Thursday, December 16, 2021

ਮੇਰੀ ਕੌਂਮ ਦੇ ਬਾਬੇ!

ਗੋਰਾ ਪੁੱਛਣ ਲੱਗਾ..ਹੁਣ ਕਾਰਾਂ ਤੋਂ ਸਟਿੱਕਰ ਲਾਹ ਦੇਵੋਗੇ..ਮੋਰਚਾ ਤਾਂ ਫਤਹਿ ਹੋ ਗਿਆ?
ਆਖਿਆ ਨਹੀਂ ਅਜੇ ਹੋਰ ਖੁਸ਼ੀਂ ਮਨਾਉਣੀ ਏ..ਅਰਸੇ ਬਾਅਦ ਜੂ ਮਿਲ਼ੀ ਏ..!
ਫੇਰ ਡਾਂਗ ਵਰਾਉਂਦਾ ਡਿਪਟੀ ਵੇਖ ਲਿਆ..ਨਵੀਂ ਪੀੜੀ ਕਿੰਤੂ ਪ੍ਰੰਤੂ ਕਰਦੀ..ਤਿੰਨ ਦਹਾਕੇ ਪਹਿਲੋਂ ਘੋਟਣੇ,ਚਰਖੜੀਆਂ,ਚੱਡੇ ਪਾੜ,ਪੁੱਠਾ ਟੰਗਣਾ,ਉਨੀਂਦਰੇ,ਬਾਲਟੀ ਡੋਬੂ ਤਸੀਹੇ,ਚੂਹਾ ਕੁੜੀੱਕੀ..ਕਰੰਟ,ਨਹੁੰ-ਪੁੱਟਣੇ..ਖਾਕੀ ਭਲਾ ਇਹ ਸਭ ਕੁਝ ਕਿੱਦਾਂ ਕਰ ਸਕਦੀ ਏ..ਬੱਸ ਵਧਾ ਚੜਾ ਕੇ ਦੱਸਿਆ ਜਾਂਦਾ ਏ!
ਆਖਿਆ ਸੈੱਲ ਫੋਨ ਦੇ ਇਸ ਜਮਾਨੇ ਵਿਚ ਵੀ ਵੇਖ ਕਿੱਦਾਂ ਬੇਖੌਫ ਕੁੱਟ ਰਿਹਾ ਏ..ਸਾਡੇ ਵੇਲੇ ਸ਼ਰੀਕ ਦਾ ਡੰਗਰ ਵੀ ਖੇਤ ਪੈ ਜਾਂਦਾ ਤਾਂ ਵੀ ਇੰਝ ਨਹੀਂ ਸਨ ਕੁੱਟਦੇ..!
ਜਨੂੰਨ,ਖਿਝ,ਪਾਗਲਪਨ,ਹੈਵਾਨੀਅਤ,ਜਾਨਵਰ ਬਿਰਤੀ..ਜੋ ਮਰਜੀ ਆਖ ਲਵੋ..ਬੀਕੋ,ਮਾਲ ਮੰਡੀ,ਬੀ ਆਰ ਮਾਡਰਨ ਸਕੂਲ,ਅਲਗੋਂ ਕੋਠੀ,ਦੁੱਗਰੀ ਕੈਂਪ..ਪਤਾ ਨੀ ਬੰਦ ਹਨੇਰੇ ਕਮਰਿਆਂ ਵਿਚ ਐਸੀ ਕਿਹੜੀ ਕੁੱਟ ਚਾੜਦੇ ਸਨ ਕੇ ਉਹ ਵੀ ਹਥਿਆਰ ਚੁੱਕ ਭਗੌੜੇ ਹੋ ਜਾਇਆ ਕਰਦੇ ਜਿਹਨਾਂ ਕਦੇ ਕੀੜੀ ਤੱਕ ਵੀ ਨਹੀਂ ਸੀ ਮਾਰੀ ਹੁੰਦੀ..!
ਸਿੰਘੁ ਬਾਡਰ ਪਾਵੇ ਨਾਲ ਬੱਝਾ ਇੱਕ ਕਤੂਰਾ..ਹੈਰਾਨ ਪ੍ਰੇਸ਼ਾਨ..ਬੋਲ ਨੀ ਸਕਦਾ ਪਰ ਅੰਦਰੋਂ ਅੰਦਰੀ ਡਰੀ ਜਾਂਦਾ..ਕਿਧਰੇ ਇਥੇ ਹੀ ਨਾ ਛੱਡ ਜਾਵਣ..!
ਫੇਰ ਅਵਾਰਾ ਢੱਗੇ ਨੂੰ ਰੋਟੀਆਂ ਖਵਾਉਂਦਾ ਸਿੰਘ..ਤਨੋਂ ਮਨੋਂ ਹੋ ਕੇ ਲਾਡ ਪਿਆਰ ਕਰਦੇ ਕਿੰਨੇ ਸਾਰੇ ਕੁਤੇ ਬਿੱਲੀਆਂ..ਇੱਕ ਆਖਦਾ ਇਹ ਵੀ ਸਾਡੇ ਨਾਲ ਹੀ ਜਾਣਗੇ..!
ਗੱਲ ਗੱਲ ਤੇ ਰੋ ਪੈਂਦੀ ਇੱਕ ਬੀਬੀ..ਅਖ਼ੇ ਮੈਨੂੰ ਆਖਦੇ ਨੇ ਜੋ ਜੀ ਕਰਦਾ ਘਰੇ ਲੈ ਜਾ..ਕੂਲਰ ਗੱਦੇ ਭਾਂਡੇ ਚਾਦਰਾਂ ਅਤੇ ਹੋਰ ਵੀ ਕਿੰਨਾ ਕੁਝ..ਅਸਾਂ ਨਾਲ ਕੁਝ ਨੀ ਖੜਨਾ..ਏਨੀ ਇੱਜਤ ਪਿਆਰ ਮਾਣ ਸਤਿਕਾਰ..ਅਤੇ ਆਪਣਾ ਪਣ..ਪਹਿਲਾਂ ਨਾ ਤੇ ਕਦੀ ਮਿਲਿਆ ਸੀ ਤੇ ਨਾ ਹੀ ਸ਼ਾਇਦ ਦੋਬਾਰਾ ਕਦੇ ਮਿਲੇ..!
ਇੱਕ ਆਖਦਾ ਬਾਬਾ ਬੰਦਾ ਸਿੰਘ ਬਹਾਦੁਰ ਵੀ ਇੰਝ ਹੀ ਕਰਿਆ ਕਰਦਾ ਸੀ..ਇੱਕਠੇ ਹੋਏ ਮਾਲ ਦੀ ਮੌਕੇ ਤੇ ਹੀ ਲੋੜਵੰਦਾਂ ਵਿਚ ਵੰਡ ਵੰਡਾਈ..!
ਗੋਡੀ ਕਰਕੇ ਵੱਡੀਆਂ ਕੀਤੀਆਂ ਮੂਲੀਆਂ ਗਾਜਰਾਂਂ..ਬਹੁਕਰ ਫੇਰਦੇ ਬਾਬੇ ਤਾਕੀਦ ਕਰਦੇ..ਇਹਨਾਂ ਨੂੰ ਪਾਣੀ ਕਦੋਂ ਲਾਉਣਾ ਤੇ ਇਹ ਪੁੱਟਣੀਆਂ ਕਦੋਂ ਨੇ..!
ਕਾਫਲੇ ਵਾਪਿਸ ਤੁਰੇ ਜਾਂਦੇ ਨੇ ਪਰ ਇੱਕ ਬਾਬੇ ਹੂਰੀ ਉਚੀ ਥਾਂ ਖਲੋਤੇ ਬੱਸ ਦਿੱਲੀ ਵੱਲ ਨੂੰ ਹੀ ਵੇਖੀ ਜਾਂਦੇ..!
ਇੱਕ ਪੁੱਛਦਾ ਵਾਪਿਸ ਨੀ ਜਾਣਾ?
ਅੱਗੋਂ ਆਖਦੇ ਪੁੱਤਰੋ ਇਹ ਦਿੱਲੀ ਅਵੇਸਲਾ ਕਰਕੇ ਪਿੱਛਿਓਂ ਵਾਰ ਕਰਦੀ ਆਈ ਏ..ਜਿੰਨੀ ਦੇਰ ਤੁਸੀਂ ਸਾਰੇ ਅੱਪੜ ਨਹੀਂ ਜਾਂਦੇ ਮੈਂ ਇਥੋਂ ਨਹੀਂ ਹਿੱਲਦਾ!
ਭਗਤੇ ਭਾਈ ਕੇ ਦਾ ਕਰਤਾਰ ਸਿੰਘ ਭੱਠਲ..ਛੇ ਤਰੀਕ ਤੜਕੇ..ਟੈਂਕਾਂ ਨੇ ਸ੍ਰੀ ਅਕਾਲ ਤਖ਼ਤ ਦੇ ਭੁਲੇਖੇ ਡਿਓਢੀ ਤੇ ਹੀ ਬੰਬ ਮਾਰਨੇ ਸ਼ੁਰੂ ਕਰ ਦਿੱਤੇ..ਅੰਦਰ ਦੋਵੇਂ ਪਿਓ ਪੁੱਤ..ਇੰਝ ਲੱਗੇ ਹੁਣੇ ਹੀ ਸਾਰੀ ਹੇਠਾਂ ਆ ਜਾਣੀ..ਸਾਰਾ ਕੁਝ ਸਿਰਾਂ ਤੇ ਚੁੱਕ ਅਕਾਲ ਤਖ਼ਤ ਦੇ ਮਗਰ ਬਣੇ ਇੱਕ ਚੁਬਾਰੇ ਤੇ ਆਣ ਬੈਠੇ..ਬਾਪੂ ਸਾਬਕ ਫੌਜੀ ਆਖਣ ਲੱਗਾ ਪੁੱਤਰੋ ਤੁਸੀਂ ਨਿੱਕਲ ਜਾਵੋ..ਪਿੰਡ ਡੰਗਰ ਵੱਛਾ ਭੁੱਖਾ ਹੋਣਾ..ਮੈਂ ਬੈਠਦਾ ਇਥੇ ਮੋਰਚੇ ਤੇ..!
ਘੰਟੇ ਕੂ ਮਗਰੋਂ ਫੜੇ ਗਏ..ਫੇਰ ਬਹਾਨੇ ਜਿਹੇ ਨਾਲ ਏਧਰ ਨੂੰ ਵੇਖਿਆ..ਓਥੇ ਨਾ ਤੇ ਉਹ ਚੁਬਾਰਾ ਸੀ ਤੇ ਨਾ ਬਾਪੂ ਜੀ..ਆਖਰੀ ਮੌਕੇ ਉਸ ਵੱਲੋਂ ਆਪਣੇ ਗੁੱਟ ਤੋਂ ਲਾਹ ਕੇ ਦਿੱਤੀ ਘੜੀ ਵੀ ਫੌਜੀਆਂ ਨੇ ਖੋਹ ਲਈ..ਖਹਿੜੇ ਪੈ ਗਿਆ..ਭਾਵੇਂ ਮਾਰ ਦਿਓ ਪਰ ਮੇਰੇ ਬਾਪੂ ਦੀ ਨਿਸ਼ਾਨੀ ਮੋੜ ਦਿਓ..!
ਪ੍ਰਤੱਖ ਨੂੰ ਹੋਰ ਕਿੰਨੇ ਪ੍ਰਮਾਣ ਚਾਹੀਦੇ..ਬਾਪੂ ਤਾਂ ਮੁੱਢ ਤੋਂ ਹੀ ਇੰਝ ਰਾਖੀਆਂ ਕਰਦੇ ਆਏ ਨੇ..!
ਹਰਿਆਣਵੀ ਵੀਰ ਜੱਫੀਆਂ ਪਾਈ ਜਾਂਦਾ..ਸੁਣਿਆਂ ਸੀ ਕੇ ਦਸਤਾਰਾਂ ਵਾਲੇ ਏਦਾਂ ਦੇ ਹੁੰਦੇ ਪਰ ਵੇਖਿਆ ਪਹਿਲੀ ਵੇਰ..ਏਡੇ ਹਠੀ ਅਤੇ ਧੁੰਨ ਦੀ ਪੱਕੇ..ਗੁਰੂ ਦੇ ਆਸੇ ਵਿਚ ਅਟੁੱਟ ਵਿਸ਼ਵਾਸ਼..!
ਰੋਹਤਕ ਤੋਂ ਆਇਆ ਇੱਕ ਜਾਟ..ਅਖ਼ੇ ਤੀਰ ਵਾਲੇ ਬਾਬੇ ਦੀ ਅਸਲੀਅਤ ਤਾਂ ਸਾਨੂੰ ਹੁਣ ਪਤਾ ਲੱਗੀ..ਇਸੇ ਨਾਇਨਸਾਫੀ ਦੇ ਖ਼ਿਲਾਫ਼ ਹੀ ਤਾਂ ਲੜਿਆ ਸੀ ਉਹ..!
ਗੋਲਡਨ ਹੱਟ ਵਾਲਾ ਵੀਰ ਰਾਣਾ..ਢਾਬੇ ਦਾ ਰਾਹ ਬੰਦ ਕਰ ਦਿੱਤਾ ਤਾਂ ਕੈਮਰੇ ਅੱਗੇ ਰੋ ਪਿਆ ਸੀ..ਮੈਂ ਵੀ ਦੂਰ ਬੈਠਾ ਰੋ ਪਿਆ..ਓਸੇ ਵੇਲੇ ਫੋਨ ਕੀਤਾ ਉਸਨੂੰ ਜਰੂਰ ਮਿਲ ਕੇ ਧਰਵਾਸ ਦਿਓ..ਆਖੋ ਜਹਾਜ਼ੋਂ ਉੱਤਰਿਆ ਹਰ ਪੰਜਾਬੀ ਤੇਰੇ ਢਾਬੇ ਤੇ ਰੋਟੀ ਵੀ ਖਾਊ ਤੇ ਇਥੇ ਨਤਮਸਤਕ ਵੀ ਹੋਊ..ਅੱਜ ਕੈਮਰੇ ਸਾਮਣੇ ਬਾਗੋ ਬਾਗ ਹੋ ਰਿਹਾ ਸੀ..ਵਾਹਿਗੁਰੂ ਨੇ ਇੱਜਤ ਰੱਖ ਲਈ..ਰਾਣੇ ਵੀਰ ਨੂੰ ਸਾਡੇ ਵਾਂਙ ਲੈ ਜਿਹੀ ਵਿੱਚ ਆ ਕੇ ਜੈਕਾਰਾ ਛੱਡਣਾ ਵੀ ਆ ਗਿਆ..ਓਹੀ ਜੈਕਾਰਾ ਜਿਸਤੋਂ ਕਈ ਆਪਣਿਆਂ ਨੂੰ ਸੂਲ ਪੈਂਦਾ..ਅਖ਼ੇ ਜੈਕਾਰਾ ਨੀ ਛੱਡ ਹੋਣਾ..ਨਾਹਰੇ ਜਿੰਨੇ ਮਰਜੀ ਲੁਆ ਲਵੋ!
ਕਿਸੇ ਪੁੱਛਿਆ ਰਾਣਾ ਜੀ ਕਿੰਨਾ ਖਰਚਾ ਹੋ ਗਿਆ ਹੁਣ ਤੱਕ..ਅੱਗਿਓਂ ਹੱਸ ਕੇ ਟਾਲ ਦਿੰਦਾ..ਫੇਰ ਜ਼ੋਰ ਪੈਣ ਤੇ ਸਹਿ ਸੁਭਾ ਆਖ ਦਿੰਦਾ..ਕੋਈ ਅਠਾਰਾਂ ਵੀਹ ਕਰੋੜ..ਨਾਲ ਹੀ ਆਖਦਾ..ਮੈਂ ਕਿਹੜਾ ਨਾਲ ਲੈ ਕੇ ਜਾਣਾ ਏ..ਕਾਸ਼ ਅਡਾਣੀਆਂ,ਅੰਬਾਨੀਆਂ ਨੂੰ ਏਨੀ ਗੱਲ ਸਮਝ ਆ ਜਾਵੇ..ਕਿੰਨੇ ਜਿਗਰੇ ਆ..ਅਜੋਕੇ ਸ਼ੇਰ ਮੁਹੰਮਦ..ਨੂਰੇ ਮਾਹੀ..ਟੋਡਰ ਮੱਲ..ਪੀਰ ਬੁੱਧੂ ਸ਼ਾਹ..ਬੇਸ਼ਕ ਕਿੰਨੇ ਸਾਰੇ ਦੀਵਾਨ ਸੁੱਚਾ ਨੰਦ,ਗੰਗੂ ਅਤੇ ਚੰਦੂ ਵੀ ਕੋਲ ਹੀ ਫਿਰਦੇ ਨੇ..ਸੂਹਾਂ ਟੋਹਾ ਲੈਂਦੇ..!
ਖੈਰ ਗੱਲ ਲੰਮੀ ਹੋ ਜਾਣੀ ਏ..ਸ਼ਾਲਾ ਸਦੀਵੀਂ ਜਿਉਂਦੇ ਵੱਸਦੇ ਰਹਿਣ..ਪੰਥ ਗ੍ਰੰਥ ਅਤੇ ਨੌਜੁਆਨੀ ਦੀ ਰਾਖੀ ਕਰਦੇ..ਮੇਰੀ ਕੌਂਮ ਦੇ ਬਾਬੇ!
Harpreet Singh Jawanda

ਏਤਬਾਰ

ਕਰਿਆਨੇ ਦੀ ਨਵੀਂ ਖੋਲੀ ਦੁਕਾਨ ਲਈ ਇੱਕ ਕੰਮ ਕਾਜੀ ਮੁੰਡੇ ਦੀ ਲੋੜ ਸੀ..
ਨਾਲਦੀ ਦੁਕਾਨ ਤੇ ਕੰਮ ਕਰਦੇ ਇੱਕ ਮੁੰਡੇ ਦਾ ਖਿਆਲ ਆਈ ਜਾਵੇ..ਇੱਕ ਦਿਨ ਬਹਾਨੇ ਨਾਲ ਓਥੇ ਚਲਾ ਗਿਆ..ਫੁਰਤੀ ਦੇਖਣ ਵਾਲੀ ਸੀ ਉਸ ਦੀ..ਹਰ ਕੰਮ ਭੱਜ ਭੱਜ ਕੇ..ਨਿਰੀ ਬਿਜਲੀ..ਸਰਦਾਰ ਜੀ ਆਪ ਨੁੱਕਰ ਵਿਚ ਬੈਠਾ ਬੱਸ ਫੋਨ ਤੇ ਹੀ..ਬਾਕੀ ਸਾਰੇ ਕੰਮ ਉਸ ਮੁੰਡੇ ਹਵਾਲੇ..!
ਇੱਕ ਦਿਨ ਘਰੇ ਜਾਂਦੇ ਨੂੰ ਰੋਕ ਲਿਆ ਤੇ ਆਖਿਆ ਯਾਰ ਸਾਨੂੰ ਵੀ ਕੋਈ ਆਪਣੇ ਵਰਗਾ ਲੱਭ ਦੇ..!
ਆਖਣ ਲੱਗਾ ਕੋਈ ਮਸਲਾ ਹੀ ਨਹੀਂ..ਦੋ ਦਿਨ ਦੇ ਦਿਓ..ਲੱਭ ਦਿਆਂਗਾ..!
ਫੇਰ ਮੁੱਦੇ ਤੇ ਆਉਂਦਿਆਂ ਚੋਟ ਮਾਰ ਦਿੱਤੀ.."ਯਾਰ ਤੂੰ ਆਪ ਹੀ ਕਿਓਂ ਨਹੀਂ ਆ ਜਾਂਦਾ..ਤਨਖਾਹ ਵੀ ਵੱਧ ਦਿਆਂਗੇ ਤੇ ਸਹੂਲਤਾਂ ਵੀ.."!
ਅੱਗਿਓਂ ਹੱਸ ਪਿਆ..ਅੰਕਲ ਜੀ ਤੁਸੀਂ ਆਪਣੀ ਦੁਕਾਨ ਲਈ ਨੌਕਰ ਲੱਭ ਰਹੇ ਹੋ ਤੇ ਮੈਂ ਜਿਹਨਾਂ ਕੋਲ ਕੰਮ ਕਰਦਾ ਹਾਂ ਉਹ ਮੈਨੂੰ ਮਾਲਕ ਮੰਨਦੇ ਨੇ..ਮਾਲਕੀ ਛੱਡ ਨੌਕਰ ਨਹੀਂ ਬਣਿਆ ਜਾਣਾ ਹੁਣ ਮੈਥੋਂ..!
ਸਾਰੀ ਰਾਤ ਉਸਦੀ ਆਖੀ ਗੱਲ ਦਿਮਾਗ ਵਿਚ ਘੁੰਮਦੀ ਰਹੀ..!
ਕੁਝ ਦਿਨ ਬਾਅਦ ਇੱਕ ਮੁੰਡਾ ਦੁਕਾਨ ਤੇ ਆਇਆ..ਆਖਣ ਲੱਗਾ ਨੌਕਰ ਰੱਖ ਲਵੋ..ਲੋੜਵੰਦ ਹਾਂ..ਜੋ ਆਖੋਗੇ ਕਰਾਂਗਾ..ਕਿਸੇ ਤੋਂ ਜਾਮਨੀ ਵੀ ਪੁਆ ਦਿੰਨਾ..!
ਪਰ ਮੈਂ ਆਖਿਆ ਕੇ ਨੌਕਰ ਤੇ ਸਾਨੂੰ ਚਾਹੀਦਾ ਹੀ ਨਹੀਂ..ਸਾਨੂੰ ਤੇ ਆਪਣੀ ਦੁਕਾਨ ਵਾਸਤੇ ਇੱਕ ਮਾਲਕ ਚਾਹੀਦਾ..ਕਹਿੰਦਾ ਕੀ ਮਤਲਬ?
ਫੇਰ ਉਸਨੂੰ ਸਾਰਾ ਕੁਝ ਸਮਝਾ ਕੇ ਤਿੰਨ ਮਹੀਨੇ ਕੱਚਿਆਂ ਤੇ ਰੱਖ ਲਿਆ..ਹੁਣ ਪੂਰੇ ਵੀਹ ਸਾਲ ਹੋ ਗਏ..ਅਜੇ ਤੱਕ ਸਾਰੀ ਦੁਕਾਨ ਦੀ ਜੁੰਮੇਵਾਰੀ ਉਸ ਕੱਲੇ ਸਿਰ ਏ..!
ਬਟਾਲੇ ਬੈੰਕ ਵਿਚ ਕੰਮ ਕਰਦਾ ਦੋਸਤ ਦੱਸਣ ਲੱਗਾ ਕੇ ਇੱਕ ਵਾਰ ਪੈਸੇ ਕਢਵਾਉਣ ਆਈ ਬੁੱਢੀ ਮਾਈ ਆਪਣੇ ਖਾਤੇ ਵਿੱਚ ਜਮਾਂ ਪੈਸੇ ਵੇਖ ਰੋ ਪਈ..ਅਖ਼ੇ ਹਰ ਮਹੀਨੇ ਮਿਲਦੇ ਪੈਸਿਆਂ ਚੋਂ ਹਜਾਰ ਰੁਪਈਏ ਸਰਦਾਰ ਦਾ ਵੱਡਾ ਮੁੰਡਾ ਮੇਰੇ ਖਾਤੇ ਜਮਾ ਕਰਵਾਇਆ ਕਰਦਾ ਸੀ..ਪਰ ਅਸਲ ਚ ਖਾਤੇ ਵਿੱਚ ਕਦੀ ਚਾਰ ਸੌ ਕਦੀ ਪੰਜ ਸੋ ਤੇ ਕਿਸੇ ਮਹੀਨੇ ਕੁਝ ਵੀ ਜਮਾ ਨਹੀਂ ਸੀ ਹੋਇਆ..!
ਇੱਕ ਵਾਰ ਫੇਰ ਆਈ ਤਾਂ ਦੱਸਣ ਲੱਗੀ ਮਿਲ ਗਈ ਸਜਾ..ਸ਼ਰਾਬ ਨੇ ਅੰਦਰ ਸਭ ਕੁਝ ਗਾਲ ਦਿੱਤਾ..ਹੋਰ ਪਤਾ ਨੀ ਕਿੰਨੀਆਂ ਨਾਲ ਧੋਖੇ ਕੀਤੇ ਹੋਣੇ..ਤਾਂ ਵੀ ਓਹਨਾ ਦਾ ਭਲਾ ਹੀ ਮੰਗਦੀ ਹਾਂ!
ਸੋ ਦੋਸਤੋ ਇਸ ਜਹਾਨ ਅੰਦਰ "ਏਤਬਾਰ" ਨਾਮ ਦੇ ਇੱਕ ਪੰਛੀ ਨੂੰ ਜਵਾਨ ਕਰਦਿਆਂ ਬੇਸ਼ੱਕ ਉਮਰਾਂ ਲੰਘ ਜਾਂਦੀਆਂ ਨੇ ਪਰ ਜਦੋਂ ਕਦੀ ਮੱਤ ਤੇ ਪਰਦਾ ਪੈ ਜਾਣ ਦੀ ਸੂਰਤ ਵਿੱਚ ਇਸ ਪੰਛੀ ਦੇ ਖੰਬ ਝੜਨੇ ਸ਼ੁਰੂ ਹੋ ਜਾਵਣ ਤਾਂ ਸਮਝ ਲਿਓ ਤਲੀਆਂ ਤੇ ਕਿਸਮਤ ਦੀਆਂ ਸੁਨਿਹਰੀ ਪੈੜਾਂ ਹੋਰ ਗੂੜੀਆਂ ਕਰਦੀ ਸਿਆਹੀ ਵਾਲੀ ਇੱਕ ਦਵਾਤ ਵੀ ਆਪਣੇ ਆਪ ਹੀ ਸੁੱਕਣੀਂ ਸ਼ੁਰੂ ਹੋ ਜਾਵੇਗੀ!
ਹਰਪ੍ਰੀਤ ਸਿੰਘ ਜਵੰਦਾ

Monday, December 13, 2021

ਸ਼ੇਰੇ ਪੰਜਾਬ' ਰਾਜਾ ਬਣਜੇ |

ਹਉਂਕਾ ਲੈ ਪੰਜਾਬ ਸਿਹੁੰ ਕਹਿੰਦਾ ,
ਲਿਖੀਂ ਮੇਰੀ ਕਹਾਣੀ ਓਏ |
'ਸ਼ੇਰੇ ਪੰਜਾਬ' ਰਾਜਾ ਬਣਜੇ |
ਜ਼ਿੰਦਾਂ ਬਣਜੇ ਰਾਣੀ ਓਏ| |
ਸਾਂਝੀ ਸੀ ਹਰ ਖੁਸ਼ੀ ਗਮੀ,
ਤੇ ਇੱਕੋ ਚੜੵਦੇ ਲਹਿੰਦੇ ਸੀ |
ਰਾਮ, ਮਹੁੰਮਦ ਤੇ ਕਰਤਾਰਾ, 
ਇਕੱਠੇ ਮਿਲਕੇ ਬਹਿੰਦੇ ਸੀ।
ਸੰਨ ਸੰਤਾਲੀ ਨੇ ਫੇਰ ਐਸੀ,
ਉਲਝਾ ਦਿੱਤੀ ਸੀ ਤਾਣੀ ਓਏ,,,,
'ਸ਼ੇਰੇ ਪੰਜਾਬ' ਰਾਜਾ ਬਣਜੇ,
ਜ਼ਿੰਦਾਂ ਬਣਜੇ ਰਾਣੀ ਓਏ |
ਤਪਦਾ ਜੂਨ ਮਹੀਨਾ ਐਸਾ, 
ਆਇਆ ਸੰਨ੍ਹ ਚੁਰਾਸੀ ਦਾ |
ਫਿਰ ਉਹੀ ਕਾਰਨ ਬਣਿਆ,
ਚੰਦਰਾ ਮੇਰੀ ਉਦਾਸੀ ਦਾ।
ਪੰਜਾਬ ਸਿਹੁੰ ਦਾ ਵੇਹੜੇ 'ਚ, 
ਆ ਚੜ੍ਹੀ ਫੌਜਾਂ ਦੀ ਢਾਣੀ ਓਏ,
ਸ਼ੇਰੇ ਪੰਜਾਬ ਰਾਜਾ ਬਣਜੇ,
ਜ਼ਿੰਦਾਂ ਬਣਜੇ ਰਾਣੀ ਓਏ।
ਸ਼ੁਰੂ ਹੋਇਆ ਕਾਲਾ ਦੌਰ ਐਸਾ,
ਹਰ ਗਲੀ ਮੋੜ ਸਲੀਬ ਹੋਏ, 
ਚੁਣ-ਚੁਣ ਕੇ ਚੁਗੀ ਜਵਾਨੀ, 
ਫੁੱਲ ਚੁਗਣੇ ਵੀ ਨਾ ਨਸੀਬ ਹੋਏ।
ਅਪੀਲ ਵਕੀਲ ਨਾ ਦਲੀਲ ਕੋਈ,
ਉਹ ਰੁੱਤ ਸੀ ਬੰਦੇ ਖਾਣੀ ਓਏ |
ਸ਼ੇਰੇ ਪੰਜਾਬ ਰਾਜਾ ਬਣਜੇ,
ਜ਼ਿੰਦਾਂ ਬਣਜੇ ਰਾਣੀ ਓਏ |
ਮਾਰ ਗੋਲ਼ੀਆਂ ਦੇ ਫੱਕੇ, 
ਕਤਲ ਕਰ ਗਏ ਚਾਵਾਂ ਦੇ,
ਬੋਤਲਾਂ ਦੇ ਵਿੱਚ ਡੁੱਬਗੇ ਓਏ, 
ਤਾਰੂ ਪੰਜ ਦਰਿਆਵਾਂ ਦੇ।
ਦਰਿਆਵਾਂ ਵਾਲੀ ਧਰਤੀ 'ਤੇ,
ਮੁੱਲ ਵਿਕਦੇ ਨੇ ਪਾਣੀ ਓਏ |
ਸ਼ੇਰੇ ਪੰਜਾਬ ਰਾਜਾ ਬਣਜੇ,
ਜ਼ਿੰਦਾਂ ਬਣਜੇ ਰਾਣੀ ਓਏ |
ਬਚੇ ਸੀ ਜਿਹੜੇ ਪੁੱਤ ਮੇਰੇ,
ਆਹ ਚੰਦਰੇ ਸੁਲਫ਼ੇ ਸੂਟੇ ਤੋਂ,
ਉਹ ਬਚ ਨਾ ਸਕੇ ਫੇਰ, 
ਦੋ ਨੰਬਰੀ ਜਹਾਜ਼ ਦੇ ਝੂਟੇ ਤੋਂ।
ਆਈਲੈਟਸ ਮਿਲਾਉਂਦਾ ਹੁਣ,
'ਚਹਿਲਾ' ਹਾਣ ਨੂੰ ਹਾਣੀ ਓਏ |
ਸ਼ੇਰੇ ਪੰਜਾਬ ਰਾਜਾ ਬਣਜੇ,
ਜ਼ਿੰਦਾਂ ਬਣਜੇ ਰਾਣੀ ਓਏ |
ਜਸਵਿੰਦਰ ਸਿੰਘ ਚਾਹਲ
9876915035

ਜਿੱਤ ਦੇ ਜੈਕਾਰੇ


ਜਿੱਤ ਦੇ ਜੈਕਾਰੇ ਲੱਗੇ
ਫਤਿਹ ਦੇ ਨਗਾਰੇ ਵੱਜੇ
ਬਾਡਰਾਂ ਤੇ ਬਹਿਕੇ ਗੱਜੇ
ਬਾਬਰਾਂ ਦੇ ਵਹਿਮ ਕੱਢੇ
ਯੋਧਿਆਂ ਨੇ ਝੰਡੇ ਗੱਡੇ
ਹਾਕਮਾਂ ਦੀ ਹਿੱਕ ਤੇ,__,_
ਲੈਕੇ ਉਹਦੀ ਓਟ ਤੁਰੇ
ਪੜ੍ਹ ਕੇ ਸਲੋਕ ਤੁਰੇ
ਜਿੱਤਾਂ ਲਈ ਸੋਚ ਤੁਰੇ
ਛਾਤੀਆਂ ਨੂੰ ਠੋਕ ਤੁਰੇ
ਜ਼ਮੀਰਾਂ ਵਾਲੇ ਲੋਕ ਤੁਰੇ
ਆਦੀ ਸਾਰੇ ਜਿੱਤ ਦੇ,__,_
ਪੈਲੀਆਂ ਦੇ ਪੁੱਤ ਯੋਧੇ
ਪਿੰਡਾਂ ਵਿਚੋਂ ਉੱਠ ਯੋਧੇ
ਲੈਕੇ ਗ਼ੈਰਤ ਦੀ ਪੁੱਠ ਯੋਧੇ
ਹੋਕੇ ਚੱਲੇ ਇੱਕ ਜੁੱਟ ਯੋਧੇ
ਹੁਣ ਬਹਿੰਦੇ ਨਹੀ ਚੁਪ ਯੋਧੇ
ਰੱਖਣ ਕੰਮ ਖਿੱਚ ਕੇ,__,_
ਪੰਜਾਬ ਦੀ ਹੈ ਸ਼ਾਨ ਸਾਰੇ
ਮਜ਼ਦੂਰ ਤੇ ਕਿਸਾਨ ਸਾਰੇ
ਇਹੇ ਸੂਰਮੇਂ ਮਹਾਨ ਸਾਰੇ
ਕੌਮ ਉੱਤੇ ਕੁਰਬਾਨ ਸਾਰੇ
ਤੁਸੀਂ ਕਰੋ ਸਨਮਾਨ ਸਾਰੇ
"ਦੀਪ"ਵਾਂਗੂ ਕੁਝ ਲਿਖ ਕੇ,__,_
✍️ ਦੀਪ ਰਾਉਕੇ 
9914356032

Monday, October 4, 2021

ਹਰਪ੍ਰੀਤ ਸਿੰਘ ਜਵੰਦਾ

ਅੱਗੇ ਜਦੋਂ ਕਦੇ ਵੀ ਬਿਆਸ ਤੋਂ ਅਗਾਂਹ ਜਾਣ ਦਾ ਸਬੱਬ ਹੁੰਦਾ ਤਾਂ ਏਹੀ ਕੋਸ਼ਿਸ਼ ਹੁੰਦੀ ਕੇ ਦਰਬਾਰ ਸਾਬ ਜਾ ਕੇ ਮੱਥਾ ਜਰੂਰ ਟੇਕਿਆ ਜਾਵੇ!
ਪਰ ਉਸ ਦਿਨ ਜੰਡਿਆਲੇ ਅਫਸੋਸ ਕਰਨ ਗਿਆਂ ਨੂੰ ਤੜਕੇ ਫੋਨ ਆ ਗਿਆ..ਵਾਪਿਸ ਲੁਧਿਆਣੇ ਮੁੜਨਾ ਪੈ ਗਿਆ..!
ਮੈਂ ਮੂੰਹ ਵੱਟ ਕੇ ਦੂਜੇ ਪਾਸੇ ਬੈਠ ਗਈ..!
ਇਹ ਆਖਣ ਲੱਗੇ ਕੇ ਢੇਰੀ ਨਾ ਢਾਹ..ਜਿਸ ਦਿਨ ਭੋਗ ਤੇ ਆਏ ਉਸ ਦਿਨ ਤੜਕੇ ਤੋਂ ਦੁਪਹਿਰ ਤੱਕ ਬੱਸ ਓਥੇ ਹੀ ਰਹਿਣਾ..!
ਪਰ ਮੇਰੀ ਨਰਾਜਗੀ ਦੂਰ ਨਾ ਹੋਈ..ਬਿਆਸ ਲਾਗੇ ਇਹਨਾਂ ਨੂੰ ਦੁਬਾਰਾ ਫੋਨ ਆ ਗਿਆ..ਇਹ ਕਾਰ ਪਾਸੇ ਲਾ ਕੇ ਗੱਲ ਕਰਨ ਲੱਗ ਪਏ..!
ਏਨੇ ਨੂੰ ਕੀ ਵੇਖਿਆ ਇੱਕ ਬਾਬਾ ਜੀ..ਦਾਰ ਜੀ ਦੀ ਉਮਰ ਦੇ..ਕੋਲ ਹੀ ਸੜਕ ਕੰਢੇ ਖਿੱਲਰਿਆ ਪਲਾਸਟਿਕ ਇੱਕਠਾ ਕਰ ਕਰ ਤੋੜੇ ਵਿਚ ਪਾ ਰਹੇ ਸਨ..!
ਮੈਥੋਂ ਰਿਹਾ ਨਾ ਗਿਆ..ਹੌਲੀ ਜਿਹੀ ਹੇਠਾਂ ਉੱਤਰ ਗੱਡੀ ਵਿਚ ਸੁੱਟੀਆਂ ਪਲਾਸਟਿਕ ਦੀਆਂ ਕਿੰਨੀਆਂ ਸਾਰੀਆਂ ਬੋਤਲਾਂ ਦੇਣ ਬਹਾਨੇ ਓਹਨਾ ਦੇ ਕੋਲ ਜਾ ਖਲੋਤੀ..!
ਫਤਹਿ ਬੁਲਾਈ..ਖੁਸ਼ ਹੋਏ ਤੇ ਸਿਰ ਤੇ ਹੱਥ ਰੱਖ ਅਸੀਸ ਦਿੱਤੀ..!
ਅਚਾਨਕ ਮੇਰਾ ਧਿਆਨ ਕੋਲ ਹੀ ਓਹਨਾ ਦੇ ਸਾਈਕਲ ਵੱਲ ਚਲਾ ਗਿਆ..ਪਿਛਲੇ ਚੱਕੇ ਤੇ ਨਾ ਟਾਇਰ ਸੀ ਤੇ ਨਾ ਹੀ ਟਿਊਬ..ਸਿਰਫ ਸਣ ਦੀਆਂ ਰੱਸੀਆਂ ਲਪੇਟੀਆਂ ਹੋਈਆਂ ਸਨ..!
ਹੌਕਾ ਨਿੱਕਲ ਗਿਆ..ਪਰਸ ਵਿਚੋਂ ਸੌ ਦੇ ਨੋਟ ਕੱਢਿਆ ਤੇ ਫੜਾਉਣ ਲੱਗੀ..ਏਨੇ ਨੂੰ ਇਹ ਵੀ ਕੋਲ ਆ ਗਏ..ਪੁੱਛਣ ਲੱਗੇ ਕੀ ਗੱਲ ਹੋਈ..?
ਮੈਂ ਪਿਛਲੇ ਚੱਕੇ ਵੱਲ ਇਸ਼ਾਰਾ ਕਰ ਦਿੱਤਾ ਤੇ ਨਾਲ ਹੀ ਪਤਾ ਨੀ ਕਿਓਂ ਮੇਰਾ ਰੋਣ ਵੀ ਨਿੱਕਲ ਗਿਆ..!
ਬਾਬਾ ਜੀ ਸਮਝ ਗਏ ਕੇ ਸਾਈਕਲ ਦੀ ਮਾੜੀ ਹਾਲਤ ਵੇਖ ਰੋ ਪਈ ਏ..!
ਆਖਣ ਲੱਗੇ ਕਮਲੀਏ ਕੱਲ ਹੀ ਗੁਰੂ ਰਾਮਦਾਸ ਦੇ ਸਥਾਨ ਤੇ ਅਰਦਾਸ ਕੀਤੀ ਸੀ..ਓਥੋਂ ਵਾਜ ਪਈ ਸੀ ਕੇ ਅੱਜ ਕਿਰਪਾ ਜਰੂਰ ਹੋਵੇਗੀ..!
ਇਹਨਾਂ ਓਸੇ ਵੇਲੇ ਬੋਝੇ ਵਿਚੋਂ ਪੰਜ ਸੌ ਦਾ ਨੋਟ ਕੱਢਿਆ..ਫੜਾਇਆ ਤੇ ਆਪਣਾ ਨੰਬਰ ਦਿੰਦੇ ਹੋਏ ਆਖਣ ਲੱਗੇ ਕੇ ਸਭ ਤੋਂ ਪਹਿਲਾਂ ਸਾਈਕਲ ਠੀਕ ਕਰਵਾਓ ਤੇ ਜੇ ਹੋਰ ਵੀ ਕਿਸੇ ਚੀਜ ਦੀ ਲੋੜ ਹੋਵੇ ਤਾਂ ਕਾਲ ਕਰ ਦਿਓ..!
ਅੱਗੋਂ ਆਖਣ ਲੱਗੇ ਗੁਰਮੁਖੋ ਭੇਟਾ ਤਾਂ ਪ੍ਰਵਾਨ ਹੋਵੇਗੀ ਜੇ ਨਾਲ ਖਲੋ ਮੇਰੀ ਕੀਤੀ ਅਰਦਾਸ ਵਿਚ ਸ਼ਾਮਿਲ ਹੋਵੋਗੇ..!
ਅਸੀਂ ਦੋਵੇਂ ਜਣਿਆਂ ਜੋੜੇ ਲਾਹੇ ਤੇ ਹੱਥ ਜੋੜ ਖਲੋ ਗਏ..!
ਓਹਨਾ ਸੰਖੇਪ ਜਿਹੀ ਅਰਦਾਸ ਕੀਤੀ ਤੇ ਮੁੜ ਉੱਚੀ ਸਾਰੀ ਜੈਕਾਰਾ ਛੱਡ ਆਖਣ ਲੱਗੇ ਜਾਓ ਗੁਰਮੁਖੋ..ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਵਿਚ ਰੱਖੇ..!
ਲੁਧਿਆਣੇ ਤੱਕ ਆਉਂਦਿਆਂ ਬਾਬਾ ਜੀ ਦੇ ਜੈਕਾਰੇ ਦੀ ਗੂੰਝ ਕਾਇਨਾਤ ਵਿਚ ਇੰਝ ਮਹਿਸੂਸ ਹੁੰਦੀ ਰਹੀ ਜਿੱਦਾਂ ਮਾਝੇ ਦੀ ਧਰਤੀ ਤੇ ਹੁਣੇ-ਹੁਣੇ ਹੀ ਇੱਕ ਸਾਕਸ਼ਾਤ ਕਰਾਮਾਤ ਵੇਖ ਲਈ ਹੋਵੇ..!
ਮਗਰੋਂ ਕਿੰਨੇ ਦਿਨ ਉਡੀਕਦੇ ਰਹੇ..ਕੋਈ ਕਾਲ ਨਾ ਆਈ ਪਰ ਬਿਆਸ ਫਲਾਈ ਓਵਰ ਕੋਲ ਉਹ ਅਸਥਾਨ ਸਾਡੇ ਲਈ ਐਸਾ ਤੀਰਥ ਹੋ ਨਿੱਬੜਿਆ ਜਿਸਨੇ ਹਮੇਸ਼ ਏਹੀ ਗੱਲ ਸਿਖਾਈ ਕੇ ਗੁਰੂ ਦੇ ਸਿੱਖ ਕੋਲ ਭਾਵੇਂ ਕੁਝ ਵੀ ਬਾਕੀ ਕਿਓਂ ਨਾ ਰਹੇ ਤਾਂ ਵੀ ਚੜ੍ਹਦੀ ਕਲਾ ਵਿਚ ਰਹਿੰਦੇ ਹੋਏ ਸ਼ੁਕਰਾਨੇ ਦੀ ਅਰਦਾਸ ਕਿੱਦਾਂ ਕਰਦੇ ਰਹਿਣਾ ਚਾਹੀਦਾ..!
(ਸੱਚਾ-ਵਰਤਾਰਾ)

Thursday, September 23, 2021

ਆਰਥਿਕ ਮੰਦੀ ਦੇ ਬਾਵਜੂਦ ਕਿਉਂ ਵਧ ਰਿਹੈ ਸ਼ੇਅਰ ਬਜ਼ਾਰ?*

*ਆਰਥਿਕ ਮੰਦੀ ਦੇ ਬਾਵਜੂਦ ਕਿਉਂ ਵਧ ਰਿਹੈ ਸ਼ੇਅਰ ਬਜ਼ਾਰ?*
==================
ਇਸ ਵੇਲ਼ੇ ਭਾਰਤ ਦਾ ਸ਼ੇਅਰ ਬਜ਼ਾਰ – ਸੈਂਸੈਕਸ ਤੇ ਨਿਫਟੀ ਦੋਹੇਂ – ਰਿਕਾਰਡ ਪੱਧਰ ’ਤੇ ਹਨ। ਪਿਛਲੇ ਡੇਢ ਸਾਲ ਵਿੱਚ ਸੈਂਸੈਕਸ 27,591 ਤੱਕ ਡਿੱਗਕੇ ਹੁਣ 100% ਤੋਂ ਵੀ ਜ਼ਿਆਦਾ ਵਾਧੇ ਨਾਲ਼ 58,400 ’ਤੇ ਪਹੁੰਚ ਗਿਆ ਹੈ ਜਦਕਿ ਨਿਫਟੀ ਅਪ੍ਰੈਲ 2020 ਵਿੱਚ 8000 ਤੱਕ ਡਿੱਗਕੇ ਹੁਣ 17,300 ’ਤੇ ਅੱਪੜ ਗਿਆ ਹੈ। ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਤੇ ਇਸ ਮੁਕਾਬਲੇ ਕੰਪਨੀਆਂ ਦੀ ਕਮਾਈ ਵਿਚਲਾ ਫਰਕ ਵਧਕੇ 34 ਗੁਣਾ ਹੋ ਗਿਆ ਹੈ! ਜਾਣੀ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਕੰਪਨੀਆਂ ਦੀ ਕਮਾਈ ਦੇ ਮੁਕਾਬਲੇ ਬੇਹੱਦ ਤੇਜ਼ੀ ਨਾਲ਼ ਵਧੀ ਹੈ। ਬੇਸ਼ੱਕ ਇਹ ਸੈਂਸੈਕਸ ’ਤੇ ਮੌਜੂਦ ਸਾਰੀਆਂ ਕੰਪਨੀਆਂ ਲਈ ਸੱਚ ਨਹੀਂ ਤੇ ਵਧੇਰੇ ਕੰਪਨੀਆਂ ਦੇ ਸ਼ੇਅਰ ਇਸ ਵਕਫ਼ੇ ਵਿੱਚ ਡਿੱਗੇ ਹਨ ਪਰ ਕੁੱਝ ਵੱਡੀਆਂ ਕੰਪਨੀਆਂ, ਜਿਹੜੀਆਂ ਕੁੱਲ ਬਜ਼ਾਰ ਦਾ ਚੋਖਾ ਹਿੱਸਾ ਬਣਦੀਆਂ ਹਨ, ਉਹਨਾਂ ਲਈ ਇਹ ਸੱਚ ਹੈ। ਦੂਜੇ ਬੰਨ੍ਹੇ ਬੈਂਕਾਂ ਵਿੱਚ ਬੱਚਤਾਂ ਤੇ ਵਿਆਜ ਦਰ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਇਸ ਵੇਲ਼ੇ ਸਟੇਟ ਬੈਂਕ ਆਫ ਇੰਡੀਆ ਇੱਕ ਤੋਂ ਦੋ ਸਾਲ ਦੀ ਐੱਫ.ਡੀ. ’ਤੇ 4.9% ਵਿਆਜ ਦੇ ਰਿਹਾ ਹੈ ਤੇ ਪੰਜ ਤੋਂ ਦਸ ਸਾਲ ਦੀ ਐੱਫ.ਡੀ. ’ਤੇ 5.4%। ਜੇ ਇਸ ਨੂੰ ਮੌਜੂਦਾ 6-7% ਮਹਿੰਗਾਈ ਦਰ ਨਾਲ਼ ਜੋੜੀਏ ਤਾਂ ਅਸਲ ਵਿੱਚ ਬੈਂਕਾਂ ਵਿੱਚ ਪਈਆਂ ਬੱਚਤਾਂ ’ਤੇ ਲੋਕਾਂ ਨੂੰ ਘਾਟਾ ਪੈ ਰਿਹਾ ਹੈ! ਇਹ ਸਿਰਫ਼ ਭਾਰਤ ਦਾ ਵਰਤਾਰਾ ਨਹੀਂ, ਸਾਰੇ ਵੱਡੇ ਸਰਮਾਏਦਾਰਾ ਮੁਲਕਾਂ ਵਿੱਚ ਇਹੀ ਵਰਤਾਰਾ ਦਿਸ ਰਿਹਾ ਹੈ। ਇਹ ਸਾਫ-ਸਪੱਸ਼ਟ ਇੱਕ ਅਜਿਹੇ ਵਿੱਤੀ ਬੁਲਬੁਲੇ ਦੀ ਦਸਤਕ ਹੈ ਜਿਸ ਦਾ ਦੇਰ-ਸਵੇਰ ਫਟਣਾ ਤੇ ਭਾਰਤ ਦੇ ਅਰਥਚਾਰੇ ’ਤੇ ਵੱਡੇ ਸੰਕਟ ਦਾ ਮੂੰਹ ਜ਼ੋਰ ਆਉਣਾ ਤੈਅ ਹੈ।

ਭਾਰਤੀ ਰਿਜਰਵ ਬੈਂਕ ਦੇ ਗਵਰਨਰ ਸ਼ਕਤੀਕਾਂਤਾ ਦਾਸ ਨੂੰ ਵੀ ਕਹਿਣਾ ਪੈ ਰਿਹਾ ਹੈ ਕਿ, “ਵਿੱਤੀ ਬਜ਼ਾਰ ਦੇ ਕੁੱਝ ਹਿੱਸੇ ਤੇ ਅਸਲ ਅਰਥਚਾਰੇ ਦਰਮਿਆਨ ਬੇਮੇਲਤਾ ਪਿਛਲੇ ਸਮਿਆਂ ਵਿੱਚ ਤੇਜੀ ਨਾਲ਼, ਪੂਰੀ ਦੁਨੀਆਂ ਤੇ ਭਾਰਤ ਵਿੱਚ ਵਧੀ ਹੈ। “ਇਹ ਗੱਲ ਵੱਖਰੀ ਹੈ ਕਿ ਰਿਜ਼ਰਵ ਬੈਂਕ ਦੇ ਇਹਨਾਂ ਅਰਥਸ਼ਾਸਤਰੀਆਂ ਜਾਂ ਅਜਿਹੇ ਹੀ ਹੋਰ ਦਰਬਾਰੀ ਚਿੰਤਕਾਂ ਕੋਲ਼ ਇਸ ਵਰਤਾਰੇ ਦਾ ਕੋਈ ਹੱਲ ਮੌਜੂਦ ਨਹੀਂ।

ਵਿੱਤੀ ਸਰਮਾਇਆ – ਇਤਿਹਾਸ ਤੇ ਮੌਜੂਦਾ ਦੌਰ ਵਿੱਚ

ਅਕਸਰ ਜਦੋਂ ਸ਼ੇਅਰ ਬਾਜ਼ਾਰਾਂ ਵਿੱਚ ਤਰਥੱਲੀ ਮੱਚਦੀ ਹੈ ਜਾਂ ਕੋਈ ਖ਼ਬਰ ਆਉਂਦੀ ਹੈ ਕਿ ਕਿਸੇ ਅਰਬਪਤੀ ਨੇ ਰਾਤੋ-ਰਾਤ ਸ਼ੇਅਰ ਬਜ਼ਾਰਾਂ ਦੇ ਸੱਟੇ ਰਾਹੀਂ ਅਰਬਾਂ ਕਮਾ ਲਾਏ ਤਾਂ ਇਸ ’ਤੇ ਚਿੰਤਾ ਪ੍ਰਗਟ ਕਰਨ ਵਾਲ਼ੇ ਕਈ ਚਿੰਤਕਾਂ ਵੱਲ਼ੋਂ “ਅਸਲ” ਤੇ ਵਿੱਤੀ ਸਰਮਾਏਦਾਰੀ ਦਰਮਿਆਨ ਫਰਕ ਕਰਨ, “ਪੈਦਾਵਾਰੀ” ਤੇ “ਪਰਜੀਵੀ” ਸਰਮਾਏਦਾਰੀ ਦਰਮਿਆਨ ਫਰਕ ਕਰਨ ਦਾ ਰੁਝਾਨ ਵੇਖਿਆ ਜਾਂਦਾ ਹੈ। ਜਾਣੀ ਅਸਿੱਧੇ ਢੰਗ ਨਾਲ਼ ਇਹ ਗੱਲ ਕਹੀ ਜਾਂਦੀ ਹੈ ਕਿ ਸਰਮਾਏਦਾਰਾ ਪ੍ਰਬੰਧ ਆਪਣੇ-ਆਪ ਵਿੱਚ ਨੁਕਸਦਾਰ ਨਹੀਂ, ਬੱਸ ਇਹ ਵਿੱਤੀ ਸਰਮਾਇਆ – ਸ਼ੇਅਰ ਬਜ਼ਾਰ ਤੇ ਇਸ ਦੇ ਪਰਜੀਵੀ ਖਿਡਾਰੀ – ਸਾਰੀਆਂ ਧੋਖਾਧੜੀਆਂ, ਘੁਟਾਲਿਆਂ ਤੇ ਸੰਕਟ ਲਈ ਜੁੰਮੇਵਾਰ ਹਨ। ਪਰ ਸੱਚਾਈ ਇਹ ਹੈ ਕਿ ਸਨਅਤੀ ਸਰਮਾਏਦਾਰੀ ਦਾ ਜਾਣੀ ਆਧੁਨਿਕ ਸਰਮਾਏਦਾਰੀ ਦਾ ਵਿਕਾਸ ਵਿੱਤੀ ਸਰਮਾਏ ਦੇ ਵਿਕਾਸ ਨਾਲ਼ ਗੁੰਦਿਆ ਹੋਇਆ ਹੈ। ਵਿੱਤੀ ਸਰਮਾਏਦਾਰੀ ਦੇ ਪਰਜੀਵੀਪੁਣੇ ਨੂੰ ਕੁੱਲ ਸਰਮਾਏਦਾਰਾ ਪ੍ਰਬੰਧ ਦੇ ਪਰਜੀਵੀਪੁਣੇ ਦੇ ਨਾਲ਼ ਹੀ ਖਤਮ ਕੀਤਾ ਜਾ ਸਕਦਾ ਹੈ।

ਆਧੁਨਿਕ ਸਰਮਾਏਦਾਰਾ ਪ੍ਰਬੰਧ ਦਾ ਪਿਛਲੇ ਦੋ-ਢਾਈ ਸੌ ਸਾਲਾਂ ਦਾ ਇਤਿਹਾਸ ਵਿੱਤੀ ਸਰਮਾਏਦਾਰੀ ਦੇ ਵਿਕਾਸ ਨਾਲ਼ ਜੁੜਿਆ ਹੋਇਆ ਹੈ। ਬੈਂਕ ਦੇ ਕਰਜ਼ਿਆਂ ਦੀ, ਵਿੱਤੀ ਸਰਮਾਏ ਦੀ, ਸਨਅਤੀ ਸਰਮਾਏਦਾਰੀ ਨੂੰ ਹੁਲਾਰਾ ਦੇਣ, ਸਰਮਾਏਦਾਰਾ ਪੈਦਾਵਾਰ ਦੇ ਵਾਧੇ ਲਈ ਸਰਮਾਇਆ ਮੁਹੱਈਆ ਕਰਵਾਉਣ ਤੇ ਅਜੋਕੀਆਂ ਵੱਡ-ਆਕਾਰੀ ਸਰਮਾਏਦਾਰਾ ਸਨਅਤਾਂ ਖੜੀਆਂ ਕਰਨ ਵਿੱਚ ਅਹਿਮ ਭੂਮਿਕਾ ਰਹੀ ਹੈ। ਪਰ ਨਾਲ਼ ਹੀ ਇਸ ਦਾ ਦੂਜਾ ਪੱਖ ਗੈਰ-ਪੈਦਾਵਾਰੀ ਸਰਗਰਮੀ ਜਾਣੀ ਵਿੱਤੀ ਸੱਟੇਬਾਜ਼ੀ ਨੂੰ ਉਤਸ਼ਾਹਿਤ ਕਰਨਾ ਵੀ ਰਿਹਾ ਹੈ। ਇਹ ਪੱਖ ਵੀਹਵੀਂ ਸਦੀ ਦੇ ਦੂਜੇ ਅੱਧ ਵਿੱਚ ਉੱਭਰਵੇਂ ਰੂਪ ਵਿੱਚ ਸਾਹਮਣੇ ਆਇਆ। ਦੂਜੀ ਸੰਸਾਰ ਜੰਗ ਦੀ ਤਬਾਹੀ ਮਗਰੋਂ ਸਰਮਾਏਦਾਰਾ ਪ੍ਰਬੰਧ ਨੂੰ ਆਰਥਿਕ ਸੰਕਟ ਵਿੱਚੋਂ ਉੱਭਰਨ ਦਾ ਇੱਕ ਮੌਕਾ ਮਿਲ਼ਿਆ ਕਿਉਂਕਿ ਜੰਗ ਵਿੱਚ ਵੱਡੇ ਪੱਧਰ ’ਤੇ ਹੋਈ ਬਰਬਾਦੀ ਮਗਰੋਂ ਨਵੀਂ ਉਸਾਰੀ ਨੇ ਸਰਮਾਏ ਨੂੰ ਵੱਡੀ ਪੱਧਰ ’ਤੇ ਖਪਾਇਆ। ਇਸ ਨਾਲ਼ ਸਰਮਾਏਦਾਰਾਂ ਦੇ ਮੁਨਾਫ਼ੇ ਵੀ ਵਕਤੀ ਤੌਰ ’ਤੇ ਵਧੇ। ਪਰ 1960’ਵਿਆਂ ਦਾ ਦਹਾਕਾ ਆਉਂਦੇ ਹੀ ਡਿੱਗਦੀਆਂ ਮੁਨਾਫ਼ਾ ਦਰਾਂ ਦਾ ਦੌਰ ਪੱਛਮੀ ਸਰਮਾਏਦਾਰਾ ਪ੍ਰਬੰਧ ਵਿੱਚ ਵੇਖਣ ਨੂੰ ਮਿਲ਼ਿਆ। ਉੱਪਰੋਂ ਇਹਨਾਂ ਮੁਲਕਾਂ ਵਿੱਚ ਕਿਰਤੀ ਲੋਕਾਂ ਦੀਆਂ ਵੱਡੀਆਂ ਹੜ੍ਹਤਾਲਾਂ ਵੀ ਉੱਭਰੀਆਂ। ਪਰ ਕਿਉਂਕਿ ਮਜ਼ਦੂਰ ਜਮਾਤ ਦੇ ਇਹ ਸੰਘਰਸ਼ ਆਪ-ਮੁਹਾਰੇ ਸਨ, ਕੋਈ ਸੂਝਭਰੀ ਇਨਕਲਾਬੀ ਪਾਰਟੀ ਦੀ ਅਗਵਾਈ ਨਹੀਂ ਸੀ, ਇਸ ਕਰਕੇ ਹਾਕਮ ਸਰਕਾਰਾਂ ਨੂੰ ਟਰੇਡ ਯੂਨੀਅਨ ’ਤੇ, ਮਜ਼ਦੂਰ ਜਮਾਤ ਦੇ ਇਹਨਾਂ ਸੰਘਰਸ਼ਾਂ ’ਤੇ ਹਮਲਾ ਵਿੱਢਣਾ ਸੌਖਾ ਸੀ। 1980’ਵਿਆਂ ਦਾ ਅਮਰੀਕਾ ਵਿੱਚ ਰੀਗਨ ਸਰਕਾਰ ਤੇ ਇੰਗਲੈਂਡ ਵਿੱਚ ਥੈਚਰ ਸਰਕਾਰ ਦਾ ਸਮਾਂ ਇਹੀ ਸਮਾਂ ਸੀ। ਇਹ ਅਸਲ ਵਿੱਚ ਸਰਮਾਏਦਾਰ ਜਮਾਤ ਵੱਲ਼ੋਂ ਮਜ਼ਦੂਰ ਜਮਾਤ ’ਤੇ ਹਮਲਾ ਵਿੱਢਕੇ ਆਪਣੀ ਡਿੱਗਦੀ ਮੁਨਾਫ਼ਾ ਦਰ ਨੂੰ ਬਚਾਉਣ ਦਾ ਤਰੀਕਾ ਸੀ। ਇਸ ਤੋਂ ਬਿਨਾਂ ਆਰਥਿਕ ਮੋਰਚੇ ’ਤੇ ਨਵਉਦਾਰਵਾਦ ਤੇ ਸੰਸਾਰੀਕਰਨ ਦੀਆਂ ਨੀਤੀਆਂ ਆਈਆਂ ਜਿਸ ਤਹਿਤ ਸਰਮਾਏਦਾਰਾ ਪੈਦਾਵਾਰ ਨੂੰ ਤੀਜੀ ਦੁਨੀਆਂ ਦੇ ਮੁਲਕਾਂ – ਖ਼ਾਸਕਰ ਚੀਨ ਤੇ ਪੂਰਬੀ ਏਸ਼ੀਆਈ ਮੁਲਕਾਂ ਵੱਲ਼ ਤਬਦੀਲ ਕੀਤਾ ਗਿਆ ਜਿੱਥੇ ਉਜਰਤਾਂ ਕਾਫੀ ਘੱਟ ਸਨ। ਡਿੱਗਦੇ ਮੁਨਾਫਿਆਂ ਤੋਂ ਉੱਭਰਨ ਦੀ ਇਸ ਪ੍ਰਕਿਰਿਆ ਨੂੰ ਮਾਓ ਦੀ ਮੌਤ ਮਗਰੋਂ ਚੀਨ ਵਿੱਚ ਸਰਮਾਏਦਾਰਾ ਮੁੜ-ਬਹਾਲੀ ਹੋਣ ਨਾਲ਼ ਹੋਰ ਬਲ ਮਿਲ਼ਿਆ ਤੇ ਵੱਡੀ ਪੱਧਰ ’ਤੇ 1980’ਵਿਆਂ ਤੇ 90’ਵਿਆਂ ਵਿੱਚ ਸਰਮਾਏਦਾਰਾ ਕਾਰਖਾਨੇ ਚੀਨ ਵੱਲ ਤਬਦੀਲ ਕੀਤੇ ਗਏ। ਇਸ ਦੌਰਾਨ ਵਿੱਤੀ ਪ੍ਰਬੰਧ ਸੰਕਟਾਂ ਦਾ ਸ਼ਿਕਾਰ ਹੁੰਦਾ ਰਿਹਾ ਜਿਸ ਵਿੱਚ ਸਭ ਤੋਂ ਮਸ਼ਹੂਰ 1987 ਦਾ ਸੰਕਟ ਸੀ ਪਰ ਉਪਰੋਕਤ ਜ਼ਿਕਰ ਕੀਤੇ ਕਾਰਨਾਂ – ਮਜ਼ਦੂਰ ਜਮਾਤ ’ਤੇ ਹਮਲੇ, ਚੀਨ ਤੇ ਘੱਟ ਉਜਰਤਾਂ ਵਾਲ਼ੇ ਹੋਰ ਏਸ਼ੀਆਈ ਮੁਲਕਾਂ ਅੰਦਰ ਪੈਦਾਵਾਰ ਤਬਦੀਲ ਕਰਨ – ਨੇ ਇਸ ਸੰਕਟ ਨੂੰ ਪੂਰੇ ਪ੍ਰਬੰਧ ਦਾ ਆਮ ਸੰਕਟ ਬਣਨ ਤੋਂ ਰੋਕਣ ਵਿੱਚ ਸਹਾਇਤਾ ਕੀਤੀ।

ਪਰ ਡਿੱਗਦੀ ਮੁਨਾਫ਼ਾ ਦਰ ਦੇ ਸੰਕਟ ਨੇ 1990’ਵਿਆਂ ਦੇ ਅਖੀਰ ਵਿੱਚ ਫਿਰ ਦਸਤਕ ਦਿੱਤੀ। ਸਰਮਾਏਦਾਰਾ ਪ੍ਰਬੰਧ ਨੂੰ ਵੱਡਾ ਝਟਕਾ 1997-98 ਦੇ ਏਸ਼ੀਆਈ ਵਿੱਤੀ ਸੰਕਟ ਤੇ ਡੌਟਕਾਮ ਬੁਲਬੁਲੇ ਦੇ ਫਟਣ ਨਾਲ਼ ਲੱਗਿਆ ਜਿਸ ਮਗਰੋਂ ਵਿੱਤੀ ਸਰਮਾਏ ਨੇ ਨਵੇਂ ਢੰਗ-ਤਰੀਕੇ ਅਪਣਾਉਂਦਿਆਂ, ਨਵੀਆਂ ਵਿੱਤੀ ਜੁਗਤਾਂ ਰਾਹੀਂ ਪੈਸਾ ਕਮਾਉਣ ਦਾ ਤਰੀਕਾ ਕੱਢਿਆ ਪਰ ਇਸ ਦਾ ਵੀ 2007-08 ਦੇ ਸੰਕਟ ਨਾਲ਼ ਪਟਾਕਾ ਪੈ ਗਿਆ। ਵਿੱਤੀ ਸਰਮਾਏ ਦੀ 1960’ਵਿਆਂ ਤੋਂ ਲੈ ਕੇ 2007-08 ਤੱਕ ਦੀ ਦੌੜ ਵਿੱਚ ਵੱਡੀ ਤਬਦੀਲੀ ਇਹ ਆਈ ਸੀ ਕਿ ਹੁਣ ਸੰਕਟ ਦੇ ਸਮੇਂ ਸਰਕਾਰਾਂ ਸਾਹਮਣੇ ਸਵਾਲ ਕਿਸੇ ਇੱਕ ਕੰਪਨੀ ਨੂੰ ਬਚਾਉਣ ਦਾ ਸਵਾਲ ਨਹੀਂ ਸੀ। ਵਿੱਤੀ ਸਰਮਾਇਆ ਪੂਰੇ ਅਰਥਚਾਰੇ ਵਿੱਚ ਇਸ ਤਰ੍ਹਾਂ ਘੁਲ਼ਿਆ ਹੋਇਆ ਤੇ ਵਿਆਪਕ ਸੀ ਕਿ ਹੁਣ ਸਰਕਾਰਾਂ ਨੂੰ ਵੱਡੇ-ਵੱਡੇ ਰਾਹਤ ਪੈਕੇਜ ਦੇ ਕੇ ਸੰਸਾਰ ਸਰਮਾਏਦਾਰਾ ਪ੍ਰਬੰਧ ਨੂੰ ਬਚਾਉਣਾ ਪੈ ਰਿਹਾ ਸੀ। ਇਸੇ ਦੌਰ ਵਿੱਚ ਅਸੀਂ ਵੱਡੇ ਸਰਮਾਏਦਾਰਾ ਮੁਲਕਾਂ ਵੱਲ਼ੋਂ ਆਪਣੀਆਂ ਵਿਆਜ ਦਰਾਂ ਸਿਫ਼ਰ ਜਾਂ ਇਸ ਤੋਂ ਵੀ ਥੱਲੇ ਘਟਾਏ ਜਾਣ ਦਾ ਵਰਤਾਰਾ ਵੇਖਦੇ ਹਾਂ ਜਿਹੜਾ ਕਿ ਹੁਣ ਤੱਕ ਜਾਰੀ ਹੈ। ਸਇਸ ਲਈ 2008 ਤੋਂ ਮਗਰੋਂ ਜਿੱਥੇ ਅਸਲ ਅਰਥਚਾਰੇ ਵਿੱਚ ਮੁੜ-ਉਭਾਰ ਪਿਛਲੇ 70 ਸਾਲਾਂ ਦੀ ਸਭ ਤੋਂ ਸੁਸਤ ਰਫ਼ਤਾਰ ਨਾਲ਼ ਹੋਇਆ ਹੈ ਓਥੇ ਹੀ ਵਿੱਤੀ ਬਜ਼ਾਰ ਇਸ ਅਰਸੇ ਵਿੱਚ ਵੱਡੀ ਪੁਲਾਂਘ ਨਾਲ਼ ਵਧੇ ਹਨ।

ਭਾਰਤ ਦੇ ਸ਼ੇਅਰ ਬਜ਼ਾਰ ਵਿੱਚ ਵਾਧਾ ਤੇ ਆਉਣ ਵਾਲ਼ਾ ਸਮਾਂ

ਆਰਥਿਕ ਸੰਕਟ ਵਿੱਚੋਂ ਉੱਭਰਨ ਲਈ ਭਾਰਤ ਸਰਕਾਰ ਨੇ ਪਿਛਲੇ ਡੇਢ ਸਾਲ ਵਿੱਚ ਭਾਰਤੀ ਰਿਜਰਵ ਬੈਂਕ ਰਾਹੀਂ ਵਿੱਤੀ ਪ੍ਰਬੰਧ ਵਿੱਚ ਵੱਡੀ ਮਾਤਰਾ ਵਿੱਚ ਪੈਸਾ ਝੋਕਿਆ ਹੈ। ਭਾਰਤੀ ਰਿਜਰਵ ਬੈਂਕ ਨੇ ਇੱਕ ਤਾਂ ਇਸ ਆਸ ਵਿੱਚ ਵਿਆਜ ਦਰਾਂ ਕਾਫੀ ਘਟਾਈਆਂ ਕਿ ਸਰਮਾਏਦਾਰ ਸਸਤਾ ਕਰਜ਼ਾ ਲੈ ਕੇ ਅਰਥਚਾਰੇ ਵਿੱਚ ਨਿਵੇਸ਼ ਕਰਨਗੇ ਜਿਸ ਨਾਲ਼ ਅਰਥਚਾਰੇ ਨੂੰ ਕੁੱਝ ਰਾਹਤ ਮਿਲ਼ੇਗੀ, ਦੂਜਾ ਇਸ ਨਾਲ਼ ਸਰਮਾਏਦਾਰਾਂ ਦੇ ਬਕਾਏ ਕਰਜ਼ਿਆਂ ’ਤੇ ਲਗਦਾ ਵਿਆਜ ਵੀ ਘੱਟ ਹੋ ਜਾਵੇਗਾ ਜਿਸ ਨਾਲ਼ ਸਰਮਾਏਦਾਰਾਂ ਨੂੰ ਫਾਇਦਾ ਹੋਵੇਗਾ, ਤੀਜਾ ਸਸਤੇ ਕਰਜ਼ੇ ਦੀ ਮਦਦ ਨਾਲ਼ ਸ਼ਾਇਦ ਲੋਕ ਵਧੇਰੇ ਕਰਜ਼ਾ ਚੁੱਕਕੇ ਖਰੀਦਦਾਰੀ ਕਰਨਗੇ ਜਿਸ ਨਾਲ਼ ਪੈਦਾਵਾਰ ਦਾ ਗੇੜ ਅੱਗੇ ਤੁਰੇਗਾ। ਪਰ ਸਰਮਾਏਦਾਰਾ ਪ੍ਰਬੰਧ ਵਿੱਚ ਨਵਾਂ ਨਿਵੇਸ਼ ਕਰਨਾ ਹੈ ਕਿ ਨਹੀਂ, ਨਵਾਂ ਪ੍ਰੋਜੈਕਟ ਲਾਉਣਾ ਹੈ ਕਿ ਨਹੀਂ – ਇਹ ਫ਼ੈਸਲੇ ਸਰਮਾਏਦਾਰ ਵਿਆਜ ਦਰਾਂ ਵੇਖਕੇ ਨਹੀਂ ਕਰਦੇ ਸਗੋਂ ਮੁਨਾਫ਼ਾ ਦਰ ਵੇਖਕੇ ਕਰਦੇ ਹਨ। ਜੇ ਸਰਮਾਏਦਾਰਾਂ ਨੂੰ ਨਵੇਂ ਪ੍ਰੋਜੈਕਟ ਵਿੱਚੋਂ ਕੋਈ ਮੁਨਾਫ਼ਾ ਨਜ਼ਰ ਨਹੀਂ ਆਉਂਦਾ ਤਾਂ ਉਹ ਪੈਦਾਵਾਰ ਵਿੱਚ ਨਿਵੇਸ਼ ਨਹੀਂ ਕਰੇਗਾ। ਉਂਝ ਵੀ ਜੇ ਸ਼ੇਅਰ ਬਜ਼ਾਰ ਵਿੱਚ ਸੱਟਾ ਲਾ ਕੇ ਪੈਸੇ ਬਣਾਏ ਜਾ ਸਕਦੇ ਹਨ ਤਾਂ ਕੋਈ ਪੈਦਾਵਾਰੀ ਨਿਵੇਸ਼ ਕਰਨ ਦੇ ਝੰਜਟ ਵਿੱਚ ਕਿਉਂ ਪੈਣਾ ਚਾਹੇਗਾ? ਤੇ ਇਹੀ ਹੋਇਆ ਵੀ ਹੈ। ਅਜੋਕਾ ਪ੍ਰਬੰਧ ਆਪਣੀ ਪੈਦਾਵਾਰ ਸਮਰੱਥਾ ਦਾ ਸਿਰਫ 60-70% ਹੀ ਵਰਤ ਪਾ ਰਿਹਾ ਹੈ, ਇਸ ਲਈ ਨਵਾਂ ਪੈਦਾਵਾਰੀ ਨਿਵੇਸ਼ ਬੇਹੱਦ ਘੱਟ ਹੋ ਰਿਹਾ ਹੈ। ਇਸ ਲਈ ਪਿਛਲੇ ਡੇਢ ਸਾਲ ਵਿੱਚ ਸਰਮਾਏਦਾਰ, ਖੁਸ਼ਹਾਲ ਤਬਕੇ ਦੇ ਲੋਕਾਂ, ਤੇ ਮੱਧ-ਵਰਗ ਦੇ ਇੱਕ ਠੀਕ-ਠਾਕ ਹਿੱਸੇ ਨੇ ਇਸ ਸਸਤੇ ਕਰਜ਼ੇ ਦੀ ਮਦਦ ਨਾਲ਼ ਸ਼ੇਅਰ ਬਜ਼ਾਰਾਂ ਵਿੱਚ ਨਿਵੇਸ਼ ਕੀਤਾ ਹੈ। ਉੱਪਰੋਂ ਜਿਹਨਾਂ ਦੇ ਬੈਂਕਾਂ ਵਿੱਚ ਪੱਕੇ ਖਾਤੇ ਸਨ, ਉਹਨਾਂ ਨੇ ਵੀ ਬੱਚਤਾਂ ’ਤੇ ਵਿਆਜ ਘਟਣ ਕਾਰਨ ਬਿਹਤਰ ਆਮਦਨ ਦੀ ਭਾਲ ਵਿੱਚ ਸ਼ੇਅਰ ਬਜ਼ਾਰਾਂ ਵੱਲ ਰੁਖ ਕਰਨਾ ਸ਼ੁਰੂ ਕੀਤਾ। ਇਸੇ ਲਈ ਮੱਧ-ਵਰਗ ਦੇ ਇੱਕ ਹਿੱਸੇ ਨੇ ਪਿਛਲੇ ਡੇਢ ਸਾਲ ਵਿੱਚ ਵੱਡੀ ਪੱਧਰ ’ਤੇ ਡੀਮੈਟ ਖਾਤੇ ਖੋਲ੍ਹੇ ਹਨ ਜਿਹੜੇ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰਨ ਲਈ ਜ਼ਰੂਰੀ ਹੁੰਦੇ ਹਨ। ਇਸ ਵੇਲ਼ੇ ਭਾਰਤ ਵਿੱਚ ਅੰਦਾਜ਼ਨ 7 ਕਰੋੜ ਦੇ ਕਰੀਬ ਅਜਿਹੇ ਖਾਤੇ ਹਨ ਜਿਸ ਵਿੱਚੋਂ ਇਕੱਲੇ ਮਹਾਂਰਾਸ਼ਟਰ ਤੇ ਗੁਜਰਾਤ ਦੇ ਨਿਵੇਸ਼ਕਾਂ ਦੇ 2.35 ਕਰੋੜ ਖਾਤੇ ਹਨ। ਉੱਪਰੋਂ ਵਿਦੇਸ਼ੀ ਨਿਵੇਸ਼ਕਾਂ ਨੇ ਵੀ ਭਾਰਤ ਦੇ ਸ਼ੇਅਰ ਬਜ਼ਾਰ ਵਿੱਚ ਵੱਡੀ ਪੱਧਰ ’ਤੇ ਨਿਵੇਸ਼ ਕੀਤਾ ਹੈ। ਪਿਛਲੇ ਡੇਢ ਸਾਲ ਵਿੱਚ ਹੀ 31.6 ਅਰਬ ਡਾਲਰ ਦਾ ਨਿਵੇਸ਼ ਐਥੋਂ ਦੇ ਸ਼ੇਅਰ ਬਜ਼ਾਰ ਵਿੱਚ ਹੋਇਆ ਕਿਉਂਕਿ ਓਥੋਂ ਦੀਆਂ ਬੈਂਕਾਂ ਲਗਭਗ ਸਿਫ਼ਰ ਦੀ ਵਿਆਜ ਦਰ ਨਾਲ਼ ਸਸਤਾ ਕਰਜ਼ਾ ਦੇ ਰਹੀਆਂ ਹਨ।

ਕਹਿਣ ਦਾ ਮਤਲਬ ਇਹ ਕਿ ਭਾਵੇਂ ਭਾਰਤ ਹੋਵੇ ਜਾਂ ਪੱਛਮ ਦੇ ਸਰਮਾਏਦਾਰਾ ਮੁਲਕ – ਇੱਕ ਸਾਂਝਾ ਰੁਝਾਨ ਇਹੀ ਵੇਖਣ ਵਿੱਚ ਆ ਰਿਹਾ ਹੈ ਕਿ ਸਰਕਾਰਾਂ ਵੱਲ਼ੋਂ ਅਰਥਚਾਰੇ ਨੂੰ ਸੰਭਾਲਣ ਲਈ ਦਿੱਤੀ ਗਈ ਵੱਡੀ ਵਿੱਤੀ ਮਦਦ ਪੈਦਾਵਾਰੀ ਸਰਗਰਮੀਆਂ ਵਿੱਚ ਲੱਗਣ ਦੀ ਥਾਂ, ਇਸ ਦਾ ਵੱਡਾ ਹਿੱਸਾ ਸ਼ੇਅਰ ਬਜ਼ਾਰਾਂ ਵਿੱਚ ਗਿਆ ਹੈ ਜਿਸ ਨੇ ਸੰਸਾਰ ਭਰ ਦੇ ਸ਼ੇਅਰ ਬਜ਼ਾਰਾਂ ਵਿੱਚ ਵਿੱਤੀ ਗੁਬਾਰੇ ਵਾਲ਼ੀ ਹਾਲਤ ਪੈਦਾ ਕਰ ਦਿੱਤੀ ਹੈ। ਵੱਖ-ਵੱਖ ਸਰਕਾਰਾਂ ਤੇ ਕੇਂਦਰੀ ਬੈਂਕਾਂ ਦੀਆਂ ਨੀਤੀਆਂ ਨੇ ਇਸ ਪ੍ਰਕਿਰਿਆ ਨੂੰ ਤੇਜ਼ ਕੀਤਾ ਹੈ। ਹੁਣ ਪਹਿਲੋਂ ਹੀ ਸਿਫ਼ਰ ਨੇੜੇ ਢੁੱਕੀਆਂ ਵਿਆਜ ਦਰਾਂ ਨੂੰ ਵੇਖਦਿਆਂ ਸਰਕਾਰਾਂ ਲਈ ਅੱਗੇ ਬੰਦ ਗਲੀ ਨਜ਼ਰ ਆਉਂਦੀ ਹੈ। ਉਹ ਵਿਆਜ ਦਰਾਂ ਨੂੰ ਹੋਰ ਹੇਠਾਂ ਸੁੱਟ ਨਹੀਂ ਸਕਦੀਆਂ ਤੇ ਦੂਜੇ ਪਾਸੇ ਅਸਲ ਅਰਥਚਾਰੇ ਵਿੱਚ ਮੁੜ-ਉਭਾਰ ਦੇ ਸੰਕੇਤ ਅਜੇ ਕਾਫੀ ਫਿੱਕੇ ਨਜ਼ਰ ਆਉਂਦੇ ਹਨ। ਇਸ ਕਾਰਨ ਇਹ ਸਾਫ ਹੈ ਕਿ ਆਉਣ ਵਾਲ਼ੇ ਸਮੇਂ ਵਿੱਚ ਸ਼ੇਅਰ ਬਜ਼ਾਰ ਦੇ ਇਸ ਗੁਬਾਰੇ ਦਾ ਫਟਣਾ ਤੈਅ ਹੈ। ਹੋ ਸਕਦਾ ਹੈ ਸੰਸਾਰ ਭਰ ਦੇ ਕੇਂਦਰੀ ਬੈਂਕ ਵਿਆਜ ਦਰਾਂ ਵਧਾਕੇ ਆਪ ਹੀ ਇਸ ਗੁਬਾਰੇ ਦੀ ਹੌਲ਼ੀ-ਹੌਲ਼ੀ ਹਵਾ ਕੱਢਣ ਦੀ ਨੀਤੀ ਅਪਣਾਉਣ ਪਰ ਇਸ ਨੀਤੀ ਦੀਆਂ ਆਪਣੀਆਂ ਸਮੱਸਿਆਵਾਂ ਹਨ ਜਿਹਨਾਂ ਦੇ ਵਿਸਥਾਰ ਵਿੱਚ ਅਸੀਂ ਐਥੇ ਨਹੀਂ ਜਾ ਸਕਦੇ। ਪਰ ਇੱਕ ਗੱਲ ਜੋ ਮਹੱਤਵਪੂਰਨ ਹੈ ਉਹ ਇਹ ਹੈ ਕਿ ਆਉਣ ਵਾਲ਼ਾ ਵਿੱਤੀ ਸੰਕਟ ਅੱਜ ਤੋਂ 30-40 ਸਾਲ ਪਹਿਲਾਂ ਦੇ ਵਿੱਤੀ ਸੰਕਟ ਤੋਂ ਵਧੇਰੇ ਵਿਆਪਕ ਤੇ ਡੂੰਘਾ ਹੋਵੇਗਾ ਕਿਉਂਕਿ ਇੱਕ ਤਾਂ ਸੰਸਾਰ ਭਰ ਦੇ ਵਿੱਤੀ ਬਜ਼ਾਰ ਹੁਣ ਪਹਿਲਾਂ ਨਾਲ਼ੋਂ ਵੀ ਵਧੇਰੇ ਇੱਕ-ਦੂਜੇ ਨਾਲ਼ ਜੁੜੇ ਹੋਏ ਹਨ, ਦੂਜਾ ਇੰਟਰਨੈੱਟ ਤੇ ਮੋਬਾਈਲ ਰਾਹੀਂ ਸ਼ੇਅਰ ਵਪਾਰ ਦੀ ਸਹੂਲਤ ਹੋਣ ਨਾਲ਼ ਤੀਜੀ ਦੁਨੀਆਂ ਦੇ ਮੁਲਕਾਂ ਵਿੱਚ ਵੀ ਵੱਡੀ ਪੱਧਰ ’ਤੇ ਮੱਧਵਰਗ ਦਾ ਇੱਕ ਹਿੱਸਾ ਸ਼ੇਅਰ ਬਜ਼ਾਰਾਂ ਵਿੱਚ ਨਿਵੇਸ਼ ਕਰੀ ਬੈਠਾ ਹੈ ਜਾਣੀ ਕਿ ਹੁਣ ਇਹ ਸਿਰਫ ਉੱਪਰ ਦੇ ਕੁੱਝ ਹਜ਼ਾਰ-ਲੱਖ ਲੋਕਾਂ ਦੀ ਖੇਡ ਨਹੀਂ ਰਹੀ ਸਗੋਂ ਇਸ ਵਿੱਚ ਇੱਕ ਦਰਮਿਆਨੇ ਤੇ ਖੁਸ਼ਹਾਲ ਤਬਕੇ ਦਾ ਚੰਗਾ-ਖ਼ਾਸਾ ਹਿੱਸਾ ਆਪਣਾ ਪੈਸਾ ਦਾਅ ’ਤੇ ਲਾਈ ਬੈਠਾ ਹੈ। ਤੀਜਾ ਇਹ ਕਿ ਮੌਜੂਦਾ ਦੌਰ 1970’ਵਿਆਂ, 80’ਵਿਆਂ ਵਾਂਗੂੰ ਹਾਕਮਾਂ ਦੇ ਇੱਕਪਾਸੜ ਹੱਲੇ ਦਾ ਦੌਰ ਨਹੀਂ ਸਗੋਂ ਲੋਕਾਂ ਦੇ ਆਪ-ਮੁਹਾਰੇ ਉੱਭਰਦੇ ਸੰਘਰਸ਼ਾਂ ਦਾ ਦੌਰ ਹੈ। ਇਸ ਲਈ ਭਾਰਤ ਤੇ ਪੂਰੇ ਸੰਸਾਰ ਦੇ ਸ਼ੇਅਰ ਬਜ਼ਾਰ ਤੇ ਅਰਥਚਾਰੇ ਵੱਡੇ ਸੰਕਟ ਦੇ ਮੁਹਾਣ ’ਤੇ ਹਨ ਇਹ ਸਮੇਂ ਦਾ ਫੇਰ ਹੈ ਕਿ ਇਹ ਸੰਕਟ ਪਹਿਲਾਂ ਕਦੋਂ ਤੇ ਕਿੱਥੇ ਆਵੇਗਾ!

•ਮਾਨਵ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 10, ਅੰਕ 15 – 16 ਤੋਂ 30 ਸਤੰਬਰ 2021 ਵਿੱਚ ਪ੍ਰਕਾਸ਼ਿਤ

Thursday, September 2, 2021

ਓਹੀ ਰੱਬ

ਮਾਂ ਅਕਸਰ ਦੱਸਿਆ ਕਰਦੀ..ਪੁੱਤਰ ਕਿਸੇ ਵੇਲੇ ਅਸੀਂ ਦਾਤੇ ਹੋਇਆ ਕਰਦੇ ਸਾਂ..ਹਾਲਾਤਾਂ ਨੇ ਸਾਨੂੰ ਮੰਗਤੇ ਬਣਾ ਦਿੱਤਾ..!
ਮੈਨੂੰ ਕੋਈ ਬਹੁਤੀ ਸਮਝ ਨਾ ਆਇਆ ਕਰਦੀ!
ਉਸ ਦਿਨ ਮਾਂ ਨੇ ਦਿਹਾੜੀ ਲਾਉਣ ਗਏ ਬਾਪ ਤੋਂ ਚੋਰੀ ਮੈਨੂੰ ਚਵਾਨੀ ਦਿੱਤੀ..!
ਆਖਣ ਲੱਗੀ ਫਲੂਦੇ ਵਾਲੀ ਕੁਲਫੀ ਖਾ ਲਵੀਂ..ਵਾਪਿਸ ਪਰਤਦਿਆਂ ਨਿੱਕੇ ਲਈ ਵੀ ਕੁਝ ਲੈਂਦਾ ਆਵੀਂ..!
ਨਿੱਕਾ ਵੀ ਖਹਿੜੇ ਪੈ ਗਿਆ..ਅਖ਼ੇ ਮੱਸਿਆ ਵੇਖਣ ਤੇਰੇ ਨਾਲ ਹੀ ਜਾਣਾ!
ਬਦੋ-ਬਦੀ ਟਾਂਗੇ ਵਿਚ ਆਣ ਬੈਠਾ..ਮਾਂ ਪਿੱਛੋਂ ਟਾਹਰਾਂ ਦਿੰਦੀ ਰਹੀ ਵੇ ਨਿੱਕੇ ਵੀਰ ਨੂੰ ਮਾਰੀਂ ਨਾ..!
ਉਹ ਕੋਲ ਬੈਠਾ ਹੁਣ ਬਹੁਤ ਖ਼ੁਸ਼ ਸੀ ਪਰ ਮੈਨੂੰ ਓਸਤੇ ਬਹੁਤ ਗੁੱਸਾ ਆ ਰਿਹਾ ਸੀ!
ਹੇਠਾਂ ਉੱਤਰ ਸਭ ਤੋਂ ਪਹਿਲਾਂ ਖਿਡੌਣਿਆਂ ਵਾਲੀ ਦੁਕਾਨ ਤੇ ਗਏ..ਚਾਬੀ ਵਾਲੀ ਕਾਰ ਇੱਕ ਅਠਿਆਨੀ ਦੀ ਸੀ..ਨਿੱਕੇ ਨੂੰ ਬਾਂਹ ਫੜ ਅੱਗੇ ਤੋਰ ਲਿਆ..ਆਖਿਆ ਮਹਿੰਗੀ ਏ..ਕੋਲ ਪੈਸੇ ਘੱਟ ਨੇ!
ਅੱਗੇ ਪੰਘੂੜੇ ਸਨ..ਇੱਕ ਝੂਟਾ ਪੂਰੇ ਦਸ ਪੈਸੇ ਦਾ..ਸੋਚਿਆ ਜੇ ਇਥੇ ਖਰਚ ਲਏ ਤਾਂ ਵਾਪਿਸ ਟਾਂਗੇ ਜੋਗੇ ਨਹੀਂ ਬਚਣੇ!
ਬਹਾਨਾ ਜਿਹਾ ਲਾ ਕੇ ਨਿੱਕੇ ਨੂੰ ਓਥੋਂ ਵੀ ਅੱਗੇ ਤੋਰ ਲਿਆ..!
ਅੱਗੇ ਹਲਵਾਈ ਦੀ ਦੁਕਾਨ ਤੇ ਕਿੰਨੇ ਰੰਗਾ ਦਾ ਵੇਸਣ ਪਿਆ ਸੀ..ਚਾਰ ਆਨੇ ਦੀਆਂ ਚਾਰ ਟੁਕੜੀਆਂ..ਹਿਸਾਬ ਲਾਇਆ ਤੇ ਓਥੋਂ ਵੀ ਉਸਦਾ ਧਿਆਨ ਦੂਜੇ ਪਾਸੇ ਨੂੰ ਕਰ ਦਿੱਤਾ!
ਏਨੇ ਨੂੰ ਵੇਖਿਆ ਇੱਕ ਮੰਗਤਾ ਹੱਥ ਅੱਡ ਸਾਡੇ ਵੱਲ ਵੇਖ ਰਿਹਾ ਸੀ..ਮੈਂ ਮੁੱਠ ਵਿਚ ਫੜੀ ਚੁਵਾਨੀ ਜ਼ੋਰ ਨਾਲ ਮੀਚ ਲਈ ਤੇ ਛੇਤੀ ਨਾਲ ਅੱਗੇ ਲੰਘ ਗਿਆ..!
ਮੁੜ ਕੇ ਵੇਖਿਆ..ਉਹ ਅਜੇ ਵੀ ਸਾਡੇ ਵੱਲ ਹੀ ਵੇਖ ਰਿਹਾ ਸੀ..ਮੈਂ ਡਰ ਗਿਆ ਕਿਧਰੇ ਬੋਰੀ ਵਿਚ ਪਾ ਕੇ ਲੈ ਹੀ ਨਾ ਜਾਵੇ!
ਓਥੋਂ ਬਹੁਤ ਦੂਰ ਇੱਕ ਰੁੱਖ ਦੀ ਛਾਵੇਂ ਬੈਠ ਗਏ..ਹੁਣ ਨਿੱਕਾ ਆਖ ਰਿਹਾ ਸੀ ਵੀਰੇ ਜ਼ੋਰ ਦੀ ਭੁੱਖ ਲੱਗੀ ਏ..ਕੁਝ ਖਵਾਦੇ..ਆਖਿਆ ਪਾਣੀ ਪੀ ਲਵੇ..ਸ਼ਾਮ ਹੋਣ ਵਾਲੀ ਏ..ਫਲੂਦਾ ਹੋਰ ਸਸਤਾ ਲਾ ਦੇਣਾ ਫੇਰ ਦੋ ਦੋ ਖਾਵਾਂਗੇ..ਪਰ ਉਹ ਉੱਚੀ-ਉੱਚੀ ਰੋ ਪਿਆ..ਅਖ਼ੇ ਮੈਥੋਂ ਹੁਣ ਹੋਰ ਨਹੀਂ ਜਰੀ ਜਾਂਦੀ..!
ਉਸਦੇ ਰੋਣੇ ਅੱਗੇ ਮੇਰੀਆਂ ਯੋਜਨਾਵਾਂ ਰੇਤ ਵਾਂਙ ਭੁਰਦੀਆਂ ਹੋਈਆਂ ਨਜਰ ਆਉਣ ਲੱਗੀਆਂ..!
ਏਨੇ ਨੂੰ ਪਿੱਛਿਓਂ ਕਿਸੇ ਨੇ ਹਲੂਣਿਆਂ..ਸਿਰ ਭਵਾਂ ਕੇ ਵੇਖਿਆ ਓਹੀ ਮੰਗਤਾ ਸੀ..ਮੈਂ ਡਰ ਗਿਆ..ਨਿੱਕੇ ਨੂੰ ਲੈ ਕੇ ਭੱਜਣ ਲੱਗਾ ਤਾਂ ਉਸ ਨੇ ਰੋਕ ਲਿਆ..ਅਖ਼ੇ ਡਰੋ ਨਾ ਪੁੱਤਰੋ..ਮੇਰੇ ਵੀ ਦੋ ਬੱਚੇ ਸਨ ਤੁਹਾਡੇ ਜਿੱਡੇ..ਹਾਲਾਤਾਂ ਦੀ ਭੇਂਟ ਚੜ ਗਏ..ਫੇਰ ਉਸਨੇ ਮੁੱਠ ਪੈਸਿਆਂ ਦੀ ਭਰੀ ਤੇ ਨਿੱਕੇ ਦੇ ਬੋਝੇ ਵਿਚ ਪਾ ਦਿੱਤੀ..ਤੇ ਆਪ ਵਾਹੋਦਾਹੀ ਦੂਰ ਚਲਾ ਗਿਆ..!
ਅਸੀਂ ਕਦੀ ਪੈਸਿਆਂ ਵੱਲ ਵੇਖੀਏ ਤੇ ਕਦੀ ਓਧਰ ਨੂੰ ਜਿਧਰ ਨੂੰ ਉਹ ਗਿਆ ਸੀ..!
ਫੇਰ ਅਸੀਂ ਕਿੰਨੀਆਂ ਚੀਜਾਂ ਖਾਦੀਆਂ..ਕਿੰਨੇ ਖਿਡੌਣੇ ਵੀ ਲਏ..ਹੁਣ ਨਿੱਕਾ ਬੜਾ ਹੀ ਖੁਸ਼ ਸੀ..ਕੁਲਫੀ ਖਾਂਦਾ ਵਾਰ ਵਾਰ ਪੁੱਛੀ ਜਾ ਰਿਹਾ ਸੀ..ਵੀਰੇ ਉਹ ਕੌਣ ਸੀ ਜਿਸਨੇ ਸਾਨੂੰ ਏਨੇ ਪੈਸੇ ਦਿੱਤੇ..?
ਅਖੀਰ ਆਖਣਾ ਪਿਆ ਨਿੱਕਿਆ ਉਹ ਮੰਗਤੇ ਤੋਂ ਦਾਤਾ ਬਣਿਆ ਇੱਕ ਰੱਬ ਸੀ..!
ਨਿੱਕਾ ਬੋਲ ਪਿਆ..ਵੀਰੇ ਓਹੀ ਰੱਬ ਜਿਸਨੇ ਸਾਡੇ ਮਾਂ ਬਾਪ ਨੂੰ ਦਾਤੇ ਤੋਂ ਮੰਗਤਾ ਬਣਾਇਆਂ?
ਇਸ ਵੇਰ ਉਸਦੀ ਗੱਲ ਦਾ ਜੁਆਬ ਨਾ ਦੇ ਸਕਿਆ ਕਿਓੰਕੇ ਮੇਰੀ ਇੱਕ ਹੋਰ ਰੱਬ ਨਾਲ ਬਹਿਸ ਚੱਲ ਰਹੀ ਸੀ..ਪਿੰਡ ਲਿਆਉਣ ਵਾਲੇ ਟਾਂਗੇ ਦਾ ਮਾਲਕ ਆਖ ਰਿਹਾ ਸੀ.."ਤੁਹਾਥੋਂ ਕਾਹਦੇ ਪੈਸੇ ਪੁੱਤਰੋ..ਜਾਓ ਖੇਡੋ ਮੱਲੋ..ਵੱਡੇ ਹੋਵੇਗੇ ਤਾਂ ਓਦੋਂ ਦੇ ਦਿਓ"
ਹਰਪ੍ਰੀਤ ਸਿੰਘ ਜਵੰਦਾ

Wednesday, August 4, 2021

ਭਾਰਤੀ ਹਾਕੀ ਟੀਮ ਦੀ ਕਪਤਾਨ ਏ,, ਉਸਦਾ ਨਾਮ ਏ, "ਰਾਣੀ ਰਾਮਪਾਲ"

2010 ਦੇ ਮਹਿਲਾ ਹਾਕੀ ਵਰਲਡ ਕੱਪ ਚ, ਭਾਰਤ ਦੀ 15 ਸਾਲਾਂ ਦੀ ਇੱਕ ਕੁੜੀ, ਆਪਣੀ ਅਸਾਧਾਰਨ ਖੇਡ ਨਾਲ, 7 ਗੋਲ ਕਰਕੇ , ਪੂਰੀ ਦੁਨੀਆ ਚ ਛਾ ਜਾਂਦੀ ਏ, 2013 ਵਰਲਡ ਕੱਪ ਚ ਪਲੇਅਰ ਆਫ ਦਾ ਟੂਰਨਾਮੈਂਟ ਬਣ , ਦੇਸ਼ ਲਈ ਵੱਡਾ ਨਾਮ ਬਣ ਜਾਂਦੀ ਹੈ, ਜਿਸਨੂੰ 'ਪਦਮ ਸ਼੍ਰੀ' ਵਰਗਾ ਰਾਸ਼ਟਰੀ ਅਵਾਰਡ ਮਿਲਦਾ ਏ, ਜੋ ਦੁਨੀਆ ਦੀ ਪਹਿਲੀ ਹਾਕੀ ਖਿਡਾਰਨ ਏ ਜਿਸਨੂੰ 2020 ਚ 'ਵਰਲਡ ਗੇਮਜ਼ ਏਥਲੀਟ ਆਫ ਦ ਈਅਰ' ਚੁਣਿਆ ਜਾਂਦਾ ਏ, ਭਾਰਤ ਦੇ ਖੇਡਾਂ ਚ ਸਭ ਤੋਂ ਵੱਡੇ ਸਨਮਾਨ 'ਖੇਲ ਰਤਨ' ਨਾਲ ਸਨਮਾਨਿਤ ਹੋ , ਜੋ ਇਸ ਸਮੇਂ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੀ, ਭਾਰਤੀ ਹਾਕੀ ਟੀਮ ਦੀ ਕਪਤਾਨ ਏ,, ਉਸਦਾ ਨਾਮ ਏ, "ਰਾਣੀ ਰਾਮਪਾਲ" !! 'ਹਰਿਆਣਾ', ਭਾਰਤ ਦਾ ਧੱਕੜ ਪ੍ਰਾਂਤ , ਜਿੱਥੇ ਕੁੜੀਆਂ ਲਈ ਕੁੱਝ ਵਿਸ਼ੇਸ਼, ਸੰਕੀਰਣ ਤੇ ਬੇਲੋੜੀਆਂ ਪਾਬੰਦੀਆਂ, ਆਮ ਸਭਿਆਚਾਰ ਦਾ ਹਿੱਸਾ ਹਨ, ਉਥੋਂ ਦੇ ਸ਼ਾਹਬਾਦ ਮਰਕੰਡਾ ਵਿੱਚ ਝੌਂਪੜੀ ਚ ਰਹਿਣ ਵਾਲੇ , ਇੱਕ ਖੱਚਰ ਰੇਹੜੀ ਚਲਾਉਣ ਵਾਲੇ 'ਰਾਮਪਾਲ' ਦੀ ਇਹ ਧੀ , ਪੂਰੀ ਦੁਨੀਆ ਚ ਗ੍ਰੀਨ ਟਰਫ ਤੇ, 120 ਤੋਂ ਵੱਧ ਗੋਲ ਕਰਕੇ ,130 ਕਰੋੜ ਆਬਾਦੀ ਵਾਲੇ ਦੇਸ਼ ਦੀ ਕਮਾਨ ਸੰਭਾਲੇਗੀ,, ਕੋਣ ਸੋਚ ਸਕਦਾ ਸੀ ?? 7 ਸਾਲ ਦੀ ਸੀ ,ਘਰ ਦੇ ਨਾਲ ਹੀ ਹਾਕੀ ਅਕੇਡਮੀ ਚ, ਪ੍ਰੈਕਟਿਸ ਕਰਦੀਆਂ ਕੁੜੀਆਂ ਨੂੰ ਵੇਖ, ਹਾਕੀ ਦਾ ਮੋਹ ਆ ਗਿਆ,, ਕੋਚ ਕੋਲ ਜਾਂਦੀ ਏ ਤਾਂ ਉਹ ਰਾਣੀ ਨੂੰ 'ਕੁਪੋਸ਼ਿਤ' ਆਖ ਰਿਜੈਕਟ ਕਰ ਦਿੰਦਾ ਹੈ ਪਰ ਰਾਣੀ, ਮੈਦਾਨ ਚ ਲੱਭੀ ਟੁੱਟੀ ਹੋਈ ਹਾਕੀ ਨਾਲ ਈ , ਕੋਚ ਨੂੰ ਪ੍ਰਭਾਵਿਤ ਕਰਨ ਚ ਸਫਲ ਹੋ ਜਾਂਦੀ ਏ। ਰਾਣੀ ਬੇਹੱਦ ਖੁਸ਼ਕਿਸਮਤ ਸੀ,, ਉਸਨੂੰ ਸੱਚੀ-ਮੁੱਚੀ ਦਾ ਦਰੋਣਾਚਾਰੀਆ ਮਿਲਿਆ 'ਦਰੋਣਾਚਾਰੀਆ ਅਵਾਰਡੀ' "ਸਰਦਾਰ ਬਲਦੇਵ ਸਿੰਘ "। ਬਲਦੇਵ ਸਿੰਘ ਆਪਣੇ ਬੇਹੱਦ ਸਖਤ ਸੁਭਾਅ ਲਈ, ਬਹੁਤ ਵਾਰ ਆਲੋਚਕਾਂ ਦੇ ਨਿਸ਼ਾਨੇ ਤੇ ਰਹੇ ਹਨ ਪਰ ਰਾਣੀ ਨੂੰ ਇਸ ਮੁਕਾਮ ਤੱਕ ਧੱਕ ਲਿਆਉਣ ਚ ਬਲਦੇਵ ਸਿੰਘ ਦਾ ਵੱਡਾ ਯੋਗਦਾਨ ਏ। ਪਿਓ ਦੀ ਰੋਜ਼ਾਨਾ ਆਮਦਨ 100 ਰੁਪਈਆ ਤੇ ਰਾਣੀ ਨੂੰ ਇੱਕ ਦਿਨ ਪ੍ਰੈਕਟਿਸ ਚ ਲੇਟ ਹੋਣ ਤੇ ਬਲਦੇਵ ਸਿੰਘ ਨੇ ਜੁਰਮਾਨਾ ਕਰਤਾ 200 ਰੁਪਏ,, ਰਾਣੀ ਅਗਲੇ ਦਿਨ 100 ਰੁਪਏ ਹੀ ਲਿਜਾ ਕੇ, ਬਲਦੇਵ ਸਿੰਘ ਨੂੰ ਦੁਖੀ ਮਨ ਨਾਲ ਜੁਰਮਾਨਾ ਭਰਦੀ ਏ ਪਰ ਰਾਣੀ ਦੇ ਅਸਲ ਹਾਲਾਤਾਂ ਦਾ ਜਾਣੂ ਬਲਦੇਵ ਸਿੰਘ, ਸ਼ਾਮ ਨੂੰ ਭਾਵੁਕ ਹੋ ਕੇ ਰਾਣੀ ਨੂੰ 200 ਰੁਪਏ ਮੋੜਦਾ ਕਹਿੰਦਾ," ਬਸ, ਬੇਟਾ ਹੁਣ ਤੂੰ, ਚਿੰਤਾ ਨੀ ਕਰਨੀ ,, ਤੂੰ ਇਕ ਦਿਨ ਦੇਸ਼ ਲਈ ਖੇਡਣਾ ਹੈ " ਬਲਦੇਵ ਸਿੰਘ ਨੇ ਸਿਰਫ ਕਿਹਾ ਹੀ ਨਹੀਂ, ਕੀਤਾ ਵੀ,, ਰਾਣੀ ਦੀ ਕੋਚਿੰਗ ਦੇ ਨਾਲ-ਨਾਲ, ਮਹਿੰਗੇ ਖੇਡ ਸਮਾਨ ਦਾ ਪ੍ਰਬੰਧ ਆਪ ਕੀਤਾ, ਆਪਣੇ ਘਰ ਚੰਡੀਗੜ੍ਹ ਰਾਣੀ ਨੂੰ ਰੱਖਿਆ ਜਿੱਥੇ ਪੂਰੇ ਖਾਣ ਪੀਣ ਦਾ ਖਿਆਲ ਰੱਖਿਆ ਬਲਦੇਵ ਸਿੰਘ ਦੀ ਪਤਨੀ ਨੇ । ਰਾਣੀ ਦੇ ਘਰਦਿਆਂ ਨੇ ਪਹਿਲਾਂ ਜਦੋਂ ਵੇਖਿਆ ਕਿ ਕੁੜੀਆਂ ਸਕਰਟ ਪਾ ਕੇ ਹਾਕੀ ਖੇਡਦੀਆਂ ਨੇ ਤਾਂ ਉਹਨਾਂ ਰਾਣੀ ਨੂੰ ਸਖਤੀ ਨਾਲ ਰੋਕ ਦਿੱਤਾ ਪਰ ਰਾਣੀ ਦੀ ਸਿਰੜ ਵੇਖੋ,, ਮਾਂ ਦੀ ਧੀ ਦੋ ਸਾਲ ਤੱਕ ਸਲਵਾਰ-ਕੁੱੜਤੇ ਚ ਈ ਹਾਕੀ ਖੇਡਦੀ ਰਹੀ,ਪੈਸੇ ਨਾਂ ਹੋਣ ਕਾਰਨ ਪਾਈਆ ਦੁੱਧ ਚ ਪਾਈਆ ਪਾਣੀ ਪਾ ਕੇ ਪੀਂਦੀ ਰਹੀ, ਪਰ ਹਾਕੀ ਨਹੀਂ ਛੱਡੀ । ਕੁੜੀ ਦੀ ਮਿਹਨਤ ਨੇ ਮਾਪਿਆ ਨੂੰ ਸਮਾਜ ਦਾ ਸਾਹਮਣਾ ਕਰਨ ਦੀ ਹਿੰਮਤ ਦਿੱਤੀ ਤੇ ਰਾਮਪਾਲ ਨੇ ਹਰ ਹਾਲ ਚ ਕੁੜੀ ਦਾ ਸਾਥ ਨਿਭਾਉਣ ਦਾ ਫੈਸਲਾ ਲੈ ਲਿਆ, ਰਾਮਪਾਲ ਨੇ ਅਖੌਤੀ ਰੂੜੀਆਂ ਨੂੰ ਦਰਕਿਨਾਰ ਕਰਦੇ, ਰਾਣੀ ਨੂੰ ਹਾਕੀ ਦੇ ਖੁੱਲੇ ਅਸਮਾਨ ਚ ਉਡੱਣ ਦੀ ਪੂਰੀ ਖੁੱਲ੍ਹ ਦਿੱਤੀ ਤਾਂ ਰਾਣੀ ਨੇ ਪਿਓ ਦੇ ਸਾਰੇ ਸੁਪਨੇ ਪੂਰੇ ਕਰ ਦਿੱਤੇ, ਤੇ ਪਿਤਾ ਦੇ ਸਨਮਾਨ ਚ ਆਪਣੇ ਨਾਮ ਦੇ ਨਾਲ "ਰਾਮਪਾਲ" ਪੱਕਾ ਹੀ ਲਾ ਲਿਆ । ਰਾਣੀ ਦਾ ਇੱਕ ਭਰਾ ਲੱਕੜ ਦਾ ਮਿਸਤਰੀ ਏ ਤੇ ਦੂਜਾ ਕਿਸੇ ਦੀ ਦੁਕਾਨ ਤੇ ਕੰਮ ਕਰਦਾ ਏ। ਰਾਣੀ,, ਜਿਸ ਦੇ ਪੂਰੇ ਪਰਿਵਾਰ ਕੋਲ, ਕੁਝ ਸਾਲ ਪਹਿਲਾਂ ਹਾਕੀ ਦੀ ਕਿਟ ਖਰੀਦਣ ਜੋਗੇ ਪੈਸੇ ਵੀ ਨਹੀਂ ਸੀ ,ਉਸੇ ਰਾਣੀ ਨੇ ਪਿਛੇ ਜਿਹੇ, ਆਪਣਾ ਖੁੱਦ ਦਾ ਘਰ ਸ਼ਾਹਬਾਦ ਚ ਖਰੀਦਣ ਦਾ ਸੁਪਨਾ ਪੂਰਾ ਕਰ ਪਰਿਵਾਰ ਨੂੰ ਤੋਹਫਾ ਦਿੱਤਾ ਏ। "ਰਾਣੀ ",, ਦੀ ਕਹਾਣੀ, ਸਾਡੇ ਹਰੇਕ ਘਰ ਤੀਕ ਪੁੱਜਣੀ ਚਾਹੀਦੀ ਹੈ ਤਾਂ ਜੋ, ਸਾਡੀ ਹਰ ਧੀ,"ਰਾਣੀ" ਬਣੇ। ਅਸ਼ੋਕ ਸੋਨੀ।

Saturday, March 6, 2021

ਘਰ ਦੀ ਲਲਕ

                    ਕਹਾਣੀ ਅਤੇ ਇਸਦੇ ਲੇਖਕ ਬਾਰੇ
 ਇਹ ਆਪਣੇ ਆਪ ਵਿੱਚ ਇੱਕ ਜ਼ਿਕਰਯੋਗ ਗੱਲ ਹੈ ਕਿ ਉੱਨੀਵੀਂ ਸਦੀ ਦੇ ਜਿਨ੍ਹਾਂ ਮਹਾਨ ਰੂਸੀ ਲੇਖਕਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਆਪਣੇ ਦੇਸ਼ ਦੇ ਆਮ ਲੋਕਾਂ ਨੂੰ ਅਗਿਆਨ ਅਤੇ ਜ਼ੁਲਮ ਅੱਤਿਆਚਾਰ ਦੇ ਹਨੇਰੇ ਵਿੱਚੋਂ ਬਾਹਰ ਕੱਢ ਕੇ ਰੌਸ਼ਨੀ ਦੀ ਦੁਨੀਆਂ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਆਮ ਤੌਰ ਤੇ ਉਹਨਾਂ ਨੇ ਬਚਿਆਂ ਬਾਰੇ ਲਿਖਿਆ ਹੈ।ਇਹ ਸੁਭਾਵਿਕ ਵੀ ਹੈ, ਕਿਉਂਕਿ ਜੋ ਮਹਾਂਪੁਰਸ਼ ਆਪਣੇ ਦੇਸ਼ ਅਤੇ ਸਮੁੱਚੀ ਮਨੁੱਖਤਾ ਦੇ ਭਵਿੱਖ ਨੂੰ ਲੈ ਕੇ ਚਿੰਤਤ ਸਨ , ਉਹ ਬੱਚਿਆਂ ਬਾਰੇ ਵੀ ਸੋਚਦੇ ਹਨ ਕਿਉਂਕਿ ਭਵਿੱਖ ਬੱਚਿਆਂ ਦਾ ਹੀ ਹੁੰਦਾ ਹੈ । ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਉੱਨੀਵੀਂ ਸਦੀ ਦੇ ਰੂਸੀ ਲੇਖਕ ਜਦੋਂ ਵੀ ਬੱਚਿਆਂ ਬਾਰੇ ਲਿਖਦੇ ਹਨ ਤਾਂ ਉਹ ਆਮ ਤੌਰ ' ਤੇ ਸਦਾ ਹੀ ਬੱਚਿਆਂ ਦੇ ਦੁੱਖਾਂ ਦੀ ਗੱਲ ਕਰਦੇ ਹਨ । ਜੇ ਉਸ ਸਮੇਂ ਦੇ ਰੂਸੀ ਸਮਾਜ ਨੂੰ ਦੇਖੀਏ ਤਾਂ ਇਹ ਇੱਕਦਮ ਸੁਭਾਵਿਕ ਲਗਦਾ ਹੈ । ਰੂਸ ਵਿੱਚ ਉੱਨੀਵੀਂ ਸਦੀ ਲੋਕਾਂ ਦੀ ਕੰਗਾਲੀ ਅਤੇ ਦੁੱਖਾਂ ਦਾ ਯੁਗ ਸੀ । 1861 ਤੱਕ ਦੇਸ਼ ਵਿੱਚ ਭੂ - ਗੁਲਾਮ ਪ੍ਰਥਾ ਸੀ । ਇਸ ਅਨੁਸਾਰ ਕਿਸੇ ਵੀ ਜ਼ਿਮੀਂਦਾਰ ਦੀ ਜ਼ਮੀਨ ' ਤੇ ਜੋ ਕਿਸਾਨ ਰਹਿੰਦਾ ਸੀ , ਉਹ ਉਸਦਾ ਦਾਸ ਹੁੰਦਾ ਸੀ । ਜ਼ਿਮੀਂਦਾਰ ਉਹਨਾਂ ਨੂੰ ਖਰੀਦ - ਵੇਚ ਸਕਦਾ ਸੀ ਅਤੇ ਕੜੇ ਮਾਰ - ਮਾਰ ਕੇ ਉਹਨਾਂ ਦੀ ਜਾਨ ਲੈਣ ' ਤੇ ਵੀ ਉਹ ਕਿਸੇ ਸਜ਼ਾ ਦਾ ਹੱਕਦਾਰ ਨਹੀਂ ਸੀ ਹੁੰਦਾ । 1861 ਵਿੱਚ ਭੂ ਗੁਲਾਮ ਪ੍ਰਥਾ ਖਤਮ ਹੋਣ ਤੋਂ ਬਾਅਦ ਵੀ ਆਮ ਲੋਕਾਂ ਦੇ ਜੀਵਨ ਵਿੱਚ ਕੋਈ ਬਦਲਾਅ ਨਹੀਂ ਆਇਆ । ਗ਼ਰੀਬ ਪਹਿਲਾਂ ਦੀ ਤਰ੍ਹਾਂ ਹੀ ਭੁੱਖ , ਹੱਡ - ਭੰਨਵੀਂ ਮਿਹਨਤ ਅਤੇ ਅਮੀਰਾਂ ਦੇ ਜ਼ੁਲਮ ਦਾ ਸ਼ਿਕਾਰ ਸਨ । ਬੱਚਿਆਂ ਦੀ ਹਾਲਤ ਉਦੋਂ ਵਿਸ਼ੇਸ਼ ਰੂਪ ਵਿੱਚ ਤਰਸਯੋਗ ਸੀ । ਅਕਾਲ , ਭੁੱਖਮਰੀ ਵਿੱਚ ਮੌਤ ਅਤੇ ਕਾਲੇ ਪਾਣੀ ਦੀ ਸਜ਼ਾ ਦੇ ਚਲਦੇ ਸੜਕਾਂ ' ਤੇ ਬੇਘਰ , ਯਤੀਮ ਬੱਚਿਆਂ ਦੀ ਭਰਮਾਰ ਸੀ । ਗ਼ਰੀਬ ਘਰਾਂ ਵਿੱਚ ਬੱਚੇ ਛੋਟੀ ਉਮਰ ਵਿੱਚ ਹੀ ਦੋ ਡੰਗ ਦੀ ਰੋਟੀ ਕਮਾਉਣ ਲਈ ਹੱਡ - ਭੰਨਵੀਂ ਮਿਹਨਤ ਕਰਦੇ ਸਨ ਅਤੇ ਜ਼ਿਆਦਾਤਰ ਉਮਰੋਂ ਪਹਿਲਾਂ ਹੀ ਮੌਤ ਦਾ ਸ਼ਿਕਾਰ ਬਣਦੇ ਰਹਿੰਦੇ।ਇੱਥੋਂ ਤੱਕ ਕਿ ਅਮੀਰ ਘਰਾਂ ਦੇ ਬੱਚੇ ਵੀ , ਜਿਹਨਾਂ ਨੂੰ ਕਿਸੇ ਗੱਲ ਦੀ ਤੰਗੀ ਨਹੀਂ ਸੀ , ਅਤੇ ਜਿਹਨਾਂ ਨੂੰ ਪੜ੍ਹਨ - ਲਿਖਣ ਦੇ ਮੌਕੇ ਪ੍ਰਾਪਤ ਸਨ , ਉਹ ਵੀ ਜੀਵਨ ਦੀ ਸੱਚੀ ਖੁਸ਼ੀ ਅਤੇ ਅਜ਼ਾਦੀ ਤੋਂ ਵਿਹੂਣੇ ਸਨ । ਅਜਿਹੇ ਸਮਾਜ ਵਿੱਚ ਬੱਚਿਆਂ ਦੇ ਜੀਵਨ ਦੇ ਦੁੱਖਾਂ ਦਾ ਕਹਾਣੀਆਂ ਵਿੱਚ ਵਧਰ ਜਗ੍ਹਾ ਘੇਰਨਾ ਸੁਭਾਵਿਕ ਹੀ ਸੀ । ਪਰ ਮੱਹਤਵਪੂਰਨ ਗੱਲ ਇਹ ਹੈ ਕਿ ਅਜਿਹੇ ਜ਼ਿਆਦਾਤਰ ਲੇਖਕਾਂ ਨੇ ਅਸਹਿ ਦਰਦਭਰੇ ਜੀਵਨ ਦੇ ਹਨੇਰਮਈ ਪੱਖਾਂ ਦੇ ਦਿਲ ਟੁੰਬਵੇਂ ਚਿੱਤਰਣ ਦੇ ਨਾਲ ਹੀ ਉਸਦੇ ਰੌਸ਼ਨ ਪੱਖਾਂ ਨੂੰ ਵੀ ਦਿਖਾਇਆ ਹੈ । ਆਮ ਤੌਰ ' ਤੇ ਅਕੇਵੇਂ ਭਰੇ ਜੀਵਨ , ਅਨਿਆਂ ਅਤੇ ਦੁੱਖਾਂ ਦੇ ਪਹਾੜਾਂ ਵਿੱਚੋਂ ਭਲਾਈ ਅਤੇ ਸੱਚ ਦੇ ਸੋਮੇ ਵੀ ਇਹਨਾਂ ਕਹਾਣੀਆਂ ਵਿੱਚ ਫੁੱਟਦੇ ਹੋਏ ਦਿਸਦੇ ਹਨ । ਨਿਕੋਲਾਈ ਤੇਲਸ਼ੇਵ ਦੀ ਪੇਸ਼ ਕੀਤੀ ਜਾ ਰਹੀ ਕਹਾਣੀ “ ਘਰ ਦੀ ਲਲਕ ਵੀ ਅਜਿਹੀ ਹੀ ਕਹਾਣੀ ਹੈ । ਨਿਕੋਲਾਈ ਤੇਲਸ਼ੇਵ ਦਾ ਜਨਮ 1867 ਵਿੱਚ ਹੋਇਆ ਸੀ , ਭਾਵ ਰੂਸ ਵਿੱਚ ਭੂ - ਦਾਸ ਪ੍ਰਥਾ ਨੂੰ ਖਤਮ

  3 ! ਘਰ ਦੀ ਲਾਲਕ

Sunday, November 8, 2020

♠️ ਮਾਨਸਾ ਜ਼ਿਲ੍ਹਾ ♠️




♥️ ਮਾਨਸਾ ਜ਼ਿਲ੍ਹਾ ਪੰਜਾਬ, ਭਾਰਤ ਦਾ ਇੱਕ ਜ਼ਿਲ੍ਹਾ ਹੈ। ਮਾਨਸਾ ਜ਼ਿਲ੍ਹਾ ਬਠਿੰਡਾ, ਸੰਗਰੂਰ, ਰਤੀਆ, ਸਿਰਸਾ (ਹਰਿਆਣਾ) ਦੇ ਵਿਚਕਾਰ ਸਥਿਤ ਹੈ। 1992 ਵਿੱਚ ਬਠਿੰਡਾ ਜ਼ਿਲ੍ਹਾ ਨਾਲੋਂ ਅਲੱਗ ਹੋ ਕੇ ਜ਼ਿਲ੍ਹਾ ਬਣਨ ਉਪਰੰਤ ਹੁਣ ਇਸ ਵਿੱਚ ਬੁਢਲਾਡਾ ਤੇ ਸਰਦੂਲਗੜ੍ਹ ਉੱਪ-ਬਲਾਕ ਹੋਂਦ ਵਿੱਚ ਆਏ। ਜ਼ਿਲ੍ਹੇ ਦੇ ਮੁੱਖ ਸ਼ਹਿਰ ਮਾਨਸਾ, ਬੁਢਲਾਡਾ, ਭੀਖੀ, ਬਰੇਟਾ, ਸਰਦੂਲਗੜ੍ਹ, ਬੋਹਾ ਅਤੇ ਝੁਨੀਰ ਹਨ ਅਤੇ ਜ਼ਿਲ੍ਹੇ ਦੇ ਕੁੱਲ 242 ਪਿੰਡ ਹਨ। 1992 ਵਿੱਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹਕੂਮਤ ਨੇ ਮਾਨਸਾ ਨੂੰ ਬਠਿੰਡੇ ਨਾਲੋਂ ਅਲੱਗ ਕਰ ਕੇ ਜ਼ਿਲ੍ਹਾ ਬਣਾਇਆ ਸੀ।

🕠 ਟਾਈਮ ਜ਼ੋਨ 🕠
ਭਾਰਤੀ ਮਿਆਰੀ ਸਮਾਂ (UTC+5:30)

🌀 ISO 3166 ਕੋਡ

🚍 ਵਾਹਨ ਰਜਿਸਟ੍ਰੇਸ਼ਨ ਪਲੇਟ 🚍
       PB-31

👧 ਔਰਤ-ਮਰਦ ਅਨੁਪਾਤ 👦
         1000/880 ♂/♀

✍️ ਸ਼ਾਖ਼ਰਤਾ ✍️
        63%

🎴 ਵੈੱਬਸਾਈਟ 🎴

🀄 ਇਤਿਹਾਸ 🀄
ਇਤਿਹਾਸਿਕ ਤੌਰ ’ਤੇ ਜੇ ਨਜ਼ਰ ਮਾਰੀਏ ਤਾਂ ਮਾਨਸਾ ਸ਼ਹਿਰ 1️⃣8️⃣8️⃣8️⃣ ਦੇ ਕਰੀਬ ਹੋਂਦ ਵਿੱਚ ਆਇਆ ਸੀ। ਬਜ਼ੁਰਗਾਂ ਦੇ ਕਥਨ ਅਨੁਸਾਰ ਖਿਆਲਾ ਪਿੰਡ ਦੇ ਨਜ਼ਦੀਕ ਇੱਕ ਫਕੀਰ (ਮਾਣਾਂ) ਇੱਕ ਝੂੰਬੀ ਵਿੱਚ ਰਿਹਾ ਕਰਦਾ ਸੀ। ਖਿਆਲਾ ਪਿੰਡ ਦੇ ਵਾਸੀ ਉਸ ਦੀ ਸੇਵਾ ਕਰਦੇ ਸਨ। ਕੁਝ ਸਮੇਂ ਬਾਅਦ ਤਿੰਨ-ਚਾਰ ਘਰ ਮਾਨਸ਼ਾਹੀਆਂ ਦੇ ਵੀ ਇਥੇ ਆ ਵਸੇ ਅਤੇ ਇਸ ਦਾ ਨਾਂ ਉਸ ਫ਼ਕੀਰ ਦੇ ਨਾਂ ’ਤੇ ਮਾਨਸਾ ਪੈ ਗਿਆ, ਜਿਸ ਨੂੰ ਅੱਜ ਵੀ ਲੋਕ ਛੋਟੀ ਮਾਨਸਾ ਆਖਦੇ ਹਨ। ਸਮਾਂ ਬੀਤਣ ਉਤੇ 1️⃣9️⃣0️⃣2️⃣ ਵਿੱਚ ਇੱਥੇ 🎫 ਰੇਲਵੇ ਲਾਈਨ 🛤️ ਵਿਛਾਈ ਗਈ ਅਤੇ 🛤️ ਸਟੇਸ਼ਨ ਬਣਨ ਨਾਲ ਲੋਕਾਂ ਦਾ ਰੁਝਾਨ ਰੇਲਵੇ ਲਾਈਨ ਦੇ ਨਾਲ-ਨਾਲ ਵਸੋਂ ਵਿੱਚ ਵਾਧਾ ਹੁੰਦਾ ਗਿਆ ਅਤੇ ਮਾਨਸਾ ਸ਼ਹਿਰ ਹੋਂਦ ਵਿੱਚ ਆਇਆ। ਸਨਅਤੀ ਤੌਰ ’ਤੇ ਸਮੁੱਚਾ ਮਾਨਸਾ ਜ਼ਿਲ੍ਹਾ ਵਿੱਚ ਕੋਈ ਛੋਟੀ ਜਾਂ ਵੱਡੇ ਪੱਧਰ ਦੀ ਸਰਕਾਰੀ ਸਨਅਤ ਇਸ ਜ਼ਿਲ੍ਹੇ ਵਿੱਚ ਨਹੀਂ ਹੈ।

🚧 ਬਣਤਰ 🚧
ਨਵਾਂ ਬਣਿਆ ਮਾਨਸਾ ਜ਼ਿਲ੍ਹਾ ਪੁਰਾਣੇ ਸਮੇਂ 2️⃣4️⃣9️⃣ ਪਿੰਡਾਂ, 6️⃣ ਥਾਣਿਆਂ ਅਤੇ 2️⃣ ਸਬ-ਤਹਿਸੀਲਾਂ ਨਾਲ ਸਬੰਧਤ ਮਾਨਸਾ ਸਬ-ਡਿਵੀਜ਼ਨ ਹੁੰਦਾ ਸੀ। ਆਜ਼ਾਦੀ ਤੋਂ ਪਹਿਲਾਂ ਇਹ ਸਬ-ਡਿਵੀਜ਼ਨ ਵਧੇਰੇ ਕਰ ਕੇ ਰਿਆਸਤ ਪਟਿਆਲਾ ਦੇ ਜ਼ਿਲ੍ਹਾ ਬਰਨਾਲਾ ਦਾ ਹਿੱਸਾ ਸੀ। ਪੁਰਾਣੇ ਸਾਂਝੇ ਪੰਜਾਬ ਦੇ ਜ਼ਿਲ੍ਹਾ ਹਿਸਾਰ ਦੀ ਤਹਿਸੀਲ ਫ਼ਤਿਹਾਬਾਦ, ਸਬ-ਤਹਿਸੀਲ ਢੁੰਗਾਨਾ ਦੇ ਬਾਹਰੇ ਨਾਲ ਜਾਣੇ ਜਾਂਦੇ ਬੁਢਲਾਡਾ ਥਾਣੇ ਦੇ 1️⃣2️⃣ ਪਿੰਡ ਵੀ ਸ਼ਾਮਲ ਹਨ। ਇਨ੍ਹਾਂ ਦੋ ਸਬ-ਤਹਿਸੀਲਾਂ ਤੋਂ ਇਲਾਵਾ ਭੀਖੀ ਅਤੇ ਬਰੇਟਾ ਵੀ ਤਹਿਸੀਲਾਂ ਹੋਇਆ ਕਰਦੀਆਂ ਸਨ। ਭੀਖੀ ਕਿਸੇ ਸਮੇਂ ਚਹਿਲਾਂ ਦੇ ਰਾਜੇ ਦੀ ਰਾਜਧਾਨੀ ਵੀ ਸੀ। ਇੱਥੇ 4️⃣0️⃣ ਤੋਂ ਵੱਧ ਪਿੰਡ ਚਹਿਲਾਂ ਦੇ ਹੋਣ ਕਰ ਕੇ ਅਜੇ ਵੀ ਇਸ ਨੂੰ ਚਹਿਲਾਂ ਦਾ ਝਲੇਗ ਕਿਹਾ ਜਾਂਦਾ ਹੈ। ਇਨ੍ਹਾਂ ਦਾ ਵਡੇਰਾ ਬਾਬਾ ਜੋਗੀ ਪੀਰ ਕਿਸੇ ਸਮੇਂ ਕੋਇਆ ਬਹਾਵਲਪੁਰ ਦੇ ਰਸਤੇ ਆਏ ਇਰਾਨੀ ਧਾੜਵੀਆਂ ਨਾਲ ਲੜਦਿਆਂ ਇੱਥੇ ਹੀ ਸ਼ਹੀਦ ਹੋ ਗਿਆ ਸੀ। ਉਸ ਦੀ ਯਾਦਗਾਰ ਰੱਲਾ ਵਿੱਚ ਬਣੀ ਹੋਈ ਹੈ। ਗੋਤਾਂ ਵਿੱਚ ਦੂਜਾ ਨੰਬਰ ਮਾਨਾਂ, ਤੀਜਾ ਸਿੱਧੂਆਂ, ਚੌਥਾ ਗਿੱਲਾਂ, ਫਿਰ ਦਲਿਓ, ਚੌਹਾਨ, ਧਾਲੀਵਾਲ, ਢਿੱਲੋਂ ਆਦਿ ਦਾ ਆਉਂਦਾ ਹੈ। ਪਰ ਘੱਗਰ ਉਤੇ ਵਾਸਾ ਸ਼ੁਰੂ ਤੋਂ ਹੀ ਦੰਦੀਵਾਲਾਂ ਦਾ ਆਉਂਦਾ ਹੈ। ਇਸ ਤੋਂ ਇਲਾਵਾ ਘੱਗਰ ਤੋਂ ਪਾਰ ਦਾ ਇਲਾਕਾ-ਹਿੰਦੂ ਬਾਗੜੀਆਂ ਦਾ ਵੀ ਹੈ। ਪੁਰਾਣੇ ਸਮੇਂ ਵਿੱਚ ਇਥੇ ਸਿੰਚਾਈ ਕੇਵਲ ਕੋਟਲਾ ਅਤੇ ਘੱਗਰ ਸਾਖ ਦੀਆਂ ਨਹਿਰਾਂ ਅਤੇ ਰਜਵਾਹਿਆਂ ਤੋਂ ਹੁੰਦੀ ਸੀ।

🔥 ਸੰਘਰਸ਼ਾਂ ਦਾ ਜੀਵਨ 🔥
ਮਾਨਸਾ ਜ਼ਿਲ੍ਹੇ ਦੇ ਵਸਨੀਕਾਂ ਨੇ ਲੰਬਾ ਸਮਾਂ ਲੋਕ-ਪੱਖੀ ਸੰਘਰਸ਼ਾਂ ਵਿੱਚ ਬਿਤਾਇਆ ਹੈ। ਪਹਿਲਾਂ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਲਗਾਤਾਰ ਲੜਨਾ ਪਿਆ ਤੇ ਫਿਰ ਮੁਜ਼ਾਰਿਆਂ ਨੂੰ ਆਪਣੇ ਹੱਕ ਲੈਣ ਲਈ ਰਜਵਾੜਾਸ਼ਾਹੀ ਖ਼ਿਲਾਫ਼ ਜੂਝਣਾ ਪਿਆ। ਨਕਸਲੀ ਲਹਿਰ ਦੌਰਾਨ ਵੀ ਲੋਕਾਂ ਦਾ ਵਿਕਾਸ ਵੱਲ ਧਿਆਨ ਨਹੀਂ ਗਿਆ। ਮਾਨਸਾ ਜ਼ਿਲ੍ਹੇ ਨੂੰ ਲੋਕ ਲਹਿਰਾਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਇਥੋਂ ਦੀਆਂ ਲੋਕ ਲਹਿਰਾਂ ਤੋਂ ਪ੍ਰਭਾਵਤ ਹੋ ਕੇ ਲੇਖਕਾਂ ਤੇ ਬੁੱਧੀਜੀਵੀਆਂ ਨੇ ਬਹੁਤ ਕੁਝ ਲਿਖਿਆ ਹੈ। ਪ੍ਰਸਿੱਧ ਨਾਟਕਕਾਰ ਹਰਚਰਨ ਸਿੰਘ ਦਾ ਲਿਖਿਆ ਨਾਟਕ ‘ਰੱਤਾ ਸਾਲੂ’ ਵੀ ਮਾਨਸਾ ਇਲਾਕੇ ਵਿੱਚ ਚੱਲੀ ਮੁਜ਼ਾਰਾ ਲਹਿਰ ਤੋਂ ਪ੍ਰਭਾਵਤ ਹੋ ਕੇ ਲਿਖਿਆ ਗਿਆ ਹੈ। ਇਸ ਸ਼ਹਿਰ ਨੇ ਪੰਜਾਬ ਵਿੱਚ ਸਭ ਤੋਂ ਵੱਧ ਲਿਖਾਰੀ, ਨਾਟਕਕਾਰ, ਪੱਤਰਕਾਰ, ਕਲਾਕਾਰ, ਕਵੀ ਅਤੇ ਬੁੱਧੀਜੀਵੀ ਪੈਦਾ ਕੀਤੇ ਹਨ।

🚸 ਸਿੱਖਿਆ ਖੇਤਰ 🚸
ਜ਼ਿਲ੍ਹੇ ਵਿੱਚ ਸਿੱਖਿਆ ਲਈ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਹੈ, ਜੋ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਧੀਨ ਆਉਂਦਾ ਹੈ। ਦੋ ਕਾਲਜ ਕੁੜੀਆਂ ਲਈ ਹਨ। ਇਸ ਤੋਂ ਇਲਾਵਾ ਕਾਫ਼ੀ ਗਿਣਤੀ ਵਿੱਚ ਸਕੂਲ ਹਨ। ਮਾਤਾ ਸੁੰਦਰੀ ਗਰਲਜ ਯੂਨੀਵਰਸਿਟੀ ਮਾਨਸਾ ਨਵੀਂ ਕਚਹਿਰੀ ਰੋਡ ਦੇ ਸਥਿਤ ਹੈ।

🚸 ITI Mansa
Mansa Scissors Near Mansa Barnala Road Mansa 151505
Phone: 01652-227788

🚸 Guru Nanak College Budhlada
Jakhal Road Budhlada
Phone: 01652-253146

🚸 Nehru Memorial Government College
Sirsa Road Mansa
Email: nmgcmansa786 [at] gmail [dot] com
Phone: 01652-232074

🚸 Mata Sundari Girls College
Guru Arjan Dev Nagar Mansa 151505
Phone: 01652-227111

🚸 Government ITI Budhlada
Bhikhi Road, Budhlada, Mansa 151502
Phone: 01652253040

🚸 Sardar Balraj Singh Bhunder Memorial University College Sardulgarh
Near Court Complex Sardulgarh District Mansa 151507

☪️🕉️ ਮਾਨਸਾ ਜ਼ਿਲ੍ਹੇ ਵਿੱਚ ਧਰਮ ✡️✝️

ਸਿੱਖ ਧਰਮ 
  77.75%

🔱 ਹਿੰਦੂ ਧਰਮ 
  20.34%

☪️ ਇਸਲਾਮ 
  1.35%

🕎 ਹੋਰ 
  0.57%

🔰 ਜ਼ਿਲ੍ਹਾ ਮਾਨਸਾ ਦੇ ਪਿੰਡਾਂ ਦੀ ਸੂਚੀ 🔰

〽️ 1️⃣ ਭੀਖੀ 
ਅਕਲੀਆ • ਅਲੀਸ਼ੇਰ ਕਲਾਂ • ਅਲੀਸ਼ੇਰ ਖੁਰਦ • ਅਨੂਪਗੜ • ਅਤਲਾ ਕਲਾਂ • ਅਤਲਾ ਖੁਰਦ • ਬੱਪੀਆਣਾ • ਭੁਪਾਲ • ਬੀਰ ਖੁਰਦ • ਬੁਰਜ ਝੱਬਰ • ਢੈਪਈ • ਧਲੈਵਾ • ਗੁੜਥੜੀ • ਹੀਰੋ ਕਲਾਂ • ਹੋਡਲਾ ਕਲਾਂ • ਜੱਸੜਵਾਲਾ • ਜੋਗਾ • ਖੀਵਾ ਦਿਆਲੂ ਵਾਲਾ • ਖੀਵਾ ਕਲਾਂ • ਖੀਵਾ ਖੁਰਦ • ਕਿਸ਼ਨਗੜ ਫਰਮਾਹੀ • ਕੋਟੜਾ • ਮਾਖਾ ਚਹਿਲਾਂ • ਮੱਤੀ • ਮੌਜੋ ਕਲਾਂ • ਮੌਜੋ ਖੁਰਦ • ਮੋਹਰ ਸਿੰਘ ਵਾਲਾ • ਮੂਲਾ ਸਿਘ ਵਾਲਾ • ਫਫੜੇ ਭਾਈਕੇ • ਰੱਲਾ • ਰੜ • ਸਮਾਉ •

🔆 2️⃣ ਬੁਢਲਾਡਾ 
ਅਚਾਨਕ • ਅਹਿਮਦ ਪੁਰ • ਅਕਬਰਪੁਰ ਖੁਡਾਲ • ਅੱਕਾਵਾਲੀ • ਆਲਮਪੁਰਬੋਦਲਾ • ਆਲਮਪੁਰ ਮੰਦਰਾ • ਅੰਡਿਆਂਵਾਲੀ • ਬੱਛੋਆਣਾ • ਬਹਾਦਰਪੁਰ • ਬਖਸ਼ੀਵਾਲਾ • ਬਰੇ • ਭਾਦੜਾ • ਭਖੜਿਆਲ • ਭਾਵਾ • ਬੁਢਲਾਡਾ ਪਿੰਡ • ਬੀਰੇਵਾਲਾ ਡੋਗਰ • ਬੀਰੋਕੇ ਕਲਾਂ • ਬੀਰੋਕੇ ਖੁਰਦ • ਬੋਹਾ • ਬੋੜਾਵਾਲ • ਚੱਕ ਭਾਈਕੇ • ਚੱਕ ਅਲੀਸ਼ੇਰ • ਦਰੀਆਪੁਰ • ਦਾਤੇਵਾਸ • ਧਰਮਪੁਰਾ • ਦਿਆਲ ਪੁਰਾ • ਦੋਦੜਾ • ਫਰੀਦਕੇ • ਗਾਮੀਵਾਲਾ • ਗੰਡੂ ਕਲਾਂ • ਗੰਡੂ ਖੁਰਦ • ਗੋਬਿੰਦਪੁਰਾ • ਗੋਰਖਨਾਥ • ਗੁੜੱਦੀ • ਗੁਰਨੇ ਕਲਾਂ • ਗੁਰਨੇ ਖੁਰਦ • ਹਾਕਮ ਵਾਲਾ • ਹਸਨਪੁਰ • ਹੀਰੋਖਰਦ • ਜਲਵੇੜਾ • ਜੋਈਆਂ • ਜੁਗਲਾਣ • ਕਾਹਨਗੜ • ਕਲੀਪੁਰ • ਕਣਕਵਾਲ ਚਹਿਲਾਂ • ਕਾਸਮਪੁਰ ਛੀਨਾ • ਖਤਰੀਵਾਲਾ • ਖੀਵਾ ਮੀਹਾ ਸਿੰਘ ਵਾਲਾ • ਖੁਡਾਲ ਕਲਾਂ • ਕਿਸ਼ਨਗੜ ਸੇਢਾ ਸਿੰਘ • ਕੁਲਾਣਾ • ਕੁਲਹਿਰੀ • ਕੁਲਰੀਆ • ਲੱਖੀਵਾਲਾ • ਲੱਖਮੀਰਵਾਲਾ • ਮਘਾਈਆ • ਮੱਲ ਸਿੰਘ ਵਾਲਾ • ਮਲਕੋ • ਮਲਕਪੁਰ ਭੀਮੜਾ • ਮੰਡਾਲੀ • ਮੰਡੇਰ • ਫੁਲੂਵਾਲਾ ਡੋਡ • ਫੁਲੂਵਾਲਾ ਡੋਗਰਾ • ਪਿੱਪਲੀਆ • ਰੱਲੀ • ਰਾਮਗੜ • ਰਾਮਗੜ ਸ਼ਾਰਪੁਰੀਆ • ਰਾਮਨਗਰ ਭੱਠਲ • ਰਾਮਪੁਰ ਮੰਦਰ • ਰੰਘੜਿਆਲ • ਰਿਉਂਦ ਕਲਾਂ • ਰਿਉਂਦ ਖੁਰਦ • ਸੈਦੇ ਵਾਲਾ • ਸੰਧਲੀ • ਸੰਘਰੇੜੀ • ਸਸਪਾਲੀ • ਸਤੀਕੇ • ਸ਼ੇਖਪੁਰ ਖੁਡਾਲ • ਸ਼ੇਰਖਾਂ ਵਾਲਾ • ਸਿਰਸੀਵਾਲਾ • ਟਾਹਲੀਆਂ • ਤਾਲਬਵਾਲਾ • ਟੋਡਰਪੁਰ • ਉਡਤ ਸੈਦੇ ਵਾਲਾ 

🔳 3️⃣ ਝੁਨੀਰ 
ਬਾਜੇਵਾਲਾ • ਬਨਵਾਲਾ • ਬਹਿਣੀਵਾਲ • ਭਲਾਈਕੇ • ਭੰਮੇ ਕਲਾਂ • ਭੰਮੇ ਖੁਰਦ • ਬੀਰੇ ਵਾਲਾ ਜੱਟਾਂ • ਬੁਰਜ ਭਲਾਈਕੇ • ਚਚੋਹਰ • ਚੈਨੇ ਵਾਲਾ • ਚਹਿਲਾਂ ਵਾਲਾ • ਛਾਪਿਆਂ ਵਾਲੀ • ਦਲੇਲ ਵਾਲਾ • ਦਲੀਏ ਵਾਲੀ • ਦਾਨੇਵਾਲਾ • ਦਸੋਦੀਆ • ਧਿੰਗੜ (ਜ਼ਿਲ੍ਹਾ ਮਾਨਸਾ) • ਫਤਿਹ ਪੁਰ • ਘੁੱਦੂਵਾਲ • ਗੁਰਕਣੀ • ਜੋੜਕੀਆਂ • ਝੇਰਿਆਵਾਲੀ • ਝੁਨੀਰ • ਖਿਆਲੀ ਚਹਿਲਾਵਾਲੀ • ਕੌਰਵਾਲਾ • ਕੋਟ ਧਰਮੂ • ਲਾਲਿਆਂ ਵਾਲੀ • ਮਾਖਾ • ਮਾਖੇ ਵਾਲਾ • ਮੀਆਂ (ਜ਼ਿਲ੍ਹਾ ਮਾਨਸਾ) • ਮੋਢਾ • ਮੋਫਰ • ਨੰਦਗੜ੍ਹ (ਜ਼ਿਲ੍ਹਾ ਮਾਨਸਾ) • ਪੈਰੋ • ਰਾਏਪੁਰ (ਪਿੰਡ) • ਰਾਮਾਨੰਦੀ • ਸਾਹਨੇਵਾਲੀ • ਤਲਵੰਡੀ ਅਕਲੀਆ • ਟਾਂਡੀਆ • ਉਡਤ ਭਗਤ ਰਾਮ • ਉਲਕ •

◼️ 4️⃣ ਮਾਨਸਾ 
ਮਾਨ ਅਸਪਾਲ • ਬਰਨਾਲਾ (ਪਿੰਡ) • ਭਾਈਦੇਸਾ • ਭੈਣੀ ਬਾਘਾ • ਬੁਰਜ ਧਲੈਵਾੰ • ਬੁਰਜ ਹਰੀਕੇ • ਬੁਰਜ ਰਾਠੀ • ਚਕੇਰੀਆ • ਦਲੇਲ ਸਿੰਘ ਵਾਲਾ • ਡੇਲੁਆਣਾ • ਦੁਲੋਵਾਲ • ਗਾਗੋਵਾਲ • ਗੇਹਲੇ • ਘਰਾਂਗਣਾ • ਹੀਰੇ ਵਾਲਾ • ਜਵਾਹਰਕੇ • ਕੱਲੋ • ਕਰਮਗੜ ਔਤਾਂਵਾਲੀ • ਖਾਰਾ • ਖੜਕ ਸਿੰਘ ਵਾਲਾ • ਖਿਆਲਾ ਕਲਾਂ • ਖਿਆਲਾ ਖੁਰਦ • ਖਿੱਲਣ • ਖੋਖਰ ਕਲਾਂ • ਖੋਖਰ ਖੁਰਦ • ਕੋਟ ਲੱਲੂ • ਕੋਟਲੀ ਕਲਾਂ (ਜ਼ਿਲ੍ਹਾ ਮਾਨਸਾ) • ਮਾਨਬੀਬੜੀਆਂ • ਮਲਕਪੁਰ ਖਿਆਲਾ • ਮਾਨਸਾ ਖੁਰਦ (ਜ਼ਿਲ੍ਹਾ ਮਾਨਸਾ) • ਮੌਜੀਆਂ • ਮੂਸਾ (ਪਿੰਡ) • ਨੰਗਲ ਕਲਾਂ • ਨੰਗਲ ਖੁਰਦ • ਨਰਿੰਦਰ ਪੁਰਾ • ਰਮਦਿੱਤੇ ਵਾਲਾ • ਸੱਦਾ ਸਿੰਘ ਵਾਲਾ • ਸਹਾਰਨਾ • ਤਾਮਕੋਟ • ਠੂਠਿਆਂ ਵਾਲੀ • ਉਭਾ •

5️⃣ ਸਰਦੂਲਗੜ੍ਹ 
ਆਦਮਕੇ • ਆਹਲੁਪੁਰ • ਅਲੀਕੇ • ਬਰਨ (ਪਿੰਡ) • ਭਗਵਾਨਪੁਰਾ ਹੀਗਣਾ • ਭੱਲਣਵਾੜਾ • ਭੂੰਦੜ (ਜ਼ਿਲ੍ਹਾ ਮਾਨਸਾ) • ਚੋਟੀਆਂ • ਚੁਹੜੀਆਂ • ਧਿਗਾਣਾ • ਫੱਤਾ ਮਾਲੋ ਕਾ • ਹੀਰਕੇ • ਜਗਤ ਗੜ ਬਾਂਦਰਾ • ਜਟਾਣਾ ਕਲਾੰ • ਜਟਾਣਾ ਖੁਰਦ • ਝੰਡਾ ਕਲਾਂ • ਝੰਡਾ ਖੁਰਦ • ਝੰਡੂਕੇ • ਕਾਹਨੇਵਾਲਾ • ਕਰੰਡੀ • ਕਲੀਪੁਰ ਡੂੰਮ • ਕੌਰੀਵਾਲਾ • ਖੈਰਾ ਕਲਾਂ • ਖੈਰਾ ਖੁਰਦ • ਕੋਟੜਾ • ਕੁਸਲਾ • ਲੋਹਗੜ • ਮਾਨਖੇੜਾ • ਮੀਰਪੁਰ ਕਲਾਂ • ਮੀਰਪੁਰ ਖੁਰਦ • ਨਾਹਰਾਂ • ਫੁਸ ਮੰਡੀ • ਰਾਜਰਾਣਾ • ਰਣਜੀਤ ਗੜ ਬਾਂਦਰਾਂ • ਰੋੜਕੀ • ਸਾਧੂਵਾਲਾ • ਸੰਘਾ • ਸਰਦੂਲੇਵਾਲਾ • ਟਿੱਬੀ ਹਰੀ ਸਿੰਘ ਵਾਲਾ •

🔢 A look at the district
Area: 2,174 Sq. Km.

🆔 Language
Punjabi

Village: 2️⃣4️⃣9️⃣
Population: 7,69,751
👦 Male: 4,08,732
👧 Female: 3,61,019

🏥 Hospital
Sub Divisional Hospital Budhlada
Budhlada 151502
Phone: 01652-250073

🏪 Sub Divisional Hospital Sardulgarh
Sardulgarh, Mansa 151507

🏪 Community Health Center
Link Road Mansa to Patiala on Main Road, Khiala Kalan

🏪 Community Health Center Bhikhi
Near Police Station Bhikhi, Mansa 151504

🏪 District Hospital Mansa
Water Works Road, Mansa 151505
Phone: 01652-222369

📞 Helpline number
📞 Child Helpline: 1098
📞 Women's Helpline: 1091
📞 Crime Prevention: 1090
📞 Police Control Room: 100
📞 Call Center for Citizens: 155300
📞 Ambulance: 108

🚍 Transport 
Mansa is well linked to other cities, particularly the national capital, New Delhi, by an efficient rail and transport system. The nearest airports are located at New Delhi and Chandigarh which are 248 km and 180 km away by road respectively. New airports will be in working soon at Ludhiana, International Airport at Bhatinda. It is connected by rail and situated on the Delhi–Bathinda branch line of Northern Railway. Many trains like New Delhi–Bathinda Intercity Express, Ferozepur Mumbai Janta Express, Bikaner Guwahati (Avadh Assam Express)and Punjab Mail arrive at Mansa railway station. Besides, there are several passenger trains running between New Delhi and Mansa at regular intervals daily. Mansa is well connected to all the cities of Punjab by bus routes.

🌀 Notable people 

🌊 Harbhajan Singh Manshahia- former cabinet minister (excise and taxation) during the reign of S.Lachmman Singh(former chief minister of Punjab(1967)

🌊 Dr. Mukhdeep Singh Manshahia- University Professor and Artificial Intelligence Expert

🌊 Sawarn Singh- Olympian Arjuna Awardee. Maharaja Ranjit Singh state Award. Vill. Dalelwala

🌊 Sukhmeet Singh- Asian Games 2018 Gold medalist Rowing . Vill. Kishangarh Pharwahi

🌊 Gavie Chahal – Actor

🌊 Deep Dhillon – Singer

🌊 Aman Dhaliwal – Actor

🌊 Ajmer Singh Aulakh – Punjabi writer

🌊 Shipra Goyal – Singer

🌊 Nirmal Rishi – Punjabi actress

🌊 Sidhu Moose Wala – Indian singer, lyricist and actor associated with Punjabi music and Punjabi cinema

🌊 Kulwinder Billa – Singer

🌊 Sarvagya Manchanda - Chartered Accountant

🌊 Korala Mann - Notable Punjabi Singer

🌊 Ashok Bansal Mansa 

🌊 Harman Sidhu 

🌊 ਲਾਭ ਹੀਰਾ

🌊 harmaneet - ਰਾਣੀ ਤੱਤ

🌊 Sahil Sharma - ਰਾਵਣ ਜੋਗ

🔆 BOXER - Gagan Dhillon 

♨️ ਮੁੱਖ shops

1️⃣ ਬੂਟਾਂ ਦੀ - ਭੋਲੇ ਦੀ ਹੱਟੀ Bansal Boot House Mansa Rajnish Bansal Bhola

2️⃣ KS SWEETS - ਮਿਠਾਈ ਦੀ

3️⃣ ਮੋਬਾਇਲ - BALAJI MOBILES

4️⃣ ਲੇਡੀਜ਼ ਸੂਟ - ਮਾਨਾਂ ਵਾਲੇ

5️⃣ ਮੋਬਾਇਲ ਮੁਰੰਮਤ - ਰਣਵੀਰ

6️⃣ INSTITUTE - ਕੋਹਲੀ INSTITUTE OF MATHEMATICS Pawan Kohli 

7️⃣ ਰੀਪਰ - SARDAR REEPER

8️⃣ ਬੁੱਕ ਡੀਪੂ - ਪ੍ਰਕਾਸ਼ ਬੁੱਕ ਡੀਪੂ

9️⃣ CYCLE + ਰੇਹੜੀ - MEHTA CYCLE WORKS Ashok Mehta 

1️⃣0️⃣ ਫਰਨੀਚਰ - ਆਰਤੀ

1️⃣1️⃣ ਕੈਂਪਰ ਪਾਣੀ - ਕੇਵਲ ਸ਼ਰਮਾ

1️⃣2️⃣ ਲਹਿੰਗਾ HOUSE - LUCKY

1️⃣3️⃣ ਕੱਪੜੇ ਦੀ ਮੁਰੰਮਤ - TINKU

1️⃣4️⃣ BIKE - ਰਾਜਾ ਮੋਟਰਜ਼

1️⃣5️⃣ PUBLICATION - GOOD WILL PUBLICATION Sonu Mehta 

1️⃣6️⃣ GENTS JEANS - HE POINT

1️⃣7️⃣ DISPOSAL - MEENU

1️⃣8️⃣ MEDICINE - MANSA MEDICAL

1️⃣9️⃣ FAST FOOD - NIKKI 

2️⃣0️⃣ ਕੈਟਰਿੰਗ - ਸਟੈਂਡਰਡ ਕੈਟਰਿੰਗ Manjit Singh 

2️⃣1️⃣ ਇਨਵੇਂਟਰ - ਗੁਰਪ੍ਰੀਤ

2️⃣2️⃣ ਫਰੂਟ - SONU

2️⃣3️⃣ AMAZONE - AMAN C4U + Karmjeet Varma

2️⃣4️⃣ ਹੋਟਲ and ਰੈਸਟੂਰੈਂਟ - TAJ

2️⃣5️⃣ BOILER - GURPREET

2️⃣6️⃣ NEWSPAPER - ਵਿਲੱਖਣ ਸੋਚ Alwinder Goyal

2️⃣7️⃣ ਪੱਤਰਕਾਰ - ਸਤੀਸ਼ mehta Gopi Mehta 

2️⃣8️⃣ ਸਮਾਜਸੇਵੀ - Birbal Dhaliwal 

2️⃣9️⃣ ਢਾਬਾ - ਸ਼ੇਰ ਏ ਪੰਜਾਬ Jagsir Singh

3️⃣0️⃣ ਪ੍ਰਚੂਨ ਸੋਦਾ ਪਤਾ- KHETU CHIMAN LAL

3️⃣1️⃣ PAN ਭੰਡਾਰ - ਮਹਿਤਾ ਪਾਨ ਵਾਲਾ

3️⃣2️⃣ TV - BPL + TEXLA ਵਾਲੇ

3️⃣3️⃣ ਬੰਦੂਕ - ਮਿੱਢਾ ਬੰਦੂਕ HOUSE

3️⃣4️⃣ ਬੈਟਰੀ - Channi Battery House 

3️⃣5️⃣ SALOON - Ginni Bhatti 

3️⃣6️⃣ TAILOR - Kala Tailor

3️⃣7️⃣ NUT BOLELT - ਖੈਰਾਤE

3️⃣8️⃣ WATER PIPE ਮੱਛੀ MOTOR - KHAILA ਵਾਲੇ

⛲ ਮੁੱਖ ਚੌਂਕ - ਸੇਵਾ ਸਿੰਘ ਠੀਕਰੀਵਾਲਾ

ਇੱਕ ਪਿਓ ਦੇ ਹੰਝੂ

ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ...