Saturday, March 6, 2021

ਘਰ ਦੀ ਲਲਕ

                    ਕਹਾਣੀ ਅਤੇ ਇਸਦੇ ਲੇਖਕ ਬਾਰੇ
 ਇਹ ਆਪਣੇ ਆਪ ਵਿੱਚ ਇੱਕ ਜ਼ਿਕਰਯੋਗ ਗੱਲ ਹੈ ਕਿ ਉੱਨੀਵੀਂ ਸਦੀ ਦੇ ਜਿਨ੍ਹਾਂ ਮਹਾਨ ਰੂਸੀ ਲੇਖਕਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਆਪਣੇ ਦੇਸ਼ ਦੇ ਆਮ ਲੋਕਾਂ ਨੂੰ ਅਗਿਆਨ ਅਤੇ ਜ਼ੁਲਮ ਅੱਤਿਆਚਾਰ ਦੇ ਹਨੇਰੇ ਵਿੱਚੋਂ ਬਾਹਰ ਕੱਢ ਕੇ ਰੌਸ਼ਨੀ ਦੀ ਦੁਨੀਆਂ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਆਮ ਤੌਰ ਤੇ ਉਹਨਾਂ ਨੇ ਬਚਿਆਂ ਬਾਰੇ ਲਿਖਿਆ ਹੈ।ਇਹ ਸੁਭਾਵਿਕ ਵੀ ਹੈ, ਕਿਉਂਕਿ ਜੋ ਮਹਾਂਪੁਰਸ਼ ਆਪਣੇ ਦੇਸ਼ ਅਤੇ ਸਮੁੱਚੀ ਮਨੁੱਖਤਾ ਦੇ ਭਵਿੱਖ ਨੂੰ ਲੈ ਕੇ ਚਿੰਤਤ ਸਨ , ਉਹ ਬੱਚਿਆਂ ਬਾਰੇ ਵੀ ਸੋਚਦੇ ਹਨ ਕਿਉਂਕਿ ਭਵਿੱਖ ਬੱਚਿਆਂ ਦਾ ਹੀ ਹੁੰਦਾ ਹੈ । ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਉੱਨੀਵੀਂ ਸਦੀ ਦੇ ਰੂਸੀ ਲੇਖਕ ਜਦੋਂ ਵੀ ਬੱਚਿਆਂ ਬਾਰੇ ਲਿਖਦੇ ਹਨ ਤਾਂ ਉਹ ਆਮ ਤੌਰ ' ਤੇ ਸਦਾ ਹੀ ਬੱਚਿਆਂ ਦੇ ਦੁੱਖਾਂ ਦੀ ਗੱਲ ਕਰਦੇ ਹਨ । ਜੇ ਉਸ ਸਮੇਂ ਦੇ ਰੂਸੀ ਸਮਾਜ ਨੂੰ ਦੇਖੀਏ ਤਾਂ ਇਹ ਇੱਕਦਮ ਸੁਭਾਵਿਕ ਲਗਦਾ ਹੈ । ਰੂਸ ਵਿੱਚ ਉੱਨੀਵੀਂ ਸਦੀ ਲੋਕਾਂ ਦੀ ਕੰਗਾਲੀ ਅਤੇ ਦੁੱਖਾਂ ਦਾ ਯੁਗ ਸੀ । 1861 ਤੱਕ ਦੇਸ਼ ਵਿੱਚ ਭੂ - ਗੁਲਾਮ ਪ੍ਰਥਾ ਸੀ । ਇਸ ਅਨੁਸਾਰ ਕਿਸੇ ਵੀ ਜ਼ਿਮੀਂਦਾਰ ਦੀ ਜ਼ਮੀਨ ' ਤੇ ਜੋ ਕਿਸਾਨ ਰਹਿੰਦਾ ਸੀ , ਉਹ ਉਸਦਾ ਦਾਸ ਹੁੰਦਾ ਸੀ । ਜ਼ਿਮੀਂਦਾਰ ਉਹਨਾਂ ਨੂੰ ਖਰੀਦ - ਵੇਚ ਸਕਦਾ ਸੀ ਅਤੇ ਕੜੇ ਮਾਰ - ਮਾਰ ਕੇ ਉਹਨਾਂ ਦੀ ਜਾਨ ਲੈਣ ' ਤੇ ਵੀ ਉਹ ਕਿਸੇ ਸਜ਼ਾ ਦਾ ਹੱਕਦਾਰ ਨਹੀਂ ਸੀ ਹੁੰਦਾ । 1861 ਵਿੱਚ ਭੂ ਗੁਲਾਮ ਪ੍ਰਥਾ ਖਤਮ ਹੋਣ ਤੋਂ ਬਾਅਦ ਵੀ ਆਮ ਲੋਕਾਂ ਦੇ ਜੀਵਨ ਵਿੱਚ ਕੋਈ ਬਦਲਾਅ ਨਹੀਂ ਆਇਆ । ਗ਼ਰੀਬ ਪਹਿਲਾਂ ਦੀ ਤਰ੍ਹਾਂ ਹੀ ਭੁੱਖ , ਹੱਡ - ਭੰਨਵੀਂ ਮਿਹਨਤ ਅਤੇ ਅਮੀਰਾਂ ਦੇ ਜ਼ੁਲਮ ਦਾ ਸ਼ਿਕਾਰ ਸਨ । ਬੱਚਿਆਂ ਦੀ ਹਾਲਤ ਉਦੋਂ ਵਿਸ਼ੇਸ਼ ਰੂਪ ਵਿੱਚ ਤਰਸਯੋਗ ਸੀ । ਅਕਾਲ , ਭੁੱਖਮਰੀ ਵਿੱਚ ਮੌਤ ਅਤੇ ਕਾਲੇ ਪਾਣੀ ਦੀ ਸਜ਼ਾ ਦੇ ਚਲਦੇ ਸੜਕਾਂ ' ਤੇ ਬੇਘਰ , ਯਤੀਮ ਬੱਚਿਆਂ ਦੀ ਭਰਮਾਰ ਸੀ । ਗ਼ਰੀਬ ਘਰਾਂ ਵਿੱਚ ਬੱਚੇ ਛੋਟੀ ਉਮਰ ਵਿੱਚ ਹੀ ਦੋ ਡੰਗ ਦੀ ਰੋਟੀ ਕਮਾਉਣ ਲਈ ਹੱਡ - ਭੰਨਵੀਂ ਮਿਹਨਤ ਕਰਦੇ ਸਨ ਅਤੇ ਜ਼ਿਆਦਾਤਰ ਉਮਰੋਂ ਪਹਿਲਾਂ ਹੀ ਮੌਤ ਦਾ ਸ਼ਿਕਾਰ ਬਣਦੇ ਰਹਿੰਦੇ।ਇੱਥੋਂ ਤੱਕ ਕਿ ਅਮੀਰ ਘਰਾਂ ਦੇ ਬੱਚੇ ਵੀ , ਜਿਹਨਾਂ ਨੂੰ ਕਿਸੇ ਗੱਲ ਦੀ ਤੰਗੀ ਨਹੀਂ ਸੀ , ਅਤੇ ਜਿਹਨਾਂ ਨੂੰ ਪੜ੍ਹਨ - ਲਿਖਣ ਦੇ ਮੌਕੇ ਪ੍ਰਾਪਤ ਸਨ , ਉਹ ਵੀ ਜੀਵਨ ਦੀ ਸੱਚੀ ਖੁਸ਼ੀ ਅਤੇ ਅਜ਼ਾਦੀ ਤੋਂ ਵਿਹੂਣੇ ਸਨ । ਅਜਿਹੇ ਸਮਾਜ ਵਿੱਚ ਬੱਚਿਆਂ ਦੇ ਜੀਵਨ ਦੇ ਦੁੱਖਾਂ ਦਾ ਕਹਾਣੀਆਂ ਵਿੱਚ ਵਧਰ ਜਗ੍ਹਾ ਘੇਰਨਾ ਸੁਭਾਵਿਕ ਹੀ ਸੀ । ਪਰ ਮੱਹਤਵਪੂਰਨ ਗੱਲ ਇਹ ਹੈ ਕਿ ਅਜਿਹੇ ਜ਼ਿਆਦਾਤਰ ਲੇਖਕਾਂ ਨੇ ਅਸਹਿ ਦਰਦਭਰੇ ਜੀਵਨ ਦੇ ਹਨੇਰਮਈ ਪੱਖਾਂ ਦੇ ਦਿਲ ਟੁੰਬਵੇਂ ਚਿੱਤਰਣ ਦੇ ਨਾਲ ਹੀ ਉਸਦੇ ਰੌਸ਼ਨ ਪੱਖਾਂ ਨੂੰ ਵੀ ਦਿਖਾਇਆ ਹੈ । ਆਮ ਤੌਰ ' ਤੇ ਅਕੇਵੇਂ ਭਰੇ ਜੀਵਨ , ਅਨਿਆਂ ਅਤੇ ਦੁੱਖਾਂ ਦੇ ਪਹਾੜਾਂ ਵਿੱਚੋਂ ਭਲਾਈ ਅਤੇ ਸੱਚ ਦੇ ਸੋਮੇ ਵੀ ਇਹਨਾਂ ਕਹਾਣੀਆਂ ਵਿੱਚ ਫੁੱਟਦੇ ਹੋਏ ਦਿਸਦੇ ਹਨ । ਨਿਕੋਲਾਈ ਤੇਲਸ਼ੇਵ ਦੀ ਪੇਸ਼ ਕੀਤੀ ਜਾ ਰਹੀ ਕਹਾਣੀ “ ਘਰ ਦੀ ਲਲਕ ਵੀ ਅਜਿਹੀ ਹੀ ਕਹਾਣੀ ਹੈ । ਨਿਕੋਲਾਈ ਤੇਲਸ਼ੇਵ ਦਾ ਜਨਮ 1867 ਵਿੱਚ ਹੋਇਆ ਸੀ , ਭਾਵ ਰੂਸ ਵਿੱਚ ਭੂ - ਦਾਸ ਪ੍ਰਥਾ ਨੂੰ ਖਤਮ

  3 ! ਘਰ ਦੀ ਲਾਲਕ

No comments:

Post a Comment

ਇੱਕ ਪਿਓ ਦੇ ਹੰਝੂ

ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ...