਘਰਾਂ ਵਿਚ ਨੌਕਰਾਂ ਤੇ ਹਰੇਕ ਗੱਲੇ ਗੁੱਸਾ ਕੀਤਾ ਤੇ ਕੱਢਿਆ ਜਾਂਦਾ ਹੈ ਪਰ ਉਹ ਹੋਰ ਕ੍ਰੋਧੀ ਹੁੰਦੇ ਜਾਂਦੇ ਹਨ ਤੇ ਗਰੀਬ ਨੌਕਰਾਂ ਤੇ ਜਿਆਦਾ ਜੁਲਮ ਕਰਦੇ ਹਨ। ਇਹ ਗੁੱਸਾ ਕੱਢ ਕੇ ਸ਼ਾਂਤ ਹੋ ਜਾਣ ਵਾਲੀ ਕਹਾਣੀ ਤੁਸੀਂ ਅਗਲੀ ਕਿਸ਼ਤ ਵਾਲੀ ਮੂਵੀ ਵਿਚ ਵੀ ਦੇਖ ਸਕਦੇ ਹੋਂ।
ਓਸ਼ੋ ਕਹਿੰਦਾ ਕਾਮ ਭੋਗਣ ਨਾਲ ਕਾਮ ਸ਼ਾਂਤ ਹੋ ਜਾਂਦਾ ਹੈ ਤੇ ਸਮਾਧੀ ਲੱਗ ਜਾਂਦੀ ਯਾਣੀ ਕਾਮ ਦੇ ਇਸ ਭੂਤਰੇ ਸਾਨ੍ਹ ਨੂੰ ਨੱਥ ਪਾਉਂਣ ਦੀ ਬਜਾਇ ਖੁਲ੍ਹਾ ਛੱਡ ਦਿਓ ਇਹ ਸ਼ਾਂਤ ਹੋ ਕੇ ਸਮਾਧੀ ਵੰਨੀ ਤੁਰ ਪਏਗਾ। ਓਸ਼ੋ ਦੀ ਚੇਲੀ ਅਨੰਦ ਸ਼ੀਲਾ ਮੁਤਾਬਕ ਓਸ਼ੋ ਮਹੀਨੇ ਵਿਚ ਕੋਈ ਅਲੱਗ ਅੱਲਗ ੯੦ ਔਰਤਾਂ ਭੋਗਦਾ ਸੀ ਪਰ ਕੀ ਉਸ ਦੀ ਸਮਾਧੀ ਲੱਗ ਕੇ ਕਾਮ ਸ਼ਾਂਤ ਹੋ ਗਿਆ? ਜਦ ਕਿ ਉਹ ਬੁੱਢੇ ਵਾਰੇ ਤੱਕ ਕਾਮ ਦੀਆਂ ਗੱਲਾਂ ਕਰ ਕਰ ਠਰਕ ਭੋਰਦਾ ਰਿਹਾ ਅਤੇ ਦੂਜਿਆਂ ਦੀਆਂ ਔਰਤਾਂ ਮਰਦਾਂ ਨੂੰ ਭੋਗਦੇ ਦੇਖ ਅਪਣੀ ਹਿਰਸ ਪੂਰੀ ਕਰਦਾ ਰਿਹਾ।
ਓਸ਼ੋ ਕੀ ਸੀ ਕੀ ਨਹੀ ਉਸ ਕੀ ਕੀਤਾ, ਕੀ ਕਿਹਾ ਅਸੀਂ ਕੁਝ ਲੈਣਾ ਦੇਣਾ ਨਹੀ ਪਰ ਅਸੀਂ ਉਸ ਵੇਲੇ ਬੋਲਾਂਗੇ ਜਦ ਕੋਈ ਸਿੱਖਾਂ ਦੇ ਪੱਗਾਂ ਵਾਲੇ ਅਪਣੀ ਮੂਰਖਤਾ ਦਾ ਸਬੂਤ ਦਿੰਦੇ ਹੋਏ ਗੁਰੂ ਨਾਨਕ ਅਤੇ ਓਸ਼ੋ ਨੂੰ ਰੱਲਗਡ ਕਰਨ ਦੀ ਕੋਸ਼ਿਸ਼ ਕਰਨਗੇ। ਓਸ਼ੋ ਨਾਲ ਨਾਨਕ ਨੂੰ ਰੱਲਗਡ ਕਰਨ ਵਾਲੇ ਅਗਲੀ ਕਿਸ਼ਤ ਵਿਚ ਓਸ਼ੋ ਦੀਆਂ ਪ੍ਰਤੱਖ ਖੇਡਾਂ ਵੀ ਦੇਖ ਲੈਣ ਪਰ ਜਿੰਨਾ ਮਹਾਂਪੁਰਖਾਂ ਨਾਲ ਉਸ ਨੂੰ ਰਲਗੱਡ ਕਰ ਰਹੇ ਹਨ ਉਨਹਾਂ ਦੇ ਆਹਾ ਬਚਨ ਵੀ ਯਾਦ ਰੱਖ ਲੈਣ।
ਪਲਕ ਦ੍ਰਿਸ਼ਟ ਦੇਖ ਭੂਲੋ ਆਕ ਨੀਮ ਕੋ ਤੂਮਰ॥ ਜੈਸੇ ਸੰਗਿ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ॥
ਚਲਦਾ…
ਗੁਰਦੇਵ ਸਿੰਘ ਸੱਧੇਵਾਲੀਆ

Wednesday, August 31, 2022

ਆਖਰ ਕੀ ਹੈ ਟਵਿਨ ਟਾਵਰ ਮਾਮਲਾ !


ਭਾਰਤ ਦੇਸ਼ ਦੇ ਇਤਿਹਾਸ 'ਚ ਅੱਜ ਦਾ ਦਿਨ ਬਹੁਤ ਯਾਦਗਾਰ ਮੰਨਿਆ ਜਾਵੇਗਾ, ਦਰਅਸਲ ਬਹੁਤ ਵੱਡੇ ਬਿਜਨਸਮੈਨ ਆਰ ਕੇ ਅਰੋੜਾ ਦੀ ਕੰਪਨੀ ਸੁਪਰਟੈਕ ਨੂੰ, 2004 'ਚ ਨੋਇਡਾ ਪਰਾਧਿਕਰਣ ਵੱਲੋਂ ਸੈਕਟਰ 94 ਏ ਵਿਖੇ, ਹਾਊਸਿੰਗ ਸੋਸਾਇਟੀ ਬਣਾਉਣ ਲਈ ਜਮੀਨ ਦਾ ਟੁਕੜਾ ਅਲਾਟ ਕੀਤਾ ਗਿਆ। ਫਿਰ ਸਰਕਾਰੀ ਅਫ਼ਸਰਸ਼ਾਹੀ, ਰਾਜਨੇਤਾ ਤੇ ਵੱਡੇ ਬਿਜਨਸਮੈਨ ਦੇ ਨਾਪਾਕ ਗਠਜੋੜ ਨੇ, ਉਸੇ ਤਰਾਂ ਨਿਯਮਾਂ ਨੂੰ ਛਿੱਕੇ ਟੰਗਕੇ ਸਾਰੇ ਕਾਨੂੰਨਾਂ ਨੂੰ ਛਿੱਤਰ ਹੇਠ ਰੱਖਦਿਆਂ, ਕਿੰਨੀ ਹੀ ਵਾਰ ਨਿਯਮਾਂ 'ਚ ਅਤੇ ਨਕਸ਼ੇ 'ਚ ਇਸ ਤਰਾਂ ਬਦਲਾਅ ਕੀਤਾ ਕਿ ਸੁਪਰਟੈਕ ਕੰਪਨੀ ਨੂੰ ਵੱਧ ਤੋਂ ਵੱਧ ਫਾਇਦਾ ਹੋਵੇ। ਹਾਲਾਤ ਇਹ ਬਣਾ ਦਿੱਤੇ ਗਏ ਕਿ ਕੰਪਨੀ ਜਿਸ ਨੂੰ ਪਹਿਲੇ 11 ਮੰਜਲਾਂ ਦੀ ਮਨਜੂਰੀ ਸੀ, ਭ੍ਰਿਸ਼ਟ ਸਿਸਟਮ ਨਾਲ ਖਿੱਚ ਕੇ 40 ਤੇ ਲੈ ਗਈ। ਅਸਲ ਗੋਰਖਧੰਦਾ ਦੇਖੋ, ਕੰਪਨੀ ਨੇ ਕੁੱਲ 14 ਕਿੱਲੇ ਜਮੀਨ ਚੋਂ ਸਾਢੇ 12 ਕਿੱਲੇ ਜਮੀਨ ਤੇ ਬਾਕੀ ਸੋਸਾਇਟੀ ਇਹ ਕਹਿ ਕੇ ਬਣਾਈ ਸੀ ਕਿ ਰਹਿੰਦੇ ਡੇਢ ਕਿੱਲੇ 'ਚ ਹਰਿਆਲੀ ਦੇ ਤੌਰ ਤੇ ਪਾਰਕ ਬਣਾਇਆ ਜਾਵੇਗਾ। ਜਦਕਿ ਬਾਅਦ 'ਚ 2009 'ਚ ਇਸੇ ਡੇਢ ਕਿੱਲੇ 'ਚ, ਨੋਇਡਾ ਪਰਾਧਿਕਰਣ ਤੇ ਕੰਪਨੀ ਨੇ ਮਿਲੀਭੁਗਤ ਕਰਕੇ, ਦੋ ਟਾਵਰ 'ਅਪੈਕਸ' ਤੇ 'ਸਿਆਨੇ' ਬਣਾਉਣੇ ਸ਼ੁਰੂ ਕਰ ਦਿੱਤੇ। ਦਰਅਸਲ ਕੰਪਨੀ ਦਾ ਉਦੇਸ਼, ਇਸ ਡੇਢ ਕਿੱਲੇ 'ਚ, ਬਾਕੀ ਸਾਢੇ ਬਾਰਾਂ ਕਿੱਲਿਆਂ ਜਿੰਨੀ ਜਨਤਾ ਨੂੰ ਧੱਕ ਕੇ, ਜਬਰਦਸਤ ਮੁਨਾਫ਼ਾ ਕਮਾਉਣਾ ਸੀ। ਜਿਸ ਵਿੱਚ ਉਹ ਕਾਮਯਾਬ ਹੋ ਵੀ ਰਹੇ ਸਨ। ਇਸ ਲਈ ਉਹਨਾਂ ਇਸ ਕੰਮ ਨੂੰ ਤੇਜੀ ਨਾਲ ਸ਼ੁਰੂ ਕਰ ਦਿੱਤਾ। ਉਪਰ ਜਾ ਕੇ ਦੋਵੇਂ ਟਾਵਰਾਂ ਦੀ ਆਪਸੀ ਦੂਰੀ 9 ਮੀਟਰ ਹੀ ਸੀ, ਜਦਕਿ ਅੱਗ ਤੋਂ ਸੁਰੱਖਿਆ ਲਈ ਦੂਰੀ ਦੀ ਘੱਟੋ-ਘੱਟ ਸ਼ਰਤ 20 ਮੀਟਰ ਹੈ।
ਹੁਣ ਇੰਨੇ ਵੱਡੇ ਬੰਦੇ, ਸਰਕਾਰੀ ਪੁਸ਼ਤਪਨਾਹੀ ਨਾਲ ਸ਼ਰੇਆਮ ਧੱਕਾ ਕਰ ਰਹੇ ਸਨ। ਸਾਰਿਆਂ ਨੂੰ ਲੱਗਾ ਕਿ 'ਡਾਢੇ ਦਾ ਸੱਤੀ ਵੀਹੀਂ ਸੋ ਆਲੀ ਗੱਲ ਹੈ', ਪਰ ਇਸੇ ਸੋਸਾਇਟੀ ਦੇ ਚਾਰ ਦਲੇਰ ਬਜ਼ੁਰਗਾਂ ਨੇ ਲਗਾਤਾਰ 12 ਸਾਲ ਕੋਰਟ 'ਚ ਸੰਘਰਸ਼ ਕਰਦੇ ਹੋਏ, ਧਮਕੀਆਂ ਦੇ ਡਰ ਤੇ ਪੈਸੇ ਦੇ ਲਾਲਚ ਨੂੰ ਪਿੱਛੇ ਛੱਡਕੇ ਅੱਜ ਇਸ ਵੱਡੇ ਮਗਰਮੱਛਾਂ ਨੂੰ ਨੁਕਰੇ ਲਾ ਦਿੱਤਾ ਹੈ। ਇੰਨਾਂ ਚਾਰਾਂ 'ਚ, ਭਾਰਤੀ ਫੌਜ ਤੋਂ ਰਿਟਾਇਰਡ ਸਾਬਕਾ ਅਫ਼ਸਰ 79 ਸਾਲਾ ਉਦੈ ਭਾਨ ਤੇਵਤਿਆ ਦਾ ਪ੍ਰਮੁੱਖ ਰੋਲ ਹੈ, ਅਤੇ ਇਨਾਂ ਦੇ ਨਾਲ 74 ਸਾਲਾ ਟੈਲੀਫੋਨ ਮਹਿਕਮੇ ਤੋਂ ਰਿਟਾਇਰਡ ਅਫਸਰ ਐਸ ਕੇ ਸ਼ਰਮਾ, 59 ਸਾਲਾਂ ਦੀ ਉਮਰ 'ਚ ਪਿਛਲੇ ਸਾਲ ਪੂਰੇ ਹੋਏ ਐਮ ਕੇ ਜੈਨ ਤੇ 65 ਸਾਲਾ, ਰਵੀ ਬਜਾਜ । ਇੰਨਾ ਚਾਰਂ ਬਜ਼ੁਰਗਾਂ ਨੇ ਹਾਈਕੋਰਟ ਤੇ ਸੁਪਰੀਮ ਕੋਰਟ 'ਚ ਲਗਾਤਾਰ ਲੜਾਈ ਲੜੀ ਤੇ ਅਖੀਰ ਕੋਰਟ ਨੇ ਕੰਪਨੀ ਤੇ ਸਰਕਾਰੀ ਅਧਿਕਾਰੀਆਂ ਤੇ ਜਬਰਦਸਤ ਇਤਿਹਾਸਕ ਕਾਰਵਾਈ ਕਰਦੇ ਹੋਏ ਲੋਕਾਂ ਦੇ ਪੈਸੇ ਵਿਆਜ ਸਮੇਤ ਵਾਪਸ ਹੀ ਨ੍ਹੀਂ ਦਵਾਏ ਸਗੋਂ ਅੱਜ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਕੁਤੁਬ ਮੀਨਾਰ ਤੋਂ ਵੀ ਉੱਚੀ ਇਮਾਰਤ ਨੂੰ ਇਸ ਤਰੀਕੇ ਨਾਲ ਮਲੀਆਮੇਟ ਕੀਤਾ ਤਾਂ ਜੋ ਭਵਿੱਖ 'ਚ ਆਪਣੇ ਨਿੱਜੀ ਮੁਫਾਦਾਂ ਲਈ ਕਾਨੂੰਨ ਨੂੰ ਛਿੱਕੇ ਟੰਗਣ ਵਾਲੇ ਕਾਰਪੋਰੇਟ ਲੱਖ ਵਾਰੀ ਸੋਚਣ।
(ਲੇਖਕ:-ਅਸ਼ੋਕ ਸੋਨੀ ਜੀ ਤੋਂ ਕਾਪੀ ਕੀਤਾ

Sunday, August 21, 2022

ਬੱਸ ਡਰਾਈਵਰ ਲਿਖਤ- ਕੁਲਦੀਪ ਰਾਮ

ਅੱਜ ਉਸ ਦਾ ਆਖਰੀ ਦਿਨ ਸੀ ਪੂਰੇ ਤੀਹ ਪੈਤੀ ਸਾਲ ਪੂਰੇ ਕਰਨ ਤੋ‌ ਬਾਦ ਉਹ ਅੱਜ ਸੇਵਾ ਮੁੱਕਤ ਹੋ ਰਿਹਾ ਸੀ। ਅੱਜ ਜਿੱਥੇ ਉਸਦਾ ਪਰਿਵਾਰ ਉਸਦੇ ਦੋਸਤ ਸਾਕ ਸਬੰਧੀ ਖੁਸ ਸਨ ਉਥੇ ਉਸ ਦੀਆ ਅੱਖਾ ਵਿੱਚ ਥੋੜੇ ਬਹੁਤ ਹੰਝੂ ਨਜਰ ਆ ਰਹੇ ਸਨ‌।
ਵੈਸੇ ਤਾ ਉਸ ਡਰਾਇਵਰੀ ਕਰਨ ਦਾ ਸੌਕ ਪਹਿਲਾ ਤੋ‌ ਹੀ ਫਿਰ ਕਿਸਮਤ ਨੇ ਕਰਵਟ ਬਦਲੀ ਟਰੈਕਟਰ ਤੋ ਟਰੱਕ ਤੇ ਆ ਗਿਆ ਤੇ ਫਿਰ ਟਰੱਕ ਤੋ ਬੱਸ ਤੇ ਪਹੁੰਚ ਗਿਆ। ਸਰਕਾਰੀ ਬੱਸ ਤੇ ਪੱਕਾ ਹੋਇਆ ਕੰਮ ਦੇ ਹਿਸਾਬ ਪਹਿਲਾ ਤਾ ਤਨਖਾਹ ਥੋੜੀ ਲੱਗੀ ਪਰ ਸਮੇ ਨਾਲ-੨ ਸਭ ਠੀਕ ਹੁੰਦਾ ਗਿਆ।
ਕਿਸੇ ਨੇ ਕੁਝ ਸਿਖਾਇਆ ਨਹੀ ਬਸ ਕਿਸਮਤ ਵਿਚ ਲਿਖਿਆ ਸੀ ਜੋ ਏਥੇ ਲੈ ਆਈ ਸੀ। ਆਪਣੇ ਜਾ ਸੋਡੇ ਮੁਤਾਬਿਕ ਇਹ ਕੋਈ ਵੱਡੀ ਨੌਕਰੀ ਤਾ ਨਹੀ ਸੀ ਪਰ ਉਸ ਦੇ ਅਨੁਸਾਰ ਇਹ ਕਾਫੀ ਵੱਡੀ ਨੌਕਰੀ ਸੀ।
ਸਵੇਰੇ ਹੀ ਚਾਰ ਫੁਲਕੇ ਬਣਵਾ ਕੇ ਬਸ ਸਟੈਂਡ ਵੱਲ ਨਿਕਲ ਜਾਦਾ ਤੇ ਦੇਰ ਰਾਤ ਘਰ ਆਉਦਾ ਸੁਰੂ‌ ਦੇ ਕੁਝ ਮਹੀਨੇ ਤਾ ਬੜੇ ਔਖੇ ਰਹੇ ਪਰ ਹੌਲੀ ਆਪਣੇ ਕੰਮ ਨਾਲ ਏਹੋ ਜਿਹਾ ਲਗਾਅ ਹੋਇਆ ਕੀ ਤੀਹ ਪੈਤੀ ਸਾਲ ਕਦ ਗੁਜਰ ਗਏ ਪਤਾ ਹੀ ਨਹੀਂ ਚੱਲਿਆ।।
ਆਪਣੇ ਇਲਾਕੇ ਤੋ ਬਾਹਰ ਉਹ ਕਈ ਲੰਮੇ ਸਫਰਾ ਤੇ ਜਾ ਚੁੱਕਿਆ ਸੀ। ਪੂਰੀ ਬਸ ਦੀ ਸਫਾਈ ਉਹ ਖੁਦ ਹੱਥੀ ਕਰਦਾ ਸੀ ਇਸ ਕੰਮ ਦੇ ਲਈ ਉਸ ਨੇ ਕਦੇ ਕੋਈ ਬੰਦਾ ਜਾ ਲੜਕਾ ਨਹੀਂ ਰੱਖਿਆ ਸੀ। ਨਰਮ ਤੇ ਬੜੀ ਨਿਵੀ ਮੱਤ ਦਾ ਮਾਲਿਕ ਆਖਿਰ ਅੱਜ ਸੇਵਾ ਮੁੱਕਤ ਹੋ ਰਿਹਾ ਸੀ।
ਬੱਸ ਸਟੈਂਡ ਵਿੱਚ ਹੀ ਉਸ ਨੂੰ ਆਖਰੀ ਵਿਧਾਈ ਦੇਣ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਸੀ। ਟੈਟ ਲਗਾਇਆ ਤੇ ਉਸ ਦਿਨ ਉਸ ਨੇ ਆਪਣੀ‌ ਬੱਸ ਨੂੰ ਵੀ ਕਿਸੇ ਦੁਲਹਨ ਵਾਂਗ ਸਜਾਇਆ ਸੀ।
ਹਿੰਮਤ‌ ਜਿਹੀ ਕਰ ਉਹ ਬਸ ਦੇ ਅੱਗੇ ਗੋਡੇ ਭਾਰ ਹੋ ਗਿਆ ਤੇ ਅੱਖਾ ਭਰ ਦੋਵੇ ਹੱਥ ਜੋੜ ਏਦਾ ਬੈਠ ਗਿਆ ਜਿਵੇ ਉਸ ਦਾ ਧੰਨਵਾਦ ਕਰ ਰਿਹਾ ਸੀ ਕਿਉਕਿ ਉਸ ਦੀ ਬਦੌਲਤ ਹੀ ਉਸ ਨੂੰ ਸਮਾਜ ਵਿੱਚ ਇਕ ਸਨਮਾਨ ਭਰਿਆ ਜੀਵਨ ਮਿਲਿਆ ਸੀ।
ਜਿਸ ਨਾਲ ਜਿੰਦਗੀ ਦੇ ਕਈ ਵਰੇ ਨਾਲ ਬਿਤਾਏ ਹੋਣ ਅਚਾਨਕ ਉਸ ਤੋ ਹਮੇਸਾ ਲਈ ਦੂਰ ਹੋਣਾ ਬੜਾ ਦੁਖਦਾਈ ਹੁੰਦਾ ਹੈ। ਉਸ ਨੂੰ ਏਦਾ ਬੱਚਿਆ ਵਾਗ ਰੋਦੇ ਹੋਏ ਦੇਖ ਹਰ ਕਿਸੇ ਦੀਆ ਅੱਖਾ ਨਮ ਹੋ ਗਈਆ ਸਨ।
ਜਿੰਦਗੀ ਵਿੱਚ ਹਰ ਉਸ ਚੀਜ ਦੇ ਸੁਕਰਗੁਜਾਰ ਰਹੋ ਜਿਸ ਨੇ ਤੁਹਾਨੂੰ ਸਮਾਜ ਵਿੱਚ ਇੱਜਤਦਾਰੀ ਵਾਲਾ ਜੀਵਨ ਦਿੱਤਾ ਹੈ। ਹਰ ਇਕ ਦੀ ਜਿੰਦਗੀ ਵਿੱਚ ਕੋਈ ਨਾ ਕੋਈ ਇਨਸਾਨ ਜਾ ਕੋਈ ਅਜੀਹੀ ਚੀਜ ਹੁੰਦੀ ਹੈ ਜਿਸ ਤੋ ਦੂਰ ਹੋਣਾ ਉਸ ਨੂੰ ਬੜਾ ਮੁਸਕਿਲ ਲੱਗਦਾ ਹੈ।
ਫਿਰ ਚਾਹੇ ਉਹ ਇਕ ਬੱਸ ਹੀ ਕਿਉ ਨਾ ਹੋਵੇ। ਕਿਸੇ ਨਾਲ ਜਿੰਦਗੀ ਦੇ ਕਈ ਹਸੀਨ ਪਲ ਬਿਤਾਉਣ ਤੋ ਬਾਦ ਫਿਰ ਇਕ ਰੋਜ ਉਸ ਤੋ ਦੂਰ ਹੋਣਾ ਸਚਮੁੱਚ ਹੀ ਬੜਾ ਮੁਸਕਿਲ ਕੰਮ ਹੋ ਜਾਦਾ ਹੈ।
"ਕੁਲਦੀਪ ਰਾਮ✍️✍️

Sunday, August 14, 2022

ਅਖੇ! ਸਰਕਾਰਾਂ ਨੀ ਚੰਗੀਆਂ...

ਸਰਕਾਰੀ ਰਾਹ ਅਸੀਂ ਵੱਢਕੇ ਖੇਤਾਂ ‘ਚ ਰਲ਼ਾਲੇ, ਨਿਆਣੇ ਦੀ ਉਮਰ ਘੱਟ ਦੱਸਕੇ ਬੱਸ ਦੀ ਟਿਕਟ ਅਸੀਂ ਨੀ ਲੈਂਦੇ, ਦੁੱਧ ‘ਚ ਪਾਣੀ ਛੱਡ ਯੂਰੀਆ ਅਸੀਂ ਪਾਉਣ ਲੱਗਗੇ, ਅੱਗਾਂ ਲਾ ਲਾ ਕੇ ਪੰਛੀ ਪਰਿੰਦਿਆਂ ਦੀਆਂ ਨਸਲਾਂ ਅਸੀਂ ਸਾੜਤੀਆਂ, ਮੁੰਡਾ ਮੰਗਣ ਵੇਲ਼ੇ ਸਾਡੀ ਜ਼ਮੀਨ ਦਾ ਰਕਬਾ ਹੋਰ ਹੁੰਦਾ ਤੇ ਮਜ਼ਦੂਰਾਂ ਤੋਂ ਵਢਾਉਣ-ਬਜਾਉਣ ਵੇਲ਼ੇ ਹੋਰ, ਖੇਤ ਛੱਡੋ ਖੇਤ ਨੂੰ ਜਾਂਦੇ ਰਾਹ ‘ਤੇ ਦਰੱਖਤ ਅਸੀਂ ਕੋਈ ਨੀ ਛੱਡਿਆ, ਬਿਜਲੀ ਮੀਟਰਾਂ ਨੂੰ ਕੁੰਡੀਆਂ ਅਸੀਂ ਲਾਈਆਂ, ਝੂਠ ਬੋਲ-ਬੋਲ ਕੇ ਬੁਢਾਪਾ ਪੈਨਸ਼ਨਾਂ ਅਸੀਂ ਲਵਾਈਆਂ, ਝੂਠ ਬੋਲਕੇ ਕਰਜ਼ੇ ਮਾਫ਼ ਅਸੀਂ ਕਰਵਾਏ, ਘਟੀਆ ਕਿਸਮ ਦੀ ਦੋ ਬੋਤਲਾਂ ਦਾਰੂ ਪਿੱਛੇ ਵੋਟਾਂ ਅਸੀਂ ਪਾਈਆਂ, ਪਿੰਡ ਵਿੱਚ ਖੁੱਲ੍ਹੇ ਸਰਕਾਰੀ ਜਿੰਮਾਂ ਦਾ ਸਮਾਨ ਚੱਕਕੇ ਅਸੀਂ ਆਪੋ-ਆਪਣੇ ਘਰੇ ਲੈਗੇ, ਸਪਰੇਆਂ ਨਾਲ਼ ਧਰਤੀ ਦੀ ਕੁੱਖ ਤੇ ਅੱਗਾਂ ਨਾਲ਼ ਕੁਦਰਤ ਦਾ ਵਿਹੜਾ ਅਸੀਂ ਜ਼ਹਿਰੀਲਾ ਕੀਤਾ, ਚਾਦਰਾਂ ਤੋਂ ਬਾਹਰ ਪੈਰ ਪਸਾਰਦੇ ਕਰਜਾਈ ਅਸੀਂ ਹੋਏ, ਭਰੂਣ ਹੱਤਿਆ ‘ਚ ਮੋਹਰੀ ਅਸੀਂ ਰਹੇ, ਹੈਲਮਟ ਅਸੀਂ ਨੀ ਪਾਉਂਣਾ ,ਸੀਟ ਬੈਲਟ ਅਸੀਂ ਨੀ ਲਾਉਣੀ, ਸੁੰਨੇ ਰਾਹਾਂ ‘ਚ ਲੱਗੇ ਨਲ਼ਕਿਆਂ ਦੀਆਂ ਡੰਡੀਆਂ ਤੱਕ ਲਾਹੁਣ ਆਲ਼ੇ ਅਣਖੀ ਬੰਦੇ ਅਸੀਂ, ਇੱਕ ਕਰਮ ਜਗਾ ਪਿੱਛੇ ਸਕੇ ਭਰਾ ਦਾ ਕਤਲ ਕਰਨ ਆਲ਼ੇ ਅਸੀਂ, ਜਮੀਨ ਪਿੱਛੇ ਮਾਂ-ਪਿਓ ਨੂੰ ਘਰੋਂ ਬਾਹਰ ਕਰਨ ਵਾਲ਼ੇ ਅਸੀ, ਧਰਮਾਂ ਪਿੱਛੇ ਤੀਜੇ ਦਿਨੋਂ ਇੱਕ ਦੂਜੇ ਨਾਲ ਜੁੱਤੀਓ-ਜੁੱਤੀ ਹੁੰਦੇ ਅਸੀਂ, ਪਿੰਡ ਦੇ ਕੱਸੀਆਂ-ਸੂਇਆਂ ‘ਚੋਂ ਨਜਾਇਜ਼ ਪਾਇਪ ਲਾਉਣ ਆਲ਼ੇ ਅਸੀਂ, ਸੰਸਥਾਵਾਂ ਦੇ ਨਾਂ ਤੇ ਨਜਾਇਜ਼ ਕਬਜ਼ੇ ਕਰਨ ਵਾਲੇ ਅਸੀਂ, ਗੁਰਦਾਰੇ ਦੀਆਂ ਗੋਲਕਾਂ ਤੋਂ ਲੈਕੇ ਪਿੰਡ/ਸ਼ਹਿਰ ਦੇ ਹਰ ਚੌਧਰ ਆਲ਼ੇ ਕੰਮ ‘ਚ ਸਿਰ ਪਾੜਨ/ਪੜਵਾਉਣ ਆਲ਼ੇ ਅਸੀਂ, ਲੀਡਰਾਂ ਦੀਆਂ ਚਮਚਾਗੀਰੀਆਂ ‘ਚ ਬਾਲ਼ਟੀ ਚੱਕੀ ਫਿਰਦੇ ਇੱਕ ਦੂਜੇ ਤੋਂ ਮੂਹਰੇ ਅਸੀਂ।

              ਨਾਕਿਆਂ ਤੇ, ਕਚਿਹਿਰੀਆਂ ‘ਚ, ਹਸਪਤਾਲ਼ਾਂ ‘ਚ ਪੈਸੇ ਫੜਨ ਆਲ਼ੇ ਵੀ ਅਸੀਂ ਤੇ ਦੇਣ ਆਲ਼ੇ ਵੀ ਅਸੀਂ। , ਧਾਰਮਿਕ ਝਗੜਿਆਂ ‘ਚ ਬੱਸਾਂ ਫੂਕਣ ਆਲ਼ੇ ਅਸੀਂ ਤੇ ਓਹੀ ਬੱਸਾਂ ਜਿੰਨਾਂ ਤੇ ਝੂਠ ਬੋਲਕੇ, ਮਤਲਬ ਸਟੂਡੈਂਟ / ਮੁਲਾਜ਼ਮ ਕਹਿਕੇ ਕਈ ਸਾਲ ਸਫਰ ਵੀ ਅਸੀਂ ਓਈ ਕਰਦੇ ਆਂ।

George Carlin ਨੇ ਕਿਹਾ ਸੀ If you have selfish, ignorant citizens, you're going to get selfish, ignorant leaders.

ਲੀਡਰਾਂ ਨੂੰ ਕਿਹੜਾ ਏਲੀਅਨ ਛੱਡਕੇ ਗਏ ਆ। ਜਿਹੜੇ ਸਿਸਟਮ ‘ਚ ਤੁਸੀਂ ਬੈਠੇ ਓਂ ,ਓਥੋਂ ਈ ਓਹ ਉੱਠਕੇ ਗਏ ਆ। ਇੱਕ ਗੰਦਾ ਰਵਾਇਤੀ ਸਿਸਟਮ ਤੁਰਿਆ ਆਉਂਦਾ ਤੇ ਸੱਭ ਨੂੰ ਪਤਾ ਏਹ ਗਲਤ ਆ। ਹੁਣ ਇਹ ਸਿਸਟਮ ਕਿਮੇਂ ਬਦਲੂਗਾ ,,,,, ਗੱਲਾਂ ਨਾਲ਼...?

ਸਿਸਟਮ ਪਤਾ ਕਿਵੇਂ ਬਦਲਦਾ ਹੁੰਦਾ ...? ਓਹਦੇ ਲਈ ਦਿਲ ‘ਤੇ ਪੱਥਰ ਧਰਕੇ, ਜਜਬਾਤਾਂ-ਜਜਬੂਤਾਂ ਨੂੰ ਪਾਸੇ ਕਰਕੇ ਕੁਛ ਸਖ਼ਤ ਫੈਸਲੇ ਲੈਣੇ ਪੈਂਦੇ ਹੁੰਦੇ ਆ। ਸ਼ੌਟ ਟਰਮ ਲਈ ਓਹ ਫੈਸਲੇ ਭਲਾ ਕੁਹਰਾਮ ਮਚਾ ਦੇਣ ਪਰ ਲੌਂਗ ਟਰਮ ‘ਚ ਓਹਨਾਂ ਦੇ ਰਿਜ਼ਲਟ ਜ਼ਰੂਰ ਦਿਖਣਗੇ। ਪਰ ਆਪਾਂ ਤਿਆਰ ਆਂ ਛੋਟੇ ਟੈਮ ਲਈ ਕੋਈ ਤਕਲੀਫ਼ ਬਰਦਾਸ਼ਤ ਕਰਨ ਨੂੰ ...? 
ਨਾਂਹ ! ਜਮਾਂ ਈ ਨੀ ।
   
ਸਰਕਾਰ ਕੋਈ ਕੋਸ਼ਿਸ਼ ਵੀ ਕਰੇ ਤਾਂ ਭੁਚਾਲ਼ ਆ ਜਾਂਦਾ। ਲੁੱਟੇ ਗਏ ਪੱਟੇ ਗਏ ਹੋ ਜਾਂਦੀ ਆ। ਫੇਰ ਓਹੀ ਬਲੇਮ ਗੇਮ ! ਪਹਿਲਾਂ ਓਹਨੂੰ ਕਿਓਂ ਨੀ ਬੰਦ ਕੀਤਾ, ਏਹਨੂੰ ਕਿਓਂ ਨੀ ਬੰਦ ਕੀਤਾ। ਓਹ ਭਰਾਵੋ ਏਸ ‘ਸਾਬ ਨਾਲ਼ ਤਾਂ ਇੱਕ ਵੀ ਗਲਤ ਚੀਜ਼ ਬੰਦ ਨੀ ਹੋ ਸਕਦੀ। ਹਰੇਕ ਹੈ ਕਹਿਦੂ ਮੈਥੋਂ ਪਹਿਲਾਂ ਓਹਨੂੰ ਬੰਦ ਕਰੋ।

ਸਰਕਾਰ ਕੋਈ ਵੀ ਹੋਵੇ, ਦੋ ‘ਕ ਕੋਸ਼ਿਸ਼ਾਂ ਕਰ ਸਕਦੀ ਆ ਤੇ ਓਹਤੋਂ ਬਾਦ ਓਹ ਵੀ ਠੰਡੇ ਹੋ ਜਾਂਦੇ ਆ ਬਈ ਦਫ਼ਾ ਕਰੋ। ਕਿਉਂਕਿ ਹੈ ਤਾਂ ਓਹ ਵੀ ਇਨਸਾਨ ਈ ਆਂ ਤੇ ਇਨਸਾਨੀ ਸੁਭਾਅ ਬੰਦਾ ਅੱਕ ਜਾਂਦਾ ਫੇਲੀਅਰ ਤੋਂ ਬਾਦ। ਆਹ ਜਿਹੜੇ ਕੀਬੋਰਡਾਂ ਪਿੱਛੇ ਬੈਠੇ ਅੱਗ ਕੱਢਦੇ ਆ ਏਹਨਾੰ ਨੂੰ ਸਰਕਾਰ ਦੇ ਦਿਓ, ਦੋ ਕੋਸ਼ਿਸ਼ਾਂ ਬਾਦ ਏਹਨਾਂ ਦੀ ਵੀ ਜੀਭ ਬਾਹਰ ਆਜੂ।

ਡੈਮੋਕਰੇਸੀ ਦਾ ਪੰਗਾ ਵੀ ਏਹੀ ਹੁੰਦਾ। 
ਲੈ ਦੂਰ ਨਾ ਜਾਓ ! ਸਰਕਾਰ ਰਾਹ ਵੱਢਣ ਆਲ਼ਿਆਂ ਨੂੰ ਤੇ ਰਾਹਾਂ ‘ਤੇ ਖੜੇ ਦਰੱਖਤ ਮਚਾਉਣ ਆਲ਼ਿਆਂ ਨੂੰ ਲੱਖ-ਲੱਖ ਰਪੱਈਆ ਜਰਮਾਨਾ ਪਾ ਦੇਵੇ। ਹਾਏ ਗਰੀਬ ਰਗੜਤੇ, ਹਾਏ ਅਸੀਂ ਤਾਂ ਪਹਿਲਾਂ ਈ ਕਰਜਾਈ ਆਂ, ਹਾਏ ਔਹਨੂੰ ਪਹਿਲਾਂ ਕਿਓਂ ਨੀ ਫੜਿਆ ...? 
ਬੱਸ ਫੇ ! ਗਈ ਗੱਲ ਓਹੀ ਬਦਲਾਅ ਆਲ਼ੇ ਝੋਲ਼ੇ ‘ਚ ਜਿਹੜਾ ਸਾਡੇ ਮੂੰਹ ‘ਤੇ ਆ ਪਰ ਦਿਲ ‘ਚ ਕਿਤੇ ਨੀ।

ਬਦਲਾਅ ਬਦਲੂਅ ਦੀ ਕੋਈ ਉਮੀਦ ਨਾ ਰੱਖੋ ਜਿੰਨਾਂ ਚਿਰ ਤੁਸੀਂ ਨੀ ਬਦਲਦੇ। ਏਹ ਭਲੇਖੇ ਈ ਹੁੰਦੇ ਆ ਤੇ ਹੌਲ਼ੀ-ਹੌਲ਼ੀ ਸਭ ਦੇ ਨਿੱਕਲ਼ ਜਾਣਗੇ, ਥੋਡੇ ਵੀ ਤੇ ਲੀਡਰਾਂ ਦੇ ਵੀ।

✒️ ਅਗਿਆਤ - ਪੰਜਾਬ ਹਿਤੈਸ਼ੀ

Monday, August 8, 2022

ਸੋਚ


ਇੰਗਲੈਂਡ ਦੀ ਪਾਰਲੀਮੈਂਟ ਦੇ ਕੋਲ ਹੀ ਇੱਕ ਜਮੀਨਦੋਜ਼ ਰੇਲਵੇ ਸਟੇਸ਼ਨ ਤੇ ਇੱਕ ਮੁੰਡਾ ਅਕਸਰ ਹੀ ਗੱਡਿਓਂ ਉੱਤਰਦੇ ਪ੍ਰਧਾਨ ਮੰਤਰੀ ਟੋਨੀ-ਬਲੇਅਰ ਦੇ ਬੂਟ ਪੋਲਿਸ਼ ਕਰਿਆ ਕਰਦਾ ਸੀ..ਅਗਲੀ ਵਾਰੀ ਗੋਰਡਨ ਬ੍ਰਾਉਨ ਪ੍ਰਧਾਨ ਮੰਤਰੀ ਬਣ ਗਿਆ..ਤੇ ਉਸਨੇ ਪਾਲਿਸ਼ ਕਰਾਉਣੀ ਬੰਦ ਕਰ ਦਿੱਤੀ..
ਨਰਾਜ ਹੋਏ ਉਸ ਮੁੰਡੇ ਨੇ ਇੱਕ ਹੋਰ ਐੱਮ.ਪੀ ਨੂੰ ਉਲਾਹਮਾਂ ਦਿੱਤਾ ਕੇ ਗੋਰਡਨ ਬ੍ਰਾਉਨ (ਪ੍ਰਧਾਨ ਮੰਤਰੀ) ਨੂੰ ਆਖੀਂ ਕੇ ਉਹ ਮੈਥੋਂ ਪੋਲਿਸ਼ ਕਿਓਂ ਨਹੀਂ ਕਰਾਉਂਦਾ..?
ਉਸਨੇ ਹੂ-ਬਹੂ ਓਹੀ ਸੁਨੇਹਾ ਪ੍ਰਧਾਨ ਮੰਤਰੀ ਨੂੰ ਦੇ ਦਿੱਤਾ..ਗੋਰਡਨ ਅਗਿਓਂ ਹੱਸਿਆ ਤੇ ਆਖਣ ਲੱਗਾ ਕੇ ਦੋਸਤਾ ਮੈਂ ਪਿਛਲੇ ਚਾਲੀਆਂ ਸਾਲਾਂ ਆਪਣੇ ਬੂਟ ਖੁਦ ਆਪ ਪੋਲਿਸ਼ ਕਰ ਰਿਹਾ ਹਾਂ!
ਇੱਕ ਪਾਕਿਸਤਾਨੀ ਪੱਤਰ ਪ੍ਰੇਰਕ ਨੇ ਓਸੇ ਐਮ ਪੀ ਨੂੰ ਇੱਕ ਵੇਰ ਪੁੱਛ ਲਿਆ ਕੇ ਪਾਕਿਸਤਾਨ ਤਰੱਕੀ ਕਿੱਦਾਂ ਕਰ ਸਕਦਾ..?
ਅਗਿਓਂ ਆਖਣ ਲੱਗਾ ਕੇ ਭਾਈ ਤਰੱਕੀ ਇੱਕ ਐਸਾ ਪੰਛੀ ਏ ਜਿਹੜਾ ਕਦੀ ਵੀ ਓਹਨਾ ਮੁਲਖਾਂ ਜਾਂ ਲੋਕਾਂ ਵੱਲ ਮੂੰਹ ਨਹੀਂ ਕਰਦਾ ਜਿਹੜੇ ਆਪਣੀ ਜੁੱਤੀ ਖੁਦ ਪਾਲਿਸ਼ ਤਾਂ ਕੀ ਕਰਨੀ ਏ ਓਹਨਾ ਦੇ ਤਸਮੇਂ ਤੱਕ ਨੌਕਰਾਂ ਤੋਂ ਬਨਵ੍ਹਾਉਂਦੇ ਨੇ..!
ਇਹ ਤਾਂ ਸੀ ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ..ਆਓ ਹੁਣ ਖੁਦ ਨਾਲ ਵਾਪਰੀ ਸਾਂਝੀ ਕਰਦਾ ਹਾਂ..
ਪੰਦਰਾਂ ਵਿਚ ਪਿਤਾ ਜੀ ਪੂਰੇ ਹੋਏ ਤਾਂ ਇੱਕ ਦਿਨ ਅਮ੍ਰਿਤਸਰ ਰਣਜੀਤ ਐਵੇਨਿਊ ਵਾਲੇ ਘਰ ਦੇ ਬਾਹਰ ਓਹਨਾ ਵੱਲੋਂ ਲਾਏ ਕੁਝ ਅਮਰੂਦਾਂ ਦੇ ਬੂਟਿਆਂ ਥੱਲਿਓਂ ਸਾਫ ਸਫਾਈ ਕਰਨ ਲੱਗ ਪਿਆ..ਕੋਲੋਂ ਲੰਘਦੇ ਆਖਣ ਲੱਗੇ ਕੇ ਭਈਏ ਨੂੰ ਸੌ ਦੇ ਦੇਣੇ ਸੀ..ਵਧੀਆ ਸਫਾਈ ਕਰ ਦੇਣੀ ਸੀ..ਬਾਹਰੋਂ ਆਏ ਇੰਝ ਕੰਮ ਕਰਦੇ ਚੰਗੇ ਥੋੜੇ ਲੱਗਦੇ.."
ਅਮ੍ਰਿਤਸਰ ਹਾਲ ਬਜਾਰ ਵਿਚ ਪਾਰਕਿੰਗ ਦੀ ਵੱਡੀ ਮੁਸ਼ਕਲ ਹੈ..ਓਥੇ ਐਕਟਿਵਾ ਲੈ ਗਿਆ..ਵੈਸੇ ਵੀ ਵਧੀਆ ਲੱਗਦਾ ਚਲਾਉਣਾ..ਇੱਕ ਪੂਰਾਣਾ ਬੇਲੀ ਮਿਲ ਪਿਆ..ਕਹਿੰਦਾ ਅਮ੍ਰਿਤਸਰ ਨੌਕਰੀ ਕਰਿਆ ਕਰਦਾ ਸੈਂ ਤਾਂ ਕਾਰ ਤੇ ਹੁਣ ਕਨੇਡਾ ਤੋਂ ਆ ਕੇ ਐਕਟਿਵਾ..ਲੋਕ ਉਤਾਂਹ ਨੂੰ ਜਾਂਦੇ ਤੇ ਤੂੰ ਹੇਠਾਂ ਆ ਗਿਆ..ਕਨੇਡਾ ਟਿੰਮ-ਹੋਰਟਨ ਤੇ ਕੌਫੀ ਲਈ ਆਮ ਲੋਕਾਂ ਵਾਂਙ ਲਾਈਨ ਵਿਚ ਲੱਗਾ ਕਨੇਡੀਅਨ ਮੁਖ ਮੰਤਰੀ ਚੇਤੇ ਆ ਗਿਆ..ਫੇਰ ਤਰਸ ਆਇਆ..ਇੱਕ ਐਸੀ ਸੋਚ ਤੇ ਇੱਕ ਐਸੀ ਮਾਨਸਿਕਤਾ ਤੇ ਜਿਹੜੀ ਮਹਿੰਗੀ ਕਾਰ ਤੋਂ ਉਤਰਨ ਵਾਲੇ ਨੂੰ ਹਰੇਕ ਬੰਦੇ ਨੂੰ ਸਲਾਮ ਠੋਕਦੀ ਏ ਤੇ ਸਾਈਕਲ ਤੇ ਚੜੇ ਜਾਂਦੇ ਹਮਾਤੜ ਨੂੰ ਘਟੀਆ ਗਿਣਦੀ ਏ..ਪਦਾਰਥਵਾਦ ਨੇ ਇੱਕ ਐਸਾ ਮਾਹੌਲ ਸਿਰਜ ਦਿੱਤਾ ਹੈ ਕੇ ਆਪਣੇ ਤੋਂ ਹਰ ਛੋਟੇ ਤੇ ਸਸਤੇ ਵਹੀਕਲ ਤੇ ਤੁਰਿਆ ਜਾਂਦਾ ਬੰਦਾ ਕੀੜਾ ਮਕੌੜਾ ਲੱਗਦਾ..
ਦਿਖਾਵੇ ਦੇ ਮੱਕੜ ਜਾਲ ਵਿਚ ਬੁਰੀ ਤਰਾਂ ਉਲਝ ਗਏ ਇੱਕ ਭੈਣ ਭਰਾ ਨੇ ਵੱਡੇ ਘਰ ਦੇ ਇੱਕ ਵਿਆਹ ਤੇ ਜਾਣੋ ਸਿਰਫ ਇਸ ਲਈ ਨਾਂਹ ਕਰ ਦਿੱਤੀ ਕਿਓੰਕੇ ਓਹਨਾ ਕੋਲ ਕਾਰ ਆਮ ਬਰੈਂਡ ਦੀ ਸੀ..ਮਜਬੂਰ ਬਾਪ ਨੂੰ ਖੜੇ ਪੈਰ ਲਿੰਮੋਜੀਨ ਕਿਰਾਏ ਤੇ ਲੈ ਕੇ ਦੇਣੀ ਪਈ..
ਚਕਾ-ਚੌਂਦ ਵਾਲੀ ਐਨਕ ਲਾਈ ਦੋਹਾ ਨੂੰ ਪਿਓ ਦੇ ਨਹੁੰਆਂ ਵਿਚ ਫਸੀ ਗ੍ਰੀਸ ਵੀ ਨਾ ਦਿੱਸੀ..ਥੋੜ ਚਿੜੀ ਬੱਲੇ ਬੱਲੇ ਵਾਲਾ ਬੇਰਹਿਮ ਕੀੜਾ ਅਕਸਰ ਹੀ ਆਪਣੇ ਸ਼ਿਕਾਰ ਨੂੰ ਪਹਿਲੋਂ ਆਪਣੀ ਲੱਤ ਹੇਠਾਂ ਦੀ ਲੰਘਾਉਂਦਾ ਏ ਤੇ ਫੇਰ ਕਰਜੇ ਦੀ ਪੰਡ ਹੇਠ ਦੇ ਕੇ ਸਦਾ ਲਈ ਖਤਮ ਕਰ ਦਿੰਦਾ ਏ!
ਪੂਰਤਗਾਲ ਦੀ ਰਾਜਧਾਨੀ ਲਿਸਬਨ ਵਿਚ ਹੋਟਲ ਵਿਚ ਕੰਮ ਕਰਦੇ ਇੱਕ ਆਪਣੇ ਵੀਰ ਨੇ ਇਨਬਾਕਸ ਕਰਕੇ ਦੱਸਿਆ ਕੇ ਪੰਜਾਹ ਬੰਦਿਆਂ ਦਾ ਗਰੁੱਪ ਆਮ ਲੋਕਾਂ ਵਾਂਙ ਆਇਆ..ਰੋਟੀ ਖਾਂਦੀ ਤੇ ਬਿੱਲ ਦੇ ਕੇ ਚਲਾ ਗਿਆ..ਮਗਰੋਂ ਪਤਾ ਲੱਗਾ ਕੇ ਸਾਰੇ ਹੀ ਮੈਂਬਰ ਪਾਰਲੀਮੇਂਟ ਅਤੇ ਮੰਤਰੀ ਸਨ..!
ਵਿੰਨੀਪੈਗ ਇੱਕ ਟੈਕਸੀ ਵਾਲਾ ਵੀਰ..ਇੱਕ ਗੋਰੇ ਨੂੰ ਕਿੰਨੇ ਦਿਨ ਸ਼ਹਿਰ ਘੁਮਾਉਂਦਾ ਰਿਹਾ..ਮੁੜ ਏਅਰਪੋਰਟ ਤੇ ਛੱਡਿਆ ਤੇ ਆਪਣਾ ਕਾਰਡ ਦੇ ਕੇ ਆਖਣ ਲੱਗਾ ਕੇ ਮੈਨੂੰ ਫਲਾਣੇ ਦਿਨ ਏਨੇ ਵਜੇ ਫੇਰ ਚੁੱਕ ਲਵੀਂ..ਕਾਰਡ ਗਹੁ ਨਾਲ ਦੇਖਿਆ ਤਾਂ ਫ਼ੇਡਰਲ ਗੌਰਮੈਂਟ ਦਾ ਡਿਪਟੀ-ਫਾਇਨੈਂਸ ਮੰਤਰੀ ਸੀ!
ਦੋਸਤੋ ਜਾਂਦੇ ਜਾਂਦੇ ਇੱਕ ਕਹਾਣੀ ਹੋਰ..
ਇੱਕ ਬੀਬੀ ਏਦਾਂ ਹੀ ਹਰ ਵੇਲੇ ਕੁਝ ਨਾ ਕੁਝ ਲਿਖਦੇ ਰਹਿੰਦੇ ਇੱਕ ਲੇਖਕ ਕੋਲ ਗਈ ਤੇ ਆਖਣ ਲੱਗੀ ਪੁੱਤ ਏਨੇ ਚਿਰਾਂ ਤੋਂ ਵਰਕੇ ਕਾਲੇ ਕਰੀਂ ਜਾਂਦਾਂ ਏ..ਜਮਾਨੇ ਨੂੰ ਤੇ ਕੋਈ ਫਰਕ ਨਹੀਂ ਪਿਆ..ਬੰਦ ਕਿਓਂ ਨਹੀਂ ਕਰ ਦਿੰਨਾ ਇਹ ਕੰਮ?
ਅੱਗੋਂ ਆਖਣ ਲੱਗਾ ਬੀਜੀ ਤੂੰ ਵੀ ਤੇ ਰੋਜ ਸ਼ਾਹ ਵੇਲੇ ਉੱਠ ਗੰਦੇ ਵੇਹੜੇ ਵਿਚ ਬਹੁਕਰ ਫੇਰਦੀ ਏ..ਅਗਲੇ ਦਿਨ ਫੇਰ ਉਨਾਂ ਹੀ ਕੂੜਾ ਕਠ੍ਹਾ ਹੋਇਆ ਹੁੰਦਾ ਏ..ਫੇਰ ਹੂੰਝਦੀ ਏ ਤੇ ਫੇਰ ਗੰਦ ਪੈ ਜਾਂਦਾ..ਜਿੱਦਣ ਤੂੰ ਹੂੰਝਣਾ ਬੰਦ ਕਰ ਦੇਵੇਂਗੀ ਮੈਂ ਵੀ ਆਪਣੀ ਕਲਮ ਨੂੰ ਦਵਾਤ ਵਿਚ ਡੋਬਣ ਤੋਂ ਤੋਬਾ ਕਰ ਲੂਂ"
ਫੋਟੋ ਵਿਚਲਾ ਬਜ਼ੁਰਗ ਚੁਰੱਨਵੇਂ ਵਰ੍ਹਿਆਂ ਦਾ ਸਾਬਕ ਅਮਰੀਕੀ ਰਾਸ਼ਟਰਪਤੀ ਜਿੰਮੀ-ਕਾਰਟਰ ਏ ਜਿਹੜਾ ਇਸ ਉਮਰੇ ਬੇਘਰਿਆਂ ਨੂੰ ਮੁਫ਼ਤ ਘਰ ਬਣਾ ਕੇ ਦਿੰਦਾ ਏ!
_✍️Harpreet Singh Jawanda

Thursday, May 26, 2022

ਓਸ਼ੋ

ਯੁਨਾਨ ਵਿੱਚ ਇੱਕ ਕਹਾਣੀ ਹੈ। ਇੱਕ ਬਹੁਤ ਹੀ ਸੁੰਦਰ ਨੌਜਵਾਨ ਹੋਇਆ, ਨਾਰਸੀਸਸ। ਉਹ ਇੰਨਾ ਸੋਹਣਾ ਸੀ ਕਿ ਉਸਨੂੰ ਆਪਣੇ ਆਪ ਨਾਲ ਪਿਆਰ ਹੋ ਗਿਆ। ਕਿਤੇ ਉਸਨੇ ਆਪਣਾ ਪਰਛਾਵਾਂ ਦੇਖ ਲਿਆ ਇੱਕ ਸਰੋਵਰ 'ਚ। ਉਦੋਂ ਦਰਪਣ ਨਹੀਂ ਹੁੰਦੇ ਹੋਣਗੇ। ਯਕੀਨਨ ਉਹ ਨੌਜਵਾਨ ਬਹੁਤ ਸੋਹਣਾ ਰਿਹਾ ਹੋਵੇਗਾ। ਬਹੁਤ ਸਾਰੀਆਂ ਮੁਟਿਆਰਾਂ ਨੇ ਆਪਣੇ ਹੁਸਨ ਦੇ ਤੀਰ ਉਸ ਵੱਲ ਸੁੱਟੇ, ਪਰ ਉਹ ਕਾਮਯਾਬ ਨਾ ਹੋ ਸਕੀਆਂ। ਕਿਉਂਕਿ ਜਿਹੜੀ ਝਲਕ ਉਸਨੇ ਦੇਖ ਲਈ ਸੀ, ਅਜਿਹਾ ਸੋਹਣਾਪਣ ਫਿਰ ਉਸਨੇ ਕਿਤੇ ਨਾ ਤੱਕਿਆ।
ਉਹ ਭਟਕਦਾ ਰਿਹਾ,ਉਹ ਲੱਭਦਾ ਰਿਹਾ ਉਸ ਸ਼ਕਲ ਨੂੰ, ਉਸ ਵਿਅਕਤੀ ਨੂੰ, ਜੋ ਉਸਨੇ ਦੇਖ ਲਿਆ ਸੀ ਸਰੋਵਰ ਦੇ ਅੰਦਰ ਲੁਕਿਆ ਹੋਇਆ। ਉਹ ਘੰਟਿਆਂ ਤੱਕ, ਦਿਨਾਂ ਤੱਕ, ਅਤੇ ਮਹੀਨਿਆਂ ਤੱਕ ਸਰੋਵਰ ਦੇ ਕੰਢੇ ਬੈਠਾ ਰਹਿੰਦਾ ਅਤੇ ਦੇਖਦਾ ਰਹਿੰਦਾ ਨੀਝ ਲਗਾ ਕੇ। ਪਾਣੀ ਵਿੱਚ ਛਾਲ ਮਾਰਦਾ, ਪ੍ਰਤੀਬਿੰਬ ਗੁਆਚ ਜਾਂਦਾ; ਡੁਬਕੀ ਮਾਰਦਾ, ਲੱਭਦਾ, ਪਰ ਕੁਝ ਨਾ ਲੱਭਦਾ। ਕੁਝ ਵੀ ਹੱਥ ਨਾ ਆਉਂਦਾ। ਉਥੇ ਕੁਝ ਸੀ ਹੀ ਨਹੀਂ, ਉੱਥੇ ਤਾਂ ਸਿਰਫ ਪ੍ਰਤੀਬਿੰਬ ਸੀ, ਸਿਰਫ ਪਰਛਾਵਾਂ ਸੀ। ਉਹ ਛਾਲ ਮਾਰਦਿਆਂ ਹੀ ਗੁੰਮ ਹੋ ਜਾਂਦਾ। ਕਹਿੰਦੇ ਹਨ ਕਿ ਨਾਰਸੀਸਸ ਪਾਗਲ ਹੋ ਗਿਆ। ਸਰੋਵਰ ਦਾ ਦਰਪਣ ਤੱਕਣਾ, ਪ੍ਰਤੀਬਿੰਬ ਨੂੰ ਨੀਝ ਲਾ ਕੇ ਦੇਖਣਾ, ਫੜਨ ਲਈ ਡੁੱਬਕੀਆਂ ਲਾਉਣਾ, ਲੱਭਣਾ; ਤੇ ਖਾਣਾ-ਪੀਣਾ ਤਾਂ ਉਹ ਭੁੱਲ ਹੀ ਗਿਆ। ਉਸਦੀ ਬਿਰਹੋਂ ਵਿਲੱਖਣ ਸੀ। ਉਹ ਜੰਗਲ-ਜੰਗਲ ਉਹ ਚਿਹਰਾ ਲੱਭਦਾ ਰਿਹਾ। ਪਹਾੜ ਉਸ ਦੀ ਵੈਰਾਗਮਈ ਆਵਾਜ਼ ਨਾਲ ਗੂੰਜਣ ਲੱਗੇ।
ਜੋ ਨਾਰਸੀਸਸ ਦੀ ਕਹਾਣੀ ਹੈ, ਕਿਤੇ ਉਹੀ ਤੁਹਾਡੀ ਕਹਾਣੀ ਤੇ ਨਹੀਂ । ਮੈਂ ਕਹਿੰਦਾ ਹਾਂ ਕਿ ਇਹ ਤੁਹਾਡੀ ਹੀ ਕਹਾਣੀ ਹੈ। ਜੋ ਤੁਸੀਂ ਲੱਭ ਰਹੇ ਹੋ, ਉਹ ਤੁਹਾਡੇ ਅੰਦਰ ਛੁਪਿਆ ਹੈ। ਹੋ ਸਕਦਾ ਹੈ ਕਿਸੇ ਦੀਆਂ ਅੱਖਾਂ ਦੇ ਝੀਲ ਸਰੋਵਰ ਵਿੱਚ ਤੁਹਾਨੂੰ ਦਿਖਾਈ ਪਿਆ ਹੋਵੇ ਆਪਣਾ ਪ੍ਰਤੀਬਿੰਬ। ਹੋ ਸਕਦਾ ਹੈ ਕਿ ਕਿਸੇ ਦੇ ਚਿਹਰੇ 'ਤੇ ਤੁਹਾਡਾ ਪ੍ਰਤੀਬਿੰਬ ਦਿਖਾਈ ਪਿਆ ਹੋਵੇ। ਹੋ ਸਕਦਾ ਹੈ ਕਿ ਕਦੇ ਸੰਗੀਤ ਦੀ ਧੁਨ ਵਿਚੋਂ ਝਲਕ ਪੈ ਗਈ ਹੋਵੇ। ਕਿਸੇ ਸਵੇਰ ਸੂਰਜ ਦੇ ਚੜ੍ਹਦੇ ਪਲਾਂ ਵਿੱਚ, ਅਕਾਸ਼ ਦੇ ਮੌਨ ਵਿੱਚ, ਪੰਛੀਆਂ ਦੇ ਚਹਿਕਣ ਵਿੱਚ, ਖਿੜੇ ਹੋਏ ਗੁਲਾਬ ਦੇ ਫੁੱਲ ਵਿੱਚ, ਤੁਹਾਨੂੰ ਦਰਪਣ ਮਿਲ ਗਿਆ ਹੋਵੇ। ਪਰ ਜੋ ਕੁਝ ਤੁਸੀਂ ਦੇਖਿਆ ਹੈ, ਜੋ ਤੁਸੀਂ ਸੁਣਿਆ ਹੈ, ਜੋ ਤੁਸੀਂ ਪਾਇਆ ਹੈ ਬਾਹਰ ਕਿਤੇ ਵੀ, ਸਭ ਖੋਜੀਆਂ ਦੀ ਖੋਜ ਇਕ ਹੈ ਕਿ ਉਹ ਤੁਹਾਡੇ ਅੰਦਰ ਛੁਪਿਆ ਹੋਇਆ ਹੈ।

Sunday, April 24, 2022

(ਅਸਲ ਵਾਪਰਿਆ ਬਿਰਤਾਂਤ) ਹਰਪ੍ਰੀਤ ਸਿੰਘ ਜਵੰਦਾ

ਬੀਜੀ ਦੀ ਇੱਕ ਅਜੀਬ ਆਦਤ ਹੋਇਆ ਕਰਦੀ..
ਘਰੇ ਮੈਂ ਜੋ ਮਰਜੀ ਪਾ ਕੇ ਤੁਰੀ ਫਿਰਦੀ ਰਹਾਂ..ਕਦੀ ਕੁਝ ਨਾ ਆਖਦੀ ਪਰ ਕਿਸੇ ਵਿਆਹ ਸ਼ਾਦੀ ਅਤੇ ਮੰਗਣੇ ਤੇ ਗਈ ਦਾ ਸਾਰਾ ਧਿਆਨ ਬੱਸ ਮੇਰੇ ਵੱਲ ਹੀ ਲੱਗਾ ਰਹਿੰਦਾ..!
ਕਦੀ ਕੋਲੋਂ ਲੰਘਦੀ ਨੂੰ ਸੈਨਤ ਮਾਰ ਕੋਲ ਸੱਦ ਲੈਂਦੀ..
ਫੇਰ ਆਖਿਆ ਕਰਦੀ ਆਪਣੀ ਚੁੰਨੀ ਸਹੀ ਕਰ..ਕਦੀ ਆਖਦੀ "ਜੇ ਅੱਜ ਫਲਾਣੇ ਸੂਟ ਨਾਲ ਫਲਾਣੀ ਚੁੰਨੀ ਲਈ ਹੁੰਦੀ ਤਾਂ ਬੜੀ ਵਧੀਆ ਲੱਗਣੀ ਸੀ..
ਕਦੀ ਕਿਸੇ ਵੱਲ ਇਸ਼ਾਰਾ ਕਰ ਆਖਣ ਲੱਗਦੀ "ਵੇਖ ਕਿੱਡੀ ਸੋਹਣੀ ਲੱਗਦੀ ਏ..ਸੂਟ ਤੇ ਕਢਾਈ ਵੇਖ..ਜੁੱਤੀ ਵੇਖ..ਮੂੰਹ ਤੇ ਮੇਕਅਪ ਵੇਖ..ਜੂੜਾ ਵੇਖ..ਵਗੈਰਾ ਵਗੈਰਾ!
ਮੈਨੂੰ ਗੁੱਸਾ ਚੜ ਜਾਂਦਾ ਪਰ ਉਸਦੇ ਕੋਲ ਬੈਠੀ ਰਿਸ਼ਤੇਦਾਰੀ ਵੱਲ ਵੇਖ ਅੰਦਰੋਂ ਅੰਦਰ ਪੀ ਜਾਇਆ ਕਰਦੀ..
ਫੇਰ ਵੀ ਜਾਂਦਿਆਂ ਜਾਂਦਿਆਂ ਏਨੀ ਗੱਲ ਜਰੂਰ ਆਖ ਦਿੰਦੀ ਕੇ "ਬੀਜੀ ਤੈਨੂੰ ਤੇ ਆਪਣੀ ਕੁੜੀ ਕਦੀ ਵੀ ਚੰਗੀ ਨਾ ਲੱਗੀ"
ਉਸਨੂੰ ਪਤਾ ਲੱਗ ਜਾਇਆ ਕਰਦਾ ਕੇ ਹੁਣ ਇਹ ਘਰੇ ਜਾ ਕੇ ਪੱਕਾ ਕਲੇਸ਼ ਪਾਊ..
ਫੇਰ ਟਾਂਗੇ ਤੇ ਬੈਠੀ ਨੇ ਮੈਂ ਜਾਣ ਬੁੱਝ ਕੇ ਆਪਣਾ ਧਿਆਨ ਦੂਜੇ ਪਾਸੇ ਕੀਤਾ ਹੁੰਦਾ..
ਉਹ ਬਹਾਨੇ-ਬਹਾਨੇ ਨਾਲ ਬੁਲਾਉਣ ਦੀ ਕੋਸ਼ਿਸ਼ ਕਰਦੀ..
ਮੈਂ ਅੱਗੋਂ ਨਜਰਅੰਦਾਜ ਕਰਦੀ ਤਾਂ ਮੇਰਾ ਸਿਰ ਆਪਣੀ ਬੁੱਕਲ ਵਿਚ ਲੈ ਕੇ ਪਲੋਸਦੀ..ਲਾਡ ਪਿਆਰ ਕਰਦੀ..ਆਖਦੀ ਮੇਰੀ ਧੀ ਦੇ ਵਾਲ ਕਿੰਨੇ ਸੋਹਣੇ..ਹੱਥ ਕਿੰਨੇ ਗੋਰੇ..ਅੱਖਾਂ ਕਿੰਨੀਆਂ ਮੋਟੀਆਂ..
ਮੈਂ ਗੁੱਸੇ ਨਾਲ ਆਖਦੀ ਓਥੇ ਤੇ ਇਸ ਧੀ ਵਿਚ ਬੜੇ ਨੁਕਸ ਵਿਖ ਰਹੇ ਸਨ..!
ਏਨੇ ਨੂੰ ਸਾਡਾ ਡੇਰਾ ਆ ਜਾਂਦਾ..
ਟਾਂਗੇ ਦੀ ਘੋੜੀ ਆਪਣੇ ਆਪ ਖਲੋ ਜਾਇਆ ਕਰਦੀ..
ਮਾਂ ਪੈਸੇ ਦੇਣ ਵਿਚ ਰੁੱਝ ਜਾਇਆ ਕਰਦੀ ਤੇ ਮੈਂ ਭਰੀ ਪੀਤੀ ਕਾਹਲੇ ਕਦਮੀਂ ਉਸਤੋਂ ਕਿੰਨੀਂ ਵਿਥ ਪਾ ਜਾਇਆ ਕਰਦੀ..!
ਉਹ ਪਿੱਛੋਂ ਟਾਹਰਾਂ ਦਿੰਦੀ ਰਹਿੰਦੀ..ਬੂੰਦੀ,ਸ਼ੱਕਰ ਪਾਰਿਆਂ ਦੇ ਵੱਡੇ ਵੱਡੇ ਝੋਲੇ ਚੁੱਕੀ ਉਸ ਕੋਲੋਂ ਤੁਰਿਆ ਨਾ ਜਾਂਦਾ..ਫੇਰ ਵੀ ਆਪਣੇ ਆਪ ਨੂੰ ਹੌਲੀ ਹੌਲੀ ਧੂੰਹਦੀ ਆਉਂਦੀ!
ਮੈਂ ਬਹਾਨੇ ਜਿਹੇ ਨਾਲ ਮਗਰ ਵੇਖਦੀ..ਕਾਲਜੇ ਨੂੰ ਸੇਕ ਲੱਗਦਾ..ਓਸੇ ਵੇਲੇ ਪਿਛਾਂਹ ਪਰਤ ਉਸਦੇ ਹੱਥੋਂ ਝੋਲੇ ਫੜ ਲਿਆ ਕਰਦੀ ਤੇ ਬਿਨਾ ਕੁਝ ਆਖਿਆ ਤੁਰ ਪੈਂਦੀ..!
ਘਰੇ ਅੱਪੜ ਉਹ ਆਪਣੇ ਲੀੜੇ ਕੱਪੜੇ ਬਦਲ ਲੈਂਦੀ ਪਰ ਮੈਂ ਓਹੋ ਵਿਆਹ ਵਾਲੇ ਗੱਲ ਪਾਈ ਰੱਖਦੀ..
ਉਹ ਮਿੱਠੀ ਜਿਹੀ ਝਿੜਕ ਮਾਰਦੀ "ਜਿਉਣ ਜੋਗੀਏ ਬਦਲ ਲੈ..ਅੱਗੋਂ ਤੇਰੇ ਭੂਆ ਦੇ ਪੁੱਤ ਦਾ ਵਿਆਹ..ਓਦੂੰ ਕੀ ਪਾਵੇਂਗੀ?
ਮੈਂ ਗੁੱਸੇ ਵਿਚ ਆਖਦੀ "ਓਹੀ ਕਿਨਾਰੀ ਵਾਲਾ ਜਿਹੜਾ ਉਸ ਕੁੜੀ ਨੇ ਪਾਇਆ ਸੀ.."
ਉਹ ਅੱਗੋਂ ਚੁੱਪ ਜਿਹੀ ਕਰ ਜਾਇਆ ਕਰਦੀ..
ਸ਼ਾਇਦ ਤੁਰ ਗਏ ਭਾਪਾ ਜੀ ਦਾ ਚੇਤਾ ਆ ਜਾਇਆ ਕਰਦਾ..!
ਉਸਨੂੰ ਕਿੰਨਾ ਚਿਰ ਚੁੱਪ ਵੇਖ ਮੈਨੂੰ ਤਰਸ ਜਿਹਾ ਆ ਜਾਂਦਾ..ਫੇਰ ਰੋਟੀ ਟੁੱਕ ਕਰਦੀ ਹੋਈ ਨੂੰ ਆਣ ਪਿੱਛੋਂ ਜੱਫੀ ਪਾ ਲਿਆ ਕਰਦੀ..
ਉਸਦੀਆਂ ਅੱਖਾਂ ਵਿਚ ਪਾਣੀ ਹੁੰਦਾ..
ਪਤਾ ਨੀ ਕੋਲ ਧੁਖਦੇ ਚੁੱਲੇ ਦੀ ਅੱਗ ਪ੍ਰੇਸ਼ਾਨ ਕਰ ਰਹੀ ਹੁੰਦੀ ਕੇ ਕੋਈ ਅੰਦਰ ਦਾ ਵਲਵਲਾ ਉਸਦੇ ਨੈਣਾ ਵਿਚੋਂ ਬਸੰਤ ਬਹਾਰ ਬਣ ਵਗ ਤੁਰਦਾ..!
ਮੈਨੂੰ ਯਾਦ ਏ ਸਾਂਝੇ ਘਰ ਵਿਚ ਭਾਪਾ ਜੀ ਜਦੋਂ ਵੀ ਕੋਈ ਸੂਟ ਲੈ ਕੇ ਆਉਂਦੇ ਤਾਂ ਕਿੰਨਾ ਕਿੰਨਾ ਚਿਰ ਸਵਾਉਂਦੀ ਨਾ..
ਸੰਦੂਖ ਅੰਦਰ ਪਏ ਦਾ ਖੁਦ ਨੂੰ ਚੇਤਾ ਭੁੱਲ ਜਾਇਆ ਕਰਦਾ ਪਰ ਹੋਰ ਪਾਰਖੂ ਅੱਖੀਆਂ ਨੂੰ ਸਾਰਾ ਕੁਝ ਪਤਾ ਹੁੰਦਾ..
ਓਹਨਾ ਨੂੰ ਇਹ ਵੀ ਪਤਾ ਸੀ ਕੇ ਮਾਂ ਕੋਲੋਂ ਚੀਜ ਕਿੱਦਾਂ ਕਢਾਉਣੀ ਏ..
ਨਿੱਕੀ ਭੂਆ ਆਖਦੀ "ਭਾਬੀ ਤੇਰੇ ਕੋਲ ਉਹ ਜਿਹੜੇ ਪਿਛਲੀ ਵਾਰੀ ਦਾ ਅਨਸੀਤਾ ਪਿਆ..ਮੈਨੂੰ ਦੇ ਦੇ..ਮੇਰੀ ਸਹੇਲੀ ਦਾ ਮੰਗਣਾ.."
ਮਾਂ ਝੱਟ ਕੱਢ ਕੇ ਦੇ ਦਿੰਦੀ..
ਮੈਨੂੰ ਨਿੱਕੀ ਜਿਹੀ ਨੂੰ ਵੱਟ ਚੜ ਜਾਂਦਾ..ਆਖਦੀ ਤੂੰ ਵੀ ਤੇ ਜਾਣਾ..ਆਪ ਕੀ ਪਾਵੇਂਗੀ..?
ਉਹ ਅੱਗੋਂ ਹੱਸ ਛੱਡਦੀ..?
ਪਰ ਭੂਆ ਮੇਰੇ ਵੱਲ ਘੂਰੀ ਵੱਟਦੀ..ਆਖਦੀ ਵੱਡੀ ਮਾਂ ਦੀ ਹੇਜਲੀ..!
ਫੇਰ ਦੱਸਦੇ ਉਸ ਦਿਨ ਵੀ ਮੂੰਹ ਤੇ ਨਿੰਮਾ-ਨਿਮਾਂ ਹਾਸਾ ਹੀ ਸੀ ਜਿਸ ਦਿਨ ਉਹ ਜਹਾਨੋ ਗਈ..!
ਅੱਜ ਸੱਤ ਸਮੁੰਦਰੋਂ ਪਾਰ ਆਪਣੇ ਬਰੋਬਰ ਹੋ ਗਈ ਧੀ ਕਿਸੇ ਗਲੋਂ ਨਰਾਜ ਹੋ ਜਾਵੇ ਤਾਂ ਲੋਹ ਤੇ ਫੁਲਕੇ ਲਾਹੁੰਦੀ ਮਾਂ ਬੜੀ ਚੇਤੇ ਆਉਂਦੀ..
ਫੇਰ ਅਤੀਤ ਦੇ ਘੋੜੇ ਸਵਾਰ ਹੋ ਕੇ ਸੋਚਣ ਲੱਗਦੀ ਹਾਂ ਕੇ ਮੇਰੀ ਵਾਰੀ ਉਹ ਮੈਨੂੰ ਕਿੱਦਾਂ ਮਨਾਉਂਦੀ ਹੁੰਦੀ ਸੀ..
ਫੇਰ ਓਹੀ ਫੋਰਮੁੱਲਾ ਇਥੇ ਲਾਉਂਦੀ ਹਾਂ ਪਰ ਇਸਦੀ ਸੈੱਲ ਫੋਨ ਤੋਂ ਨਜਰ ਹੀ ਨਹੀਂ ਹਟਦੀ..ਉਡੀਕਦੀ ਰਹਿੰਦੀ ਹਾਂ ਕਦੋਂ ਉਹ ਅੱਖੀਆਂ ਮਿਲਾਵੈ ਤੇ ਗੱਲ ਕਰਾਂ..
ਫੁਲਕੇ ਲਾਹੁੰਦੀ ਨੂੰ ਬਿੜਕ ਹੁੰਦੀ ਏ ਕੇ ਸ਼ਾਇਦ ਮਗਰੋਂ ਆ ਕੇ ਕਲਾਵੇ ਵਿਚ ਲੈ ਲਵੇ..ਪਰ ਨਵੇਂ ਜਮਾਨੇ ਦੀਆਂ ਨਵੀਆਂ ਗੱਲਾਂ..!
ਜਿੰਨਾ ਮਰਜੀ ਸਮੇ ਦੀ ਹਾਣ ਬਣ ਉਸਦੀ ਸੋਚ ਦੇ ਬਰੋਬਰ ਹੋਣ ਦੀ ਕੋਸ਼ਿਸ਼ ਕਰਾਂ ਕਿਧਰੇ ਕੋਈ ਨਾ ਕੋਈ ਘਾਟ ਰਹਿ ਹੀ ਜਾਂਦੀ ਏ..
ਫੇਰ ਥੱਕ ਕੇ ਖਲੋ ਜਾਂਦੀ ਹਾਂ ਪਰ ਉਹ ਕਦੀ ਵੀ ਮੇਰੇ ਭਰੇ ਹੋਏ ਝੋਲੇ ਚੁੱਕਣ ਵਾਪਿਸ ਨਹੀਂ ਮੁੜਦੀ..!
ਫੇਰ ਜੀ ਕਰਦਾ ਵਾਪਿਸ ਪਰਤ ਆਪਣੀ ਵਾਲੀ ਨੂੰ ਕਲਾਵੇ ਵਿਚ ਲੈ ਲਵਾਂ ਪਰ ਪੁੱਲਾਂ ਹੇਠੋਂ ਇੱਕ ਵਾਰ ਲੰਘ ਗਏ ਮੁੜ ਪਰਤ ਕੇ ਕਿਧਰੇ ਆਉਂਦੇ ਨੇ..!
(ਅਸਲ ਵਾਪਰਿਆ ਬਿਰਤਾਂਤ) 
 ਹਰਪ੍ਰੀਤ ਸਿੰਘ ਜਵੰਦਾ

Sunday, January 9, 2022

ਅਮਰੀਕਾ ਦੇ ਕੇਂਦਰੀ ਬੈਂਕ ਦੀ ਵਿਆਜ ਨੀਤੀ ਤੇ ਭਾਰਤ ’ਤੇ ਇਸ ਦਾ ਅਸਰ*

*ਅਮਰੀਕਾ ਦੇ ਕੇਂਦਰੀ ਬੈਂਕ ਦੀ ਵਿਆਜ ਨੀਤੀ ਤੇ ਭਾਰਤ ’ਤੇ ਇਸ ਦਾ ਅਸਰ*
=====================================
ਦਸੰਬਰ ਦੇ ਦੂਜੇ ਹਫਤੇ ਅਮਰੀਕਾ ਦੀ ਰਿਕਾਰਡ ਮਹਿੰਗਾਈ ਦਾ ਮੁੱਦਾ ਛਾਇਆ ਰਿਹਾ। ਨਵੰਬਰ 2021 ਦੇ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਮਹਿੰਗਾਈ ਦਰ 40 ਸਾਲਾਂ ਦਾ ਰਿਕਾਰਡ ਤੋੜਕੇ 6.8% ਨੂੰ ਛੋਹ ਗਈ, ਖ਼ਾਸਕਰ ਤੇਲ ਦੀਆਂ ਕੀਮਤਾਂ 58% ਤੱਕ ਵਧ ਗਈਆਂ। ਡੇਢ ਸਾਲ ਪਹਿਲਾਂ, ਜਾਣੀ ਮਈ 2020 ਵਿੱਚ ਇਹ ਦਰ ਸਿਰਫ 0.1% ਸੀ। ਦਸੰਬਰ ਮਹੀਨੇ ਹੀ ਭਾਰਤ ਦੀ ਵਿੱਤ ਵਜ਼ਾਰਤ ਨੇ ਦਾਅਵਾ ਕੀਤਾ ਕਿ ਭਾਰਤ ਦਾ ਅਰਥਚਾਰਾ ਤੇਜੀ ਨਾਲ਼ ਮੁੜ-ਉਭਾਰ ’ਤੇ ਹੈ। ਕੀ ਇਹਨਾਂ ਦੋਹਾਂ ਖਬਰਾਂ ਵਿੱਚ ਕੋਈ ਸਬੰਧ ਹੈ? ਕੀ ਅਮਰੀਕਾ ਵਿੱਚ ਮਹਿੰਗਾਈ ਦਰ ਤੇ ਓਥੋਂ ਦੇ ਕੇਂਦਰੀ ਬੈਂਕ ਦੀ ਨੀਤੀ ਦਾ ਸੰਸਾਰ ਦੇ ਬਾਕੀ ਮੁਲਕਾਂ (ਸਣੇ ਭਾਰਤ) ’ਤੇ ਕੋਈ ਅਸਰ ਪੈਣ ਵਾਲ਼ਾ ਹੈ?

ਅਮਰੀਕਾ ਤੋਂ ਜਾਰੀ ਹੋਣ ਵਾਲ਼ੇ ਆਰਥਿਕ ਅੰਕੜਿਆਂ ਨੂੰ ਪੂਰੇ ਸੰਸਾਰ ਦੇ ਮਾਹਰ ਗਹੁ ਨਾਲ਼ ਵੇਖਦੇ ਹਨ; ਕਿਉਂਕਿ ਸੰਸਾਰ ਵਪਾਰ ਦਾ ਪੰਜਵਾਂ ਹਿੱਸਾ ਇਕੱਲੇ ਅਮਰੀਕਾ ਦਾ ਹੈ ਤੇ ਸੰਸਾਰ ਦੇ ਵੱਡੀ ਗਿਣਤੀ ਮੁਲਕ ਆਪਣੇ ਰਾਖਵੇਂ ਵਿਦੇਸ਼ੀ ਮੁਦਰਾ ਦੇ ਭੰਡਾਰ ਡਾਲਰ ਵਿੱਚ ਹੀ ਰੱਖਦੇ ਹਨ।

ਇਸ ਲਈ ਅਜਿਹੇ ਸਮੇਂ ਅਮਰੀਕਾ ਵਿੱਚ ਮਹਿੰਗਾਈ ਦਰ ਦਾ ਵਧਣਾ ਜਦ ਉਸ ਦਾ ਅਰਥਚਾਰਾ ਅਜੇ ਵੀ ਪਿਛਲੇ ਸਾਲ ਦੇ ਲੌਕਡਾਊਨ ਤੋਂ ਨਾ ਉੱਭਰਿਆ ਹੋਵੇ – ਪਿਛਲੇ ਸਾਲ 2.1 ਕਰੋੜ ਲੋਕਾਂ ਦੀ ਨੌਕਰੀ ਛੁੱਟ ਗਈ ਸੀ ਜਿਹਨਾਂ ਵਿੱਚੋਂ ਬਹੁਤੇ ਅਜੇ ਵੀ ਬੇਰੁਜ਼ਗਾਰ ਹਨ – ਸਰਮਾਏਦਾਰੀ ਦੇ ਮਾਹਿਰਾਂ ਲਈ ਫਿਕਰਮੰਦੀ ਵਾਲ਼ਾ ਹੈ।

ਪਿਛਲੇ ਸਾਲ ਲੌਕਡਾਊਨ ਕਾਰਨ ਲੋਕਾਂ ਦੀ ਤਨਖਾਹ (ਤੇ ਖਰੀਦਦਾਰੀ) ਇੱਕਦਮ ਡਿੱਗ ਪਈ ਜਿਸ ਮਗਰੋਂ ਸਰਮਾਏਦਾਰਾਂ ਨੇ ਆਪਣਾ ਮਾਲ ਵੇਚਣ ਲਈ ਕੀਮਤਾਂ ਹੇਠਾਂ ਸੁੱਟੀਆਂ ਤਾਂ ਜੋ ਲੋਕ ਉਸ ਨੂੰ ਖਰੀਦਣ। ਪਰ ਡਿੱਗਦੀਆਂ ਕੀਮਤਾਂ ਦੇ ਮੱਦੇਨਜ਼ਰ ਆਮ ਕਰਕੇ ਲੋਕ ਆਪਣੀ ਖਰੀਦਦਾਰੀ ਨੂੰ ਸੀਮਤ ਕਰਕੇ ਰੱਖਦੇ ਹਨ, ਇਸ ਆਸ ਵਿੱਚ ਕਿ ਅਜੇ ਕੀਮਤਾਂ ਹੋਰ ਹੇਠਾਂ ਆਉਣਗੀਆਂ। ਅਜਿਹੇ ਵਿੱਚ ਅਪਸਫੀਤੀ (ਕੀਮਤਾਂ ਦਾ ਬਿਲਕੁਲ ਪਿਚਕ ਜਾਣਾ) ਦੇ ਦੌਰ ਤੋਂ ਬਚਣ ਲਈ ਅਮਰੀਕਾ ਤੇ ਸੰਸਾਰ ਦੇ ਹੋਰਨਾਂ ਕੇਂਦਰੀ ਬੈਂਕਾਂ ਨੇ ਵਿਆਜ ਦਰਾਂ ਬਿਲਕੁਲ ਹੇਠਾਂ ਸੁੱਟ ਦਿੱਤੀਆਂ ਤਾਂ ਜੋ ਲੋਕਾਂ ਤੇ ਸਰਮਾਏਦਾਰਾਂ ਨੂੰ ਸਸਤੇ ਤੋਂ ਸਸਤੇ ਕਰਜ਼ੇ ਮੁਹੱਈਆ ਹੋ ਸਕਣ। ਅੰਕੜੇ ਮੁਤਾਬਕ ਇਸ ਨੀਤੀ ਤਹਿਤ ਸੰਸਾਰ ਦੇ ਵੱਡੇ ਕੇਂਦਰੀ ਬੈਂਕਾਂ ਨੇ ਪਿਛਲੇ ਡੇਢ ਸਾਲ ਵਿੱਚ 32 ਖਰਬ ਡਾਲਰ ਵਿੱਤੀ ਬਜ਼ਾਰਾਂ ਵਿੱਚ ਝੋਕਿਆ ਹੈ ਜਾਣੀ 80 ਕਰੋੜ ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ਼ ਪਿਛਲੇ ਵੀਹ ਮਹੀਨਿਆਂ ਵਿੱਚ ਪੈਸਾ ਬਜ਼ਾਰ ਵਿੱਚ ਜਾਰੀ ਕੀਤਾ ਗਿਆ। ਸੁਭਾਵਿਕ ਹੀ ਇਸ ਦਾ ਵੱਡਾ ਹਿੱਸਾ ਉੱਪਰਲੀ ਦਸ ਕੁ ਫ਼ੀਸਦੀ ਵਸੋਂ ਕੋਲ਼ ਗਿਆ ਜਿਸ ਨੇ ਇਸ ਨੂੰ ਸ਼ੇਅਰ ਬਜ਼ਾਰਾਂ ਦੀ ਸੱਟੇਬਾਜ਼ੀ ਵਿੱਚ ਖਪਾਇਆ। ਇਸੇ ਕਰਕੇ ਸ਼ੇਅਰ ਬਜ਼ਾਰਾਂ ਦੇ ਸਰਮਾਇਆਕਰਨ (ਕੰਪਨੀਆਂ ਦੇ ਕੁੱਲ ਸ਼ੇਅਰ ਗੁਣਾ ਇੱਕ ਸ਼ੇਅਰ ਦੀ ਕੀਮਤ) ਵਿੱਚ ਮਾਰਚ 2020 ਤੋਂ ਲੈ ਕੇ ਹੁਣ ਤੱਕ 60 ਖਰਬ ਡਾਲਰ ਦਾ ਵਾਧਾ ਹੋ ਚੁੱਕਾ ਹੈ! ਅਜਿਹਾ ਗੁਬਾਰਾ ਇਤਿਹਾਸ ਵਿੱਚ ਪਹਿਲੀ ਵਾਰੀ ਦੇਖਣ ਵਿੱਚ ਆਇਆ ਹੈ ਤੇ ਉਹ ਵੀ ਉਦੋਂ ਜਦ ਅਸਲ ਅਰਥਚਾਰੇ ਵਿੱਚ ਗਿਰਾਵਟ ਦਾ ਦੌਰ ਹੈ, ਕਿਰਤੀ ਲੋਕਾਂ ਦੀ ਹਾਲਤ ਇੱਕਦਮ ਹੇਠਾਂ ਸੁੱਟ ਦਿੱਤੀ ਗਈ ਹੈ।

ਹੁਣ ਮਹਿੰਗਾਈ ਦੇ ਵਧਣ ਕਾਰਨ ਅਮਰੀਕਾ ਦੇ ਕੇਂਦਰੀ ਬੈਂਕ (ਫੈਡਰਲ ਰਿਜ਼ਰਵ) ਨੇ ਸਸਤੇ ਕਰਜ਼ੇ ਦੀ ਇਹ ਨੀਤੀ ਬਦਲਣ ਦਾ ਫੈਸਲਾ ਕੀਤਾ ਹੈ। ਪਹਿਲਾਂ ਜਿੱਥੇ ਕਿਹਾ ਗਿਆ ਸੀ ਕਿ 2024 ਤੱਕ ਅਮਰੀਕਾ ਵਿੱਚ ਵਿਆਜ ਦਰਾਂ ਵਧਾਈਆਂ ਨਹੀਂ ਜਾਣਗੀਆਂ, ਹੁਣ ਓਥੇ ਇਹ ਫੈਸਲਾ ਬਦਲਕੇ ਐਲਾਨ ਕੀਤਾ ਗਿਆ ਹੈ ਕਿ ਆਉਂਦੇ ਛੇ ਮਹੀਨਿਆਂ ਅੰਦਰ ਹੀ ਅਜਿਹਾ ਅਮਲ ਹੋ ਸਕਦਾ ਹੈ। ਪਰ ਅਮਰੀਕਾ ਵਿੱਚ ਘਟੀਆਂ ਵਿਆਜ ਦਰਾਂ ਦਾ ਇੱਕ ਸਿੱਟਾ ਇਹ ਹੋਇਆ ਕਿ ਸਸਤੇ ਕਰਜ਼ਿਆਂ ਕਾਰਨ ਇਹ ਸਾਰੀ ਮੁਦਰਾ ਭਾਰਤ ਵਰਗੇ ਮੁਲਕਾਂ ਵਿੱਚ ਝੋਕੀ ਗਈ ਜਿੱਥੇ ਵਿਆਜ ਦਰਾਂ ਮੁਕਾਬਲਤਨ ਕਾਫੀ ਜ਼ਿਆਦਾ ਸਨ। ਅਪ੍ਰੈਲ 2020 ਤੋਂ ਲੈ ਕੇ ਮਾਰਚ 2021 ਜਾਣੀ ਇੱਕ ਸਾਲ ਦੇ ਅੰਦਰ-ਅੰਦਰ ਨਿਵੇਸ਼ ਦਾ ਰਿਕਾਰਡ ਤੋੜਦਿਆਂ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਭਾਰਤ ਦੇ ਸ਼ੇਅਰਾਂ ਵਿੱਚ 37 ਅਰਬ ਡਾਲਰ ਦਾ ਨਿਵੇਸ਼ ਕੀਤਾ। ਪਰ ਜਿਉਂ ਹੀ ਅਕਤੂਬਰ ਮਹੀਨੇ ਅਮਰੀਕਾ ਵਿੱਚ ਕੇਂਦਰੀ ਬੈਂਕ ਨੇ ਨੀਤੀ ਬਦਲਣ ਦੇ ਇਸ਼ਾਰੇ ਦਿੱਤੇ, ਜਾਣੀ ਭਵਿੱਖ ਵਿੱਚ ਵਿਆਜ ਦਰਾਂ ਵਧਾਉਣ ਦੇ ਸੰਕੇਤ ਦਿੱਤੇ, ਤਾਂ ਇਹ ਵਿਦੇਸ਼ੀ ਨਿਵੇਸ਼ਕਾਂ ਨੇ ਆਪਣੇ ਸ਼ੇਅਰ ਵੇਚਕੇ ਅਮਰੀਕੀ ਸ਼ੇਅਰ ਬਜ਼ਾਰਾਂ ਦਾ ਰੁਖ ਕਰਨਾ ਸ਼ੁਰੂ ਕਰ ਦਿੱਤਾ। ਇਸੇ ਲਈ ਭਾਰਤ ਦਾ ਸ਼ੇਅਰ ਬਜ਼ਾਰ ਸੈਂਸੈਕਸ ਵੀ 18 ਅਕਤੂਬਰ ਨੂੰ ਸਿਖਰਾਂ ਛੋਹਣ ਮਗਰੋਂ ਪਿਛਲੇ ਢਾਈ ਮਹੀਨਿਆਂ ਤੋਂ ਢਲਾਣ ਵੱਲ ਹੈ। ਭਾਵੇਂ ਸੈਂਸੈਕਸ ਦੀ ਹਾਲਤ ਘਰੇਲੂ ਨਿਵੇਸ਼ਕਾਂ ’ਤੇ ਵੀ ਨਿਰਭਰ ਹੈ ਪਰ ਅਮਰੀਕਾ ਦੇ ਕੇਂਦਰੀ ਬੈਂਕ ਦੀ ਵਿਆਜ ਨੀਤੀ ਨੇ ਵੀ ਇਸ ਵਿੱਚ ਅਹਿਮ ਭੂਮਿਕਾ ਅਦਾ ਕਰਨੀ ਹੈ। ਜੇ ਅਮਰੀਕਾ ਵਿੱਚ ਵਿਆਜ ਦਰਾਂ ਵਧਾਈਆਂ ਜਾਂਦੀਆਂ ਹਨ ਤਾਂ ਭਾਰਤ ਦੇ ਰਿਜ਼ਰਵ ਬੈਂਕ ਦੀ ਨੀਤੀ ’ਤੇ ਵੀ ਇਸ ਦਾ ਅਸਰ ਪੈ ਸਕਦਾ ਹੈ ਤੇ ਇਹ ਵੀ ਆਉਂਦੇ ਮਹੀਨਿਆਂ ਵਿੱਚ ਮਹਿੰਗਾਈ ਨੂੰ ਦੇਖਦਿਆਂ ਵਿਆਜ ਦਰਾਂ ਵਧਾਉਣ ਦਾ ਐਲਾਨ ਕਰ ਸਕਦਾ ਹੈ।

ਜੇ ਵਿਦੇਸ਼ੀ ਨਿਵੇਸ਼ਕ ਭਾਰਤ ਵਿੱਚੋਂ ਪੈਸਾ ਖਿੱਚਦੇ ਹਨ, ਜਿਸਦੀ ਕਿ ਅਮਰੀਕਾ ਵਿੱਚ ਵਿਆਜ ਦਰਾਂ ਵਧਣ ਮਗਰੋਂ ਪੂਰੀ ਸੰਭਾਵਨਾ ਹੈ, ਤਾਂ ਹੁਣ ਤੱਕ ਵਿਦੇਸ਼ੀ ਮੁਦਰਾ ਦੇ ਵਾਧੂ ਭੰਡਾਰਾਂ ਦੇ ਜਿਹੜੇ ਦਾਅਵੇ ਮੋਦੀ ਸਰਕਾਰ ਕਰਦੀ ਆ ਰਹੀ ਸੀ ਉਹਨਾਂ ਦੀ ਹਵਾ ਲਾਜ਼ਮੀ ਨਿੱਕਲੇਗੀ। ਵਿਦੇਸ਼ੀ ਮੁਦਰਾ ਦੇ ਭੰਡਾਰ ਰਾਹੀਂ ਭਾਰਤ ਸਰਕਾਰ ਆਪਣੇ ਭੁਗਤਾਨ-ਸੰਤੁਲਨ ਨੂੰ ਕਾਇਮ ਰੱਖਦੀ ਹੈ ਜਾਣੀ ਬਾਹਰੋਂ ਆਉਂਦੀਆਂ ਦਰਾਮਦਾਂ ਦੇ ਭੁਗਤਾਨ ਲਈ ਸਰਕਾਰ ਨੂੰ ਇਹ ਭੰਡਾਰ ਚਾਹੀਦਾ ਹੁੰਦਾ ਹੈ। ਹੁਣ ਜੇ ਨਿਵੇਸ਼ਕ ਰੁਪਈਏ ਨੂੰ ਛੱਡ ਵਾਪਸ ਭੱਜਦੇ ਹਨ ਤਾਂ ਲਾਜ਼ਮੀ ਭਾਰਤ ਦਾ ਰੁਪਈਆ ਡਿੱਗੇਗਾ ਜਿਸ ਦਾ ਸਿੱਧਾ ਅਸਰ ਦਰਾਮਦ ਕੀਤੀਆਂ ਜਿਣਸਾਂ ਦੀਆਂ ਕੀਮਤਾਂ, ਖ਼ਾਸਕਰ ਤੇਲ ਕੀਮਤਾਂ, ਦੇ ਵਾਧੇ ਵਿੱਚ ਨਿੱਕਲੇਗਾ। ਇਸ ਦਾ ਸੰਕੇਤ ਐਥੋਂ ਦੇਖਿਆ ਜਾ ਸਕਦਾ ਹੈ ਕਿ ਜਦ ਦਸੰਬਰ ਵਿੱਚ ਅਮਰੀਕਾ ਦੀ ਮਹਿੰਗਾਈ ਦਰ ਦੇ ਅੰਕੜੇ ਜਾਰੀ ਹੋਏ ਤਾਂ ਡਾਲਰ ਮੁਕਾਬਲੇ ਰੁਪਏ ਦੀ ਕੀਮਤ ਕਈ ਮਹੀਨਿਆਂ ਦੀ ਵੱਡੀ ਗਿਰਾਵਟ ਨਾਲ਼ 16 ਪੈਸੇ ਤੱਕ ਡਿੱਗ ਗਈ। ਅੱਗੇ – ਦਰਾਮਦਾਂ ਦਾ ਖਰਚਾ ਵਧਣ ਦਾ ਸਾਰਾ ਬੋਝ ਸਰਕਾਰ ਲੋਕਾਂ ’ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਉਣ ਦੇ ਰੂਪ ਵਿੱਚ ਪਾਵੇਗੀ ਜਿਹੜਾ ਅੱਗੇ ਹੋਰਾਂ ਵਸਤਾਂ ਦੀ ਕੀਮਤ ਵਧਾਵੇਗਾ। ਕਹਿਣ ਦਾ ਮਤਲਬ ਇਹ ਕਿ ਭਾਰਤ ਦੇ ਅਰਥਚਾਰੇ ਦੀ ਮੌਜੂਦਾ ਤੋਰ ਨੇ ਇਸ ਨੂੰ ਇੱਕ ਮਾਰੂ ਚੱਕਰ ਵਿੱਚ ਪਾ ਦਿੱਤਾ ਹੈ ਜਿਸ ਦਾ ਸਭ ਤੋਂ ਬੁਰਾ ਅਸਰ ਐਥੋਂ ਦੇ ਕਿਰਤੀ ਲੋਕਾਂ ’ਤੇ ਪੈ ਰਿਹਾ ਹੈ।

ਹੁਣ ਐਥੇ ਥੋੜ੍ਹੀ ਜਿਹੀ ਗੱਲ ਭਾਰਤ ਵਿੱਚ ਮਹਿੰਗਾਈ ਬਾਰੇ ਵੀ ਕਰਨੀ ਬਣਦੀ ਹੈ। ਨਵੰਬਰ ਮਹੀਨੇ ਐਥੇ ਥੋਕ ਮਹਿੰਗਾਈ ਦਰ ਤਿੰਨ ਦਹਾਕਿਆਂ ਦੇ ਰਿਕਾਰਡ ਪੱਧਰ ਨੂੰ ਛੋਹਦਿਆਂ 14.2% ਨੂੰ ਪਹੁੰਚ ਗਈ। ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਤੇਲ ਤੇ ਧਾਤਾਂ ਦੀਆਂ ਕੀਮਤਾਂ ਵਿੱਚ ਵਾਧੇ ਨੇ ਪਾਇਆ ਜਿਹਨਾਂ ਦੇ ਵਧਣ ਨਾਲ਼ ਸਨਅਤੀ ਵਸਤਾਂ ਦੀਆਂ ਕੀਮਤਾਂ ਵੀ ਵਧੀਆਂ। ਇਸ ਦੇ ਬਾਵਜੂਦ ਭਾਰਤ ਦੇ ਹਾਕਮ ਬੇਪਰਵਾਹ ਨੇ – ਸਗੋਂ ਉਹ ਖਪਤਕਾਰ ਮਹਿੰਗਾਈ ਦਰ (ਖ.ਮ.ਦ.) ਦਾ ਹਵਾਲਾ ਦਿੰਦੇ ਹਨ ਜਿਹੜੀ ਅਜੇ 4.9% ’ਤੇ ਹੀ ਹੈ। ਆਖਰ ਥੋਕ ਤੇ ਖ.ਮ.ਦ ਵਿਚਾਲੇ ਐਨਾ ਪਾੜਾ ਕਿਉਂ? ਇਸ ਦਾ ਕਾਰਨ ਇਹ ਹੈ ਕਿ ਖ.ਮ.ਦ. ਦਾ ਹਿੱਸਾ ਅਨਾਜ (ਜਿਹੜਾ ਥੋਕ ਮਹਿੰਗਾਈ ਦਰ ਵਿੱਚ ਨਹੀਂ ਗਿਣਿਆ ਜਾਂਦਾ) ਦੀਆਂ ਕੀਮਤਾਂ ਪਿਛਲੇ ਇੱਕ ਸਾਲ ਦੇ ਮੁਕਾਬਲੇ 1.9% ਦੀ ਰਫਤਾਰ ਨਾਲ਼ ਹੀ ਵਧੀਆਂ ਹਨ। ਪਰ ਇਹ ਵੀ ਛਲਾਵਾ ਮਾਤਰ ਹੀ ਹੈ। ਕਿਸੇ ਵੀ ਗਾਹਕ ਨੂੰ ਪੁੱਛ ਲਿਆ ਜਾਵੇ ਤਾਂ ਉਹ ਇਹੀ ਕਹੇਗਾ ਕਿ ਸਬਜ਼ੀਆਂ-ਫਲਾਂ ਦੀਆਂ ਕੀਮਤਾਂ ਪਿਛਲੇ ਇੱਕ ਸਾਲ ਵਿੱਚ ਬੇਹੱਦ ਵਧੀਆਂ ਹਨ। ਤਾਂ ਫਿਰ ਇਹ ਸੂਚਕ ਵਿੱਚ ਕਿਉਂ ਨਹੀਂ ਝਲਕਦੀਆਂ? ਕਿਉਂਕਿ ਇਹ ਇਸ ਤੋਂ ਪਿਛਲੇ ਸਾਲ ਬੇਹੱਦ ਤੇਜੀ ਨਾਲ਼ ਵਧੀਆਂ ਸਨ – ਅਪ੍ਰੈਲ ਤੋਂ ਨਵੰਬਰ 2020 ਦੌਰਾਨ ਇਹ 9.9% ਤੱਕ ਵਧੀਆਂ। ਇਸੇ ਲਈ ਮੂਲ ਪ੍ਰਭਾਵ ਬੇਹੱਦ ਜ਼ਿਆਦਾ ਸੀ। ਕਹਿਣ ਦਾ ਭਾਵ ਪਿਛਲੇ ਸਾਲ ਦੇ ਮੁਕਾਬਲੇ ਵੇਖਿਆਂ ਇਹ ਘੱਟ ਵਧੀਆਂ ਪਰ ਉਂਜ ਕੁੱਲ ਦੋ ਸਾਲਾਂ ਵਿੱਚ ਲਗਾਤਾਰ ਵਾਧਾ ਇਸ ਵਿੱਚ ਦੇਖਿਆ ਗਿਆ ਹੈ। ਪਰ ਹੁਣ ਦਸੰਬਰ ਮਹੀਨੇ ਵਿੱਚ ਨਵੰਬਰ ਦੇ 1.9% ਤੋਂ ਵਧਕੇ ਇਹ 3.4% ਤੇਜੀ ਨਾਲ਼ ਵਧੀਆਂ ਹਨ। ਜਾਣੀ ਆਉਂਦੇ ਮਹੀਨਿਆਂ ਵਿੱਚ ਉਪਰੋਕਤ ਮੂਲ ਪ੍ਰਭਾਵ ਵੀ ਖਤਮ ਹੋ ਰਿਹਾ ਹੈ।

ਦੂਜਾ ਇਹ ਕਿ ਪਿਛਲੇ ਇੱਕ-ਡੇਢ ਸਾਲ ਤੋਂ ਤੁਰਤ-ਪੈਰੀ ਖਪਤ ਦਾ ਸਮਾਨ ਬਣਾਉਣ ਵਾਲ਼ੀਆਂ ਕੰਪਨੀਆਂ (ਮੋਟੇ ਤੌਰ ’ਤੇ ਕਰਿਆਨੇ ਦਾ ਸਮਾਨ) ਨੇ ਕੀਮਤਾਂ ਸਥਿਰ ਰੱਖੀਆਂ ਹੋਈਆਂ ਸਨ ਪਰ ਹੁਣ ਇਹਨਾਂ ਨੇ ਵੀ ਤੇਜੀ ਨਾਲ਼ ਕੀਮਤਾਂ ਵਿੱਚ ਵਾਧਾ ਸ਼ੁਰੂ ਕਰ ਦਿੱਤਾ ਹੈ ਜਾਂ ਆਪਣੇ ਪੈਕਟਾਂ ਦੇ ਮਾਪ ਘਟਾ ਦਿੱਤੇ ਹਨ। ਤੀਜਾ, ਦੂਰਸੰਚਾਰ ਕੰਪਨੀਆਂ ਤੇ ਸੇਵਾ ਖੇਤਰ ਦੀਆਂ ਕੰਪਨੀਆਂ ਨੇ ਵੀ ਆਪਣੀਆਂ ਰੇਟ ਵਧਾਉਣੇ ਸ਼ੁਰੂ ਕਰ ਦਿੱਤੇ ਹਨ।

ਇਉਂ ਪੂਰੀ ਤਸੱਲੀ ਨਾਲ਼ ਇਹ ਕਿਹਾ ਜਾ ਸਕਦਾ ਹੈ ਕਿ ਆਉਣ ਵਾਲ਼ੇ ਮਹੀਨਿਆਂ ਵਿੱਚ ਭਾਰਤ ਅੰਦਰ ਪਰਚੂਨ ਮਹਿੰਗਾਈ ਵਧੇਗੀ।

ਸਾਡੇ ਸਾਹਮਣੇ ਪੇਸ਼ ਆ ਰਿਹਾ ਇਹ ਸਮੁੱਚਾ ਘਟਨਾਕ੍ਰਮ ਅਸਲ ਵਿੱਚ ਸਰਮਾਏਦਾਰਾ ਪ੍ਰਬੰਧ ਅਧੀਨ ਸੰਸਾਰੀਕਰਨ ਦੇ ਨਤੀਜੇ ਸਾਨੂੰ ਦਿਖਾ ਰਿਹਾ ਹੈ। 1970’ਵਿਆਂ ਵਿੱਚ ਸੋਨ ਮਾਣਕ ਟੁੱਟਣ ਮਗਰੋਂ ਕੇਂਦਰੀ ਬੈਂਕਾਂ ’ਤੇ ਨਵੀਂ ਮੁਦਰਾ ਛਾਪਣ ਦੀ ਕੁੰਡੀ ਹਟ ਗਈ। ਇਹੀ ਦੌਰ ਸੰਸਾਰੀਕਰਨ ਦੀਆਂ ਨੀਤੀਆਂ ਦੀ ਸ਼ੁਰੂਆਤ ਦਾ ਦੌਰ ਵੀ ਹੈ। ਇਸੇ ਲਈ ਅਸੀਂ ਦੇਖਦੇ ਹਾਂ ਕਿ ਕੇਂਦਰੀ ਬੈਂਕਾਂ ਨੇ ਆਰਥਿਕ ਸੰਕਟਾਂ ਤੋਂ ਉੱਭਰਨ ਵਾਸਤੇ ਸਮੇਂ-ਸਮੇਂ ’ਤੇ ਵਿਆਜ ਦਰਾਂ ਘਟਾਕੇ ਨਵੀਂ ਮੁਦਰਾ ਜਾਰੀ ਕੀਤੀ ਪਰ “ਮਰਜ਼ ਬੜ੍ਹਤਾ ਗਿਆ ਜਿਓਂ-ਜਿਓਂ ਦਵਾ ਕੀ” ਵਾਂਗੂੰ ਸਰਮਾਏਦਾਰਾ ਪ੍ਰਬੰਧ ਦੀ ਇਸ ਨੀਤੀ ਨੇ ਨਵੇਂ (ਤੇ ਵੱਡੇ) ਵਿੱਤੀ ਬੁਲਬੁਲਿਆਂ ਨੂੰ ਜਨਮ ਦਿੱਤਾ ਤੇ ਨਾਲ਼ੇ ਹੁਣ ਮੁਦਰਾ ਸਫੀਤੀ (ਤੇ ਮਹਿੰਗਾਈ) ਦਾ ਬੋਝ ਵੀ ਆਮ ਲੋਕਾਂ ਸਿਰ ਲੱਦ ਦਿੱਤਾ ਹੈ।

•ਮਾਨਵ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 10, ਅੰਕ 22 – 1 ਤੋਂ 15 ਜਨਵਰੀ 2022 ਵਿੱਚ ਪ੍ਰਕਾਸ਼ਿਤ

ਇੱਕ ਪਿਓ ਦੇ ਹੰਝੂ

ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ...