ਕਵਿਤਾਵਾਂ ਦੀ ਦੁਨੀਆਂ
india2books.blogspot.com
Saturday, June 28, 2025
ਇੱਕ ਪਿਓ ਦੇ ਹੰਝੂ
Sunday, August 27, 2023
ਸੇਵਾ ਮੁਕਤੀ (ਰਿਟਾਇਰਮੈਂਟ)
Copied
ਇੱਕ ਆਈਏਐਸ ਅਧਿਕਾਰੀ ਜੋ ਕਿ ਹਾਲ ਹੀ ਵਿੱਚ ਸੇਵਾਮੁਕਤ ਹੋਇਆ ਸੀ, ਕਿਸੇ ਸੁਸਾਇਟੀ ਵਿਚ ਰਹਿਣ ਲਈ ਆਇਆ ਸੀ।ਇਹ ਬਜ਼ੁਰਗ, ਸੇਵਾਮੁਕਤ ਆਈਏਐਸ ਅਧਿਕਾਰੀ ਹਰ ਸ਼ਾਮ ਨੇੜੇ ਦੇ ਪਾਰਕ ਵਿੱਚ ਟਹਿਲਦੇ ਹੋਏ, ਦੂਜੇ ਲੋਕਾਂ ਵੱਲ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਦੇ ਸਨ ਅਤੇ ਕਿਸੇ ਨਾਲ ਵੀ ਗੱਲ ਨਹੀਂ ਕਰਦੇ ਸਨ। ਇੱਕ ਦਿਨ ਉਹ ਸ਼ਾਮ ਨੂੰ ਇੱਕ ਬਜ਼ੁਰਗ ਵਿਅਕਤੀ ਨਾਲ ਗੱਲਬਾਤ ਕਰਨ ਲਈ ਬੈਠੇ ਅਤੇ ਫਿਰ ਲਗਾਤਾਰ ਉਸਦੇ ਕੋਲ ਬੈਠਣਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਦੀ ਗੱਲਬਾਤ ਦਾ ਵਿਸ਼ਾ ਇੱਕ ਹੀ ਸੀ - ਮੈਂ ਭੋਪਾਲ ਵਿੱਚ ਇੰਨਾ ਵੱਡਾ ਆਈਏਐਸ ਅਫਸਰ ਸੀ ... ਬਸ ਪੁੱਛੋ ਹੀ ਨਾ, ਇੱਥੇ ਤਾਂ ਮੈਂ ਮਜਬੂਰੀ ਵਸ ਆ ਗਿਆ ਹਾਂ.... ਮੈਨੂੰ ਦਿੱਲੀ ਵਿੱਚ ਵਸਣਾ ਚਾਹੀਦਾ ਸੀ - ਅਤੇ ਉਹ ਬਜ਼ੁਰਗ ਹਰ ਰੋਜ਼ ਸ਼ਾਂਤੀ ਨਾਲ ਉਨ੍ਹਾਂ ਦੀ ਗੱਲ ਸੁਣਦੇ ਸਨ। ਇੱਕ ਦਿਨ ਪਰੇਸ਼ਾਨ ਹੋਏ ਬਜ਼ੁਰਗ ਨੇ ਉਸਨੂੰ ਸਮਝਾਇਆ - ਕੀ ਤੁਸੀਂ ਕਦੇ *ਫਿਊਜ਼ ਬਲਬ* ਦੇਖਿਆ ਹੈ? * ਬੱਲਬ ਦੇ ਫਿਊਜ਼ ਹੋਣ ਤੋਂ ਬਾਅਦ, ਕੀ ਕੋਈ ਇਹ ਦੇਖਦਾ ਹੈ ਕਿ ਬਲਬ ਕਿਸ ਕੰਪਨੀ ਦਾ ਬਣਾਇਆ ਗਿਆ ਸੀ ਜਾਂ ਕਿੰਨੀ ਵਾਟ ਦਾ ਸੀ ਜਾਂ ਕਿੰਨੀ ਰੌਸ਼ਨੀ ਜਾਂ ਚਮਕਦਾ ਸੀ?* ਬੱਲਬ ਦੇ ਫਿਊਜ਼ ਹੋਣ ਤੋਂ ਬਾਅਦ, ਇਹਨਾਂ ਵਿੱਚੋਂ ਕੋਈ ਵੀ ਚੀਜ਼ ਮਾਇਨੇ ਨਹੀਂ ਰੱਖਦੀ। ਲੋਕ ਅਜਿਹੇ ਬਲਬ ਕਬਾੜ ਵਿੱਚ ਸੁੱਟਦੇ ਹਨ ਜਾਂ ਨਹੀਂ! ਫਿਰ ਜਦੋਂ ਉਨ੍ਹਾਂ ਸੇਵਾਮੁਕਤ ਆਈਏਐਸ ਅਫਸਰਾਂ ਨੇ ਸਹਿਮਤੀ ਵਿੱਚ ਸਿਰ ਹਿਲਾਇਆ ਤਾਂ ਬਜ਼ੁਰਗ ਨੇ ਫਿਰ ਕਿਹਾ- ਸੇਵਾਮੁਕਤੀ ਤੋਂ ਬਾਅਦ ਸਾਡੀ ਸਾਰਿਆਂ ਦੀ ਹਾਲਤ ਵੀ ਫਿਊਜ਼ ਬਲਬ ਵਰਗੀ ਹੋ ਜਾਂਦੀ ਹੈ। ਅਸੀਂ ਕਿੱਥੇ ਕੰਮ ਕਰਦੇ ਸੀ, ਅਸੀਂ ਕਿੰਨੇ ਵੱਡੇ/ਛੋਟੇ ਅਹੁਦਿਆਂ 'ਤੇ ਸੀ, ਸਾਡਾ ਰੁਤਬਾ ਕੀ ਸੀ, ਇਸ ਸਭ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਕਈ ਸਾਲਾਂ ਤੋਂ ਇਸ ਸੋਸਾਇਟੀ ਵਿੱਚ ਰਹਿ ਰਿਹਾ ਹਾਂ ਅਤੇ ਅੱਜ ਤੱਕ ਮੈਂ ਕਿਸੇ ਨੂੰ ਇਹ ਨਹੀਂ ਦੱਸਿਆ ਕਿ ਮੈਂ ਦੋ ਵਾਰ ਸੰਸਦ ਦਾ ਮੈਂਬਰ ਰਿਹਾ ਹਾਂ। ਜੋ ਪਾਟਿਲ ਜੀ ਸਾਹਮਣੇ ਬੈਠੇ ਹਨ, ਉਹ ਰੇਲਵੇ ਦੇ ਜਨਰਲ ਮੈਨੇਜਰ ਸਨ। ਉਹ ਸਾਹਮਣੇ ਤੋਂ ਆਉਂਦੀ ਕਮਲ ਸਾਹਬ ਫੌਜ ਵਿੱਚ ਬ੍ਰਿਗੇਡੀਅਰ ਸੀ। ਆ ਸਾਹਮਣੇ ਜੋ ਬੈਠੇ ਹਨ ਵਰਮਾ ਜੀ.. ਇਹ ਇਸਰੋ ਦੇ ਮੁਖੀ ਸਨ। ਉਸਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ, ਮੈਨੂੰ ਵੀ ਨਹੀਂ, ਪਰ ਮੈਂ ਜਾਣਦਾ ਹਾਂ ਕਿ ਸਾਰੇ ਫਿਊਜ਼ ਬਲਬ ਲਗਭਗ ਇੱਕੋ ਜਿਹੇ ਹਨ, ਭਾਵੇਂ ਉਹ ਜ਼ੀਰੋ ਵਾਟ ਦੇ ਹੋਣ ਜਾਂ 50 ਜਾਂ 100 ਵਾਟ ਦੇ। ਕੋਈ ਰੋਸ਼ਨੀ ਨਹੀਂ, ਕੋਈ ਉਪਯੋਗਤਾ ਨਹੀਂ। * ਹਰ ਕੋਈ ਚੜ੍ਹਦੇ ਸੂਰਜ ਨੂੰ ਜਲ ਚੜ੍ਹਾ ਕੇ ਪੂਜਾ ਕਰਦਾ ਹੈ। ਪਰ ਡੁੱਬਦੇ ਸੂਰਜ ਨੂੰ ਕੋਈ ਨਹੀਂ ਪੂਜਦਾ।* ਕੁਝ ਲੋਕ ਆਪਣੇ ਅਹੁਦੇ ਦੇ ਇੰਨੇ ਮੋਹਿਤ ਹੁੰਦੇ ਹਨ ਕਿ ਸੇਵਾਮੁਕਤੀ ਤੋਂ ਬਾਅਦ ਵੀ ਉਨ੍ਹਾਂ ਤੋਂ ਆਪਣੇ ਚੰਗੇ ਦਿਨ ਨਹੀਂ ਭੁੱਲਦੇ। ਉਹ ਆਪਣੇ ਘਰ ਦੇ ਅੱਗੇ ਨੇਮ ਪਲੇਟਾਂ ਲਾਉਂਦੇ ਹਨ - ਰਿਟਾਇਰਡ ਆਈਏਐਸ / ਰਿਟਾਇਰਡ ਆਈਪੀਐਸ / ਰਿਟਾਇਰਡ ਪੀਸੀਐਸ / ਰਿਟਾਇਰਡ ਜੱਜ ਆਦਿ - ਆਦਿ। ਹੁਣ ਇਹ ਰਿਟਾਇਰਡ IAS/IPS/PCS/ਤਹਿਸੀਲਦਾਰ/ਪਟਵਾਰੀ/ਬਾਬੂ/ਪ੍ਰੋਫੈਸਰ/ਪ੍ਰਿੰਸੀਪਲ/ਅਧਿਆਪਕ.. ਕਿਹੜੀ- ਕਿਹੜੀ ਪੋਸਟ ਹੁੰਦੀ ਹੈ ਭਾਈ? ਮੰਨਿਆ ਕਿ ਤੁਸੀ ਬਹੁਤ ਵੱਡੇ ਅਫਸਰ ਸੀ.. ਬਹੁਤ ਕਾਬਿਲ ਵੀ ਸੀ.. ਪੂਰੇ ਮਹਿਕਮੇ ਵਿਚ ਤੁਹਾਡੀ ਤੂਤੀ ਬੋਲਦੀ ਸੀ, ਪਰ ਹੁਣ ਕੀ...?
ਹੁਣ ਇਹ ਗੱਲ ਮਾਇਨੇ ਨਹੀਂ ਰੱਖਦੀ ਪਰ ਇਹ ਗੱਲ ਮਾਇਨੇ ਰੱਖਦੀ ਹੈ ਕਿ ਤੁਸੀਂ ਅਹੁਦੇ 'ਤੇ ਰਹਿੰਦਿਆਂ ਤੁਸੀ ਕਿਸ ਤਰਾਂ ਦੇ ਇਨਸਾਨ ਸੀ... ਤੁਸੀ ਕਿੰਨੇ ਲੋਕਾ ਦਾ ਦਿਲ ਜਿੱਤਿਆ ... ਜਿੰਦਗੀ ਨੂੰ ਕਿੰਨਾ ਛੂਹਿਆ... ਆਮ ਲੋਕਾਂ ਨੂੰ ਕਿੰਨੀ ਤਵੱਜੋ ਦਿੱਤੀ ...* ਲੋਕਾਂ ਦੀ ਕਿੰਨੀ ਮਦਦ ਕੀਤੀ... ਜਾਂ ਸਿਰਫ਼ ਹੰਕਾਰ 'ਚ ਹੀ ਸੁੱਜੇ ਰਹੇ। ਜੇਕਰ ਤੁਹਾਨੂੰ ਆਪਣੇ ਅਹੁਦੇ ਤੇ ਰਹਿੰਦਿਆਂ ਕਦੇ ਘਮੰਡ ਆਵੇ ਤਾਂ ਬਸ ਆ ਗੱਲ ਯਾਦ ਰੱਖਿਓ ਕਿ *ਅਖੀਰ ਵਿਚ ਇਕ ਦਿਨ ਸਭ ਨੇ ਫਿਉਜ ਹੋਣਾ ਹੈ*..
ਇਹ ਪੋਸਟ ਉਨ੍ਹਾਂ ਲੋਕਾਂ ਲਈ ਸ਼ੀਸ਼ਾ ਹੈ, ਜੋ ਅਹੁਦੇ ਅਤੇ ਸੱਤਾ ਤੇ ਹੋਣ ਦੇ ਬਾਵਜੂਦ ਆਪਣੀ ਕਲਮ ਨਾਲ ਸਮਾਜ ਦੇ ਹਿੱਤਾਂ ਲਈ ਕੰਮ ਨਹੀਂ ਕਰ ਸਕਦੇ ਅਤੇ *ਰਿਟਾਇਰਮੈਂਟ ਤੋਂ ਬਾਅਦ ਸਮਾਜ ਲਈ ਵੱਡੀ ਚਿੰਤਾ ਹੋਣ ਲਗਦੀ ਹੈ।* ਅਜੇ ਵੀ ਸਮਾਂ ਹੈ ਇਸ ਪੋਸਟ ਨੂੰ ਪੜ੍ਹੋ ਅਤੇ ਚਿੰਤਨ ਕਰੋ ਅਤੇ ਸਮਾਜ ਦੇ ਭਲੇ ਲਈ ਜੋ ਵੀ ਜਰੂਰੀ ਹੋਵੇ ਹਰ ਸੰਭਵ ਕੋਸ਼ਿਸ਼ ਕਰੋ... ਅਤੇ ਆਪਣੇ ਅਹੁਦੇ / ਪਦ ਰੂਪੀ ਬੱਲਬ ਨਾਲ ਸਮਾਜ / ਦੇਸ਼ ਦਾ ਨਾਮ ਰੌਸ਼ਨ ਕਰੋ ...ਹੰਕਾਰ ਦੀ ਚਾਦਰ ਓੜਕੇ ਨਾਂ ਤੁਰੇ ਫਿਰੋ ਜੇ ਸੂਰਜ ਚੜ੍ਹਿਆ ਤਾਂ ਛਿਪਣਾ ਵੀ ਜ਼ਰੂਰ ਆ
Saturday, March 11, 2023
ਇਮਾਨਦਾਰ ਕੌਂਮੀ ਮਾਨਸਿਕਤਾ ਓਹਨਾ ਨੂੰ ਅੰਬਰ ਚੜ੍ਹ ਦੀ ਹਰਪ੍ਰੀਤ ਸਿੰਘ ਜਵੰਦਾ
ਸ੍ਰ ਹਰਬਖਸ਼ ਸਿੰਘ ਉੱਨੀ ਸੌ ਚੁਤਾਲੀ ਵੇਲੇ ਮਲੇਸ਼ੀਆ ਵਿੱਚ ਤਾਇਨਾਤ
ਸਨ..ਇੱਕ ਦਿਨ ਪਿਆਰਾ ਸਿੰਘ ਨਾਮ ਦੇ ਫੌਜੀ ਨੂੰ ਮੋਟਰ ਸਾਈਕਲ ਮਗਰ
ਬਿਠਾ ਜੰਗਲ ਵਿਚੋਂ ਰੇਕੀ ਕਰਨ ਲੰਘ ਰਹੇ ਸਨ ਕੇ ਜਪਾਨੀਆਂ ਘਾਤ ਲਾ
ਦਿੱਤੀ..ਗ੍ਰਨੇਡ ਦੀਆਂ ਕੰਕਰਾਂ ਸਿਰ ਵਿੱਚ ਜਾ ਧਸੀਆਂ..ਦੋਵੇਂ ਡਿੱਗ ਪਏ..
ਜਪਾਨੀਆਂ ਠੁੱਡ ਮਾਰ ਵੇਖਿਆ..ਫੇਰ ਮਰਿਆ ਸਮਝ ਛੱਡ ਗਏ..!
ਕਿਸੇ ਹਸਪਤਾਲ ਪਹੁੰਚਾਇਆ..ਫੇਰ ਸਿੰਗਾਪੁਰ ਤਿੰਨ ਦਿਨਾਂ ਮਗਰੋਂ ਹੋਸ਼
ਆਈ..ਸਿਰ ਤੇ ਪੱਟੀਆਂ ਸਨ..ਕੋਲ ਇੱਕ ਗੋਰੀ ਵੋਲੇਂਟਿਰ ਕੁੜੀ ਬੈਠੀ ਸੀ..
ਦੱਸਣ ਲੱਗੀ ਕੇ ਤੇਰੇ ਸਿਰ ਦੇ ਓਪਰੇਸ਼ਨ ਵੇਲੇ ਮੈਂ ਡਾਕਟਰ ਨੂੰ ਵਾਲ ਨਹੀਂ
ਸਨ ਕੱਟਣ ਦਿੱਤੇ..ਮੇਰਾ ਕਰਨਲ ਬਾਪ ਅਕਸਰ ਦੱਸਦਾ ਰਹਿੰਦਾ ਕੇ ਇੱਕ
ਸਿੱਖ ਲਈ ਕੇਸ ਕਿੰਨਾ ਮਹੱਤਵ ਰੱਖਦੇ ਨੇ..ਹਰਬਖਸ਼ ਸਿੰਘ ਜੀ ਨੇ ਉਸ
ਕੁੜੀ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ..!
ਸੰਤਾਲੀ ਦੀ ਵੰਡ ਮਗਰੋਂ ਸੰਨ ਪੈਂਠ ਦੇ ਲੜਾਈ ਵੇਲੇ ਪੱਛਮੀਂ ਕਮਾਂਡ ਦੇ ਮੁਖੀ
ਸਨ..ਫੌਜ ਦੇ ਮੁਖੀ ਜਰਨਲ ਚੋਧਰੀ ਨੇ ਆਖਿਆ ਬਿਆਸ ਤੀਕਰ ਪਿੱਛੇ ਆ
ਜਾਵੋ..ਪਾਕਿਸਤਾਨੀ ਟੈਕ ਸੁਨਾਮੀ ਵਾਂਙ ਜੂ ਚੜੇ ਆਉਂਦੇ ਸਨ..ਹੁਕਮ ਮੰਨਣ
ਤੋਂ ਨਾਂਹ ਕਰ ਦਿੱਤੀ..ਅਖ਼ੇ ਨਨਕਾਣਾ ਤੇ ਪਹਿਲੋਂ ਗਵਾ ਚੁਕੇ ਹਾਂ ਹੁਣ ਦਰਬਾਰ
ਸਾਬ ਗਵਾਉਣ ਦੀ ਗੁੰਜਾਇਸ਼ ਨਹੀਂ..ਫੇਰ ਡੇਰਾ ਬਾਬਾ ਨਾਨਕ ਸੈਕਟਰ
ਥਾਣੀਂ ਲਾਹੌਰ ਤੀਕਰ ਜਾ ਅੱਪੜਿਆ..ਜੰਗ ਜਿੱਤੀ..ਮਗਰੋਂ ਪੂਰੀ ਦੀ ਪੂਰੀ
ਫੌਜੀ ਲੌਬੀ ਵਿਰੋਧ ਵਿੱਚ ਖੜ ਗਈ..ਅਖ਼ੇ ਇਸਦਾ ਕੋਰਟ ਮਾਰਸ਼ਲ ਕਰੋ..
ਸੀਨੀਅਰ ਦਾ ਹੁਕਮ ਨਹੀਂ ਮੰਨਿਆ..!
ਪਰ ਉਸ ਵੇਲੇ ਦਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਹਿਮਾਇਤ ਵਿੱਚ
ਖਲੋ ਗਿਆ..ਅਗਲਾ ਫੌਜ ਦਾ ਮੁਖੀ ਬਣਨਾ ਤਹਿ ਸੀ ਪਰ ਅਚਾਨਕ ਲਾਲ
ਬਹਾਦੁਰ ਮੁੱਕ ਗਿਆ..!
ਮੁੜਕੇ ਬਣੀ ਇੰਦਰਾ ਗਾਂਧੀ ਧੁਰ ਅੰਦਰ ਕੋਈ ਡੂੰਘਾ ਵੈਰ ਪਾਲੀ ਬੈਠੀ ਸੀ..
ਇਸਨੂੰ ਪਰਾ ਕਰ ਮਾਣਕ ਸ਼ਾਹ ਨੂੰ ਮੁਖੀ ਬਣਾ ਦਿੱਤਾ..!
ਪਰ ਅੰਦਰੋਂ ਸਿੱਖੀ ਪ੍ਰਤੀ ਪਿਆਰ ਬਿਲਕੁਲ ਵੀ ਨਹੀਂ ਘਟਿਆ..ਜੂਨ ਚੁਰਾਸੀ
ਮਗਰੋਂ ਜਰਨਲ ਰਣਜੀਤ ਸਿੰਘ ਦਿਆਲ ਨੂੰ ਉਲ੍ਹਾਮਾ ਦਿੱਤਾ ਕੇ ਤੈਨੂੰ
ਦਰਬਾਰ ਸਾਬ ਤੇ ਹਮਲੇ ਵਾਲੇ ਹੁਕਮ ਦੀ ਹੁਕਮ ਅਦੂਲੀ ਕਰ ਦੇਣੀ
ਚਾਹੀਦੀ ਸੀ..ਮਗਰੋਂ ਜਦੋਂ ਸਿੱਖ ਫੌਜੀ ਭਗੌੜੇ ਹੋਏ ਤਾਂ ਓਹਨਾ ਦੇ ਕੋਰਟ
ਮਾਰਸ਼ਲਾਂ ਵੇਲੇ ਖੁਦ ਦੀ ਸਮੂਲੀਅਤ ਨੂੰ ਇਸ ਦਲੀਲ ਤੇ ਸਹੀ ਸਿੱਧ ਕੀਤਾ
ਕੇ ਮੈਂ ਸਿੱਖ ਮਾਨਸਿਕਤਾ ਨੂੰ ਸਹੀ ਤਰੀਕੇ ਨਾਲ ਜਾਣਦਾ ਹਾਂ..ਨਵੰਬਰ
ਚੁਰਾਸੀ ਵੇਲੇ ਦਿੱਲੀ ਘਰ ਤੇ ਭੀੜ ਚੜ ਆਈ..ਖੁਦ ਕਾਰਬਾਈਨ ਲੈ ਕੇ ਕੋਠੇ
ਤੇ ਚੜ ਗਿਆ ਤੇ ਨਾਲ ਦੋ ਰਾਈਫਲਾਂ ਫੜਾ ਧੀਆਂ ਵੀ ਚੜਾ ਲਈਆਂ..ਇੱਕ
ਦੋ ਫਾਇਰ ਕੀਤੇ..ਭੀੜ ਦਾ ਹੀਆ ਨਾ ਪਿਆ..!
ਅਕਸਰ ਆਖਿਆ ਕਰਦੇ ਮੇਰੀ ਜਿੰਦਗੀ ਤੇ ਮਲਾਯਾ ਦੇ ਜੰਗਲਾਂ ਤੋਂ ਹੀ
ਉਧਾਰ ਤੇ ਟਿਕੀ ਹੋਈ ਏ..ਵਾਹਿਗੁਰੂ ਨੇ ਕੋਈ ਕਾਰਜ ਕਰਵਾਉਣਾ ਸੀ..ਤਾਂ
ਹੀ ਹੱਥ ਦੇ ਕੇ ਰੱਖਿਆ..!
ਸੋ ਦੋਸਤੋ ਇਤਿਹਾਸ ਦੇ ਪੰਨੇ ਆਪਣੇ ਅੰਦਰ ਕੁਝ ਐਸੇ ਹੀਰੇ ਸਾਂਭੀ ਬੈਠੇ ਨੇ
ਕੇ ਜਿਹਨਾਂ ਆਪਣੀਆਂ ਸ਼ਰਤਾਂ ਤੇ ਹੀ ਨੌਕਰੀ ਕੀਤੀ..ਕਿਸੇ ਦੀ ਈਨ ਨਹੀਂ
ਮੰਨੀ..ਨਾ ਹੀ ਕਿਸੇ ਅਹੁਦੇ ਇਨਾਮ ਦੀ ਲਾਲਸਾ ਜ਼ਿਹਨ ਅੰਦਰ ਵੱਡੀ ਹੀ
ਹੋਣ ਦਿੱਤੀ..ਵੱਡੇ ਤੋਂ ਵੱਡਾ ਹੁਕਮ ਵੀ ਸਿਰਫ ਇਸ ਬਿਨਾ ਤੇ ਹੀ ਮੰਨਣ ਤੋਂ
ਇਨਕਾਰ ਕਰ ਦਿੱਤਾ ਕੇ ਇਹ ਮੇਰੇ ਗੁਰੂ ਨੂੰ ਨੀਵਾਂ ਅਤੇ ਮੇਰੀ ਆਸਥਾ ਨੂੰ
ਚੀਰ ਕੇ ਲੰਘਦਾ ਏ..!
ਦੋਸਤੋ ਚਾਪਲੂਸ ਗੱਦਾਰ ਅਤੇ ਮੀਣਾ ਦਿਨ ਵਿੱਚ ਹੀ ਕਈ ਵੇਰ ਮਰਦੇ ਪਰ
ਗੁਰੂ ਦਾ ਸਿੰਘ ਸਾਰੀ ਹਯਾਤੀ ਵਿੱਚ ਸਿਰਫ ਇੱਕ ਵੇਰ..ਓਦੋਂ ਵੀ ਇੱਕ
ਇਮਾਨਦਾਰ ਕੌਂਮੀ ਮਾਨਸਿਕਤਾ ਓਹਨਾ ਨੂੰ ਅੰਬਰੀ ਚਾੜ ਹਮੇਸ਼ਾਂ ਲਈ
ਜਿਉਂਦਾ ਕਰ ਦਿੰਦੀ ਏ!
ਹਰਪ੍ਰੀਤ ਸਿੰਘ ਜਵੰਦਾ
Saturday, December 3, 2022
ਪਲੇਠੀ ਦੀ ਧੀ ਦਾ ਵਿਆਹ
ਪਲੇਠੀ ਦੀ ਧੀ ਦਾ ਵਿਆਹ ਉਚੇਚਾ ਆਪਣੇ ਪਿੰਡ ਵਿਚ ਹੀ ਕਰਨਾ ਏ..ਇਹ ਫੈਸਲਾ ਜਦੋਂ ਬਾਹਰ ਬੈਠੀ ਰਿਸ਼ਤੇਦਾਰੀ ਸਾਕ ਬਰਾਦਰੀ ਨਾਲ ਸਾਂਝਾ ਕੀਤਾ ਤਾਂ ਬੜਾ ਜਿਆਦਾ ਮੌਜੂ ਬਣਿਆ..
ਅਖ਼ੇ ਕਿਓਂ ਪੁੱਠੇ ਪਾਣੀ ਤਾਰੀ ਲਾਉਣ ਚਲਿਆਂ..ਇੰਝ ਅੱਜ ਕਲ ਭਲਾ ਕੌਣ ਕਰਦਾ ਏ..ਸ਼ਹਿਰ ਕਿੰਨੇ ਸਾਰੇ ਸੋਹਣੇ ਸੋਹਣੇ ਮੈਰਿਜ ਪੈਲੇਸ..ਕਿੰਨੀਆਂ ਸਾਰੀਆਂ ਸੁਖ ਸਹੂਲਤਾਂ ਅਤੇ ਢੁਕਵੇਂ ਮਾਹੌਲ!
ਦੂਰ ਦੁਰਾਡੇ ਪਿੰਡੀ ਥਾਈ ਸੌ ਮੀਂਹ ਕਣੀ..ਝੱਖੜ ਤੂਫ਼ਾਨ ਅਤੇ ਕਿੰਨੇ ਸਾਰੇ ਹੋਰ ਵੀ ਯੱਬ..ਜੇ ਐਨ ਮੌਕੇ ਤੇ ਕੋਈ ਅਬੀ-ਨਬੀ ਹੋ ਗਈ ਤਾਂ ਬਾਹਰੋਂ ਆਈ ਜੰਝ ਦਾ ਪੈ ਗਿਆ ਖਲਾਰਾ ਤੈਥੋਂ ਸਾਂਭਣਾ ਬਾਹਲਾ ਔਖਾ ਹੋ ਜਾਣਾ ਏ..!
ਪਰ ਮੇਰਾ ਫੈਸਲਾ ਅੱਟਲ ਸੀ..ਮੈਂ ਸ਼ੁਰੂ ਤੋਂ ਹੀ ਇਹ ਸੋਚ ਰਖਿਆ ਸੀ ਕੇ ਭਾਵੇਂ ਜੋ ਮਰਜੀ ਹੋ ਜਾਵੇ ਇਹ ਪਹਿਲਾ ਵਿਆਹ ਓਸੇ ਵਿਹੜੇ ਵਿਚ ਹੀ ਨੇਪਰੇ ਚੜੂ ਜਿਥੇ ਕਦੀ ਗਹਿਣਿਆਂ ਨਾਲ ਸੱਜੀ ਇਸਦੀ ਸਵਰਗਵਾਸੀ ਮਾਂ ਨੇ ਪੈਰ ਪਾਇਆ ਸੀ!
ਬਹੁਤੇ ਕੰਮ ਫੋਨ ਤੇ ਹੀ ਮੁਕਾ ਅਸੀਂ ਸਾਰੇ ਹਫਤਾ ਕੂ ਪਹਿਲਾਂ ਪਿੰਡ ਅੱਪੜ ਗਏ..ਚਿਰਾਂ ਤੋਂ ਸੁੰਞੇ ਪਏ ਵੇਹੜੇ ਵਿਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ..ਸਾਫ ਸਫਾਈ..ਕਲੀਆਂ ਪੇਂਟ..ਚਾਨਣੀਆਂ ਕਨਾਤਾਂ..ਦੇਗਾਂ..ਭਾਂਡੇ..ਬਿਸਤਰੇ..ਸਪੀਕਰ ਅਤੇ ਹੋਰ ਵੀ ਕਿੰਨੇ ਕੁਝ ਇੱਕ ਵੇਰ ਫੇਰ ਤੋਂ ਜਿਉਂਦਾ ਹੋ ਗਿਆ..ਸਾਰੇ ਬੰਦੋਬਸਤ ਦਾ ਜੁੰਮਾ ਪਿੰਡ ਅੰਦਰ ਦੀ ਹੀ ਫੇਰ ਤੋਂ ਜਿਉਂਦੀ ਹੋ ਗਈ ਕਿੰਨੇ ਸਾਰੀ ਸਾਕ ਬਰਾਦਰੀ ਨੇ ਆਪਣੇ ਸਿਰ ਲੈ ਲਿਆ ਸੀ..ਸਾਰੇ ਪਿੰਡ ਵਿਚ ਇੱਕ ਅਜੀਬ ਜਿਹਾ ਚਾਅ ਸੀ ਕੇ ਇਸੇ ਪਿੰਡ ਦਾ ਜੰਮਿਆਂ ਅੱਜ ਇੱਕ ਨਵੀਂ ਪਿਰਤ ਪਾਉਣ ਵਾਪਿਸ ਪਰਤ ਰਿਹਾ ਏ!
ਕਈਆਂ ਆਪਣਿਆਂ ਦੇ ਅਖੀਰ ਤੀਕਰ ਵੀ ਫੋਨ ਸੁਨੇਹੇਂ ਆਉਂਦੇ ਰਹੇ ਕੇ ਏਨੇ ਦਿਨ ਪਹਿਲਾਂ ਤੇ ਸਾਥੋਂ ਨਹੀਂ ਆਇਆ ਜਾਣਾ..ਅਸੀਂ ਤੇ ਬੱਸ ਵਿਆਹ ਵਾਲੇ ਦਿਨ ਹੀ ਆਵਾਂਗੇ!
ਫੇਰ ਉਸ ਦਿਨ ਅਖੰਡ ਪਾਠ ਦਾ ਸ਼ੁਭ ਆਰੰਭ ਸੀ..ਗਿਆਨੀ ਜੀ ਕੋਲ ਆਏ ਤੇ ਪੁੱਛਣ ਲੱਗੇ..ਸਰਦਾਰ ਸਾਬ ਕੀ ਪ੍ਰੋਗਰਾਮ ਏ..ਨੇੜੇ ਦੀ ਕਿਸੇ ਖਾਸ ਰਿਸ਼ਤੇਦਾਰੀ ਦੀ ਉਡੀਕ ਕਰਨੀ ਏ ਕੇ ਸੋਧੀਏ ਅਰਦਾਸਾ..?
ਮੈਂ ਚਾਰੇ ਪਾਸੇ ਨਜਰ ਘੁੰਮਾ ਕੇ ਵੇਖਿਆ..ਨੁੱਕਰ ਵਿਚ ਹਲਵਾਈ ਬਲਦੀ ਅੱਗ ਤੇ ਪਤੀਲਾ ਰੱਖ ਮਠਿਆਈਆਂ ਬਣਾਉਣ ਦੀ ਤਿਆਰੀ ਕਰ ਰਿਹਾ ਸੀ..!
ਨੌਕਰ ਚਾਕਰ ਅਤੇ ਹੋਰ ਕਿੰਨੇ ਸਾਰੇ ਅਣਜਾਣ ਜਿਹੇ ਚੇਹਰੇ ਨਿੱਕ ਸੁੱਕ ਦਾ ਬੰਦੋਬਸਤ ਕਰਦੇ ਹੋਏ ਏਧਰ ਓਧਰ ਨੱਠ ਭੱਜ ਕਰ ਰਹੇ ਸਨ..!
ਕੁਝ ਬੈਠੇ ਚਾਹ ਪੀ ਰਹੇ ਸਨ..ਕੁਝ ਨੇ ਬੂੰਦੀ ਸ਼ੱਕਰ ਪਾਰਿਆਂ ਵਾਲਾ ਫਰੰਟ ਮੱਲਿਆ ਹੋਇਆ ਸੀ..!
ਕੁਝ ਵੈਸੇ ਹੀ ਬੈਠੇ ਗੱਲਾਂ ਮਾਰ ਰਹੇ ਸਨ..ਬਰਾਦਰੀ ਵਿਚੋਂ ਹੀ ਕੁਝ ਲੋਕ ਕਨਾਤਾਂ ਵਾਸਤੇ ਟੋਏ ਪੁੱਟ ਰਹੇ ਸਨ..!
ਸਪੀਕਰ ਵਾਲਾ ਆਪਣੇ ਕੰਮ ਵਿਚ ਰੁੱਝਾ ਹੋਇਆ ਸੀ..ਉਸਨੂੰ ਉਚੇਚਾ ਆਖ ਰਖਿਆ ਸੀ ਕੇ ਇਹ ਦੋ ਮੰਜਿਆਂ ਨੂੰ ਜੋੜ ਕੇ ਹੀ ਲੋਣਾ ਹੋਵੇਗਾ..!
ਕੁਝ ਸਾਰੇ ਪਿੰਡ ਵਿਚੋਂ ਇੱਕਠਾ ਕੀਤਾ ਦੁੱਧ ਹਲਵਾਈ ਕੋਲ ਪਏ ਭਾਂਡੇ ਵਿਚ ਪਾ ਰਹੇ ਸਨ..ਸ਼ਰੀਕੇ ਵਿਚੋਂ ਹੀ ਕੁਝ ਔਰਤਾਂ ਖੁੱਲੀਆਂ ਥਾਲੀਆਂ ਵਿਚ ਦਾਲਾਂ ਚੁਗਣ ਅਤੇ ਲੋਹ ਤੇ ਫੁਲਕੇ ਲਹੁਣ ਦੀ ਤਿਆਰੀ ਵਿਚ ਸਨ..!
ਇੱਕ ਨਜਰ ਭਰ ਓਹਨਾ ਸਾਰਿਆਂ ਵੱਲ ਵੇਖਿਆ..ਫੇਰ ਗਿਆਨੀ ਜੀ ਨੂੰ ਕੋਲ ਸੱਦ ਲਿਆ ਆਖਣਾ ਸ਼ੁਰੂ ਕੀਤਾ ਕੇ "ਬਾਬਿਓ ਆਹ ਵੇਖੋ ਮੇਰੇ ਨੇੜੇ ਦੇ ਕਿੰਨੇ ਸਾਰੇ ਸਗੇ ਸਬੰਦੀ ਤਕਰੀਬਨ ਸਾਰੇ ਹੀ ਅੱਪੜ ਗਏ ਨੇ..ਤੁਸੀਂ ਅਰਦਾਸ ਕਰੋ"!
ਫੇਰ ਅਖੰਡ ਪਾਠ ਦੀ ਅਰੰਭਤਾ ਹੋਈ..ਮਿੱਥੇ ਦਿਨ ਭੋਗ ਪਿਆ..ਕੀਰਤਨ ਸੁਣਿਆ..ਲਗਾਤਾਰ ਹਾਜਰੀ ਭਰੀ..ਬਰਾਤ ਆਈ ਤੇ ਚਲੀ ਵੀ ਗਈ..ਸਭ ਕੁਝ ਸੁੱਖੀ ਸਾਂਦੀ ਨੇਪਰੇ ਚੜ ਗਿਆ..ਨਾ ਮੀਂਹ ਪਿਆ ਤੇ ਨਾ ਹਨੇਰੀ ਹੀ ਆਈ..ਇੰਝ ਲੱਗਾ ਕੁਲ ਕਾਇਨਾਤ ਨੇ ਅੱਗੇ ਹੋ ਕੇ ਇਸ ਸਭ ਕੁਝ ਵਿਚ ਸਾਡਾ ਪੂਰਾ ਸਾਥ ਦਿੱਤਾ ਹੋਵੇ!
ਇੱਕ ਵੇਰ ਫੇਰ ਤੋਂ ਜਿਉਂਦੀ ਹੋ ਗਈ ਪਿੰਡ ਦੀ ਕਿੰਨੀ ਸਾਰੀ ਰਿਸ਼ਤੇਦਾਰੀ ਅਤੇ ਸਾਕ ਬਰਾਦਰੀ ਵਿਆਹ ਤੋਂ ਕਿੰਨੇ ਦਿਨ ਮਗਰੋਂ ਤੀਕਰ ਵੀ ਪੱਬਾਂ ਭਾਰ ਹੋ ਕੇ ਸਾਰੇ ਕਾਰਜ ਨੇਪੜੇ ਚਾੜਦੀ ਰਹੀ ਤੇ ਨੇੜੇ ਤੋਂ ਇੱਕਦਮ ਦੂਰ ਜਿਹੇ ਹੋ ਗਏ ਕੁਝ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਘੱਟੇ ਮਿੱਟੀ ਦੇ ਡਰੋਂ ਬਸ ਕੁਝ ਚਿਰ ਲਈ ਆਏ ਤੇ ਸ਼ਗਨ ਪਾ ਕੇ ਤੁਰਦੇ ਬਣੇ..!
(ਇੱਕ ਕਲਪਨਾ ਏ ਜਿਹੜੀ ਸ਼ਾਇਦ ਕਦੀ ਹਕੀਕਤ ਬਣ ਜਾਵੇ)
ਹਰਪ੍ਰੀਤ ਸਿੰਘ ਜਵੰਦਾ
Tuesday, November 15, 2022
ਕੁੜੀ ਭੱਜ ਗਈ
ਕੁੜੀ ਭੱਜ ਗਈ !
ਮੁੰਬਈ, ਮਹਾਂਰਾਸ਼ਟਰ 'ਚ ਸ਼ਰਧਾ ਨਾਮ ਦੀ ਕੁੜੀ, ਕਿਸੇ ਮਲਟੀਨੈਸ਼ਨਲ ਕੰਪਨੀ 'ਚ ਨੌਕਰੀ ਕਰਦੀ ਸੀ, ਇਸੇ ਦੌਰਾਨ ਨਾਲ ਦੇ ਸਹਿਕਰਮੀ , 'ਆਫਤਾਬ' ਨਾਲ ਨਜਦੀਕੀਆਂ ਵਧੀਆਂ, ਮੁਲਾਕਾਤਾਂ ਦਾ ਲੰਮਾ ਦੌਰ ਤੇ ਅਖੀਰ ਕੁੜੀ ਦੇ ਘਰਦਿਆਂ ਨੂੰ, ਇਸ ਨਜਾਇਜ਼ ਰਿਸ਼ਤੇ ਬਾਰੇ ਪਤਾ ਲੱਗ ਗਿਆ, ਇਤਰਾਜ਼ ਜਤਾਇਆ ਤਾਂ ਕੁੜੀ ਭੱਜ ਗਈ, ਮਾਪਿਆਂ ਨੂੰ ਮਿੱਟੀ 'ਚ ਰੋਲ਼ ਕੇ, ਦਿੱਲੀ ਲਾਗੇ ਮਹਿਰੌਲੀ 'ਚ, ਆਫਤਾਬ ਨਾਲ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿਣ ਲੱਗ ਪਈ, ਥੋੜੇ ਸਮੇਂ ਬਾਅਦ ਜਦੋਂ ਕੁੜੀ ਨੇ, ਵਿਆਹ ਲਈ ਦਬਾਅ ਬਣਾਇਆ, ਤਾਂ ਇਸ ਦਰਿੰਦੇ ਨੇ, ਕੁੜੀ ਦਾ ਮਈ 2022 'ਚ ਕਤਲ ਕਰ ਦਿੱਤਾ, ਫੇਰ ਲਾਸ਼ ਦੇ 35 ਟੁਕੜੇ ਕਰਕੇ, ਫਰਿੱਜ 'ਚ ਰੱਖੇ ਤੇ ਰੋਜ ਰਾਤੀਂ ਦੋ ਵਜੇ, ਇਕ-ਇੱਕ ਟੁੱਕੜਾ ਸ਼ਹਿਰ 'ਚ ਟਿਕਾਣੇ ਲਾ ਦਿੰਦਾ। ਅਖੀਰ ਪਿਓ ਤਾਂ ਪਿਓ ਹੁੰਦੈ, ਲਗਾਤਾਰ ਪੰਜ ਮਹੀਨੇ ਫੋਨ ਕਰਦਾ ਰਿਹਾ, ਗੱਲਬਾਤ ਨਾ ਹੋਣ ਤੇ ਸ਼ੱਕ ਗਹਿਰਾਇਆ ਤੇ ਅਖੀਰ ਦੋਸ਼ੀ ਟੁੱਟ ਗਿਆ, ਅਖੇ ਵਿਆਹ ਲਈ ਪ੍ਰੇਸ਼ਾਨ ਕਰਦੀ ਸੀ ਤਾਂ ਖਤਮ ਕਰ ਦਿੱਤਾ। ਮੇਰੀਓ ਭੈਣੋ, ਜਿੰਨਾਂ ਤੁਹਾਨੂੰ 20 ਸਾਲ ਪਾਲਿਆ ਏ, ਉਹ ਤੁਹਾਨੂੰ ਤੁਹਾਡੇ ਤੋਂ ਬੇਹਤਰ ਜਾਣਦੇ ਨੇਂ, ਸੋ ਸਿਆਣੇ ਨਹੀਂ, ਸਮਝਦਾਰ ਬਣੋ, ਸਾਵਧਾਨ ਰਹੋ, ਸੁਰੱਖਿਅਤ ਰਹੋ
Wednesday, November 9, 2022
कुछ व्यवहार करते समय #नफा नुकसान नहीं देखना चाहिए।
बहुत दिनो से स्कूटी का उपयोग नही होने से, विचार आया #Olx पे बेच दे..
कीमत Rs 30000/- डाल दी
बहुत आफर आये 15 से 28 हजार तक।
एक का 29 का प्रस्ताव आया।
उसे भी waiting में रखा।
कल सुबह काल आया, उसने कहा-
"साहब नमस्कार 🙏 ,
आपकी गाडी का add देखा। पसंद भी आयी है। परंतु 30 जमाने का बहुत प्रयत्न किया, 24 ही इकठ्ठा कर पाया हूँ। बेटा #इंजिनियरिंग के अंतिम वर्ष में है। बहुत मेहनत किया है उसने। कभी पैदल, कभी सायकल, कभी बस, कभी किसी के साथ। सोचा अंतिम वर्ष तो वह अपनी गाडी से ही जाये। आप कृपया स्कूटी मुझे ही दिजीएगा। नयी गाडी मेरी हैसियत से बहुत ज्यादा है। थोडा समय दिजीए। मै पैसो का इंतजाम करता हूँ। मोबाइल बेच कर कुछ रुपये मिलेंगें। परंतु हाथ जोड़कर कर निवेदन है साहब,मुझे ही दिजीएगा।"
मैने औपचारिकता में मात्र #Ok बोलकर फोन रख दिया। Uttam Gupta Ayodhya
कुछ विचार मन में आये।
वापस काल बैक किया और कहा
"आप अपना #मोबाइल मत बेचिए, कल सुबह केवल 24 हजार लेकर आईए, गाडी आप ही ले जाईए वह भी मात्र 24 में ही"
मेरे पास 29 हजार का प्रस्ताव होने पर भी 24 में किसी अपरिचित व्यक्ति को मै स्कूटी देने जा रहा था।
सोचा उस परिवार में आज कितने आनंद का निर्माण हुआ होगा।
कल उनके घर स्कूटीआएगी।
और मुझे ज्यादा नुकसान भी नहीं हो रहा था।
ईश्वर ने बहुत दिया है और सबसे बडा धन #समाधान है जो कूट-कूटकर दिया है।
अगली सुबह उसने कम से कम 6-7 बार फोन किया
"#साहब कितने बजे आऊ, आपका समय तो नही खराब होगा। पक्का लेने आऊं, बेटे को लेकर या अकेले आऊ। पर साहब गाडी किसी को और नही दिजीएगा।"
वह 2000, 500, 200, 100, 50 के #नोटों का संग्रह लेकर आया, साथ में बेटा भी था। ऐसा लगा, पता नही कहा कहा से निकाल कर या मांग कर या इकठ्ठा कर यह पैसे लाया है।
बेटा एकदम आतुरता और कृतज्ञता से 🛵 को देख रहा था। मैने उसे दोनो चाबियां दी, कागज दिये। बेटा गाडी पर विनम्रतापूर्वक हाथ फेर रहा था। रुमाल निकाल कर पोछ रहा था।
उसनें पैसे गिनने कहा, मैने कहा आप गिनकर ही लाये है, कोई दिक्कत नहीं।
जब जाने लगे, तो मैने उन्हे 500 का एक नोट वापस करते कहाँ, घर जाते #मिठाई लेते जाएगा। सोच यह थी कि कही तेल के पैसे है या नही। और यदि है तो मिठाई और तेल दोनो इसमें आ जायेंगे।
आँखों में कृतज्ञता के आंसु लिये उसने हमसे विदा ली और अपनी 🛵 ले गया। जाते समय बहुत ही आतुरता और विनम्रता से झुककर अभिवादन किया। बार बार आभार व्यक्त किया।
दोस्तो जीवन में कुछ व्यवहार करते समय #नफा नुकसान नहीं देखना चाहिए।
अपने माध्यम से किसी को क्या सच में कुछ आनंद प्राप्त हुआ यह देखना भी होता है
Friday, October 28, 2022
ਡਾ. ਅਜਮੇਰ ਸਿੰਘ ਜੀ ਦੀ ਜਾਗਰੂਕ ਕਰਦੀ ਆਪਬੀਤੀ
ਮੇਰਾ ਵਿਸ਼ਵਾਸ ਹੈ ਕਿ ਜੇ ਕਿਸੇ ਬਿਮਾਰੀ ਬਾਰੇ ਡਾਕਟਰ ਅਪਰੇਸ਼ਨ ਕਰਵਾਉਣ ਦੀ ਸਲਾਹ ਦੇਵੇ ਤਾਂ ਉਸੇ ਵੇਲੇ "ਹਾਂ" ਨਹੀਂ ਕਰਨੀ ਚਾਹੀਦੀ। ਕਿਸੇ ਦੂਜੇ ਡਾਕਟਰ ਦੀ ਵੀ ਸਲਾਹ ਲੈਣੀ ਚਾਹੀਦੀ ਹੈ। ਇਸ ਦਾ ਮੈਨੂੰ ਫਾਇਦਾ ਵੀ ਹੋਇਆ ਹੈ।
ਸਨ 2006 ਵਿਚ ਮੇਰੇ ਬ੍ਰੇਨ ਟਿਊਮਰ ਹੋਣ ਦਾ ਪਤਾ ਲੱਗਿਆ ਸੀ। ਪੀਜੀਆਈ ਦੇ ਡਾਕਟਰ ਨੇ ਤੁਰੰਤ ਅਪਰੇਸ਼ਨ ਕਰਵਾਉਣ ਲਈ ਕਿਹਾ। ਪਰ ਮੈਂ ਆਪਣੀ ਆਦਤ ਅਨੁਸਾਰ ਕਹਿ ਬੈਠਾ ਕਿ "ਅਜੇ ਨਹੀਂ।" ਮੇਰਾ ਏਨਾ ਕਹਿਣ ਦੀ ਦੇਰ ਸੀ ਕਿ ਡਾਕਟਰ ਗੁੱਸੇ ਵਿਚ ਬੋਲਿਆ," ਰੋਡ ਪਰ ਗਿਰ ਜਾਓਗੇ, ਟਾਂਗ ਚਲੀ ਜਾਏਗੀ, ਆਂਖ ਚਲੀ ਜਾਏਗੀ।" ਇਹ ਸੁਣ ਕੇ ਮੈਂ ਫੇਰ ਕਿਹਾ,"ਜੀ, ਮੈਂ ਸੋਚ ਕੇ ਦੱਸਾਂਗਾ।"
ਉਸ ਮਗਰੋਂ ਮੈਂ ਪੰਜਾਬ ਯੂਨੀਵਰਸਿਟੀ ਆ ਕੇ ਅੱਪਣੇ ਹੈਲਥ ਸੈਂਟਰ ਦੇ ਡਾਕਟਰ ਨਾਲ ਗੱਲ ਕੀਤੀ। ਉਹਨਾਂ ਕਿਹਾ," ਜੇ ਅਪਰੇਸ਼ਨ ਕਰਵਾਉਣਾ ਹੀ ਹੋਇਆ ਤਾਂ ਡਾ. ਕਾਕ(ਪੀਜੀਆਈ ਤੋਂ ਰਿਟਾਇਰ ਹੋਇਆ ਨਿਊਰੋਸਰਜਨ) ਤੋਂ ਕਰਵਾਵਾਂਗੇ। ਪਤਾ ਕਰੋ ਕਿੱਥੇ ਹੈ? ਮੈਂ ਨਾਲ ਚੱਲਾਂਗਾ।"
ਅਗਲੇ ਹੀ ਦਿਨ ਅਸੀਂ MRI ਫ਼ਿਲਮਾਂ ਤੇ ਰਿਪੋਰਟ ਲੈ ਕੇ ਡਾ. ਕਾਕ ਨੂੰ ਮਿਲੇ। ਉਹਨਾਂ MRI ਦੇਖਣ ਸਾਰ ਕਿਹਾ," There's nothing to worry." ਚਿੰਤਾ ਦੀ ਕੋਈ ਲੋੜ ਨਹੀਂ। ਮੈਂ ਸਰਜਰੀ ਦੇ ਹੱਕ ਵਿਚ ਨਹੀਂ।
ਮੇਰੇ ਨਾਲ ਗਏ ਡਾ. ਧਵਨ ਨੇ ਪੁੱਛਿਆ," Sir, ਸਰਜਰੀ ਕਿਉਂ ਨਹੀਂ?" ਡਾ. ਕਾਕ ਨੇ ਸਮਝਾਇਆ ਕਿ ਬ੍ਰੇਨ ਸਰਜਰੀ ਕਰਨ ਵੇਲੇ ਬਹੁਤ ਧਿਆਨ ਰੱਖਣਾ ਪੈਂਦਾ ਹੈ। ਇਹ ਮਾਈਕਰੋ ਸਰਜਰੀ ਹੈ। ਫੇਰ ਵੀ ਕਾਫੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਜੇ ਇਲਾਜ ਕਰਵਾਉਣਾ ਹੈ ਤਾਂ ਦਿੱਲੀ AIIMS ਵਿਚ "Gama knife treatment" ਕਰਵਾ ਲਓ। ਨਾਲ ਹੀ ਉਹਨਾਂ ਨੇ ਨਿਊਰੋਸਰਜਰੀ ਦੇ ਮੁਖੀ ਦੇ ਨਾਂ ਇਕ ਚਿੱਠੀ ਦੇ ਦਿੱਤੀ।
ਕੁਝ ਦਿਨਾਂ ਬਾਅਦ ਮੈਂ ਦਿੱਲੀ ਏਮਜ਼ ਗਿਆ। ਨਿਊਰੋਸਰਜਰੀ ਦੇ ਹੈੱਡ ਨੂੰ ਮਿਲਿਆ। ਉਹਨਾਂ ਨੇ MRI ਦੇਖਣ ਸਾਰ ਡਾ.ਕਾਕ ਵਾਲੀ ਗੱਲ ਹੀ ਆਖੀ ਤੇ ਨਾਲ ਹੀ ਦੱਸਿਆ ਕਿ ਇਸ ਟਿਊਮਰ ਨੇ ਹੁਣ ਹੋਰ ਨਹੀਂ ਵਧਣਾ।ਉਸ ਵੇਲੇ ਟਿਊਮਰ 23mm ਸੀ। ਉਹਨਾਂ ਕਿਹਾ ਕਿ ਜੋ ਨੁਕਸਾਨ ਸਰਜਰੀ ਨਾਲ ਹੁੰਦਾ ਹੈ, ਉਹ gama knife ਨਾਲ ਵੀ ਹੋਵੇਗਾ। ਜੇ ਹੋਰ ਕੋਈ ਤਕਲੀਫ ਨਹੀਂ ਤਾਂ ਕੁਝ ਵੀ ਨਾ ਕਰਵਾਓ, ਨਾ ਸਰਜਰੀ ਤੇ ਨਾ ਹੀ gama knife treatment. ਇਸ ਟਿਊਮਰ ਨੇ ਵਧਣਾ ਨਹੀਂ। ਜੇ ਵਧੇਗਾ ਵੀ ਤਾਂ ਸਾਲ ਵਿਚ ਇਕ ਮਿਲੀਮੀਟਰ ਤੋਂ ਵੀ ਘੱਟ। ਤਿੰਨ ਸੈਂਟੀਮੀਟਰ ਤਕ ਦਾ ਇਲਾਜ ਹੋ ਸਕਦੈ, ਆ ਜਾਣਾ।
ਮੈਂ ਉਹਨਾਂ ਦਾ ਧੰਨਵਾਦ ਕੀਤਾ ਤੇ ਵਾਪਸ ਆ ਕੇ ਡਾ. ਧਵਨ ਦੇ ਕਹਿਣ 'ਤੇ ਮੈਂ ਹਰ ਸਾਲ MRI ਕਰਵਾਉਂਦਾ ਰਿਹਾ। ਪੀਜੀਆਈ ਦੇ 2018 ਦੇ ਟੈਸਟ ਅਨੁਸਾਰ, ਇਹ ਟਿਊਮਰ ਘਟ ਕੇ 12mm ਰਹਿ
ਗਿਆ, ਸੁੰਗੜ ਗਿਆ ਹੈ।
ਮੈਂ ਅਪਰੇਸ਼ਨ ਤੋਂ ਬਚ ਗਿਆ। ਦੂਜੇ ਡਾਕਟਰ ਦੀ ਸਲਾਹ ਲੈਣ ਦਾ ਫਾਇਦਾ ਹੀ ਹੋਇਆ ਹੈ।
----ਡਾ. ਅਜਮੇਰ ਸਿੰਘ
Ajmer Singh ਜੀ ਦੀ ਜਾਗਰੂਕ ਕਰਦੀ ਆਪਬੀਤੀ
Thursday, October 6, 2022
ਅੰਗਰੇਜ਼ ਅਫਸਰਾਂ ਨੂੰ ਇੰਗਲੈਂਡ ਵਾਪਸ ਆਉਣ 'ਤੇ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਸੀ
ਭਾਰਤ ਵਿਚ ਸਰਕਾਰੀ ਨੌਕਰੀ ਕਰਕੇ ਜਾਂਦੇ ਅੰਗਰੇਜ਼ ਅਫਸਰਾਂ ਨੂੰ ਇੰਗਲੈਂਡ ਵਾਪਸ ਆਉਣ 'ਤੇ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਸੀ। ਤਰਕ ਇਹ ਸੀ ਕਿ ਉਹ ਇੱਕ ਗੁਲਾਮ ਦੇਸ਼ 'ਤੇ ਰਾਜ ਕਰਕੇ ਗਏ ਸਨ, ਜਿਸ ਨਾਲ ਉਨ੍ਹਾਂ ਦੇ ਰਵੱਈਏ ਅਤੇ ਵਿਵਹਾਰ ਵਿੱਚ ਜ਼ਰੂਰ ਫਰਕ ਪੈਂਦਾ ਸੀ। ਜੇਕਰ ਉਹਨਾਂ ਨੂੰ ਇੱਥੇ ਅਜਿਹੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤਾਂ ਉਹ ਆਜ਼ਾਦ ਬ੍ਰਿਟਿਸ਼ ਨਾਗਰਿਕਾਂ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰੇਗਾ।
ਇਸ ਨੂੰ ਸਮਝਣ ਲਈ ਹੇਠਾਂ ਦਿੱਤਾ ਵਾਕ ਪੜ੍ਹੋ
ਇੱਕ ਬ੍ਰਿਟਿਸ਼ ਔਰਤ ਜਿਸਦਾ ਪਤੀ ਬ੍ਰਿਟਿਸ਼ ਸ਼ਾਸਨ ਦੌਰਾਨ ਪਾਕਿਸਤਾਨ ਅਤੇ ਭਾਰਤ ਵਿੱਚ ਸਿਵਲ ਸਰਵਿਸ ਅਫਸਰ( IAS ) ਸੀ। ਔਰਤ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਤਾਏ। ਵਾਪਸੀ 'ਤੇ ਉਸ ਨੇ ਆਪਣੀਆਂ ਯਾਦਾਂ 'ਤੇ ਆਧਾਰਿਤ ਇਕ ਖੂਬਸੂਰਤ ਕਿਤਾਬ ਲਿਖੀ।
ਔਰਤ ਨੇ ਲਿਖਿਆ ਕਿ ਜਦੋਂ ਮੇਰੇ ਪਤੀ ਇੱਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਨ ਤਾਂ ਮੇਰਾ ਬੇਟਾ ਕਰੀਬ ਚਾਰ ਸਾਲ ਦਾ ਸੀ ਅਤੇ ਮੇਰੀ ਬੇਟੀ ਇੱਕ ਸਾਲ ਦੀ ਸੀ। ਉਹ ਕਈ ਏਕੜ ਵਿੱਚ ਬਣੀ ਇੱਕ ਹਵੇਲੀ ਵਿੱਚ ਰਹਿੰਦੇ ਸੀ, ਜਿਸਦੀ ਮਲਕੀਅਤ ਡਿਪਟੀ ਕਲੈਕਟਰ ਦੀ ਸੀ। ਸੈਂਕੜੇ ਲੋਕ ਡੀਸੀ ਦੇ ਘਰ ਅਤੇ ਪਰਿਵਾਰ ਦੀ ਸੇਵਾ ਵਿੱਚ ਲੱਗੇ ਹੋਏ ਸਨ। ਹਰ ਰੋਜ਼ ਪਾਰਟੀਆਂ ਹੁੰਦੀਆਂ ਸਨ, ਜ਼ਿਲ੍ਹੇ ਦੇ ਵੱਡੇ-ਵੱਡੇ ਜ਼ਿਮੀਂਦਾਰ ਸਾਨੂੰ ਆਪਣੇ ਸ਼ਿਕਾਰ ਸਮਾਗਮਾਂ ਵਿੱਚ ਬੁਲਾ ਕੇ ਮਾਣ ਮਹਿਸੂਸ ਕਰਦੇ ਸਨ, ਅਤੇ ਹਰ ਕੋਈ ਜਿਸ ਲਈ ਅਸੀਂ ਜਾਂਦੇ ਸੀ, ਇਸ ਨੂੰ ਮਾਣ ਸਮਝਦੇ ਸਨ। ਸਾਡਾ ਮਾਣ ਅਤੇ ਸ਼ਾਨ ਇੰਨਾ ਸੀ ਕਿ ਮਹਾਰਾਣੀ ਅਤੇ ਸ਼ਾਹੀ ਪਰਿਵਾਰ ਨੂੰ ਵੀ ਬ੍ਰਿਟੇਨ ਵਿਚ ਸ਼ਾਇਦ ਹੀ ਕੋਈ ਐਨਾ ਜਾਣਦਾ ਹੋਏ ।
ਰੇਲ ਸਫ਼ਰ ਦੌਰਾਨ ਨਵਾਬੀ ਟੌਹਰ ਨਾਲ ਭਰਿਆ ਇੱਕ ਆਲੀਸ਼ਾਨ ਡੱਬਾ ਡਿਪਟੀ ਕਮਿਸ਼ਨਰ ਦੇ ਪਰਿਵਾਰ ਲਈ ਰਾਖਵਾਂ ਹੁੰਦਾ ਸੀ। ਜਦੋਂ ਅਸੀਂ ਰੇਲਗੱਡੀ ਵਿਚ ਚੜ੍ਹਦੇ ਤਾਂ ਇਕ ਚਿੱਟੇ ਕੱਪੜਿਆਂ ਵਾਲਾ ਡਰਾਈਵਰ ਦੋਵੇਂ ਹੱਥ ਬੰਨ੍ਹ ਕੇ ਸਾਡੇ ਸਾਹਮਣੇ ਖੜ੍ਹਾ ਹੁੰਦਾ। ਅਤੇ ਯਾਤਰਾ ਸ਼ੁਰੂ ਕਰਨ ਦੀ ਇਜਾਜ਼ਤ ਮੰਗਦਾ। ਇਜਾਜ਼ਤ ਮਿਲਣ ਤੋਂ ਬਾਅਦ ਹੀ ਟਰੇਨ ਚੱਲਦੀ ਸੀ।
ਇੱਕ ਵਾਰ ਜਦੋਂ ਅਸੀਂ ਸਫ਼ਰ ਲਈ ਰੇਲ ਗੱਡੀ ਵਿੱਚ ਚੜ੍ਹੇ ਤਾਂ ਰਵਾਇਤ ਅਨੁਸਾਰ ਡਰਾਈਵਰ ਨੇ ਆ ਕੇ ਇਜਾਜ਼ਤ ਮੰਗੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦੀ, ਮੇਰਾ ਬੇਟਾ ਕਿਸੇ ਕਾਰਨ ਕਰਕੇ ਬੁਰੇ ਮੂਡ ਵਿੱਚ ਸੀ। ਉਸ ਨੇ ਡਰਾਈਵਰ ਨੂੰ ਗੱਡੀ ਨਾ ਚਲਾਉਣ ਲਈ ਕਿਹਾ। ਡਰਾਈਵਰ ਨੇ ਝੁਕ ਕੇ ਕਿਹਾ, “ਜੋ ਹੁਕਮ ਛੋਟੇ ਸਰਕਾਰ, ਕੁਝ ਸਮੇਂ ਬਾਅਦ ਸਟੇਸ਼ਨ ਮਾਸਟਰ ਸਮੇਤ ਸਾਰਾ ਸਟਾਫ਼ ਇਕੱਠਾ ਹੋ ਗਿਆ ਅਤੇ ਮੇਰੇ ਚਾਰ ਸਾਲਾ ਬੇਟੇ ਤੋਂ ਭੀਖ ਵਾਂਗ ਇਜਾਜ਼ਤ ਮੰਗਣੀ ਸ਼ੁਰੂ ਕਰ ਦਿੱਤੀ ਪਰ ਉਸ ਨੇ ਰੇਲ ਗੱਡੀ ਨੂੰ ਚਲਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਆਖ਼ਰਕਾਰ ਬੜੀ ਮੁਸ਼ਕਲ ਨਾਲ ਮੈਂ ਆਪਣੇ ਬੇਟੇ ਨੂੰ ਕਈ ਚਾਕਲੇਟਾਂ ਦੇ ਵਾਅਦੇ 'ਤੇ ਰੇਲਗੱਡੀ 'ਤੇ ਚੜ੍ਹਨ ਲਈ ਮਨਾ ਲਿਆ ਅਤੇ ਸਫ਼ਰ ਸ਼ੁਰੂ ਹੋ ਗਿਆ |
ਕੁਝ ਮਹੀਨਿਆਂ ਬਾਅਦ, ਔਰਤ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਯੂਕੇ ਵਾਪਸ ਪਰਤੀ। ਉਹ ਸਮੁੰਦਰੀ ਜਹਾਜ਼ ਰਾਹੀਂ ਲੰਡਨ ਪਹੁੰਚੇ, ਵੇਲਜ਼ ਦੀ ਇੱਕ ਕਾਉਂਟੀ, ਮੇਥੀ ਵਿਖੇ ਉਸ ਦਾ ਠਹਿਰਾਉ ਦੀ, ਜਿੱਥੇ ਉਸ ਨੂੰ ਰੇਲਗੱਡੀ ਰਾਹੀਂ ਜਾਣਾ ਪੈਂਦਾ ਸੀ। ਮਹਿਲਾ ਆਪਣੀ ਬੇਟੀ ਅਤੇ ਬੇਟੇ ਨੂੰ ਸਟੇਸ਼ਨ 'ਤੇ ਬੈਂਚ 'ਤੇ ਬਿਠਾ ਕੇ ਟਿਕਟ ਲੈਣ ਗਈ ਤਾਂ ਲੰਬੀ ਕਤਾਰ ਕਾਰਨ ਕਾਫੀ ਦੇਰ ਹੋ ਚੁੱਕੀ ਸੀ, ਜਿਸ ਕਾਰਨ ਮਹਿਲਾ ਦਾ ਬੇਟਾ ਕਾਫੀ ਪਰੇਸ਼ਾਨ ਸੀ। ਜਦੋਂ ਉਹ ਟਰੇਨ 'ਚ ਚੜ੍ਹਿਆ ਤਾਂ ਆਲੀਸ਼ਾਨ ਕੰਪਾਊਂਡ ਦੀ ਬਜਾਏ ਪਹਿਲੀ ਸ਼੍ਰੇਣੀ ਦੀਆਂ ਸੀਟਾਂ ਦੇਖ ਕੇ ਬੱਚਾ ਫਿਰ ਗੁੱਸੇ 'ਚ ਆ ਗਿਆ। ਜਦੋਂ ਰੇਲਗੱਡੀ ਸਮੇਂ ਸਿਰ ਸਫਰ ਕਰਨ ਲੱਗੀ ਤਾਂ ਬੱਚੇ ਨੇ ਚੀਕਾਂ ਮਾਰ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। "ਉਹ ਉੱਚੀ-ਉੱਚੀ ਕਹਿ ਰਿਹਾ ਸੀ, ਇਹ ਡਰਾਈਵਰ ਕਿਹੋ ਜਿਹਾ ਉੱਲੂ ਹੈ। ਇਸ ਨੇ ਸਾਡੀ ਇਜਾਜ਼ਤ ਤੋਂ ਬਿਨਾਂ ਰੇਲਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਮੈਂ ਪਾਪਾ ਨੂੰ ਕਹਾਂਗਾ ਕਿ ਉਹ ਇਸਨੂੰ ਜੁੱਤੀਆ ਮਾਰੇ ।" ਔਰਤ ਨੂੰ ਬੱਚੇ ਨੂੰ ਸਮਝਾਉਣਾ ਔਖਾ ਹੋ ਰਿਹਾ ਸੀ ਕਿ "ਇਹ ਉਸ ਦੇ ਪਿਤਾ ਦਾ ਜ਼ਿਲ੍ਹਾ ਨਹੀਂ ਹੈ, ਇਹ ਆਜ਼ਾਦ ਦੇਸ਼ ਹੈ, ਇੱਥੇ ਡਿਪਟੀ ਕਮਿਸ਼ਨਰ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਅਤੇ ਰਾਜੇ ਵਰਗੇ ਤੀਜੇ ਦਰਜੇ ਦੇ ਸਰਕਾਰੀ ਅਧਿਕਾਰੀ ਕੋਲ ਅਜਿਹੀ ਤਾਕਤ ਨਹੀਂ ਹੈ। ਲੋਕਾਂ ਉੱਤੇ ਫ਼ਾਲਤੂ ਹੁਕਮ ਚਲਾਉਣ ਦੀ ਸ਼ਕਤੀ,ਖੁਦ ਦੇ ਦੀ ਹਉਮੈ ਨੂੰ ਸੰਤੁਸ਼ਟ ਕਰਨ ਲਈ।
ਅੱਜ ਸਪੱਸ਼ਟ ਹੈ ਕਿ ਅਸੀਂ ਅੰਗਰੇਜ਼ਾਂ ਨੂੰ ਬਾਹਰ ਕੱਢ ਦਿੱਤਾ ਹੈ। ਪਰ ਅਸੀਂ ਅੱਜ ਤੱਕ ਗੁਲਾਮੀ ਨੂੰ ਖਤਮ ਨਹੀਂ ਕੀਤਾ। ਅੱਜ ਵੀ ਸਾਨੂੰ ਵੀ ਆਈਪੀ ਲਈ ਘੰਟਿਆਂਬੱਧੀ ਸੜਕਾਂ 'ਤੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਹੋਣਾ ਪੈਂਦਾ। ਇਸ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਸਾਰੇ ਪੱਖਪਾਤਾਂ ਅਤੇ ਵਿਸ਼ਵਾਸਾਂ ਨੂੰ ਪਾਸੇ ਰੱਖ ਕੇ ਸਾਰੇ ਪ੍ਰੋਟੋਕੋਲ ਲੈਣ ਵਾਲਿਆਂ ਦਾ ਵਿਰੋਧ ਕਰਨਾ। ਸਭ ਤੋਂ ਜ਼ਰੂਰੀ ਗੱਲ ਇਹ ਗੁਲਾਮ ਮਾਨਸਿਕਤਾ ਨੂੰ ਤਿਆਗਣਾ ਤੇ ਲੀਡਰਾਂ ਅੱਗੇ ਬਿਨ੍ਹਾਂ ਗੱਲੋਂ ਵਿਛ ਵਿਛ ਜਾਣਾ...
ਨਹੀਂ ਤਾਂ ਸਿਰਫ ਆਜ਼ਾਦੀ ਦਿਵਸ ਮਨਾ ਕੇ ਲੋਕ ਆਪਣੇ ਆਪ ਨੂੰ ਧੋਖਾ ਦਿੰਦੇ ਹਨ ਕਿ ਅਸੀਂ ਆਜ਼ਾਦ ਹਾਂ, ਜਿਹਨ ਵਿੱਚੋ ਗੁਲਾਮੀ ਕੱਢਣੀ ਜਰੂਰੀ ਹੈ।
ਕਾਪੀ ਪੇਸਟ
Wednesday, October 5, 2022
ਓਸ਼ੋ ਦੀਆਂ ਲੁੱਚ-ਗੁੜੱਚੀਆਂ ਕਿਸ਼ਤ 1
ਨੋਟ-ਯਾਦ ਰਹੇ ਕਿ ਮੇਰਾ ਓਸ਼ੋ ਨਾਲ ਕੋਈ ਲੈਣਾ ਦੇਣਾ ਨਹੀ ਉਹ ਕੀ ਕਰਦਾ ਸੀ, ਕੀ ਬੋਲਦਾ ਸੀ। ਚੰਗਾ ਵੀ ਮਾੜਾ ਵੀ! ਇਸ ਪੱਖੋਂ ਵੀ ਨਹੀ ਕਿ ਉਸ ਦੇ ਹੱਕ ਵਿਚ ਬੋਲਣ ਨਾਲ ਕੌਮ ਮੇਰੀ ਕੋਈ ਤਰੱਕੀ ਕਰ ਜਾਊ ਜਾਂ ਵਿਰੁਧ ਨਾਲ ਰੁੱਕ ਜਾਊ ਜਾਂ ਮੇਰੇ ਧਰਮ ਨੂੰ ਖਤਰਾ ਹੋ ਜਾਊ ਇਹ ਕਮਜੋਰ ਲੋਕਾਂ ਦੀ ਸੋਚਣੀ ਹੈ। ਇਸ ਲਈ ਵੀ ਨਹੀ ਕਿ ਬਹੁਤੇ ਸਿੱਖ ਓਸ਼ੋ ਮਗਰ ਤੁਰ ਜਾਣਗੇ ਤੇ ਮੇਰੀ ਗਿਣਤੀ ਘੱਟ ਜਾਏਗੀ ਬਥੇਰੇ ਲਗੇ ਫਿਰਦੇ ਡੇਰਿਆਂ ਵਿਚ। ਮੇਰਾ ਲਿਖਣ ਦਾ ਮੱਕਸਦ ਇਨਾ ਕਿ ਮੇਰੇ ਨਾਨਕ ਨੂੰ ਓਸ਼ੋ ਨਾਲ ਰਲਗੱਡ ਕਰੋਂਗੇ ਤਾਂ ਫਿਰ ਮੈਂ ਬੋਲਾਂਗਾ ਚਾਹੇ ਉਸ ਦੇ ਕਿਸੇ ਭਗਤ ਦੇ ਗਿੱਟੇ ਲੱਗੇ ਜਾਂ ਗੋਡੇ। ਬਾਕੀ ਪੜੋ ਜਿਨੂੰ ਮਰਜੀ ਤੇ ਪੜਨਾ ਵੀ ਚਾਹੀਦਾ ਓਸ਼ੋ ਨੂੰ ਵੀ! ਪਰ ਗੁਰੂ ਨਾਨਕ ਦੀ ਓਸ਼ੋ ਵਰਗੇ ਨਾਲ ਖਿੱਚੜੀ ਜਿਹੀ ਬਣਾ ਕੇ ਅਪਣੀਆਂ ਦੁਕਾਨਾ ਨਾ ਚਲਾਓ ਮੈਂ ਤਾਂ ਉਨ੍ਹਾਂ ਨੂੰ ਸੰਬੋਧਨ ਹਾਂ ਬਾਕੀ ਕਈ ਚੇਲੇ ਤਾਂ ਐਵੇਂ ਆਣ ਫਸਣਗੇ! ਇੱਕ ਗੱਲ ਹੋਰ ਉਸ ਬੰਦੇ ਦਾ ਬੋਲਣਾ ਜਾਂ ਲਿਖਣਾ ਉਨ੍ਹਾਂ ਚਿਰ ਹੀ ਸਰਬ ਪ੍ਰਵਾਨਤ ਹੁੰਦਾ ਜਿੰਨਾ ਚਿਰ ਉਸ ਦਾ ਕੱਦ ਕਾਠ ਵੀ ਬੋਲਣ ਵਰਗਾ ਹੁੰਦਾ। ਮਸਲਨ ਧਨੌਲਾ ਨਾਂ ਦਾ ਬੰਦਾ ਚੰਗਾ ਲਿਖਦਾ ਤੇ ਸਾਰੇ ਪੜਦੇ ਸਨ ਪਰ ਅੱਜ...? ਮਾੜਾ ਮੋਟਾ ਪੜਦੇ ਤੁਸੀਂ ਮੈਨੂੰ ਵੀ ਪਰ ਕੱਲ ਸਟੋਰ ਵਿਚ ਚੋਰੀ ਕਰਦਾ ਫੜਿਆ ਗਿਆ ਲਾਹਨਤਾ ਵੀ ਤੁਸੀਂ ਪਾਉਂਣੀਆਂ ਜਿਹੜੀਆਂ ਬਣਦੀਆਂ ਵੀ ਨੇ। ਗਾਂਧੀ ਦੇ ਦੋਗਲੇਪਨ ਕਾਰਨ ਤੁਸੀਂ ਉਸ ਨੂੰ ਚੰਗਾ ਨਹੀ ਸਮਝਦੇ ਬੋਲੀ ਤਾਂ ਉਹ ਵੀ ਜਾਂਦਾ ਸੀ। ਇਹ ਵੀ ਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ ਮਾਣ ਕਿਸੇ ਦਾ ਨਹੀ। ਬਾਕੀ ਵਿਚਾਰ ਆਪੋ ਅਪਣੇ?
--ਰਜਨੀਸ਼ ਬਾਰੇ ਜਾਨਣ ਤੋਂ ਪਹਿਲਾਂ ਇਹ ਜਾਣ ਲੈਣਾ ਜਰੂਰੀ ਹੈ ਕਿ ਉਸ ਕੋਲ ਲੋਕ ਜਾਂਦੇ ਕਿਉਂ ਸਨ? ਮਨੁੱਖ ਪਦਾਰਥਵਾਦ ਨੇ ਇਨਾ ਭਟਕਾ ਦਿੱਤਾ ਹੋਇਆ ਕਿ ਉਹ ਪਿਆਸੇ ਮਿਰਗ ਵਾਂਗ ਪਾਗਲ ਹੋਇਆ ਦੌੜਾ ਫਿਰ ਰਿਹਾ ਹੈ। ਜਿਥੇ ਵੀ ਉਸ ਨੂੰ ਪਾਣੀ ਦੀ ਝਲਕ ਦਿੱਸਦੀ ਉਹ ਉਧਰ ਨੂੰ ਦੌੜ ਪੈਂਦਾ ਹੈ ਪਰ ਉਥੇ ਅਗੇ ਜਾਦਿਆਂ ਰੇਤਾ ਹੁੰਦੀ ਹੈ। ਬੰਦਾ ਧਰਮਾਂ ਤੋਂ ਦੁੱਖੀ ਹੋਇਆ 'ਮੈਡੀਟੇਸ਼ਨ' ਦੇ ਨਾਂ ਤੇ ਇੱਕ ਨਵੀ ਠੱਗੀ ਵਿਚ ਫਸ ਰਿਹਾ ਹੈ। ਉਹ ਸਮਝਦਾ ਨਹੀ ਕਿ ਦੁੱਖ ਦਾ ਕਾਰਨ ਤਾਂ ਮੈਂ ਖੁਦ ਹਾਂ। ਮੈਂ ਮੇਰੇ ਅਪਣੇ ਕਾਰਨ ਦੁੱਖੀ ਹਾਂ ਤੇ ਜਦ ਦੁੱਖੀ ਜਾਂ ਅਸ਼ਾਂਤ ਮੈਂ ਖੁਦ ਕਰਕੇ ਹਾਂ ਤਾਂ ਕੋਈ ਮੈਨੂੰ ਸ਼ਾਂਤ ਕਿਵੇਂ ਕਰ ਦਊ। ਕਰ ਦਊ? ਫੂਕਾਂ ਮਾਰਨ ਜਾਂ ਲੰਮੇ ਸਾਹ ਲੈਣ ਨਾਲ ਜਾਂ ਉੱਚੀ ਉੱਚੀ ਹਾ,ਹਾ, ਹੂ ਹੂ ਕਰਨ ਨਾਲ ਬੰਦਾ ਸੁੱਖੀ ਅਤੇ ਖੁਸ਼ ਰਹਿ ਸਕਦਾ ਹੁੰਦਾ ਤਾਂ ਹੁਣ ਨੂੰ ਹਿੰਦੋਸਤਾਨ ਦੁਨੀਆਂ ਦਾ ਸਭ ਤੋਂ ਖੁਸ਼ ਅਤੇ ਸੁੱਖੀ ਮੁਲਖ ਹੋਣਾ ਚਾਹੀਦਾ ਸੀ ਜਿਹੜਾ ਰਾਤ ਪੁਰ ਦਿਨ ਫੂਕਾਂ ਮਾਰੀ ਜਾਂਦਾ ਹਾ,ਹਾ,ਹਾ ਕਰੀ ਜਾ ਰਿਹਾ ਹੈ। ਪਰ ਕੀ ਇੰਝ ਹੋਇਆ?
'ਮੈਡੀਟੇਸ਼ਨ' ਵਾਲੇ ਕੀ ਕਰਦੇ। ਲੰਮੇ ਸਾਹ ਲਓ, ਅੰਦਰ ਸਾਹ ਕੱਢੋ ਫਿਰ ਬਾਹਰ ਲੰਮਾ ਸਾਹ ਕੱਢੋ। ਧਿਆਨ ਇਥੇ ਲਾਓ, ਧਿਆਨ ਉਥੇ ਲਾਓ। ਯਾਦ ਰਹੇ ਕਿ ਮਰ ਚੁੱਕਾ ਤਰਮਾਲਾ ਵੀ ਇਹੀ ਕੁਝ ਕਰਦਾ ਸੀ, ਅਸਿਧੇ ਤੌਰ ਤੇ ਬੰਦ ਬੱਤੀਆਂ ਵਾਲੇ ਵੀ, ਯਾਨੀ ਬੰਦੇ ਨੂੰ ਪਾਗਲਾਂ ਵਾਂਗ ਸਿਰ ਮਾਰਨ ਲਾ ਦਿਓ ਕਿ ਉਸ ਦੀ ਸੋਚਣ ਸ਼ਕਤੀ ਖਤਮ ਹੋ ਜਾਏ ਅਤੇ ਉਹ ਥੱਕ-ਟੁੱਟ ਨਿਢਾਲ ਹੋਏ ਨੂੰ ਜਾਪੇ ਕਿ ਸ਼ਾਂਤੀ ਆ ਗਈ ਹੈ? ਪਰ ਫਰਕ ਕੇਵਲ ਇਨਾ ਕਿ ਇਹ ਵਿਚ ਨਾਲ ਵਾਹਿਗੁਰੂ ਜੋੜ ਦਿੰਦੇ ਹਨ ਤਾਂ ਕਿ ਸਿੱਖਾਂ ਨੂੰ ਮੂਰਖ ਸੌਖਿਆਂ ਬਣਾਇਆ ਜਾ ਸਕੇ ਨਹੀ ਤਾਂ ਖਾਲਸਈ ਜਾਹੋ ਜਲਾਲ ਦਾ ਕਾਰਨ ਲੁਹਾਰ ਦੀ ਧੌਕਣੀਂ ਵਾਂਗ ਪੁੱਠੇ ਸਿੱਧੇ ਸਾਹ ਲੈਣੇ ਜਾਂ ਕੋਲਿਆਂ ਦੇ ਇੰਝਣ ਵਾਂਗ ਛਅਕ ਛਅਕ ਕਰਨਾ ਨਹੀ ਸੀ। ਜਾਂ 'ਮੈਡੀਟੇਸ਼ਨ' ਉਂਝ ਦੀ ਹੀ ਹੈ ਜਿਵੇਂ ਦਾ 'ਅਉਧਦ ਨਾਮ' ਵਾਲੇ ਕਰਦੇ ਹਨ। ਪਰ ਉਹ ਇਹ ਨਹੀ ਦੱਸਦੇ ਕਿ ਦੁੱਖਾਂ ਦੇ ਉਬਲਦੇ ਕਾਹੜਨੇ ਹੇਠੋਂ ਪਹਿਲਾਂ ਚੌਅ ਤਾਂ ਕੱਢ ਲੈ ਫੂਕਾਂ ਫਿਰ ਮਾਰ ਲਈਂ। ਯਾਨੀ ਬਿਮਾਰੀ ਕੁਝ ਹੋਰ, ਇਲਾਜ ਕੁਝ ਹੋਰ। ਦੁੱਖਦਾ ਸਿਰ ਹੈ ਇਲਾਜ ਢਿੱਡ ਦਾ ਕਰੀ ਜਾ ਰਹੇ ਹਨ। ਮਨੁੱਖ ਨੇ ਅਪਣੇ ਹੇਠਾਂ ਅੱਗ ਤਾਂ ਪਦਾਰਥਵਾਦ ਦੀ ਬਾਲੀ ਹੋਈ ਹੈ ਅਤੇ ਸ਼ਾਂਤੀ ਇਹ ਲੰਮੀਆਂ ਫੂਕਾਂ ਤੋਂ ਭਾਲਦਾ ਫਿਰ ਰਿਹਾ ਹੈ ਜਾਂ ਓਸ਼ੋ ਵਾਂਗ ਸੰਭੋਗ ਵਿਚੋਂ ਸਮਾਧੀ ਲੱਭ ਰਿਹਾ ਹੈ।
ਅਜਿਹਾ ਕੁਝ ਹੀ ਓਸ਼ੋ ਸੀ ਜਿਹੜਾ ਕਿਸੇ ਵਿਗੜੇ ਹੋਏ ਅਯਾਸ਼ ਸਾਧ ਵਰਗਾ ਸੀ। ਇਸ ਗੱਲ ਨੂੰ ਸਮਝਣ ਲਈ ਹੇਠਾਂ ਮੋਟੇ ਤੌਰ ਤੇ ਉਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਜਾਣਕਾਰੀ ਦਾ ਬਹੁਤਾ ਹਿੱਸਾ ਡਾਕਟਰ ਕਰਮਜੀਤ ਸਿੰਘ ਦੀ ਕਿਤਾਬ, 'ਰਜਨੀਸ਼ ਬੇਨਕਾਬ' ਵਿਚੋਂ ਹੈ। ਮੈਂ ਖੁਦ ਉਸ ਨੂੰ ਬਹੁਤ ਪੜਿਆ ਹੈ, ਪਿੱਛਲੇ ਕੁਝ ਸਮੇ ਤੋਂ ਉਸ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਕੁਝ ਮਿੱਤਰਾਂ ਇਸ ਬਾਰੇ ਮੈਨੂੰ ਜਾਣਕਾਰੀ ਦੇਣ ਬਾਰੇ ਕਿਹਾ ਸੀ ਜਿਹਨਾ ਨੂੰ ਦੁੱਖ ਸੀ ਕਿ ਕੁਝ ਵਪਾਰੀ ਜਾਂ ਚਲਾਕ ਲੋਕ ਗੁਰੂ ਨਾਨਕ ਸਾਹਿਬ ਅਤੇ ਰਜਨੀਸ਼ ਨੂੰ ਰਲਗੱਡ ਕਰ ਰਹੇ ਹਨ, ਅਖੇ 'ਓਸ਼ੋ ਨਾਨਕ ਧਾਮ'? ਕਿਥੇ ਰਾਮ ਰਾਮ ਤੇ ਕਿਥੇ ਟੈਂ ਟੈਂ? ਖੈਰ ਮੇਰਾ ਮੱਤਲਬ ਕਿਸੇ ਦੀ ਅਣਚਾਹੀ ਬਦਖੋਈ ਕਰਨਾ ਨਹੀ ਬਲਕਿ ਲੋਕਾਂ ਨੂੰ ਜਾਣਕਾਰੀ ਦੇਣਾ ਹੈ ਖਾਸ ਕਰਕੇ ਅਪਣੇ ਸਿੱਖ ਭਰਾਵਾਂ ਨੂੰ।
…………ਅਚਾਰੀਆ ਰਜਨੀਸ਼, ਉਰਫ ਭਗਵਾਨ ਰਜਨੀਸ਼, ਉਰਫ ਓਸ਼ੋ। ਜੁੱਗ ਕਦੇ ਉਸ ਦਾ ਸੀ। ਬੋਲਦਾ ਸੀ ਉਹ ਕਿਤੇ? ਬੋਲਣਾ ਆਉਂਦਾ ਸੀ ਉਸ ਨੂੰ ਪਰ ਇਹ ਜਰੂਰੀ ਨਹੀ ਕਿ ਜੋ ਬੋਲਦਾ ਬਹੁਤ ਚੰਗਾ ਹੋਵੇ ਅਤੇ ਖੁਦ ਵੀ ਉਹ ਬੋਲਣ ਵਰਗਾ ਹੀ ਹੋਵੇ ਜਾਂ ਜੋ ਉਹ ਬੋਲਦਾ ਹੋਵੇ ਉਸ ਦੇ ਪਿੱਛੇ ਉਸ ਦੀ ਕੋਈ ਸ਼ੈਤਾਨੀ ਨਾ ਹੋਵੇ। ਦੁਨੀਆਂ ਪੜੀ ਹੋਈ ਸੀ ਉਸ। ਜਿੰਨਾ ਲੋਕਾਂ ਵਿਚ ਉਹ ਬੋਲਦਾ ਉਨ੍ਹਾਂ ਦੇ ਹੀ ਧਾਰਮਿਕ ਗਰੰਥ ਜਾਂ ਰਹਿਬਰ ਨੂੰ ਕੋਟ ਕਰਦਾ ਪਰ ਇਸ ਮਿੱਠੀ ਖੰਡ ਵਿਚ ਜ਼ਹਿਰ ਉਹ ਅਪਣੀ ਪਾਉਂਦਾ ਇਹ ਉਸ ਦੀਆਂ ਖੁਦ ਦੀਆਂ ਕੀਤੀਆਂ ਹੋਈਆਂ ਗੱਲਾਂ ਤੋਂ ਸਾਬਤ ਹੁੰਦਾ ਹੈ। ਜਿਸ ਬਾਰੇ ਵੀ ਬੋਲਦਾ ਉਸ ਨੂੰ ਹੀ ਜਾਪਦਾ ਕਿ ਉਹ ਮੇਰੇ ਧਰਮ ਦੀ ਵਿਆਖਿਆ ਕਰ ਰਿਹਾ ਹੈ ਪਰ ਨਹੀ ਵਿਆਖਿਆ ਉਹ ਅਪਣੀ ਹੀ ਕਰ ਰਿਹਾ ਹੁੰਦਾ ਸੀ! ਅਪਣੀ ਮਰਜੀ ਦੀ? ਉਸ ਨੂੰ ਅੱਖਰਾਂ ਨੂੰ ਤੋੜਨਾ ਜਾਂ ਘੁੰਮਾਉਂਣਾ ਆਉਂਦਾ ਸੀ। ਉਹ ਅੱਖਰਾਂ ਵਿਚ ਬੰਦੇ ਦੀ ਅਪਣੀ ਸੋਚ ਨੂੰ ਰੋਲ ਕੇ ਰੱਖ ਦਿੰਦਾ ਸੀ। ਬੰਦਾ ਉਸ ਦੇ ਅੱਖਰਾਂ ਵਿਚ ਉਲਝਕੇ ਉਸ ਦੇ ਨਾਲ ਤੁਰ ਪੈਂਦਾ ਸੀ ਇਥੋਂ ਤੱਕ ਕਿ ਕੱਪੜੇ ਲਾਹ ਕੇ ਨੰਗਾ ਹੋਣ ਤੱਕ! ਉਹ ਅੱਖਰਾਂ ਨੂੰ ਇਨਾ ਲਿਸ਼ਕਾ ਕੇ, ਪੈਕ ਕਰਕੇ ਪੇਸ਼ ਕਰਦਾ ਸੀ ਕਿ ਲੋਕ ਉਸ ਮਗਰ ਲੱਗ ਬੇਸ਼ਰਮੀ ਦੀਆਂ ਸਾਰੀਆਂ ਹੱਦਾ ਪਾਰ ਕਰ ਜਾਂਦੇ ਸਨ ਅਤੇ ਪਸ਼ੂਆਂ ਵਾਂਗ ਇਕ ਦੂਜੇ ਦੇ ਸਾਹਵੇਂ ਇਕ ਦੂਜੇ ਨੂੰ ਭੋਗਣ ਲੱਗ ਜਾਂਦੇ ਸਨ। ਸਮਝਣ ਵਾਲੀ ਗੱਲ ਇਹ ਹੈ ਕਿ ਰਜਨੀਸ਼ ਦੀ ਉਹ ਕਿਹੋ ਜਿਹੀ ਸਮਾਧੀ ਸੀ ਜਿਹੜੀ ਉਹ ਲੋਕਾਂ ਨੂੰ ਨੰਗਿਆਂ ਕਰਕੇ ਲਵਾਉਂਦਾ ਸੀ। ਪਾਗਲਾਂ ਵਾਂਗ ਚੀਕਾਂ ਮਾਰਨ ਜਾਂ ਕੁੱਤੇ ਵਾਂਗ ਉੱਚੀ-ਉੱਚੀ ਬਊਂ ਬਊਂ ਕਰਨ ਦਾ ਨਾਂ ਜੇ ਸਮਾਧੀ ਹੈ ਤਾਂ ਪਸ਼ੂ-ਪਨ ਕੀ ਹੈ। ਉਸ ਨੇ ਪੁਰਾਣੇ ਤ੍ਰਾਤਿਕਾਂ ਵਾਂਗ ਮਨੁੱਖ ਨੂੰ ਕੇਵਲ ਭੋਗਣ ਵਾਲਾ ਪਸ਼ੂ ਬਣਾ ਕੇ ਰੱਖ ਦਿੱਤਾ। ਅਜਿਹੇ ਲੁੱਚੇ ਬੰਦੇ ਜੇ ਭਗਵਾਨ ਸਨ ਤਾਂ ਲੋਕਾਂ ਨੂੰ ਇਕ ਕੋਠੇ ਉਪਰ ਇਕੱਠੇ ਕਰਨ ਵਾਲੇ ਨੂੰ ਕਹੋਂਗੇ?
ਬੇਸ਼ਕ ਰਜਨੀਸ਼ ਦਾ ਜਨਮ ਜੈਨੀਆਂ ਵਿਚ ਹੋਇਆ ਪਰ ਉਸ ਦੇ ਹੀ ਮੁਤਾਬਕ ਉਹ ਕਿਸੇ ਧਰਮ ਨੂੰ ਨਹੀ ਸੀ ਮੰਨਦਾ ਯਾਨੀ ਨਾਸਤਿਕ! ਪਰ ਹੈਰਾਨੀ ਦੀ ਗੱਲ ਕਿ ਲੋਕਾਂ ਉਸ ਨੂੰ ਹੀ ਰੱਬ ਯਾਨੀ ਭਗਵਾਨ ਮੰਨ ਲਿਆ ਜਿਹੜਾ ਕਿ ਕਿਸੇ ਰੱਬ ਜਾਂ ਧਰਮ ਨੂੰ ਮੰਨਦਾ ਹੀ ਨਹੀ ਸੀ?
ਲੋਕ ਉਸ ਨੂੰ ਭਗਵਾਨ ਸਮਝ ਪੂਜੀ ਗਏ ਪਰ ਉਹ ਲੋਕਾਂ ਉਪਰ ਹੱਸੀ ਗਿਆ ਤੇ ਉਸ ਦੇ ਅਪਣੇ ਹੀ ਮੁਤਾਬਕ ਉਹ ਬਾਹਰ ਕਦੇ ਨਹੀ ਸੀ ਹੱਸਿਆ ਕਿਉਂਕਿ ਲੋਕਾਂ ਦੀ ਮੂਰਖਤਾ ਉਪਰ ਉਹ ਅੰਦਰ ਹੀ ਬਹੁਤ ਹੱਸ ਲੈਂਦਾ ਸੀ। ਉਹ ਜੋ ਦਿੱਸਦਾ ਸੀ ਉਹ ਸੀ ਨਹੀ, ਤੇ ਜੋ ਉਹ ਸੀ ਉਹ ਦਿੱਸਦਾ ਨਹੀ ਸੀ। ਉਹ ਜੋ ਐਕਟ ਕਰਦਾ ਸੀ ਅੰਦਰੋਂ ਉਹ ਉਸ ਦੇ ਉਲਟ ਚਲ ਰਿਹਾ ਹੁੰਦਾ ਸੀ। ਇਹ ਉਸ ਦੀ ਕਲਾ ਸੀ ਕਿ ਉਹ ਅਪਣੇ ਵਿਪਰੀਤ ਜਾ ਕੇ ਲੈਕਚਰ ਕਰ ਰਿਹਾ ਹੁੰਦਾ ਸੀ। ਬਿੱਲਕੁਲ ਫਿਲਮੀ ਐਕਟਰਾਂ ਵਾਂਗ। ਓਸ਼ੋ ਇਕ ਫਿਲਮੀ ਐਕਟਰ ਤੋਂ ਬਿਨਾ ਕੁਝ ਨਹੀ ਸੀ ਫਰਕ ਕੇਵਲ ਇਨਾ ਕਿ ਐਕਟਰ ਦੇ ਡਾਇਲਾਗ ਅਪਣੇ ਨਹੀ ਹੁੰਦੇ ਜਦ ਕਿ ਓਸ਼ੋ ਦੇ ਡਾਇਲਾਗ ਵੀ ਅਪਣੇ ਸਨ ਤੇ ਪ੍ਰੌਡਿਊਸਰ-ਡਾਇਰੈਕਟਰ-ਐਕਟਰ ਸਭ ਕੁਝ ਉਹ ਆਪ ਹੀ ਸੀ। ਨੀਲੀ ਫਿਲਮ ਦਾ?
੧੨ ਜਨਵਰੀ ੧੯੮੫ ਵਿਚ ਓਰੋਗਾਨ ਵਿਖੇ ਉਸ ਦੇ ਦਿੱਤੇ ਭਾਸ਼ਣ ਮੁਤਾਬਕ ਉਹ ਕਿਸੇ ਰੱਬ ਜਾਂ ਧਰਮ ਨੂੰ ਨਹੀ ਮੰਨਦਾ। ਉਸ ਦੇ ਮੁਤਾਬਕ ਉਹ ਧਰਮ ਲਫਜ ਨੂੰ ਹੀ ਨਫਰਤ ਕਰਦਾ ਸੀ ਪਰ ਉਹ ਕਹਿੰਦਾ ਇਸ ਦੇ ਬਾਵਜੂਦ ਮੈਨੂੰ ਧਰਮ ਉਪਰ ਬੋਲਣਾ ਪਿਆ ਕਿਉਂਕਿ ਉਸ ਦੇ ਨੇੜੇ ਕੋਈ ਖੜਦਾ ਹੀ ਨਾ ਸੀ ਇਸ ਲਈ ਉਸ ਨੂੰ ਅਪਣੀ ਗੱਲ ਕਹਿਣ ਲਈ ਅਪਣਾ ਤਰੀਕਾ ਬਦਲਣਾ ਪਿਆ। ਪੁਰਾਣਾ ਨਾਸਤਿਕ ਵਾਲਾ ਬਿੰਬ ਸੁਧਾਰਨ ਲਈ ਉਸ ਨੂੰ ਕਈ ਸਾਲ ਲੱਗੇ। ਉਸ ਦੇ ਅਪਣੇ ਹੀ ਮੁਤਾਬਕ ਉਹ ਬੇਸ਼ਕ ਨਾਂ ਧਾਰਮਿਕ ਗਰੰਥਾਂ ਦੇ ਲੈਂਦਾ ਸੀ ਪਰ ਗੱਲ ਉਹ ਅਪਣੀ ਕਰਦਾ ਸੀ। ਉਹ ਅਪਣੀ ਬੇਈਮਾਨੀ ਨੂੰ ਲੁਕਾਉਂਦਾ ਨਹੀ ਪਰ ਇਸ ਨਾਲ ਇਹ ਨਹੀ ਕਿਹਾ ਜਾ ਸਕਦਾ ਕਿ ਉਹ ਬੇਈਮਾਨ ਨਹੀ ਸੀ। ਕਿਉਂਕਿ ਜਿਸ ਗੱਲ ਨੂੰ ਉਹ ਮੰਨਦਾ ਹੀ ਨਹੀ ਲੋਕਾਂ ਨੂੰ ਮੂਰਖ ਬਣਾਉਣ ਲਈ ਉਹ ਉਨ੍ਹਾਂ ਗੱਲਾਂ ਦਾ ਹੀ ਸਹਾਰਾ ਲੈ ਰਿਹਾ ਸੀ।
ਉਸ ਦੀਆਂ ਹੇਠਾਂ ਬੋਲੀਆਂ ਗੱਲਾਂ ਤੋਂ ਜਾਪਦਾ ਕਿ ਉਹ ਅਪਣੇ ਕੋਲ ਆਏ ਹੋਏ ਲੋਕਾਂ ਨੂੰ ਭੇਡਾਂ-ਬੱਕਰੀਆਂ ਤੋਂ ਸਿਵਾਏ ਕੁਝ ਨਹੀ ਸੀ ਸਮਝਦਾ ਤੇ ਉਹ ਲੋਕਾਂ ਨੂੰ ਮੂਰਖ ਬਣਾ ਅਤੇ ਹੁਣ ਮੂਰਖ ਕਹਿਕੇ ਜਿਵੇਂ ਸਵਾਦ ਲੈ ਰਿਹਾ ਸੀ। ਇਹ ਧੋਖਾ ਸੀ ਲੋਕਾਂ ਨਾਲ। ਆਮ ਸਾਧਾਂ ਦੇ ਵੱਗਾਂ ਵਿਚ ਅਤੇ ਓਸ਼ੋ ਵਿਚ ਕੋਈ ਫਰਕ ਨਾ ਸੀ। ਉਹ ਵੀ ਲੁਕਾਈ ਨੂੰ ਲੁੱਟਦੇ ਸਨ ਤੇ ਓਸ਼ੋ ਵੀ। ਇਸ ਵਿਚ ਵਾਧਾ ਪਰ ਇਹ ਸੀ ਕਿ ਓਸ਼ੋਂ ਲੁੱਟਣ ਦੇ ਨਾਲ ਨਾਲ ਲੋਕਾਂ ਵਿਚ ਨੰਗਾ ਵਿਭਚਾਰ ਫੈਲਾ ਰਿਹਾ ਸੀ ਅਤੇ ਮਨੁੱਖ ਨੂੰ ਫਿਰ ਤੋਂ ਪਸ਼ੂਪੁਣੇ ਵਲ ਧੱਕ ਰਿਹਾ ਸੀ। ਬਾਕੀ ਸਾਧ ਤਾਂ ਵਿਭਚਾਰ ਹਾਲੇ ਲੁੱਕ ਕੇ ਭੋਰਿਆਂ ਵਿਚ ਕਰਦੇ ਹਨ ਪਰ ਉਸ 'ਮੌਡਰਨ ਸਾਧ' ਨੇ ਸ਼ਰੇਆਮ ਕੀਤਾ ਅਤੇ ਸਮਾਧੀ ਲਵਾਉਂਣ ਦੇ ਨਾਂ ਤੇ ਕੀਤਾ ਯਾਣੀ ਧਰਮ ਦੇ ਨਾਂ ਤੇ ਕੀਤਾ! ਪਰ ਹੈਰਾਨੀ ਉਸ ਦੇ ਪੈਰੋਕਾਰਾਂ ਦੀ ਅਤੇ ਉਸ ਤੋਂ ਵੀ ਅਗੇ ਖਾਸ ਕਰਕੇ ਆਖੇ ਜਾਂਦੇ ਸਿੱਖਾਂ ਦੀ ਜਿਹੜੇ ਸੋਚਦੇ ਗੱਲ ਹੀ ਹੁਣ ਸਮਝ ਆਈ!
…ਤੇ ਹੁਣ ਮੈਂ ਕ੍ਰਿਸ਼ਨ ਤੇ ਬੋਲ ਰਿਹਾ ਸੀ, ਹਜਾਰਾਂ ਲੋਕ ਮੈਨੂੰ ਸੁਣ ਰਹੇ ਸਨ। ਮੈਂ ਕ੍ਰਿਸ਼ਨ ਤੋਂ ਕੀ ਲੈਣਾ, ਈਸਾ ਮੇਰਾ ਕੀ ਲੱਗਦਾ ਸੀ। ਈਸਾ ਜੇ ਮੈਨੂੰ ਹੁਣ ਮਿਲ ਜਾਵੇ ਤਾਂ ਮੈਂ ਕਹਾਂ ਤੂੰ ਪਾਗਲ ਹੈਂ ਤੈਨੂੰ ਅਪਣੇ ਆਪ ਤੇ ਕਾਬੂ ਨਹੀ। ਉਹ ਤੇ ਵਿਚਾਰਾ ਕੋਰਾ ਅਨਪੜ੍ਹ ਮਾਣਸ ਸੀ।
…ਮੈਂ ਸਭ ਧਰਮਾਂ ਵਿਚੋਂ ਕਰੀਮ ਇਕੱਠੀ ਕਰ ਲਈ ਤੇ ਮੈਂ ਰਾਹ ਲੱਭ ਲਿਆ। ਮੈਂ ਸਿਰਫ ਇਹ ਸੋਚਿਆ ਉਨ੍ਹਾਂ ਦੇ ਸ਼ਬਦ ਵਰਤੋ, ਉਨ੍ਹਾਂ ਦੀ ਭਾਸ਼ਾ ਵਰਤੋ ਤੇ ਉਨ੍ਹਾਂ ਦੀਆਂ ਧਾਰਮਿਕ ਪੁਸਤਕਾਂ ਵਰਤੋ!
ਉਹ ਕਹਿ ਰਿਹਾ ਹੈ ਮੈਂ ਧਰਮਾਂ ਵਿਚੋਂ ਕਰੀਮ ਇਕੱਠੀ ਕਰ ਲਈ ਪਰ ਚੇਲੇ ਆਖੀ ਜਾਂਦੇ ਗਿਆਨ ਉਸ ਦਾ ਅਪਣਾ ਸੀ। ਪਰ ਖੁਦ ਓਸ਼ੋ ਮਸਕੀਨ ਵਾਲੀ ਵੀਡੀਓ ਵਿਚ ਕਹਿ ਰਿਹਾ ਹੈ ਮੇਰਾ ਤੇ ਨਾਨਕ ਦਾ ਕਾਹਦਾ ਮੇਲ ਉਹ ੫੦੦ ਸਾਲ ਪਹਿਲਾਂ ਦੀਆਂ ਗੱਲਾਂ ਸਨ। ਅੱਜ ਸਮਾ ਬਦਲ ਗਿਆ, ਲੋਕ ਬਦਲ ਗਏ! ਉਸ ਦਾ ਅਸਿੱਧਾ ਮੱਤਲਬ ਕੀ ਉਹ ਵੇਲਾ ਵਿਹਾ ਚੁੱਕੀਆਂ ਗੱਲਾਂ ਸਨ?
ਉਹ ਅਪਣੀ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਫੇਰੀ ਬਾਰੇ ਬੋਲ ਰਿਹਾ ਹੈ। ਕਿ ਮੈਂ ਉਥੇ ਗਿਆ ਉਹੀ ਦਰਬਾਰ ਸਾਹਿਬ ਜੋ ਅੱਜ-ਕੱਲ ਭਾਰਤ ਲਈ ਮੁਸੀਬਤ ਬਣਿਆ ਹੋਇਆ ਹੈ ਜਿਸ ਕਰਕੇ ਇੰਦਰਾ ਗਾਂਧੀ ਦਾ ਕਤਲ ਹੋਇਆ। ਉਹ ਸਿੱਖਾਂ ਨੂੰ 'ਬਨਾਨਾਜ਼' ਯਾਨੀ ਕੇਲੇ ਦੱਸਦਾ ਹੈ ਤੇ ਇਹ ਵੀ ਕਿ ਸਿੱਖ ਹੋਣ ਲਈ ਪੰਜ ਚੀਜਾਂ (ਕਕਾਰ) ਚਾਹੀਦੀਆਂ ਉਹ ਕਿਤੋਂ ਵੀ ਲੈ ਕੇ ਸਿੱਖ ਬਣਿਆ ਜਾ ਸਕਦਾ। ਕਛਹਿਰੇ ਦਾ ਉਹ ਮਖੌਲ ਉਡਾਉਂਦਾ ਹੈ ਅਤੇ ਪੰਜ ਕਕਾਰਾਂ ਨੂੰ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਬਜਾਇ ਗੁਰੂ ਨਾਨਕ ਸਾਹਿਬ ਨਾਲ ਜੋੜ ਰਿਹਾ ਹੈ। ਉਹ ਕਹਿੰਦਾ ਹੈ ਕਿ ਹਿੰਦੂ, ਸਿੱਖ, ਜੈਨ ਆਦਿ ਮੱਤਾਂ ਉਪਰ ਮੇਰਾ ਬੋਲਣਾ ਬੇਲੋੜਾ ਸੀ ਪਰ ਫਿਰ ਵੀ ੧੦ ਸਾਲ ਮੈਂ ਬੋਲਦਾ ਰਿਹਾ! ਪਰ ਜੇ ਇਸ ਪੱਖੋਂ ਸੋਚਿਆ ਜਾਵੇ ਤਾਂ ਉਸ ਦਾ ਬੋਲਿਆ ਹੋਇਆ ੴ ਸਤਿਨਾਮ ਕਿਵੇਂ ਲੋੜਵੰਦ ਸੀ? ਜਦ ਕਿ ਉਸ ਦੇ ਹੀ ਮੁਤਾਬਕ ਉਨ੍ਹਾਂ ਗੱਲਾਂ ਦਾ ਸਮਾ ਲੰਘ ਚੁੱਕਾ?
ਉਸ ਦੀ ਨੀਚਤਾ ਇਹ ਹੈ ਕਿ ਪੰਜਾਬ ਦੇ ਜਿੰਨਾ ਲੋਕਾਂ ਉਸ ਨੂੰ ਸਿਰ ਉਪਰ ਚੁੱਕਿਆ, ਅਪਣੇ ਪ੍ਰਹਾਣਚਾਰੀ ਸੁਭਾaੇ ਕਾਰਨ ਫਰਾਖ ਦਿਲੀ ਨਾਲ ਉਸ ਨੂੰ ਗਲ ਨਾਲ ਲਾਇਆ ਉਹ ਉਸੇ ਉਸੇ ਪੰਜਾਬ ਅਤੇ ਪੰਜਾਬੀਆਂ ਦਾ ਗੱਧੇ ਕਹਿਕੇ ਮਜਾਕ ਉਡਾਉਂਦਾ ਹੈ। 'ਰਜਨੀਸ਼ ਬਾਈਬਲ' ਦੇ ਪੰਨਾ ੬੭੦ ਉਪਰ ਕਹਿੰਦਾ ਹੈ, 'ਪੰਜਾਬੀ ਗਧੇ ਫਿਰ ਵੀ ਉਸ ਨੂੰ ਸਿਰ ਤੇ ਚੁੱਕੀ ਫਿਰਦੇ ਹਨ। ਇਹ ਉਨ੍ਹਾਂ ਦੀ ਗੁਲਾਮ ਜ਼ਹਿਨੀਅਤ ਦਾ ਹਿੱਸਾ ਗਿਣਿਆ ਜਾਵੇਗਾ। ਪੰਜਾਬ ਨੂੰ ਹਿੰਦੋਸਤਾਨ ਦਾ ਓਰੇਗਨ ਹੋਣਾ ਚਾਹੀਦਾ ਹੈ। ਪਰ ਦੇਸ਼ ਦੇ ਸਾਰੇ ਗਧੇ ਪੰਜਾਬ ਵਿਚ ਰਹਿਣ ਦਾ ਪ੍ਰਬੰਧ ਕਰੀ ਬੈਠੇ ਹਨ'!
ਸਿੱਖ ਬਹੁਤ ਖੁਸ਼ ਸਨ ਕਿ ਰਜਨੀਸ਼ ਨੇ ਜਪੁਜੀ ਸਾਹਿਬ ਦੀ ਵਿਆਖਿਆ ਬੜੀ ਆਹਲਾ ਕੀਤੀ ਹੈ ਬਿਲਕੁਲ ਉਵੇਂ ਜਿਵੇਂ ਲਾਲਾ ਦੌਲਤ ਰਾਇ ਦੀ 'ਸਾਹਿਬੇ ਕਾਮਲ ਗੁਰੂ ਗੋਬਿੰਦ ਸਿੰਘ ਜੀ'। ਪਰ ਚਿਰ ਬਾਅਦ ਸਮਝ ਆਈ ਕਿ ਦੌਲਤ ਰਾਇ ਕਿੰਨੀ ਬਰੀਕੀ ਨਾਲ ਗੁਰੂ ਸਾਹਿਬ ਦੀ ਵਿਸ਼ਾਲ ਸ਼ਖਸ਼ੀਅਤ ਨੂੰ ਇਕ ਧਰਤੀ ਦੇ ਓਸ ਟੁਕੜੇ ਨਾਲ ਬੰਨ ਗਿਆ ਹੈ ਜਿਸ ਦੀ ਉਦੋਂ ਹਾਲੇ ਹੋਂਦ ਹੀ ਕੋਈ ਨਾ ਸੀ। ਯਾਨੀ ਦੇਸ਼ ਭਗਤ? ਰਜਨੀਸ਼ ਜਪੁਜੀ ਸਾਹਿਬ ਦੀ ਵਿਆਖਿਆ ਵਿਚ ਬੜੇ ਸੰਕੋਚਵੇ ਅਤੇ ਬਰੀਕ ਤਰੀਕੇ ਨਾਲ ਆਰੀਆ ਸਮਾਜੀ ਦਯਾ ਨੰਦ ਵਾਲੀ ਟੋਨ ਤੇ ਗੁਰੂ ਨਾਨਕ ਸਾਹਿਬ ਨੂੰ ਅਨਪੜ ਅਤੇ ਸਿਧੇ ਸਾਦੇ ਪੇਡੂੰ ਕਹਿੰਦਾ ਹੈ ਅਤੇ ਕਹਿੰਦਾ ਹੈ ਕਿ ਗੁਰੂ ਨਾਨਕ ਨੇ ਮੱਝੀਆਂ ਚਾਰਨੀਆਂ ਤਾਂ ਸਵੀਕਾਰ ਕੀਤੀਆਂ ਕਿਉਂਕਿ ਉਹ ਬੰਦਿਆ ਨਾਲੋਂ ਪਸ਼ੂਆਂ ਨਾਲ ਰਹਿ ਕੇ ਵਧੇਰੇ ਸ਼ਾਂਤੀ ਮਹਿਸੂਸ ਕਰਦੇ ਸਨ'। ਅਜਿਹੀ ਹੀ ਬਕੜਵਾਹ ਉਸ ਭਗਤ ਕਬੀਰ ਜੀ ਬਾਰੇ ਮਾਰੀ ਹੈ ਕਿ 'ਈਸਾ ਜਾਂ ਕਬੀਰ ਵਰਗੇ ਅਨਪੜ੍ਹਾਂ ਬਾਰੇ ਦਾਅਵਾ ਕਰਨਾ ਜਾਂ ਪੂਰੇ ਜੋਰ ਕਿਸੇ ਗੱਲ ਦਾ ਇਜ਼ਹਾਰ ਕਰਨਾ ਬੜਾ ਅਸਾਨ ਕੰਮ ਹੈ। ਅਪਣੇ ਦੁਆਲੇ ਮੂਰਖਾਂ ਦਾ ਟੋਲਾ ਇਕੱਠਾ ਕਰੋ, ਜੋ ਦੁਨੀਆਂ ਦਾ ਸਭ ਤੋਂ ਅਸਾਨ ਕੰਮ ਹੈ। ਗਲੀ ਵਿਚ ਸਿਰ ਭਾਰ ਖੜੇ ਹੋਵੇ ਮੂਰਖ ਦੌੜੇ ਆਉਂਣਗੇ'।
'ਖਿੰਥਾ ਕਾਲ ਕੁਆਰੀ ਕਾਇਆਂ' ਦੇ ਰਜਨੀਸ਼ ਅਪਣੀ ਕਾਮ ਬਿਰਤੀ ਵਾਲੇ ਅਰਥ ਦਿੰਦਾ ਹੈ ਜਦ ਉਹ ਕਹਿੰਦਾ ਹੈ ਕਿ 'ਨਾਥ ਸੰਪਰਦਾਇ ਅਤੇ ਤਾਂਤ੍ਰਿਕਾਂ ਦੇ ਬਹੁਤ ਸਾਰੇ ਸੰਪਰਦਾਇ ਹਨ ਜੋ ਸਾਧਨਾ ਲਈ ਕਿਸੇ ਕੁਆਰੀ ਇਸਤਰੀ ਨੰੂੰ ਲੱਭਦੇ ਹਨ ਕਿਉਂਕਿ ਕੁਆਰੀ ਇਸਤਰੀ ਨਾਲ ਵਿਸ਼ੇਸ਼ ਤਾਂਤ੍ਰਿਕ ਸੰਭੋਗ ਦੇ ਮਾਧਿਅਮ ਨਾਲ ਧਿਆਨ ਦੀ ਉਪਲਬਧਤਾ ਹੋ ਸਕਦੀ ਹੈ। ਇਹ ਗਲ ਸਹੀ ਹੈ। ਇਹ ਹੋ ਸਕਦਾ ਹੈ। ਤੰਤਰ ਨੇ ਉਸ ਦਾ ਮਾਰਗ ਖੋਜਿਆ ਹੈ'।
ਓਸ਼ੋ ਬੇਸ਼ਕ ਨਾਸਤਿਕ ਹੈ, ਉਹ ਕਿਸੇ ਧਰਮ ਨੂੰ ਨਹੀ ਮੰਨਦਾ, ਇਹ ਉਸ ਦਾ ਅਪਣਾ ਵਿਸ਼ਾ ਹੈ ਹਰੇਕ ਨੂੰ ਖੁਲ੍ਹ ਹੈ ਮੰਨੇ ਨਾ ਮੰਨੇ ਪਰ ਉਹ ਪੁਨਰ ਜਨਮ ਨੂੰ ਮੰਨਦਾ ਹੈ ਅਤੇ ਅਪਣੇ ਕਈ ਪਿੱਛਲੇ ਜਨਮਾ ਦੇ ਗਪੌੜ ਵੀ ਸੁਣਾਉਂਦਾ ਹੈ ਅਤੇ ਪਿੱਛਲੇ ਜਨਮਾਂ ਵਿਚ ਭਉਂਦਾ-ਭਉਂਦਾ ਉਹ ਸੁਕਰਾਤ ਨਾਲ ਅਪਣੀ ਪੂਛ ਜੋੜ ਦਿੰਦਾ ਹੈ?
ਓਸ਼ੋ ਦਾ ਕ੍ਰੋਧ ਨੂੰ ਮਾਰਨ ਦਾ ਦੱਸਿਆ ਤਰੀਕਾ ਇਨ੍ਹਾਂ ਬਚਕਾਨਾ ਹੈ ਕਿ ਜਿਵੇਂ ਕੋਈ ਬੱਚਿਆਂ ਜਿਹਿਆ ਵਾਲੀ ਖੇਡ ਹੋਵੇ । ਕਿ ਤੁਸੀਂ ਚੀਕਾਂ ਮਾਰੋ, ਇੱਕ ਦੂਏ ਨੂੰ ਕੁੱਟੋ, ਮਾਰੋ, ਗੁੱਸਾ ਕਰੋ, ਰੋਵੋ, ਲੜੋ ਤੇ ਇਉਂ ਗੁੱਸਾ ਸ਼ਾਂਤ ਹੋ ਕੇ ਸਮਾਧੀ ਲੱਗ ਜਾਏਗੀ? ਗੁੱਸਾ ਕੱਢ ਲੈਣ ਨਾਲ ਜੇ ਗੁੱਸਾ ਮਰਦਾ ਹੋਵੇ ਤਾਂ ਅਮੀਰ ਘਰਾਂ ਵਿਚ ਨੌਕਰਾਂ ਤੇ ਹਰੇਕ ਗੱਲੇ ਗੁੱਸਾ ਕੀਤਾ ਤੇ ਕੱਢਿਆ ਜਾਂਦਾ ਹੈ ਪਰ ਉਹ ਹੋਰ ਕ੍ਰੋਧੀ ਹੁੰਦੇ ਜਾਂਦੇ ਹਨ ਤੇ ਗਰੀਬ ਨੌਕਰਾਂ ਤੇ ਜਿਆਦਾ ਜੁਲਮ ਕਰਦੇ ਹਨ। ਇਹ ਗੁੱਸਾ ਕੱਢ ਕੇ ਸ਼ਾਂਤ ਹੋ ਜਾਣ ਵਾਲੀ ਕਹਾਣੀ ਤੁਸੀਂ ਅਗਲੀ ਕਿਸ਼ਤ ਵਾਲੀ ਮੂਵੀ ਵਿਚ ਵੀ ਦੇਖ ਸਕਦੇ ਹੋਂ।
ਓਸ਼ੋ ਕਹਿੰਦਾ ਕਾਮ ਭੋਗਣ ਨਾਲ ਕਾਮ ਸ਼ਾਂਤ ਹੋ ਜਾਂਦਾ ਹੈ ਤੇ ਸਮਾਧੀ ਲੱਗ ਜਾਂਦੀ ਯਾਣੀ ਕਾਮ ਦੇ ਇਸ ਭੂਤਰੇ ਸਾਨ੍ਹ ਨੂੰ ਨੱਥ ਪਾਉਂਣ ਦੀ ਬਜਾਇ ਖੁਲ੍ਹਾ ਛੱਡ ਦਿਓ ਇਹ ਸ਼ਾਂਤ ਹੋ ਕੇ ਸਮਾਧੀ ਵੰਨੀ ਤੁਰ ਪਏਗਾ। ਓਸ਼ੋ ਦੀ ਚੇਲੀ ਅਨੰਦ ਸ਼ੀਲਾ ਮੁਤਾਬਕ ਓਸ਼ੋ ਮਹੀਨੇ ਵਿਚ ਕੋਈ ਅਲੱਗ ਅੱਲਗ ੯੦ ਔਰਤਾਂ ਭੋਗਦਾ ਸੀ ਪਰ ਕੀ ਉਸ ਦੀ ਸਮਾਧੀ ਲੱਗ ਕੇ ਕਾਮ ਸ਼ਾਂਤ ਹੋ ਗਿਆ? ਜਦ ਕਿ ਉਹ ਬੁੱਢੇ ਵਾਰੇ ਤੱਕ ਕਾਮ ਦੀਆਂ ਗੱਲਾਂ ਕਰ ਕਰ ਠਰਕ ਭੋਰਦਾ ਰਿਹਾ ਅਤੇ ਦੂਜਿਆਂ ਦੀਆਂ ਔਰਤਾਂ ਮਰਦਾਂ ਨੂੰ ਭੋਗਦੇ ਦੇਖ ਅਪਣੀ ਹਿਰਸ ਪੂਰੀ ਕਰਦਾ ਰਿਹਾ।
ਓਸ਼ੋ ਕੀ ਸੀ ਕੀ ਨਹੀ ਉਸ ਕੀ ਕੀਤਾ, ਕੀ ਕਿਹਾ ਅਸੀਂ ਕੁਝ ਲੈਣਾ ਦੇਣਾ ਨਹੀ ਪਰ ਅਸੀਂ ਉਸ ਵੇਲੇ ਬੋਲਾਂਗੇ ਜਦ ਕੋਈ ਸਿੱਖਾਂ ਦੇ ਪੱਗਾਂ ਵਾਲੇ ਅਪਣੀ ਮੂਰਖਤਾ ਦਾ ਸਬੂਤ ਦਿੰਦੇ ਹੋਏ ਗੁਰੂ ਨਾਨਕ ਅਤੇ ਓਸ਼ੋ ਨੂੰ ਰੱਲਗਡ ਕਰਨ ਦੀ ਕੋਸ਼ਿਸ਼ ਕਰਨਗੇ। ਓਸ਼ੋ ਨਾਲ ਨਾਨਕ ਨੂੰ ਰੱਲਗਡ ਕਰਨ ਵਾਲੇ ਅਗਲੀ ਕਿਸ਼ਤ ਵਿਚ ਓਸ਼ੋ ਦੀਆਂ ਪ੍ਰਤੱਖ ਖੇਡਾਂ ਵੀ ਦੇਖ ਲੈਣ ਪਰ ਜਿੰਨਾ ਮਹਾਂਪੁਰਖਾਂ ਨਾਲ ਉਸ ਨੂੰ ਰਲਗੱਡ ਕਰ ਰਹੇ ਹਨ ਉਨਹਾਂ ਦੇ ਆਹਾ ਬਚਨ ਵੀ ਯਾਦ ਰੱਖ ਲੈਣ।
ਪਲਕ ਦ੍ਰਿਸ਼ਟ ਦੇਖ ਭੂਲੋ ਆਕ ਨੀਮ ਕੋ ਤੂਮਰ॥ ਜੈਸੇ ਸੰਗਿ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ॥
ਚਲਦਾ…
ਗੁਰਦੇਵ ਸਿੰਘ ਸੱਧੇਵਾਲੀਆ
Wednesday, August 31, 2022
ਆਖਰ ਕੀ ਹੈ ਟਵਿਨ ਟਾਵਰ ਮਾਮਲਾ !
ਭਾਰਤ ਦੇਸ਼ ਦੇ ਇਤਿਹਾਸ 'ਚ ਅੱਜ ਦਾ ਦਿਨ ਬਹੁਤ ਯਾਦਗਾਰ ਮੰਨਿਆ ਜਾਵੇਗਾ, ਦਰਅਸਲ ਬਹੁਤ ਵੱਡੇ ਬਿਜਨਸਮੈਨ ਆਰ ਕੇ ਅਰੋੜਾ ਦੀ ਕੰਪਨੀ ਸੁਪਰਟੈਕ ਨੂੰ, 2004 'ਚ ਨੋਇਡਾ ਪਰਾਧਿਕਰਣ ਵੱਲੋਂ ਸੈਕਟਰ 94 ਏ ਵਿਖੇ, ਹਾਊਸਿੰਗ ਸੋਸਾਇਟੀ ਬਣਾਉਣ ਲਈ ਜਮੀਨ ਦਾ ਟੁਕੜਾ ਅਲਾਟ ਕੀਤਾ ਗਿਆ। ਫਿਰ ਸਰਕਾਰੀ ਅਫ਼ਸਰਸ਼ਾਹੀ, ਰਾਜਨੇਤਾ ਤੇ ਵੱਡੇ ਬਿਜਨਸਮੈਨ ਦੇ ਨਾਪਾਕ ਗਠਜੋੜ ਨੇ, ਉਸੇ ਤਰਾਂ ਨਿਯਮਾਂ ਨੂੰ ਛਿੱਕੇ ਟੰਗਕੇ ਸਾਰੇ ਕਾਨੂੰਨਾਂ ਨੂੰ ਛਿੱਤਰ ਹੇਠ ਰੱਖਦਿਆਂ, ਕਿੰਨੀ ਹੀ ਵਾਰ ਨਿਯਮਾਂ 'ਚ ਅਤੇ ਨਕਸ਼ੇ 'ਚ ਇਸ ਤਰਾਂ ਬਦਲਾਅ ਕੀਤਾ ਕਿ ਸੁਪਰਟੈਕ ਕੰਪਨੀ ਨੂੰ ਵੱਧ ਤੋਂ ਵੱਧ ਫਾਇਦਾ ਹੋਵੇ। ਹਾਲਾਤ ਇਹ ਬਣਾ ਦਿੱਤੇ ਗਏ ਕਿ ਕੰਪਨੀ ਜਿਸ ਨੂੰ ਪਹਿਲੇ 11 ਮੰਜਲਾਂ ਦੀ ਮਨਜੂਰੀ ਸੀ, ਭ੍ਰਿਸ਼ਟ ਸਿਸਟਮ ਨਾਲ ਖਿੱਚ ਕੇ 40 ਤੇ ਲੈ ਗਈ। ਅਸਲ ਗੋਰਖਧੰਦਾ ਦੇਖੋ, ਕੰਪਨੀ ਨੇ ਕੁੱਲ 14 ਕਿੱਲੇ ਜਮੀਨ ਚੋਂ ਸਾਢੇ 12 ਕਿੱਲੇ ਜਮੀਨ ਤੇ ਬਾਕੀ ਸੋਸਾਇਟੀ ਇਹ ਕਹਿ ਕੇ ਬਣਾਈ ਸੀ ਕਿ ਰਹਿੰਦੇ ਡੇਢ ਕਿੱਲੇ 'ਚ ਹਰਿਆਲੀ ਦੇ ਤੌਰ ਤੇ ਪਾਰਕ ਬਣਾਇਆ ਜਾਵੇਗਾ। ਜਦਕਿ ਬਾਅਦ 'ਚ 2009 'ਚ ਇਸੇ ਡੇਢ ਕਿੱਲੇ 'ਚ, ਨੋਇਡਾ ਪਰਾਧਿਕਰਣ ਤੇ ਕੰਪਨੀ ਨੇ ਮਿਲੀਭੁਗਤ ਕਰਕੇ, ਦੋ ਟਾਵਰ 'ਅਪੈਕਸ' ਤੇ 'ਸਿਆਨੇ' ਬਣਾਉਣੇ ਸ਼ੁਰੂ ਕਰ ਦਿੱਤੇ। ਦਰਅਸਲ ਕੰਪਨੀ ਦਾ ਉਦੇਸ਼, ਇਸ ਡੇਢ ਕਿੱਲੇ 'ਚ, ਬਾਕੀ ਸਾਢੇ ਬਾਰਾਂ ਕਿੱਲਿਆਂ ਜਿੰਨੀ ਜਨਤਾ ਨੂੰ ਧੱਕ ਕੇ, ਜਬਰਦਸਤ ਮੁਨਾਫ਼ਾ ਕਮਾਉਣਾ ਸੀ। ਜਿਸ ਵਿੱਚ ਉਹ ਕਾਮਯਾਬ ਹੋ ਵੀ ਰਹੇ ਸਨ। ਇਸ ਲਈ ਉਹਨਾਂ ਇਸ ਕੰਮ ਨੂੰ ਤੇਜੀ ਨਾਲ ਸ਼ੁਰੂ ਕਰ ਦਿੱਤਾ। ਉਪਰ ਜਾ ਕੇ ਦੋਵੇਂ ਟਾਵਰਾਂ ਦੀ ਆਪਸੀ ਦੂਰੀ 9 ਮੀਟਰ ਹੀ ਸੀ, ਜਦਕਿ ਅੱਗ ਤੋਂ ਸੁਰੱਖਿਆ ਲਈ ਦੂਰੀ ਦੀ ਘੱਟੋ-ਘੱਟ ਸ਼ਰਤ 20 ਮੀਟਰ ਹੈ।
ਹੁਣ ਇੰਨੇ ਵੱਡੇ ਬੰਦੇ, ਸਰਕਾਰੀ ਪੁਸ਼ਤਪਨਾਹੀ ਨਾਲ ਸ਼ਰੇਆਮ ਧੱਕਾ ਕਰ ਰਹੇ ਸਨ। ਸਾਰਿਆਂ ਨੂੰ ਲੱਗਾ ਕਿ 'ਡਾਢੇ ਦਾ ਸੱਤੀ ਵੀਹੀਂ ਸੋ ਆਲੀ ਗੱਲ ਹੈ', ਪਰ ਇਸੇ ਸੋਸਾਇਟੀ ਦੇ ਚਾਰ ਦਲੇਰ ਬਜ਼ੁਰਗਾਂ ਨੇ ਲਗਾਤਾਰ 12 ਸਾਲ ਕੋਰਟ 'ਚ ਸੰਘਰਸ਼ ਕਰਦੇ ਹੋਏ, ਧਮਕੀਆਂ ਦੇ ਡਰ ਤੇ ਪੈਸੇ ਦੇ ਲਾਲਚ ਨੂੰ ਪਿੱਛੇ ਛੱਡਕੇ ਅੱਜ ਇਸ ਵੱਡੇ ਮਗਰਮੱਛਾਂ ਨੂੰ ਨੁਕਰੇ ਲਾ ਦਿੱਤਾ ਹੈ। ਇੰਨਾਂ ਚਾਰਾਂ 'ਚ, ਭਾਰਤੀ ਫੌਜ ਤੋਂ ਰਿਟਾਇਰਡ ਸਾਬਕਾ ਅਫ਼ਸਰ 79 ਸਾਲਾ ਉਦੈ ਭਾਨ ਤੇਵਤਿਆ ਦਾ ਪ੍ਰਮੁੱਖ ਰੋਲ ਹੈ, ਅਤੇ ਇਨਾਂ ਦੇ ਨਾਲ 74 ਸਾਲਾ ਟੈਲੀਫੋਨ ਮਹਿਕਮੇ ਤੋਂ ਰਿਟਾਇਰਡ ਅਫਸਰ ਐਸ ਕੇ ਸ਼ਰਮਾ, 59 ਸਾਲਾਂ ਦੀ ਉਮਰ 'ਚ ਪਿਛਲੇ ਸਾਲ ਪੂਰੇ ਹੋਏ ਐਮ ਕੇ ਜੈਨ ਤੇ 65 ਸਾਲਾ, ਰਵੀ ਬਜਾਜ । ਇੰਨਾ ਚਾਰਂ ਬਜ਼ੁਰਗਾਂ ਨੇ ਹਾਈਕੋਰਟ ਤੇ ਸੁਪਰੀਮ ਕੋਰਟ 'ਚ ਲਗਾਤਾਰ ਲੜਾਈ ਲੜੀ ਤੇ ਅਖੀਰ ਕੋਰਟ ਨੇ ਕੰਪਨੀ ਤੇ ਸਰਕਾਰੀ ਅਧਿਕਾਰੀਆਂ ਤੇ ਜਬਰਦਸਤ ਇਤਿਹਾਸਕ ਕਾਰਵਾਈ ਕਰਦੇ ਹੋਏ ਲੋਕਾਂ ਦੇ ਪੈਸੇ ਵਿਆਜ ਸਮੇਤ ਵਾਪਸ ਹੀ ਨ੍ਹੀਂ ਦਵਾਏ ਸਗੋਂ ਅੱਜ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਕੁਤੁਬ ਮੀਨਾਰ ਤੋਂ ਵੀ ਉੱਚੀ ਇਮਾਰਤ ਨੂੰ ਇਸ ਤਰੀਕੇ ਨਾਲ ਮਲੀਆਮੇਟ ਕੀਤਾ ਤਾਂ ਜੋ ਭਵਿੱਖ 'ਚ ਆਪਣੇ ਨਿੱਜੀ ਮੁਫਾਦਾਂ ਲਈ ਕਾਨੂੰਨ ਨੂੰ ਛਿੱਕੇ ਟੰਗਣ ਵਾਲੇ ਕਾਰਪੋਰੇਟ ਲੱਖ ਵਾਰੀ ਸੋਚਣ।
(ਲੇਖਕ:-ਅਸ਼ੋਕ ਸੋਨੀ ਜੀ ਤੋਂ ਕਾਪੀ ਕੀਤਾ
Sunday, August 21, 2022
ਬੱਸ ਡਰਾਈਵਰ ਲਿਖਤ- ਕੁਲਦੀਪ ਰਾਮ
ਅੱਜ ਉਸ ਦਾ ਆਖਰੀ ਦਿਨ ਸੀ ਪੂਰੇ ਤੀਹ ਪੈਤੀ ਸਾਲ ਪੂਰੇ ਕਰਨ ਤੋ ਬਾਦ ਉਹ ਅੱਜ ਸੇਵਾ ਮੁੱਕਤ ਹੋ ਰਿਹਾ ਸੀ। ਅੱਜ ਜਿੱਥੇ ਉਸਦਾ ਪਰਿਵਾਰ ਉਸਦੇ ਦੋਸਤ ਸਾਕ ਸਬੰਧੀ ਖੁਸ ਸਨ ਉਥੇ ਉਸ ਦੀਆ ਅੱਖਾ ਵਿੱਚ ਥੋੜੇ ਬਹੁਤ ਹੰਝੂ ਨਜਰ ਆ ਰਹੇ ਸਨ।
ਵੈਸੇ ਤਾ ਉਸ ਡਰਾਇਵਰੀ ਕਰਨ ਦਾ ਸੌਕ ਪਹਿਲਾ ਤੋ ਹੀ ਫਿਰ ਕਿਸਮਤ ਨੇ ਕਰਵਟ ਬਦਲੀ ਟਰੈਕਟਰ ਤੋ ਟਰੱਕ ਤੇ ਆ ਗਿਆ ਤੇ ਫਿਰ ਟਰੱਕ ਤੋ ਬੱਸ ਤੇ ਪਹੁੰਚ ਗਿਆ। ਸਰਕਾਰੀ ਬੱਸ ਤੇ ਪੱਕਾ ਹੋਇਆ ਕੰਮ ਦੇ ਹਿਸਾਬ ਪਹਿਲਾ ਤਾ ਤਨਖਾਹ ਥੋੜੀ ਲੱਗੀ ਪਰ ਸਮੇ ਨਾਲ-੨ ਸਭ ਠੀਕ ਹੁੰਦਾ ਗਿਆ।
ਕਿਸੇ ਨੇ ਕੁਝ ਸਿਖਾਇਆ ਨਹੀ ਬਸ ਕਿਸਮਤ ਵਿਚ ਲਿਖਿਆ ਸੀ ਜੋ ਏਥੇ ਲੈ ਆਈ ਸੀ। ਆਪਣੇ ਜਾ ਸੋਡੇ ਮੁਤਾਬਿਕ ਇਹ ਕੋਈ ਵੱਡੀ ਨੌਕਰੀ ਤਾ ਨਹੀ ਸੀ ਪਰ ਉਸ ਦੇ ਅਨੁਸਾਰ ਇਹ ਕਾਫੀ ਵੱਡੀ ਨੌਕਰੀ ਸੀ।
ਸਵੇਰੇ ਹੀ ਚਾਰ ਫੁਲਕੇ ਬਣਵਾ ਕੇ ਬਸ ਸਟੈਂਡ ਵੱਲ ਨਿਕਲ ਜਾਦਾ ਤੇ ਦੇਰ ਰਾਤ ਘਰ ਆਉਦਾ ਸੁਰੂ ਦੇ ਕੁਝ ਮਹੀਨੇ ਤਾ ਬੜੇ ਔਖੇ ਰਹੇ ਪਰ ਹੌਲੀ ਆਪਣੇ ਕੰਮ ਨਾਲ ਏਹੋ ਜਿਹਾ ਲਗਾਅ ਹੋਇਆ ਕੀ ਤੀਹ ਪੈਤੀ ਸਾਲ ਕਦ ਗੁਜਰ ਗਏ ਪਤਾ ਹੀ ਨਹੀਂ ਚੱਲਿਆ।।
ਆਪਣੇ ਇਲਾਕੇ ਤੋ ਬਾਹਰ ਉਹ ਕਈ ਲੰਮੇ ਸਫਰਾ ਤੇ ਜਾ ਚੁੱਕਿਆ ਸੀ। ਪੂਰੀ ਬਸ ਦੀ ਸਫਾਈ ਉਹ ਖੁਦ ਹੱਥੀ ਕਰਦਾ ਸੀ ਇਸ ਕੰਮ ਦੇ ਲਈ ਉਸ ਨੇ ਕਦੇ ਕੋਈ ਬੰਦਾ ਜਾ ਲੜਕਾ ਨਹੀਂ ਰੱਖਿਆ ਸੀ। ਨਰਮ ਤੇ ਬੜੀ ਨਿਵੀ ਮੱਤ ਦਾ ਮਾਲਿਕ ਆਖਿਰ ਅੱਜ ਸੇਵਾ ਮੁੱਕਤ ਹੋ ਰਿਹਾ ਸੀ।
ਬੱਸ ਸਟੈਂਡ ਵਿੱਚ ਹੀ ਉਸ ਨੂੰ ਆਖਰੀ ਵਿਧਾਈ ਦੇਣ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਸੀ। ਟੈਟ ਲਗਾਇਆ ਤੇ ਉਸ ਦਿਨ ਉਸ ਨੇ ਆਪਣੀ ਬੱਸ ਨੂੰ ਵੀ ਕਿਸੇ ਦੁਲਹਨ ਵਾਂਗ ਸਜਾਇਆ ਸੀ।
ਹਿੰਮਤ ਜਿਹੀ ਕਰ ਉਹ ਬਸ ਦੇ ਅੱਗੇ ਗੋਡੇ ਭਾਰ ਹੋ ਗਿਆ ਤੇ ਅੱਖਾ ਭਰ ਦੋਵੇ ਹੱਥ ਜੋੜ ਏਦਾ ਬੈਠ ਗਿਆ ਜਿਵੇ ਉਸ ਦਾ ਧੰਨਵਾਦ ਕਰ ਰਿਹਾ ਸੀ ਕਿਉਕਿ ਉਸ ਦੀ ਬਦੌਲਤ ਹੀ ਉਸ ਨੂੰ ਸਮਾਜ ਵਿੱਚ ਇਕ ਸਨਮਾਨ ਭਰਿਆ ਜੀਵਨ ਮਿਲਿਆ ਸੀ।
ਜਿਸ ਨਾਲ ਜਿੰਦਗੀ ਦੇ ਕਈ ਵਰੇ ਨਾਲ ਬਿਤਾਏ ਹੋਣ ਅਚਾਨਕ ਉਸ ਤੋ ਹਮੇਸਾ ਲਈ ਦੂਰ ਹੋਣਾ ਬੜਾ ਦੁਖਦਾਈ ਹੁੰਦਾ ਹੈ। ਉਸ ਨੂੰ ਏਦਾ ਬੱਚਿਆ ਵਾਗ ਰੋਦੇ ਹੋਏ ਦੇਖ ਹਰ ਕਿਸੇ ਦੀਆ ਅੱਖਾ ਨਮ ਹੋ ਗਈਆ ਸਨ।
ਜਿੰਦਗੀ ਵਿੱਚ ਹਰ ਉਸ ਚੀਜ ਦੇ ਸੁਕਰਗੁਜਾਰ ਰਹੋ ਜਿਸ ਨੇ ਤੁਹਾਨੂੰ ਸਮਾਜ ਵਿੱਚ ਇੱਜਤਦਾਰੀ ਵਾਲਾ ਜੀਵਨ ਦਿੱਤਾ ਹੈ। ਹਰ ਇਕ ਦੀ ਜਿੰਦਗੀ ਵਿੱਚ ਕੋਈ ਨਾ ਕੋਈ ਇਨਸਾਨ ਜਾ ਕੋਈ ਅਜੀਹੀ ਚੀਜ ਹੁੰਦੀ ਹੈ ਜਿਸ ਤੋ ਦੂਰ ਹੋਣਾ ਉਸ ਨੂੰ ਬੜਾ ਮੁਸਕਿਲ ਲੱਗਦਾ ਹੈ।
ਫਿਰ ਚਾਹੇ ਉਹ ਇਕ ਬੱਸ ਹੀ ਕਿਉ ਨਾ ਹੋਵੇ। ਕਿਸੇ ਨਾਲ ਜਿੰਦਗੀ ਦੇ ਕਈ ਹਸੀਨ ਪਲ ਬਿਤਾਉਣ ਤੋ ਬਾਦ ਫਿਰ ਇਕ ਰੋਜ ਉਸ ਤੋ ਦੂਰ ਹੋਣਾ ਸਚਮੁੱਚ ਹੀ ਬੜਾ ਮੁਸਕਿਲ ਕੰਮ ਹੋ ਜਾਦਾ ਹੈ।
"ਕੁਲਦੀਪ ਰਾਮ✍️✍️
Subscribe to:
Posts (Atom)
ਇੱਕ ਪਿਓ ਦੇ ਹੰਝੂ
ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ...
-
shiv kumar batalvi sampuran kavv https://drive.google.com/file/d/1HTwzRGURgKJJZ84sGOHxaPszxd9dLMVo/view?usp=drivesdk