ਵੈਸੇ ਤਾ ਉਸ ਡਰਾਇਵਰੀ ਕਰਨ ਦਾ ਸੌਕ ਪਹਿਲਾ ਤੋ ਹੀ ਫਿਰ ਕਿਸਮਤ ਨੇ ਕਰਵਟ ਬਦਲੀ ਟਰੈਕਟਰ ਤੋ ਟਰੱਕ ਤੇ ਆ ਗਿਆ ਤੇ ਫਿਰ ਟਰੱਕ ਤੋ ਬੱਸ ਤੇ ਪਹੁੰਚ ਗਿਆ। ਸਰਕਾਰੀ ਬੱਸ ਤੇ ਪੱਕਾ ਹੋਇਆ ਕੰਮ ਦੇ ਹਿਸਾਬ ਪਹਿਲਾ ਤਾ ਤਨਖਾਹ ਥੋੜੀ ਲੱਗੀ ਪਰ ਸਮੇ ਨਾਲ-੨ ਸਭ ਠੀਕ ਹੁੰਦਾ ਗਿਆ।
ਕਿਸੇ ਨੇ ਕੁਝ ਸਿਖਾਇਆ ਨਹੀ ਬਸ ਕਿਸਮਤ ਵਿਚ ਲਿਖਿਆ ਸੀ ਜੋ ਏਥੇ ਲੈ ਆਈ ਸੀ। ਆਪਣੇ ਜਾ ਸੋਡੇ ਮੁਤਾਬਿਕ ਇਹ ਕੋਈ ਵੱਡੀ ਨੌਕਰੀ ਤਾ ਨਹੀ ਸੀ ਪਰ ਉਸ ਦੇ ਅਨੁਸਾਰ ਇਹ ਕਾਫੀ ਵੱਡੀ ਨੌਕਰੀ ਸੀ।
ਸਵੇਰੇ ਹੀ ਚਾਰ ਫੁਲਕੇ ਬਣਵਾ ਕੇ ਬਸ ਸਟੈਂਡ ਵੱਲ ਨਿਕਲ ਜਾਦਾ ਤੇ ਦੇਰ ਰਾਤ ਘਰ ਆਉਦਾ ਸੁਰੂ ਦੇ ਕੁਝ ਮਹੀਨੇ ਤਾ ਬੜੇ ਔਖੇ ਰਹੇ ਪਰ ਹੌਲੀ ਆਪਣੇ ਕੰਮ ਨਾਲ ਏਹੋ ਜਿਹਾ ਲਗਾਅ ਹੋਇਆ ਕੀ ਤੀਹ ਪੈਤੀ ਸਾਲ ਕਦ ਗੁਜਰ ਗਏ ਪਤਾ ਹੀ ਨਹੀਂ ਚੱਲਿਆ।।
ਆਪਣੇ ਇਲਾਕੇ ਤੋ ਬਾਹਰ ਉਹ ਕਈ ਲੰਮੇ ਸਫਰਾ ਤੇ ਜਾ ਚੁੱਕਿਆ ਸੀ। ਪੂਰੀ ਬਸ ਦੀ ਸਫਾਈ ਉਹ ਖੁਦ ਹੱਥੀ ਕਰਦਾ ਸੀ ਇਸ ਕੰਮ ਦੇ ਲਈ ਉਸ ਨੇ ਕਦੇ ਕੋਈ ਬੰਦਾ ਜਾ ਲੜਕਾ ਨਹੀਂ ਰੱਖਿਆ ਸੀ। ਨਰਮ ਤੇ ਬੜੀ ਨਿਵੀ ਮੱਤ ਦਾ ਮਾਲਿਕ ਆਖਿਰ ਅੱਜ ਸੇਵਾ ਮੁੱਕਤ ਹੋ ਰਿਹਾ ਸੀ।
ਬੱਸ ਸਟੈਂਡ ਵਿੱਚ ਹੀ ਉਸ ਨੂੰ ਆਖਰੀ ਵਿਧਾਈ ਦੇਣ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਸੀ। ਟੈਟ ਲਗਾਇਆ ਤੇ ਉਸ ਦਿਨ ਉਸ ਨੇ ਆਪਣੀ ਬੱਸ ਨੂੰ ਵੀ ਕਿਸੇ ਦੁਲਹਨ ਵਾਂਗ ਸਜਾਇਆ ਸੀ।
ਹਿੰਮਤ ਜਿਹੀ ਕਰ ਉਹ ਬਸ ਦੇ ਅੱਗੇ ਗੋਡੇ ਭਾਰ ਹੋ ਗਿਆ ਤੇ ਅੱਖਾ ਭਰ ਦੋਵੇ ਹੱਥ ਜੋੜ ਏਦਾ ਬੈਠ ਗਿਆ ਜਿਵੇ ਉਸ ਦਾ ਧੰਨਵਾਦ ਕਰ ਰਿਹਾ ਸੀ ਕਿਉਕਿ ਉਸ ਦੀ ਬਦੌਲਤ ਹੀ ਉਸ ਨੂੰ ਸਮਾਜ ਵਿੱਚ ਇਕ ਸਨਮਾਨ ਭਰਿਆ ਜੀਵਨ ਮਿਲਿਆ ਸੀ।
ਜਿਸ ਨਾਲ ਜਿੰਦਗੀ ਦੇ ਕਈ ਵਰੇ ਨਾਲ ਬਿਤਾਏ ਹੋਣ ਅਚਾਨਕ ਉਸ ਤੋ ਹਮੇਸਾ ਲਈ ਦੂਰ ਹੋਣਾ ਬੜਾ ਦੁਖਦਾਈ ਹੁੰਦਾ ਹੈ। ਉਸ ਨੂੰ ਏਦਾ ਬੱਚਿਆ ਵਾਗ ਰੋਦੇ ਹੋਏ ਦੇਖ ਹਰ ਕਿਸੇ ਦੀਆ ਅੱਖਾ ਨਮ ਹੋ ਗਈਆ ਸਨ।
ਜਿੰਦਗੀ ਵਿੱਚ ਹਰ ਉਸ ਚੀਜ ਦੇ ਸੁਕਰਗੁਜਾਰ ਰਹੋ ਜਿਸ ਨੇ ਤੁਹਾਨੂੰ ਸਮਾਜ ਵਿੱਚ ਇੱਜਤਦਾਰੀ ਵਾਲਾ ਜੀਵਨ ਦਿੱਤਾ ਹੈ। ਹਰ ਇਕ ਦੀ ਜਿੰਦਗੀ ਵਿੱਚ ਕੋਈ ਨਾ ਕੋਈ ਇਨਸਾਨ ਜਾ ਕੋਈ ਅਜੀਹੀ ਚੀਜ ਹੁੰਦੀ ਹੈ ਜਿਸ ਤੋ ਦੂਰ ਹੋਣਾ ਉਸ ਨੂੰ ਬੜਾ ਮੁਸਕਿਲ ਲੱਗਦਾ ਹੈ।
ਫਿਰ ਚਾਹੇ ਉਹ ਇਕ ਬੱਸ ਹੀ ਕਿਉ ਨਾ ਹੋਵੇ। ਕਿਸੇ ਨਾਲ ਜਿੰਦਗੀ ਦੇ ਕਈ ਹਸੀਨ ਪਲ ਬਿਤਾਉਣ ਤੋ ਬਾਦ ਫਿਰ ਇਕ ਰੋਜ ਉਸ ਤੋ ਦੂਰ ਹੋਣਾ ਸਚਮੁੱਚ ਹੀ ਬੜਾ ਮੁਸਕਿਲ ਕੰਮ ਹੋ ਜਾਦਾ ਹੈ।
"ਕੁਲਦੀਪ ਰਾਮ✍️✍️
No comments:
Post a Comment