Wednesday, August 31, 2022

ਆਖਰ ਕੀ ਹੈ ਟਵਿਨ ਟਾਵਰ ਮਾਮਲਾ !


ਭਾਰਤ ਦੇਸ਼ ਦੇ ਇਤਿਹਾਸ 'ਚ ਅੱਜ ਦਾ ਦਿਨ ਬਹੁਤ ਯਾਦਗਾਰ ਮੰਨਿਆ ਜਾਵੇਗਾ, ਦਰਅਸਲ ਬਹੁਤ ਵੱਡੇ ਬਿਜਨਸਮੈਨ ਆਰ ਕੇ ਅਰੋੜਾ ਦੀ ਕੰਪਨੀ ਸੁਪਰਟੈਕ ਨੂੰ, 2004 'ਚ ਨੋਇਡਾ ਪਰਾਧਿਕਰਣ ਵੱਲੋਂ ਸੈਕਟਰ 94 ਏ ਵਿਖੇ, ਹਾਊਸਿੰਗ ਸੋਸਾਇਟੀ ਬਣਾਉਣ ਲਈ ਜਮੀਨ ਦਾ ਟੁਕੜਾ ਅਲਾਟ ਕੀਤਾ ਗਿਆ। ਫਿਰ ਸਰਕਾਰੀ ਅਫ਼ਸਰਸ਼ਾਹੀ, ਰਾਜਨੇਤਾ ਤੇ ਵੱਡੇ ਬਿਜਨਸਮੈਨ ਦੇ ਨਾਪਾਕ ਗਠਜੋੜ ਨੇ, ਉਸੇ ਤਰਾਂ ਨਿਯਮਾਂ ਨੂੰ ਛਿੱਕੇ ਟੰਗਕੇ ਸਾਰੇ ਕਾਨੂੰਨਾਂ ਨੂੰ ਛਿੱਤਰ ਹੇਠ ਰੱਖਦਿਆਂ, ਕਿੰਨੀ ਹੀ ਵਾਰ ਨਿਯਮਾਂ 'ਚ ਅਤੇ ਨਕਸ਼ੇ 'ਚ ਇਸ ਤਰਾਂ ਬਦਲਾਅ ਕੀਤਾ ਕਿ ਸੁਪਰਟੈਕ ਕੰਪਨੀ ਨੂੰ ਵੱਧ ਤੋਂ ਵੱਧ ਫਾਇਦਾ ਹੋਵੇ। ਹਾਲਾਤ ਇਹ ਬਣਾ ਦਿੱਤੇ ਗਏ ਕਿ ਕੰਪਨੀ ਜਿਸ ਨੂੰ ਪਹਿਲੇ 11 ਮੰਜਲਾਂ ਦੀ ਮਨਜੂਰੀ ਸੀ, ਭ੍ਰਿਸ਼ਟ ਸਿਸਟਮ ਨਾਲ ਖਿੱਚ ਕੇ 40 ਤੇ ਲੈ ਗਈ। ਅਸਲ ਗੋਰਖਧੰਦਾ ਦੇਖੋ, ਕੰਪਨੀ ਨੇ ਕੁੱਲ 14 ਕਿੱਲੇ ਜਮੀਨ ਚੋਂ ਸਾਢੇ 12 ਕਿੱਲੇ ਜਮੀਨ ਤੇ ਬਾਕੀ ਸੋਸਾਇਟੀ ਇਹ ਕਹਿ ਕੇ ਬਣਾਈ ਸੀ ਕਿ ਰਹਿੰਦੇ ਡੇਢ ਕਿੱਲੇ 'ਚ ਹਰਿਆਲੀ ਦੇ ਤੌਰ ਤੇ ਪਾਰਕ ਬਣਾਇਆ ਜਾਵੇਗਾ। ਜਦਕਿ ਬਾਅਦ 'ਚ 2009 'ਚ ਇਸੇ ਡੇਢ ਕਿੱਲੇ 'ਚ, ਨੋਇਡਾ ਪਰਾਧਿਕਰਣ ਤੇ ਕੰਪਨੀ ਨੇ ਮਿਲੀਭੁਗਤ ਕਰਕੇ, ਦੋ ਟਾਵਰ 'ਅਪੈਕਸ' ਤੇ 'ਸਿਆਨੇ' ਬਣਾਉਣੇ ਸ਼ੁਰੂ ਕਰ ਦਿੱਤੇ। ਦਰਅਸਲ ਕੰਪਨੀ ਦਾ ਉਦੇਸ਼, ਇਸ ਡੇਢ ਕਿੱਲੇ 'ਚ, ਬਾਕੀ ਸਾਢੇ ਬਾਰਾਂ ਕਿੱਲਿਆਂ ਜਿੰਨੀ ਜਨਤਾ ਨੂੰ ਧੱਕ ਕੇ, ਜਬਰਦਸਤ ਮੁਨਾਫ਼ਾ ਕਮਾਉਣਾ ਸੀ। ਜਿਸ ਵਿੱਚ ਉਹ ਕਾਮਯਾਬ ਹੋ ਵੀ ਰਹੇ ਸਨ। ਇਸ ਲਈ ਉਹਨਾਂ ਇਸ ਕੰਮ ਨੂੰ ਤੇਜੀ ਨਾਲ ਸ਼ੁਰੂ ਕਰ ਦਿੱਤਾ। ਉਪਰ ਜਾ ਕੇ ਦੋਵੇਂ ਟਾਵਰਾਂ ਦੀ ਆਪਸੀ ਦੂਰੀ 9 ਮੀਟਰ ਹੀ ਸੀ, ਜਦਕਿ ਅੱਗ ਤੋਂ ਸੁਰੱਖਿਆ ਲਈ ਦੂਰੀ ਦੀ ਘੱਟੋ-ਘੱਟ ਸ਼ਰਤ 20 ਮੀਟਰ ਹੈ।
ਹੁਣ ਇੰਨੇ ਵੱਡੇ ਬੰਦੇ, ਸਰਕਾਰੀ ਪੁਸ਼ਤਪਨਾਹੀ ਨਾਲ ਸ਼ਰੇਆਮ ਧੱਕਾ ਕਰ ਰਹੇ ਸਨ। ਸਾਰਿਆਂ ਨੂੰ ਲੱਗਾ ਕਿ 'ਡਾਢੇ ਦਾ ਸੱਤੀ ਵੀਹੀਂ ਸੋ ਆਲੀ ਗੱਲ ਹੈ', ਪਰ ਇਸੇ ਸੋਸਾਇਟੀ ਦੇ ਚਾਰ ਦਲੇਰ ਬਜ਼ੁਰਗਾਂ ਨੇ ਲਗਾਤਾਰ 12 ਸਾਲ ਕੋਰਟ 'ਚ ਸੰਘਰਸ਼ ਕਰਦੇ ਹੋਏ, ਧਮਕੀਆਂ ਦੇ ਡਰ ਤੇ ਪੈਸੇ ਦੇ ਲਾਲਚ ਨੂੰ ਪਿੱਛੇ ਛੱਡਕੇ ਅੱਜ ਇਸ ਵੱਡੇ ਮਗਰਮੱਛਾਂ ਨੂੰ ਨੁਕਰੇ ਲਾ ਦਿੱਤਾ ਹੈ। ਇੰਨਾਂ ਚਾਰਾਂ 'ਚ, ਭਾਰਤੀ ਫੌਜ ਤੋਂ ਰਿਟਾਇਰਡ ਸਾਬਕਾ ਅਫ਼ਸਰ 79 ਸਾਲਾ ਉਦੈ ਭਾਨ ਤੇਵਤਿਆ ਦਾ ਪ੍ਰਮੁੱਖ ਰੋਲ ਹੈ, ਅਤੇ ਇਨਾਂ ਦੇ ਨਾਲ 74 ਸਾਲਾ ਟੈਲੀਫੋਨ ਮਹਿਕਮੇ ਤੋਂ ਰਿਟਾਇਰਡ ਅਫਸਰ ਐਸ ਕੇ ਸ਼ਰਮਾ, 59 ਸਾਲਾਂ ਦੀ ਉਮਰ 'ਚ ਪਿਛਲੇ ਸਾਲ ਪੂਰੇ ਹੋਏ ਐਮ ਕੇ ਜੈਨ ਤੇ 65 ਸਾਲਾ, ਰਵੀ ਬਜਾਜ । ਇੰਨਾ ਚਾਰਂ ਬਜ਼ੁਰਗਾਂ ਨੇ ਹਾਈਕੋਰਟ ਤੇ ਸੁਪਰੀਮ ਕੋਰਟ 'ਚ ਲਗਾਤਾਰ ਲੜਾਈ ਲੜੀ ਤੇ ਅਖੀਰ ਕੋਰਟ ਨੇ ਕੰਪਨੀ ਤੇ ਸਰਕਾਰੀ ਅਧਿਕਾਰੀਆਂ ਤੇ ਜਬਰਦਸਤ ਇਤਿਹਾਸਕ ਕਾਰਵਾਈ ਕਰਦੇ ਹੋਏ ਲੋਕਾਂ ਦੇ ਪੈਸੇ ਵਿਆਜ ਸਮੇਤ ਵਾਪਸ ਹੀ ਨ੍ਹੀਂ ਦਵਾਏ ਸਗੋਂ ਅੱਜ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਕੁਤੁਬ ਮੀਨਾਰ ਤੋਂ ਵੀ ਉੱਚੀ ਇਮਾਰਤ ਨੂੰ ਇਸ ਤਰੀਕੇ ਨਾਲ ਮਲੀਆਮੇਟ ਕੀਤਾ ਤਾਂ ਜੋ ਭਵਿੱਖ 'ਚ ਆਪਣੇ ਨਿੱਜੀ ਮੁਫਾਦਾਂ ਲਈ ਕਾਨੂੰਨ ਨੂੰ ਛਿੱਕੇ ਟੰਗਣ ਵਾਲੇ ਕਾਰਪੋਰੇਟ ਲੱਖ ਵਾਰੀ ਸੋਚਣ।
(ਲੇਖਕ:-ਅਸ਼ੋਕ ਸੋਨੀ ਜੀ ਤੋਂ ਕਾਪੀ ਕੀਤਾ

Sunday, August 21, 2022

ਬੱਸ ਡਰਾਈਵਰ ਲਿਖਤ- ਕੁਲਦੀਪ ਰਾਮ

ਅੱਜ ਉਸ ਦਾ ਆਖਰੀ ਦਿਨ ਸੀ ਪੂਰੇ ਤੀਹ ਪੈਤੀ ਸਾਲ ਪੂਰੇ ਕਰਨ ਤੋ‌ ਬਾਦ ਉਹ ਅੱਜ ਸੇਵਾ ਮੁੱਕਤ ਹੋ ਰਿਹਾ ਸੀ। ਅੱਜ ਜਿੱਥੇ ਉਸਦਾ ਪਰਿਵਾਰ ਉਸਦੇ ਦੋਸਤ ਸਾਕ ਸਬੰਧੀ ਖੁਸ ਸਨ ਉਥੇ ਉਸ ਦੀਆ ਅੱਖਾ ਵਿੱਚ ਥੋੜੇ ਬਹੁਤ ਹੰਝੂ ਨਜਰ ਆ ਰਹੇ ਸਨ‌।
ਵੈਸੇ ਤਾ ਉਸ ਡਰਾਇਵਰੀ ਕਰਨ ਦਾ ਸੌਕ ਪਹਿਲਾ ਤੋ‌ ਹੀ ਫਿਰ ਕਿਸਮਤ ਨੇ ਕਰਵਟ ਬਦਲੀ ਟਰੈਕਟਰ ਤੋ ਟਰੱਕ ਤੇ ਆ ਗਿਆ ਤੇ ਫਿਰ ਟਰੱਕ ਤੋ ਬੱਸ ਤੇ ਪਹੁੰਚ ਗਿਆ। ਸਰਕਾਰੀ ਬੱਸ ਤੇ ਪੱਕਾ ਹੋਇਆ ਕੰਮ ਦੇ ਹਿਸਾਬ ਪਹਿਲਾ ਤਾ ਤਨਖਾਹ ਥੋੜੀ ਲੱਗੀ ਪਰ ਸਮੇ ਨਾਲ-੨ ਸਭ ਠੀਕ ਹੁੰਦਾ ਗਿਆ।
ਕਿਸੇ ਨੇ ਕੁਝ ਸਿਖਾਇਆ ਨਹੀ ਬਸ ਕਿਸਮਤ ਵਿਚ ਲਿਖਿਆ ਸੀ ਜੋ ਏਥੇ ਲੈ ਆਈ ਸੀ। ਆਪਣੇ ਜਾ ਸੋਡੇ ਮੁਤਾਬਿਕ ਇਹ ਕੋਈ ਵੱਡੀ ਨੌਕਰੀ ਤਾ ਨਹੀ ਸੀ ਪਰ ਉਸ ਦੇ ਅਨੁਸਾਰ ਇਹ ਕਾਫੀ ਵੱਡੀ ਨੌਕਰੀ ਸੀ।
ਸਵੇਰੇ ਹੀ ਚਾਰ ਫੁਲਕੇ ਬਣਵਾ ਕੇ ਬਸ ਸਟੈਂਡ ਵੱਲ ਨਿਕਲ ਜਾਦਾ ਤੇ ਦੇਰ ਰਾਤ ਘਰ ਆਉਦਾ ਸੁਰੂ‌ ਦੇ ਕੁਝ ਮਹੀਨੇ ਤਾ ਬੜੇ ਔਖੇ ਰਹੇ ਪਰ ਹੌਲੀ ਆਪਣੇ ਕੰਮ ਨਾਲ ਏਹੋ ਜਿਹਾ ਲਗਾਅ ਹੋਇਆ ਕੀ ਤੀਹ ਪੈਤੀ ਸਾਲ ਕਦ ਗੁਜਰ ਗਏ ਪਤਾ ਹੀ ਨਹੀਂ ਚੱਲਿਆ।।
ਆਪਣੇ ਇਲਾਕੇ ਤੋ ਬਾਹਰ ਉਹ ਕਈ ਲੰਮੇ ਸਫਰਾ ਤੇ ਜਾ ਚੁੱਕਿਆ ਸੀ। ਪੂਰੀ ਬਸ ਦੀ ਸਫਾਈ ਉਹ ਖੁਦ ਹੱਥੀ ਕਰਦਾ ਸੀ ਇਸ ਕੰਮ ਦੇ ਲਈ ਉਸ ਨੇ ਕਦੇ ਕੋਈ ਬੰਦਾ ਜਾ ਲੜਕਾ ਨਹੀਂ ਰੱਖਿਆ ਸੀ। ਨਰਮ ਤੇ ਬੜੀ ਨਿਵੀ ਮੱਤ ਦਾ ਮਾਲਿਕ ਆਖਿਰ ਅੱਜ ਸੇਵਾ ਮੁੱਕਤ ਹੋ ਰਿਹਾ ਸੀ।
ਬੱਸ ਸਟੈਂਡ ਵਿੱਚ ਹੀ ਉਸ ਨੂੰ ਆਖਰੀ ਵਿਧਾਈ ਦੇਣ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਸੀ। ਟੈਟ ਲਗਾਇਆ ਤੇ ਉਸ ਦਿਨ ਉਸ ਨੇ ਆਪਣੀ‌ ਬੱਸ ਨੂੰ ਵੀ ਕਿਸੇ ਦੁਲਹਨ ਵਾਂਗ ਸਜਾਇਆ ਸੀ।
ਹਿੰਮਤ‌ ਜਿਹੀ ਕਰ ਉਹ ਬਸ ਦੇ ਅੱਗੇ ਗੋਡੇ ਭਾਰ ਹੋ ਗਿਆ ਤੇ ਅੱਖਾ ਭਰ ਦੋਵੇ ਹੱਥ ਜੋੜ ਏਦਾ ਬੈਠ ਗਿਆ ਜਿਵੇ ਉਸ ਦਾ ਧੰਨਵਾਦ ਕਰ ਰਿਹਾ ਸੀ ਕਿਉਕਿ ਉਸ ਦੀ ਬਦੌਲਤ ਹੀ ਉਸ ਨੂੰ ਸਮਾਜ ਵਿੱਚ ਇਕ ਸਨਮਾਨ ਭਰਿਆ ਜੀਵਨ ਮਿਲਿਆ ਸੀ।
ਜਿਸ ਨਾਲ ਜਿੰਦਗੀ ਦੇ ਕਈ ਵਰੇ ਨਾਲ ਬਿਤਾਏ ਹੋਣ ਅਚਾਨਕ ਉਸ ਤੋ ਹਮੇਸਾ ਲਈ ਦੂਰ ਹੋਣਾ ਬੜਾ ਦੁਖਦਾਈ ਹੁੰਦਾ ਹੈ। ਉਸ ਨੂੰ ਏਦਾ ਬੱਚਿਆ ਵਾਗ ਰੋਦੇ ਹੋਏ ਦੇਖ ਹਰ ਕਿਸੇ ਦੀਆ ਅੱਖਾ ਨਮ ਹੋ ਗਈਆ ਸਨ।
ਜਿੰਦਗੀ ਵਿੱਚ ਹਰ ਉਸ ਚੀਜ ਦੇ ਸੁਕਰਗੁਜਾਰ ਰਹੋ ਜਿਸ ਨੇ ਤੁਹਾਨੂੰ ਸਮਾਜ ਵਿੱਚ ਇੱਜਤਦਾਰੀ ਵਾਲਾ ਜੀਵਨ ਦਿੱਤਾ ਹੈ। ਹਰ ਇਕ ਦੀ ਜਿੰਦਗੀ ਵਿੱਚ ਕੋਈ ਨਾ ਕੋਈ ਇਨਸਾਨ ਜਾ ਕੋਈ ਅਜੀਹੀ ਚੀਜ ਹੁੰਦੀ ਹੈ ਜਿਸ ਤੋ ਦੂਰ ਹੋਣਾ ਉਸ ਨੂੰ ਬੜਾ ਮੁਸਕਿਲ ਲੱਗਦਾ ਹੈ।
ਫਿਰ ਚਾਹੇ ਉਹ ਇਕ ਬੱਸ ਹੀ ਕਿਉ ਨਾ ਹੋਵੇ। ਕਿਸੇ ਨਾਲ ਜਿੰਦਗੀ ਦੇ ਕਈ ਹਸੀਨ ਪਲ ਬਿਤਾਉਣ ਤੋ ਬਾਦ ਫਿਰ ਇਕ ਰੋਜ ਉਸ ਤੋ ਦੂਰ ਹੋਣਾ ਸਚਮੁੱਚ ਹੀ ਬੜਾ ਮੁਸਕਿਲ ਕੰਮ ਹੋ ਜਾਦਾ ਹੈ।
"ਕੁਲਦੀਪ ਰਾਮ✍️✍️

Sunday, August 14, 2022

ਅਖੇ! ਸਰਕਾਰਾਂ ਨੀ ਚੰਗੀਆਂ...

ਸਰਕਾਰੀ ਰਾਹ ਅਸੀਂ ਵੱਢਕੇ ਖੇਤਾਂ ‘ਚ ਰਲ਼ਾਲੇ, ਨਿਆਣੇ ਦੀ ਉਮਰ ਘੱਟ ਦੱਸਕੇ ਬੱਸ ਦੀ ਟਿਕਟ ਅਸੀਂ ਨੀ ਲੈਂਦੇ, ਦੁੱਧ ‘ਚ ਪਾਣੀ ਛੱਡ ਯੂਰੀਆ ਅਸੀਂ ਪਾਉਣ ਲੱਗਗੇ, ਅੱਗਾਂ ਲਾ ਲਾ ਕੇ ਪੰਛੀ ਪਰਿੰਦਿਆਂ ਦੀਆਂ ਨਸਲਾਂ ਅਸੀਂ ਸਾੜਤੀਆਂ, ਮੁੰਡਾ ਮੰਗਣ ਵੇਲ਼ੇ ਸਾਡੀ ਜ਼ਮੀਨ ਦਾ ਰਕਬਾ ਹੋਰ ਹੁੰਦਾ ਤੇ ਮਜ਼ਦੂਰਾਂ ਤੋਂ ਵਢਾਉਣ-ਬਜਾਉਣ ਵੇਲ਼ੇ ਹੋਰ, ਖੇਤ ਛੱਡੋ ਖੇਤ ਨੂੰ ਜਾਂਦੇ ਰਾਹ ‘ਤੇ ਦਰੱਖਤ ਅਸੀਂ ਕੋਈ ਨੀ ਛੱਡਿਆ, ਬਿਜਲੀ ਮੀਟਰਾਂ ਨੂੰ ਕੁੰਡੀਆਂ ਅਸੀਂ ਲਾਈਆਂ, ਝੂਠ ਬੋਲ-ਬੋਲ ਕੇ ਬੁਢਾਪਾ ਪੈਨਸ਼ਨਾਂ ਅਸੀਂ ਲਵਾਈਆਂ, ਝੂਠ ਬੋਲਕੇ ਕਰਜ਼ੇ ਮਾਫ਼ ਅਸੀਂ ਕਰਵਾਏ, ਘਟੀਆ ਕਿਸਮ ਦੀ ਦੋ ਬੋਤਲਾਂ ਦਾਰੂ ਪਿੱਛੇ ਵੋਟਾਂ ਅਸੀਂ ਪਾਈਆਂ, ਪਿੰਡ ਵਿੱਚ ਖੁੱਲ੍ਹੇ ਸਰਕਾਰੀ ਜਿੰਮਾਂ ਦਾ ਸਮਾਨ ਚੱਕਕੇ ਅਸੀਂ ਆਪੋ-ਆਪਣੇ ਘਰੇ ਲੈਗੇ, ਸਪਰੇਆਂ ਨਾਲ਼ ਧਰਤੀ ਦੀ ਕੁੱਖ ਤੇ ਅੱਗਾਂ ਨਾਲ਼ ਕੁਦਰਤ ਦਾ ਵਿਹੜਾ ਅਸੀਂ ਜ਼ਹਿਰੀਲਾ ਕੀਤਾ, ਚਾਦਰਾਂ ਤੋਂ ਬਾਹਰ ਪੈਰ ਪਸਾਰਦੇ ਕਰਜਾਈ ਅਸੀਂ ਹੋਏ, ਭਰੂਣ ਹੱਤਿਆ ‘ਚ ਮੋਹਰੀ ਅਸੀਂ ਰਹੇ, ਹੈਲਮਟ ਅਸੀਂ ਨੀ ਪਾਉਂਣਾ ,ਸੀਟ ਬੈਲਟ ਅਸੀਂ ਨੀ ਲਾਉਣੀ, ਸੁੰਨੇ ਰਾਹਾਂ ‘ਚ ਲੱਗੇ ਨਲ਼ਕਿਆਂ ਦੀਆਂ ਡੰਡੀਆਂ ਤੱਕ ਲਾਹੁਣ ਆਲ਼ੇ ਅਣਖੀ ਬੰਦੇ ਅਸੀਂ, ਇੱਕ ਕਰਮ ਜਗਾ ਪਿੱਛੇ ਸਕੇ ਭਰਾ ਦਾ ਕਤਲ ਕਰਨ ਆਲ਼ੇ ਅਸੀਂ, ਜਮੀਨ ਪਿੱਛੇ ਮਾਂ-ਪਿਓ ਨੂੰ ਘਰੋਂ ਬਾਹਰ ਕਰਨ ਵਾਲ਼ੇ ਅਸੀ, ਧਰਮਾਂ ਪਿੱਛੇ ਤੀਜੇ ਦਿਨੋਂ ਇੱਕ ਦੂਜੇ ਨਾਲ ਜੁੱਤੀਓ-ਜੁੱਤੀ ਹੁੰਦੇ ਅਸੀਂ, ਪਿੰਡ ਦੇ ਕੱਸੀਆਂ-ਸੂਇਆਂ ‘ਚੋਂ ਨਜਾਇਜ਼ ਪਾਇਪ ਲਾਉਣ ਆਲ਼ੇ ਅਸੀਂ, ਸੰਸਥਾਵਾਂ ਦੇ ਨਾਂ ਤੇ ਨਜਾਇਜ਼ ਕਬਜ਼ੇ ਕਰਨ ਵਾਲੇ ਅਸੀਂ, ਗੁਰਦਾਰੇ ਦੀਆਂ ਗੋਲਕਾਂ ਤੋਂ ਲੈਕੇ ਪਿੰਡ/ਸ਼ਹਿਰ ਦੇ ਹਰ ਚੌਧਰ ਆਲ਼ੇ ਕੰਮ ‘ਚ ਸਿਰ ਪਾੜਨ/ਪੜਵਾਉਣ ਆਲ਼ੇ ਅਸੀਂ, ਲੀਡਰਾਂ ਦੀਆਂ ਚਮਚਾਗੀਰੀਆਂ ‘ਚ ਬਾਲ਼ਟੀ ਚੱਕੀ ਫਿਰਦੇ ਇੱਕ ਦੂਜੇ ਤੋਂ ਮੂਹਰੇ ਅਸੀਂ।

              ਨਾਕਿਆਂ ਤੇ, ਕਚਿਹਿਰੀਆਂ ‘ਚ, ਹਸਪਤਾਲ਼ਾਂ ‘ਚ ਪੈਸੇ ਫੜਨ ਆਲ਼ੇ ਵੀ ਅਸੀਂ ਤੇ ਦੇਣ ਆਲ਼ੇ ਵੀ ਅਸੀਂ। , ਧਾਰਮਿਕ ਝਗੜਿਆਂ ‘ਚ ਬੱਸਾਂ ਫੂਕਣ ਆਲ਼ੇ ਅਸੀਂ ਤੇ ਓਹੀ ਬੱਸਾਂ ਜਿੰਨਾਂ ਤੇ ਝੂਠ ਬੋਲਕੇ, ਮਤਲਬ ਸਟੂਡੈਂਟ / ਮੁਲਾਜ਼ਮ ਕਹਿਕੇ ਕਈ ਸਾਲ ਸਫਰ ਵੀ ਅਸੀਂ ਓਈ ਕਰਦੇ ਆਂ।

George Carlin ਨੇ ਕਿਹਾ ਸੀ If you have selfish, ignorant citizens, you're going to get selfish, ignorant leaders.

ਲੀਡਰਾਂ ਨੂੰ ਕਿਹੜਾ ਏਲੀਅਨ ਛੱਡਕੇ ਗਏ ਆ। ਜਿਹੜੇ ਸਿਸਟਮ ‘ਚ ਤੁਸੀਂ ਬੈਠੇ ਓਂ ,ਓਥੋਂ ਈ ਓਹ ਉੱਠਕੇ ਗਏ ਆ। ਇੱਕ ਗੰਦਾ ਰਵਾਇਤੀ ਸਿਸਟਮ ਤੁਰਿਆ ਆਉਂਦਾ ਤੇ ਸੱਭ ਨੂੰ ਪਤਾ ਏਹ ਗਲਤ ਆ। ਹੁਣ ਇਹ ਸਿਸਟਮ ਕਿਮੇਂ ਬਦਲੂਗਾ ,,,,, ਗੱਲਾਂ ਨਾਲ਼...?

ਸਿਸਟਮ ਪਤਾ ਕਿਵੇਂ ਬਦਲਦਾ ਹੁੰਦਾ ...? ਓਹਦੇ ਲਈ ਦਿਲ ‘ਤੇ ਪੱਥਰ ਧਰਕੇ, ਜਜਬਾਤਾਂ-ਜਜਬੂਤਾਂ ਨੂੰ ਪਾਸੇ ਕਰਕੇ ਕੁਛ ਸਖ਼ਤ ਫੈਸਲੇ ਲੈਣੇ ਪੈਂਦੇ ਹੁੰਦੇ ਆ। ਸ਼ੌਟ ਟਰਮ ਲਈ ਓਹ ਫੈਸਲੇ ਭਲਾ ਕੁਹਰਾਮ ਮਚਾ ਦੇਣ ਪਰ ਲੌਂਗ ਟਰਮ ‘ਚ ਓਹਨਾਂ ਦੇ ਰਿਜ਼ਲਟ ਜ਼ਰੂਰ ਦਿਖਣਗੇ। ਪਰ ਆਪਾਂ ਤਿਆਰ ਆਂ ਛੋਟੇ ਟੈਮ ਲਈ ਕੋਈ ਤਕਲੀਫ਼ ਬਰਦਾਸ਼ਤ ਕਰਨ ਨੂੰ ...? 
ਨਾਂਹ ! ਜਮਾਂ ਈ ਨੀ ।
   
ਸਰਕਾਰ ਕੋਈ ਕੋਸ਼ਿਸ਼ ਵੀ ਕਰੇ ਤਾਂ ਭੁਚਾਲ਼ ਆ ਜਾਂਦਾ। ਲੁੱਟੇ ਗਏ ਪੱਟੇ ਗਏ ਹੋ ਜਾਂਦੀ ਆ। ਫੇਰ ਓਹੀ ਬਲੇਮ ਗੇਮ ! ਪਹਿਲਾਂ ਓਹਨੂੰ ਕਿਓਂ ਨੀ ਬੰਦ ਕੀਤਾ, ਏਹਨੂੰ ਕਿਓਂ ਨੀ ਬੰਦ ਕੀਤਾ। ਓਹ ਭਰਾਵੋ ਏਸ ‘ਸਾਬ ਨਾਲ਼ ਤਾਂ ਇੱਕ ਵੀ ਗਲਤ ਚੀਜ਼ ਬੰਦ ਨੀ ਹੋ ਸਕਦੀ। ਹਰੇਕ ਹੈ ਕਹਿਦੂ ਮੈਥੋਂ ਪਹਿਲਾਂ ਓਹਨੂੰ ਬੰਦ ਕਰੋ।

ਸਰਕਾਰ ਕੋਈ ਵੀ ਹੋਵੇ, ਦੋ ‘ਕ ਕੋਸ਼ਿਸ਼ਾਂ ਕਰ ਸਕਦੀ ਆ ਤੇ ਓਹਤੋਂ ਬਾਦ ਓਹ ਵੀ ਠੰਡੇ ਹੋ ਜਾਂਦੇ ਆ ਬਈ ਦਫ਼ਾ ਕਰੋ। ਕਿਉਂਕਿ ਹੈ ਤਾਂ ਓਹ ਵੀ ਇਨਸਾਨ ਈ ਆਂ ਤੇ ਇਨਸਾਨੀ ਸੁਭਾਅ ਬੰਦਾ ਅੱਕ ਜਾਂਦਾ ਫੇਲੀਅਰ ਤੋਂ ਬਾਦ। ਆਹ ਜਿਹੜੇ ਕੀਬੋਰਡਾਂ ਪਿੱਛੇ ਬੈਠੇ ਅੱਗ ਕੱਢਦੇ ਆ ਏਹਨਾੰ ਨੂੰ ਸਰਕਾਰ ਦੇ ਦਿਓ, ਦੋ ਕੋਸ਼ਿਸ਼ਾਂ ਬਾਦ ਏਹਨਾਂ ਦੀ ਵੀ ਜੀਭ ਬਾਹਰ ਆਜੂ।

ਡੈਮੋਕਰੇਸੀ ਦਾ ਪੰਗਾ ਵੀ ਏਹੀ ਹੁੰਦਾ। 
ਲੈ ਦੂਰ ਨਾ ਜਾਓ ! ਸਰਕਾਰ ਰਾਹ ਵੱਢਣ ਆਲ਼ਿਆਂ ਨੂੰ ਤੇ ਰਾਹਾਂ ‘ਤੇ ਖੜੇ ਦਰੱਖਤ ਮਚਾਉਣ ਆਲ਼ਿਆਂ ਨੂੰ ਲੱਖ-ਲੱਖ ਰਪੱਈਆ ਜਰਮਾਨਾ ਪਾ ਦੇਵੇ। ਹਾਏ ਗਰੀਬ ਰਗੜਤੇ, ਹਾਏ ਅਸੀਂ ਤਾਂ ਪਹਿਲਾਂ ਈ ਕਰਜਾਈ ਆਂ, ਹਾਏ ਔਹਨੂੰ ਪਹਿਲਾਂ ਕਿਓਂ ਨੀ ਫੜਿਆ ...? 
ਬੱਸ ਫੇ ! ਗਈ ਗੱਲ ਓਹੀ ਬਦਲਾਅ ਆਲ਼ੇ ਝੋਲ਼ੇ ‘ਚ ਜਿਹੜਾ ਸਾਡੇ ਮੂੰਹ ‘ਤੇ ਆ ਪਰ ਦਿਲ ‘ਚ ਕਿਤੇ ਨੀ।

ਬਦਲਾਅ ਬਦਲੂਅ ਦੀ ਕੋਈ ਉਮੀਦ ਨਾ ਰੱਖੋ ਜਿੰਨਾਂ ਚਿਰ ਤੁਸੀਂ ਨੀ ਬਦਲਦੇ। ਏਹ ਭਲੇਖੇ ਈ ਹੁੰਦੇ ਆ ਤੇ ਹੌਲ਼ੀ-ਹੌਲ਼ੀ ਸਭ ਦੇ ਨਿੱਕਲ਼ ਜਾਣਗੇ, ਥੋਡੇ ਵੀ ਤੇ ਲੀਡਰਾਂ ਦੇ ਵੀ।

✒️ ਅਗਿਆਤ - ਪੰਜਾਬ ਹਿਤੈਸ਼ੀ

Monday, August 8, 2022

ਸੋਚ


ਇੰਗਲੈਂਡ ਦੀ ਪਾਰਲੀਮੈਂਟ ਦੇ ਕੋਲ ਹੀ ਇੱਕ ਜਮੀਨਦੋਜ਼ ਰੇਲਵੇ ਸਟੇਸ਼ਨ ਤੇ ਇੱਕ ਮੁੰਡਾ ਅਕਸਰ ਹੀ ਗੱਡਿਓਂ ਉੱਤਰਦੇ ਪ੍ਰਧਾਨ ਮੰਤਰੀ ਟੋਨੀ-ਬਲੇਅਰ ਦੇ ਬੂਟ ਪੋਲਿਸ਼ ਕਰਿਆ ਕਰਦਾ ਸੀ..ਅਗਲੀ ਵਾਰੀ ਗੋਰਡਨ ਬ੍ਰਾਉਨ ਪ੍ਰਧਾਨ ਮੰਤਰੀ ਬਣ ਗਿਆ..ਤੇ ਉਸਨੇ ਪਾਲਿਸ਼ ਕਰਾਉਣੀ ਬੰਦ ਕਰ ਦਿੱਤੀ..
ਨਰਾਜ ਹੋਏ ਉਸ ਮੁੰਡੇ ਨੇ ਇੱਕ ਹੋਰ ਐੱਮ.ਪੀ ਨੂੰ ਉਲਾਹਮਾਂ ਦਿੱਤਾ ਕੇ ਗੋਰਡਨ ਬ੍ਰਾਉਨ (ਪ੍ਰਧਾਨ ਮੰਤਰੀ) ਨੂੰ ਆਖੀਂ ਕੇ ਉਹ ਮੈਥੋਂ ਪੋਲਿਸ਼ ਕਿਓਂ ਨਹੀਂ ਕਰਾਉਂਦਾ..?
ਉਸਨੇ ਹੂ-ਬਹੂ ਓਹੀ ਸੁਨੇਹਾ ਪ੍ਰਧਾਨ ਮੰਤਰੀ ਨੂੰ ਦੇ ਦਿੱਤਾ..ਗੋਰਡਨ ਅਗਿਓਂ ਹੱਸਿਆ ਤੇ ਆਖਣ ਲੱਗਾ ਕੇ ਦੋਸਤਾ ਮੈਂ ਪਿਛਲੇ ਚਾਲੀਆਂ ਸਾਲਾਂ ਆਪਣੇ ਬੂਟ ਖੁਦ ਆਪ ਪੋਲਿਸ਼ ਕਰ ਰਿਹਾ ਹਾਂ!
ਇੱਕ ਪਾਕਿਸਤਾਨੀ ਪੱਤਰ ਪ੍ਰੇਰਕ ਨੇ ਓਸੇ ਐਮ ਪੀ ਨੂੰ ਇੱਕ ਵੇਰ ਪੁੱਛ ਲਿਆ ਕੇ ਪਾਕਿਸਤਾਨ ਤਰੱਕੀ ਕਿੱਦਾਂ ਕਰ ਸਕਦਾ..?
ਅਗਿਓਂ ਆਖਣ ਲੱਗਾ ਕੇ ਭਾਈ ਤਰੱਕੀ ਇੱਕ ਐਸਾ ਪੰਛੀ ਏ ਜਿਹੜਾ ਕਦੀ ਵੀ ਓਹਨਾ ਮੁਲਖਾਂ ਜਾਂ ਲੋਕਾਂ ਵੱਲ ਮੂੰਹ ਨਹੀਂ ਕਰਦਾ ਜਿਹੜੇ ਆਪਣੀ ਜੁੱਤੀ ਖੁਦ ਪਾਲਿਸ਼ ਤਾਂ ਕੀ ਕਰਨੀ ਏ ਓਹਨਾ ਦੇ ਤਸਮੇਂ ਤੱਕ ਨੌਕਰਾਂ ਤੋਂ ਬਨਵ੍ਹਾਉਂਦੇ ਨੇ..!
ਇਹ ਤਾਂ ਸੀ ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ..ਆਓ ਹੁਣ ਖੁਦ ਨਾਲ ਵਾਪਰੀ ਸਾਂਝੀ ਕਰਦਾ ਹਾਂ..
ਪੰਦਰਾਂ ਵਿਚ ਪਿਤਾ ਜੀ ਪੂਰੇ ਹੋਏ ਤਾਂ ਇੱਕ ਦਿਨ ਅਮ੍ਰਿਤਸਰ ਰਣਜੀਤ ਐਵੇਨਿਊ ਵਾਲੇ ਘਰ ਦੇ ਬਾਹਰ ਓਹਨਾ ਵੱਲੋਂ ਲਾਏ ਕੁਝ ਅਮਰੂਦਾਂ ਦੇ ਬੂਟਿਆਂ ਥੱਲਿਓਂ ਸਾਫ ਸਫਾਈ ਕਰਨ ਲੱਗ ਪਿਆ..ਕੋਲੋਂ ਲੰਘਦੇ ਆਖਣ ਲੱਗੇ ਕੇ ਭਈਏ ਨੂੰ ਸੌ ਦੇ ਦੇਣੇ ਸੀ..ਵਧੀਆ ਸਫਾਈ ਕਰ ਦੇਣੀ ਸੀ..ਬਾਹਰੋਂ ਆਏ ਇੰਝ ਕੰਮ ਕਰਦੇ ਚੰਗੇ ਥੋੜੇ ਲੱਗਦੇ.."
ਅਮ੍ਰਿਤਸਰ ਹਾਲ ਬਜਾਰ ਵਿਚ ਪਾਰਕਿੰਗ ਦੀ ਵੱਡੀ ਮੁਸ਼ਕਲ ਹੈ..ਓਥੇ ਐਕਟਿਵਾ ਲੈ ਗਿਆ..ਵੈਸੇ ਵੀ ਵਧੀਆ ਲੱਗਦਾ ਚਲਾਉਣਾ..ਇੱਕ ਪੂਰਾਣਾ ਬੇਲੀ ਮਿਲ ਪਿਆ..ਕਹਿੰਦਾ ਅਮ੍ਰਿਤਸਰ ਨੌਕਰੀ ਕਰਿਆ ਕਰਦਾ ਸੈਂ ਤਾਂ ਕਾਰ ਤੇ ਹੁਣ ਕਨੇਡਾ ਤੋਂ ਆ ਕੇ ਐਕਟਿਵਾ..ਲੋਕ ਉਤਾਂਹ ਨੂੰ ਜਾਂਦੇ ਤੇ ਤੂੰ ਹੇਠਾਂ ਆ ਗਿਆ..ਕਨੇਡਾ ਟਿੰਮ-ਹੋਰਟਨ ਤੇ ਕੌਫੀ ਲਈ ਆਮ ਲੋਕਾਂ ਵਾਂਙ ਲਾਈਨ ਵਿਚ ਲੱਗਾ ਕਨੇਡੀਅਨ ਮੁਖ ਮੰਤਰੀ ਚੇਤੇ ਆ ਗਿਆ..ਫੇਰ ਤਰਸ ਆਇਆ..ਇੱਕ ਐਸੀ ਸੋਚ ਤੇ ਇੱਕ ਐਸੀ ਮਾਨਸਿਕਤਾ ਤੇ ਜਿਹੜੀ ਮਹਿੰਗੀ ਕਾਰ ਤੋਂ ਉਤਰਨ ਵਾਲੇ ਨੂੰ ਹਰੇਕ ਬੰਦੇ ਨੂੰ ਸਲਾਮ ਠੋਕਦੀ ਏ ਤੇ ਸਾਈਕਲ ਤੇ ਚੜੇ ਜਾਂਦੇ ਹਮਾਤੜ ਨੂੰ ਘਟੀਆ ਗਿਣਦੀ ਏ..ਪਦਾਰਥਵਾਦ ਨੇ ਇੱਕ ਐਸਾ ਮਾਹੌਲ ਸਿਰਜ ਦਿੱਤਾ ਹੈ ਕੇ ਆਪਣੇ ਤੋਂ ਹਰ ਛੋਟੇ ਤੇ ਸਸਤੇ ਵਹੀਕਲ ਤੇ ਤੁਰਿਆ ਜਾਂਦਾ ਬੰਦਾ ਕੀੜਾ ਮਕੌੜਾ ਲੱਗਦਾ..
ਦਿਖਾਵੇ ਦੇ ਮੱਕੜ ਜਾਲ ਵਿਚ ਬੁਰੀ ਤਰਾਂ ਉਲਝ ਗਏ ਇੱਕ ਭੈਣ ਭਰਾ ਨੇ ਵੱਡੇ ਘਰ ਦੇ ਇੱਕ ਵਿਆਹ ਤੇ ਜਾਣੋ ਸਿਰਫ ਇਸ ਲਈ ਨਾਂਹ ਕਰ ਦਿੱਤੀ ਕਿਓੰਕੇ ਓਹਨਾ ਕੋਲ ਕਾਰ ਆਮ ਬਰੈਂਡ ਦੀ ਸੀ..ਮਜਬੂਰ ਬਾਪ ਨੂੰ ਖੜੇ ਪੈਰ ਲਿੰਮੋਜੀਨ ਕਿਰਾਏ ਤੇ ਲੈ ਕੇ ਦੇਣੀ ਪਈ..
ਚਕਾ-ਚੌਂਦ ਵਾਲੀ ਐਨਕ ਲਾਈ ਦੋਹਾ ਨੂੰ ਪਿਓ ਦੇ ਨਹੁੰਆਂ ਵਿਚ ਫਸੀ ਗ੍ਰੀਸ ਵੀ ਨਾ ਦਿੱਸੀ..ਥੋੜ ਚਿੜੀ ਬੱਲੇ ਬੱਲੇ ਵਾਲਾ ਬੇਰਹਿਮ ਕੀੜਾ ਅਕਸਰ ਹੀ ਆਪਣੇ ਸ਼ਿਕਾਰ ਨੂੰ ਪਹਿਲੋਂ ਆਪਣੀ ਲੱਤ ਹੇਠਾਂ ਦੀ ਲੰਘਾਉਂਦਾ ਏ ਤੇ ਫੇਰ ਕਰਜੇ ਦੀ ਪੰਡ ਹੇਠ ਦੇ ਕੇ ਸਦਾ ਲਈ ਖਤਮ ਕਰ ਦਿੰਦਾ ਏ!
ਪੂਰਤਗਾਲ ਦੀ ਰਾਜਧਾਨੀ ਲਿਸਬਨ ਵਿਚ ਹੋਟਲ ਵਿਚ ਕੰਮ ਕਰਦੇ ਇੱਕ ਆਪਣੇ ਵੀਰ ਨੇ ਇਨਬਾਕਸ ਕਰਕੇ ਦੱਸਿਆ ਕੇ ਪੰਜਾਹ ਬੰਦਿਆਂ ਦਾ ਗਰੁੱਪ ਆਮ ਲੋਕਾਂ ਵਾਂਙ ਆਇਆ..ਰੋਟੀ ਖਾਂਦੀ ਤੇ ਬਿੱਲ ਦੇ ਕੇ ਚਲਾ ਗਿਆ..ਮਗਰੋਂ ਪਤਾ ਲੱਗਾ ਕੇ ਸਾਰੇ ਹੀ ਮੈਂਬਰ ਪਾਰਲੀਮੇਂਟ ਅਤੇ ਮੰਤਰੀ ਸਨ..!
ਵਿੰਨੀਪੈਗ ਇੱਕ ਟੈਕਸੀ ਵਾਲਾ ਵੀਰ..ਇੱਕ ਗੋਰੇ ਨੂੰ ਕਿੰਨੇ ਦਿਨ ਸ਼ਹਿਰ ਘੁਮਾਉਂਦਾ ਰਿਹਾ..ਮੁੜ ਏਅਰਪੋਰਟ ਤੇ ਛੱਡਿਆ ਤੇ ਆਪਣਾ ਕਾਰਡ ਦੇ ਕੇ ਆਖਣ ਲੱਗਾ ਕੇ ਮੈਨੂੰ ਫਲਾਣੇ ਦਿਨ ਏਨੇ ਵਜੇ ਫੇਰ ਚੁੱਕ ਲਵੀਂ..ਕਾਰਡ ਗਹੁ ਨਾਲ ਦੇਖਿਆ ਤਾਂ ਫ਼ੇਡਰਲ ਗੌਰਮੈਂਟ ਦਾ ਡਿਪਟੀ-ਫਾਇਨੈਂਸ ਮੰਤਰੀ ਸੀ!
ਦੋਸਤੋ ਜਾਂਦੇ ਜਾਂਦੇ ਇੱਕ ਕਹਾਣੀ ਹੋਰ..
ਇੱਕ ਬੀਬੀ ਏਦਾਂ ਹੀ ਹਰ ਵੇਲੇ ਕੁਝ ਨਾ ਕੁਝ ਲਿਖਦੇ ਰਹਿੰਦੇ ਇੱਕ ਲੇਖਕ ਕੋਲ ਗਈ ਤੇ ਆਖਣ ਲੱਗੀ ਪੁੱਤ ਏਨੇ ਚਿਰਾਂ ਤੋਂ ਵਰਕੇ ਕਾਲੇ ਕਰੀਂ ਜਾਂਦਾਂ ਏ..ਜਮਾਨੇ ਨੂੰ ਤੇ ਕੋਈ ਫਰਕ ਨਹੀਂ ਪਿਆ..ਬੰਦ ਕਿਓਂ ਨਹੀਂ ਕਰ ਦਿੰਨਾ ਇਹ ਕੰਮ?
ਅੱਗੋਂ ਆਖਣ ਲੱਗਾ ਬੀਜੀ ਤੂੰ ਵੀ ਤੇ ਰੋਜ ਸ਼ਾਹ ਵੇਲੇ ਉੱਠ ਗੰਦੇ ਵੇਹੜੇ ਵਿਚ ਬਹੁਕਰ ਫੇਰਦੀ ਏ..ਅਗਲੇ ਦਿਨ ਫੇਰ ਉਨਾਂ ਹੀ ਕੂੜਾ ਕਠ੍ਹਾ ਹੋਇਆ ਹੁੰਦਾ ਏ..ਫੇਰ ਹੂੰਝਦੀ ਏ ਤੇ ਫੇਰ ਗੰਦ ਪੈ ਜਾਂਦਾ..ਜਿੱਦਣ ਤੂੰ ਹੂੰਝਣਾ ਬੰਦ ਕਰ ਦੇਵੇਂਗੀ ਮੈਂ ਵੀ ਆਪਣੀ ਕਲਮ ਨੂੰ ਦਵਾਤ ਵਿਚ ਡੋਬਣ ਤੋਂ ਤੋਬਾ ਕਰ ਲੂਂ"
ਫੋਟੋ ਵਿਚਲਾ ਬਜ਼ੁਰਗ ਚੁਰੱਨਵੇਂ ਵਰ੍ਹਿਆਂ ਦਾ ਸਾਬਕ ਅਮਰੀਕੀ ਰਾਸ਼ਟਰਪਤੀ ਜਿੰਮੀ-ਕਾਰਟਰ ਏ ਜਿਹੜਾ ਇਸ ਉਮਰੇ ਬੇਘਰਿਆਂ ਨੂੰ ਮੁਫ਼ਤ ਘਰ ਬਣਾ ਕੇ ਦਿੰਦਾ ਏ!
_✍️Harpreet Singh Jawanda

ਇੱਕ ਪਿਓ ਦੇ ਹੰਝੂ

ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ...